ਸ਼ੁੱਕਰਵਾਰ, ਮਾਰਚ 31, 2023
ਸ਼ੁੱਕਰਵਾਰ, ਮਾਰਚ 31, 2023

HomeFact CheckViralਕੀ 21 ਸਾਲ ਦੇ ਮੁੰਡੇ ਨੇ 52 ਸਾਲ ਦੀ ਮਹਿਲਾ ਨਾਲ ਕਰਵਾਇਆ...

ਕੀ 21 ਸਾਲ ਦੇ ਮੁੰਡੇ ਨੇ 52 ਸਾਲ ਦੀ ਮਹਿਲਾ ਨਾਲ ਕਰਵਾਇਆ ਵਿਆਹ?

ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਇਕ ਔਰਤ ਅਤੇ ਨੌਜਵਾਨ ਵਿਆਹ ਦੀਆਂ ਗੱਲਾਂ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ 52 ਸਾਲਾ ਔਰਤ ਨੇ 21 ਸਾਲਾ ਨੌਜਵਾਨ ਵਿਅਕਤੀ ਨਾਲ ਵਿਆਹ ਕਰਵਾ ਲਿਆ। ਇਸ ਵੀਡੀਓ ਨੂੰ ਅਮਰ ਉਜਾਲਾ, ਐਨ.ਡੀ.ਟੀ.ਵੀ. ਸਮੇਤ ਕਈ ਪ੍ਰਮੁੱਖ ਮੀਡੀਆ ਅਦਾਰਿਆਂ ਨੇ ਸਾਂਝਾ ਕੀਤਾ। ਇਸ ਦੇ ਨਾਲ ਹੀ ਕਈ ਪੰਜਾਬੀ ਮੀਡਿਆ ਅਦਾਰਿਆਂ ਨੇ ਵੀ ਇਸ ਦਾਅਵੇ ਨੂੰ ਆਪਣੇ ਆਰਟੀਕਲ ਵਿੱਚ ਪ੍ਰਕਾਸ਼ਿਤ ਕੀਤਾ। ਇਸ ਦਾਅਵੇ ਨੂੰ ਪਹਿਲਾਂ Newschecker Hindi ਦੁਆਰਾ ਫੈਕਟ ਚੈਕ ਕੀਤਾ ਜਾ ਚੁੱਕਾ ਹੈ।

21 ਸਾਲ ਦੇ ਮੁੰਡੇ ਨੇ 52 ਸਾਲ ਦੀ ਮਹਿਲਾ ਨਾਲ ਕਰਵਾਇਆ ਵਿਆਹ
Courtesy: AmarUjala

21 ਸਾਲ ਦੇ ਮੁੰਡੇ ਨੇ 52 ਸਾਲ ਦੀ ਮਹਿਲਾ ਨਾਲ ਕਰਵਾਇਆ ਵਿਆਹ
Courtesy: Jagbani

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਦਾਅਵੇ ਦੀ ਸੱਚਾਈ ਜਾਣਨ ਦੇ ਲਈ, ਅਸੀਂ ਕੁਝ ਕੀਵਰਡਸ ਦੀ ਮਦਦ ਨਾਲ ਖੋਜ ਕੀਤੀ। ਸਾਨੂੰ ਯੂਟਿਊਬ ‘ਤੇ ਨਿਊਜ਼ ਆਫ਼ ਇਸਲਾਮ ਚੈਨਲ ‘ਤੇ ਇੱਕ ਵੀਡੀਓ ਮਿਲਿਆ। ਵੀਡੀਓ ਵਿੱਚ ਵਾਇਰਲ ਵੀਡੀਓ ਦੇ ਕੁਝ ਅੰਸ਼ ਦੇਖੇ ਜਾ ਸਕਦੇ ਹਨ ਅਤੇ ਇਸ ਵੀਡੀਓ ਦਾ ਕ੍ਰੈਡਿਟ @techparesh ਨੂੰ ਦਿੱਤਾ ਗਿਆ ਹੈ।

21 ਸਾਲ ਦੇ ਮੁੰਡੇ ਨੇ 52 ਸਾਲ ਦੀ ਮਹਿਲਾ ਨਾਲ ਕਰਵਾਇਆ ਵਿਆਹ
Courtesy: YouTube/News of Islam

ਜਦੋਂ ਅਸੀਂ ਇਸ ਇੰਸਟਾਗ੍ਰਾਮ ਖਾਤੇ ਦੀ ਖੋਜ ਕੀਤੀ, ਤਾਂ ਸਾਨੂੰ ਇਸ ‘ਤੇ 3 ਦਸੰਬਰ 2022 ਨੂੰ ਅਪਲੋਡ ਕੀਤਾ ਗਿਆ ਇੱਕ ਵੀਡੀਓ ਮਿਲਿਆ। ਅਸੀਂ ਪਾਇਆ ਕਿ ਇਹ ਵੀਡੀਓ ਅਤੇ ਵਾਇਰਲ ਵੀਡੀਓ ਦੋਵੇਂ ਇੱਕ ਹੀ ਹਨ।

21 ਸਾਲ ਦੇ ਮੁੰਡੇ ਨੇ 52 ਸਾਲ ਦੀ ਮਹਿਲਾ ਨਾਲ ਕਰਵਾਇਆ ਵਿਆਹ
Courtesy: [email protected]

‘ਟੈਕਪਰੇਸ਼’ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਸਕੈਨ ਕਰਨ ‘ਤੇ ਸਾਨੂੰ ਅਜਿਹੀਆਂ ਕਈ ਹੋਰ ਵੀਡੀਓਜ਼ ਮਿਲੀਆਂ, ਜਿਨ੍ਹਾਂ ‘ਚ ਵਾਇਰਲ ਵੀਡੀਓ ‘ਚ ਦਿਖਾਈ ਦੇ ਰਹੀ ਔਰਤ ਨਜ਼ਰ ਆ ਰਹੀ ਹੈ। ਅਕਾਊਂਟ ‘ਤੇ ਅਪਲੋਡ ਇਕ ਵੀਡੀਓ ‘ਚ ਔਰਤ 22 ਸਾਲਾ ਕਿਸੀ ਹੋਰ ਵਿਅਕਤੀ ਨਾਲ ਵਿਆਹ ਕਰਨ ਦਾ ਦਾਅਵਾ ਕਰਦੀ ਨਜ਼ਰ ਆ ਰਹੀ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਪੜਤਾਲ ਦੇ ਦੌਰਾਨ, ਸਾਨੂੰ 22 ਨਵੰਬਰ 2022 ਨੂੰ ਦੇਸੀ ਛੋਰਾ ਕੇ ਵੀਲੌਗਸ ਨਾਮ ਦੇ ਪੇਜ ‘ਤੇ ਅਪਲੋਡ ਕੀਤਾ ਗਿਆ ਇੱਕ ਵੀਡੀਓ ਮਿਲਿਆ। ਇਸ ਵੀਡੀਓ ਵਿੱਚ ਵਾਇਰਲ ਵੀਡੀਓ ਦੇ ਅੰਸ਼ ਦੇਖੇ ਜਾ ਸਕਦੇ ਹਨ। ਵੀਡੀਓ ਦੇ 22-23 ਸਕਿੰਟ ‘ਤੇ ਡਿਸਕਲੇਮਰ ਦੇਖਿਆ ਜਾ ਸਕਦਾ ਹੈ। ਡਿਸਕਲੇਮਰ ਦੇ ਮੁਤਾਬਕ ਵੀਡੀਓ ਵਿੱਚ ਮੌਜੂਦ ਸਾਰੇ ਪਾਤਰ ਤੇ ਘਟਨਾਵਾਂ ਕਾਲਪਨਿਕ ਹਨ ਅਤੇ ਉਨ੍ਹਾਂ ਦਾ ਅਸਲੀਅਤ ਨਾਲ ਕੋਈ ਸਬੰਧ ਨਹੀਂ ਹੈ।

21 ਸਾਲ ਦੇ ਮੁੰਡੇ ਨੇ 52 ਸਾਲ ਦੀ ਮਹਿਲਾ ਨਾਲ ਕਰਵਾਇਆ ਵਿਆਹ
Courtesy: Desi Chhora k vlogs

ਅਸੀਂ ਹੋਰ ਜਾਣਕਾਰੀ ਲਈ ਇਸ ਪੇਜ ਦੇ ਐਡਮਿਨ ਨਾਲ ਸੰਪਰਕ ਕੀਤਾ ਹੈ। ਜਵਾਬ ਮਿਲਣ ਤੇ ਅਸੀਂ ਆਪਣੇ ਆਰਟੀਕਲ ਨੂੰ ਅਪਡੇਟ ਕਰਾਂਗੇ।

Conclusion

ਸਾਡੀ ਜਾਂਚ ਤੋਂ ਪੁਸ਼ਟੀ ਹੁੰਦੀ ਹੈ ਕਿ 52 ਸਾਲਾ ਔਰਤ ਦੇ 21 ਸਾਲਾ ਨੌਜਵਾਨ ਮੁੰਡੇ ਨਾਲ ਵਿਆਹ ਕਰਨ ਦਾ ਵਾਇਰਲ ਹੋ ਰਿਹਾ ਦਾਅਵਾ ਅਸਲ ਵਿੱਚ ਸਕ੍ਰਿਪਟਿਡ ਨਾਟਕ ਹੈ।

Result: Missing Context

Our Sources

Video Uploaded on Instagram by techParesh


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular