ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡਿਆ ਤੇ ਰੂਸ ਦੇ ਕਾਮਚਟਕਾ ਪ੍ਰਾਇਦੀਪ ਦੇ ਨੇੜੇ ਆਏ ਸ਼ਕਤੀਸ਼ਾਲੀ ਭੂਚਾਲ ਨੂੰ ਲੈ ਕੇ ਖੂਬ ਦਾਅਵੇ ਵਾਇਰਲ ਹੋਏ। ਇਸ ਦੇ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਚੇਨ ਸਨੈਚਿੰਗ ਦੀ ਇਹ ਘਟਨਾ ਪੰਜਾਬ ਦੀ ਹੈ?
ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਇੱਕ ਨੌਜਵਾਨ ਨੂੰ ਮਹਿਲਾ ਦੀ ਚੇਨ ਖਿੱਚਦੇ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਇਹ ਹੈ ਕਿ ਸਨੈਚਿੰਗ ਦੀ ਇਹ ਘਟਨਾ ਪੰਜਾਬ ਦੀ ਹੈ। ਵੀਡੀਓ ਨੂੰ ਸ਼ੇਅਰ ਕਰ ਪੰਜਾਬ ਸਰਕਾਰ ਤੇ ਲਾ ਐਂਡ ਆਰਡਰ ਤੇ ਸਵਾਲ ਚੁੱਕੇ ਜਾ ਰਹੇ ਹਨ। ਵਾਇਰਲ ਹੋ ਰਹੀ ਇਹ ਵੀਡੀਓ ਪੰਜਾਬ ਦੀ ਨਹੀਂ ਸਗੋਂ ਹਰਿਆਣਾ ਦੇ ਸਿਰਸਾ ਦੀ ਹੈ।

ਬਿਹਾਰ ਦੇ ਨੌਜਵਾਨ ਨੇ ਕਬਾੜ ਨਾਲ ਬਣਾ ਦਿੱਤਾ ਉੱਡਣ ਵਾਲਾ ਜਹਾਜ਼?
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਿਹਾਰ ਦੇ 17 ਸਾਲਾ ਅਵਨੀਸ਼ ਕੁਮਾਰ ਨੇ 7,000 ਰੁਪਏ ਦੀ ਲਾਗਤ ਨਾਲ ਇੱਕ ਹਫ਼ਤੇ ਵਿੱਚ ਉੱਡਣ ਵਾਲਾ ਜਹਾਜ਼ ਬਣਾਇਆ। ਵੀਡੀਓ ਵਿੱਚ ਇੱਕ ਸਵੈ-ਨਿਰਮਿਤ ਜਹਾਜ਼ ਨੂੰ ਜ਼ਮੀਨ ‘ਤੇ ਦੌੜਦੇ ਅਤੇ ਫਿਰ ਹਵਾ ਵਿੱਚ ਉਡਾਣ ਭਰਦੇ ਦੇਖਿਆ ਜਾ ਸਕਦਾ ਹੈ। ਇਸ ਵਿੱਚ ਇੱਕ ਨੌਜਵਾਨ ਬੈਠਾ ਦਿਖਾਈ ਦੇ ਰਿਹਾ ਹੈ ਅਤੇ ਜਹਾਜ਼ ਦੇ ਪਿਛਲੇ ਪਾਸੇ ਇੱਕ ਘੁੰਮਦਾ ਹੋਇਆ ਪੱਖਾ ਲਗਾਇਆ ਗਿਆ ਹੈ। ਬੰਗਲਾਦੇਸ਼ ਦੇ ਮਾਣਿਕਗੰਜ ਜ਼ਿਲ੍ਹੇ ਦੇ ਜੁਲਹਾਸ ਮੋਲਾ ਦੁਆਰਾ ਬਣਾਏ ਗਏ ਜਹਾਜ਼ ਦੀ ਵੀਡੀਓ ਨੂੰ ਬਿਹਾਰ ਦਾ ਦੱਸਕੇ ਫਰਜ਼ੀ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਰੂਸ ‘ਚ ਭੂਚਾਲ ਤੋਂ ਪਹਿਲਾਂ ਹੀ ਕਿਨਾਰੇ ਤੇ ਆਈਆਂ ਵੇਲ੍ਹ ਮੱਛੀਆਂ?
ਰੂਸ ‘ਚ ਭੂਚਾਲ ਤੋਂ ਪਹਿਲਾਂ ਹੀ ਕਿਨਾਰੇ ਆਈਆਂ ਵੇਲ੍ਹ ਮੱਛੀਆਂ। ਇਹ ਵੀਡੀਓ ਰੂਸ ਦੀ ਟਿਗਿਲ ਨਦੀ ਦੇ ਨੇੜੇ ਮਛੇਰਿਆਂ ਨੇ ਬੇਲੂਗਾ ਵ੍ਹੇਲ ਦੇ ਫਸੇ ਹੋਏ ਇੱਕ ਸਮੂਹ ਨੂੰ ਬਚਾਉਣ ਦੀ ਹੈ। ਵਾਇਰਲ ਹੋ ਰਹੀ ਵੀਡੀਓ ਅਗਸਤ 2023 ਦੀ ਹੈ।

ਰੂਸ ‘ਚ ਭੂਚਾਲ ਤੋਂ ਬਾਅਦ ਸਮੁੰਦਰ ਵਿੱਚ ਆਈ ਸੁਨਾਮੀ ਦੀ ਹੈ ਇਹ ਵੀਡੀਓ?
ਵਾਇਰਲ ਹੋ ਰਹੀ ਇੱਕ ਵੀਡੀਓ ਦੇ ਵਿੱਚ ਸਮੁੰਦਰ ‘ਚ ਉੱਚੀ- ਉੱਚੀ ਲਹਿਰਾਂ ਨੂੰ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਰੂਸ ਵਿੱਚ ਆਏ ਭੂਚਾਲ ਨਾਲ ਜੋੜਕੇ ਸ਼ੇਅਰ ਕੀਤਾ ਜਾ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਰੂਸ ਵਿੱਚ ਭੁਚਾਲ ਤੋਂ ਬਾਅਦ ਸਮੁੰਦਰ ਵਿੱਚ ਆਈ ਸੁਨਾਮੀ ਦੀ ਹੈ। ਇਹ ਵੀਡੀਓ ਸਾਲ 2017 ਵਿੱਚ ਗ੍ਰੀਨਲੈਂਡ ਦੇ ਪੱਛਮੀ ਤੱਟ ‘ਤੇ ਆਈ ਸੁਨਾਮੀ ਦੀ ਹੈ।

ਕੀ ਰੂਸ ਵਿੱਚ ਆਏ ਭੂਚਾਲ ਦੀ ਹੈ ਇਹ ਵੀਡੀਓ?
ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਇਸ ਸੀਸੀਟੀਵੀ ਵੀਡੀਓ ਦੇ ਵਿੱਚ ਦੁਕਾਨ ਤੇ ਬੈਠੀ ਮਹਿਲਾ ਨੂੰ ਭੂਚਾਲ ਆਉਣ ਤੋਂ ਬਾਅਦ ਆਪਣਾ ਬਚਾਵ ਕਰਦਿਆਂ ਦੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਮਹਿਲਾ ਭੂਚਾਲ ਦੌਰਾਨ ਡਿੱਗਦੀਆਂ ਸ਼ੈਲਫਾਂ ਅਤੇ ਅਲਮਾਰੀਆਂ ਤੋਂ ਬਚਣ ਲਈ ਇੱਕ ਮੇਜ਼ ਦੇ ਹੇਠਾਂ ਲੁਕ ਗਈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਰੂਸ ਵਿੱਚ ਆਏ ਭੂਚਾਲ ਦੀ ਹੈ। ਵਾਇਰਲ ਹੋ ਰਹੀ ਵੀਡੀਓ ਰੂਸ ਵਿੱਚ ਆਏ ਭੂਚਾਲ ਦੀ ਨਹੀਂ ਹੈ। ਇਹ ਵੀਡੀਓ ਮਿਆਂਮਾਰ ਦੀ ਹੈ ਜਦੋਂ ਮਿਆਂਮਾਰ ਵਿਚ ਮਾਰਚ 28, 2025 ਨੂੰ 7.7 ਤੀਬਰਤਾ ਦਾ ਭੁਚਾਲ ਆਇਆ ਸੀ।

Pakistan ਵਿੱਚ ਮੈਚ ਦੌਰਾਨ ਲਾਈਟ ਚੱਲੀ ਗਈ?
ਪਾਕਿਸਤਾਨ (Pakistan) ਵਿੱਚ ਮੈਚ ਦੌਰਾਨ ਲਾਈਟ ਚੱਲੀ ਗਈ। ਵਾਇਰਲ ਹੋ ਰਹੀ ਵੀਡੀਓ ਪਾਕਿਸਤਾਨ ਦੀ ਨਹੀਂ ਸਗੋਂ ਨਿਊਜ਼ੀਲੈਂਡ ਦੇ ਬੇ ਓਵਲ ਸਟੇਡੀਅਮ ਦੀ ਹੈ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ।