ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact CheckViralਅਹਿਮਦਾਬਾਦ ਏਅਰਪੋਰਟ ਤੇ ਸਟਾਫ ਨੇ ਲੋਕਾਂ ਨਾਲ ਖੇਡਿਆ ਗਰਬਾ? ਪੁਰਾਣੀ ਵੀਡੀਓ ਹੋਈ...

ਅਹਿਮਦਾਬਾਦ ਏਅਰਪੋਰਟ ਤੇ ਸਟਾਫ ਨੇ ਲੋਕਾਂ ਨਾਲ ਖੇਡਿਆ ਗਰਬਾ? ਪੁਰਾਣੀ ਵੀਡੀਓ ਹੋਈ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ‘ਚ ਵੱਡੀ ਗਿਣਤੀ ਦੇ ਵਿਚ ਲੋਕਾਂ ਨੂੰ ਗਰਬਾ ਖੇਡਦਿਆਂ ਦੇਖਿਆ ਜਾ ਸਕਦਾ ਹੈ। ਵਾਇਰਲ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਹਿਮਦਾਬਾਦ ਏਅਰਪੋਰਟ ਤੇ ਏਅਰਪੋਰਟ ਸਟਾਫ਼ ਨੇ ਲੋਕਾਂ ਦੇ ਨਾਲ ਮਿਲ ਕੇ ਗਰਬਾ ਖੇਡਿਆ।

ਮੀਡੀਆ ਅਦਾਰਾ ‘ਫੈਕਟ ਨਿਊਜ਼’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਅਹਿਮਦਾਬਾਦ ਏਅਰਪੋਰਟ ਤੇ ਵੱਖਰਾ ਨਜ਼ਾਰਾ ਏਅਰਪੋਰਟ ਦੇ ਸਟਾਫ ਨਹੀਂ ਲੋਕਾਂ ਨਾਲ ਮਿਲ ਕੇ ਖੇਲਿਆ ਗਰਬਾ।’

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਹੋਰਨਾਂ ਭਾਸ਼ਾਵਾਂ ਦੇ ਵਿਚ ਵੀ ਸ਼ੇਅਰ ਕੀਤਾ ਜਾ ਰਿਹਾ ਹੈ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਦਾਅਵੇ ਦੀ ਸੱਚਾਈ ਜਾਣਨ ਦੇ ਲਈ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਵਾਇਰਲ ਵੀਡੀਓ ਨੂੰ InVID ਟੂਲ ਦੀ ਮਦਦ ਨਾਲ ਕੁਝ ਕੀ ਫਰੇਮ ਵਿੱਚ ਵੰਡ ਕੇ ਗੂਗਲ ਰਿਵਰਸ ਇਮੇਜ ਸਰਚ ਦੀ ਮੱਦਦ ਨਾਲ ਖੰਗਾਲਿਆ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ? 

ਆਪਣੀ ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਯੂਟਿਊਬ ਅਕਾਊਂਟ Talking Tales India ਦੁਆਰਾ 17 ਅਕਤੂਬਰ 2018 ਨੂੰ ਅਪਲੋਡ ਮਿਲੀ। ਕੈਪਸ਼ਨ ਦੇ ਮੁਤਾਬਕ ਅਹਿਮਦਾਬਾਦ ਏਅਰਪੋਰਟ ਤੇ ਰੰਗ ਬਿਰੰਗੇ ਅਤੇ ਯੂਨੀਫਾਰਮ ਪਾ ਕੇ ਗਰਬਾ ਖੇਡਿਆ ਗਿਆ। ਅਸੀਂ ਪਾਇਆ ਕਿ ਵਾਇਰਲ ਹੋ ਰਹੀ ਵੀਡੀਓ ਅਤੇ ਯੂਟਿਊਬ ਅਕਾਊਂਟ ਤੇ ਸਾਲ 2018 ਵਿੱਚ ਅਪਲੋਡ ਕੀਤੀ ਗਈ ਵੀਡੀਓ ਵਿਚ ਕਈ ਸਮਾਨਤਾਵਾਂ ਹਨ।

ਇਸ ਦੇ ਨਾਲ ਹੀ ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਇੱਕ ਹੋਰ ਯੂ ਟਿਊਬ ਚੈਨਲ Mumbai Press ਦੁਆਰਾ 18 ਅਕਤੂਬਰ 2018 ਨੂੰ ਅਪਲੋਡ ਮਿਲੀ।

ਅਹਿਮਦਾਬਾਦ ਏਅਰਪੋਰਟ ਤੇ ਸਟਾਫ ਨੇ ਲੋਕਾਂ ਨਾਲ ਖੇਡਿਆ ਗਰਬਾ

ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਯੂਟਿਊਬ ਤੇ ਕੁਝ ਕੀ ਵਰਡ ਦੇ ਜ਼ਰੀਏ ਸਰਚ ਕੀਤਾ। ਇਸ ਦੌਰਾਨ ਸਾਨੂੰ ਮੀਡੀਆ ਅਦਾਰਾ TV9 ਗੁਜਰਾਤੀ ਦੁਆਰਾ 16 ਅਕਤੂਬਰ 2018 ਨੂੰ ਅਪਲੋਡ ਕੀਤੀ ਗਈ ਇਕ ਵੀਡੀਓ ਮਿਲੀ। ਵੀਡੀਓ ਵਿੱਚ ਅਹਿਮਦਾਬਾਦ ਏਅਰਪੋਰਟ ਤੇ ਏਅਰਲਾਈਨ ਸਟਾਫ ਦੁਆਰਾ ਖੇਡੇ ਗਏ ਗਰਬੇ ਵਿਚ ਬਾਰੇ ਵਿਚ ਜਾਣਕਾਰੀ ਦਿੱਤੀ ਗਈ ਸੀ।

ਇਸ ਤਰ੍ਹਾਂ ਦੀ ਸਰਚ ਦੇ ਦੌਰਾਨ ਸਾਨੂੰ Vibes of India ਦੁਆਰਾ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ ਜਿਸ ਦੇ ਮੁਤਾਬਕ ਅਹਿਮਦਾਬਾਦ ਏਅਰਪੋਰਟ ਤੇ ਨਵਰਾਤਰਿਆਂ ਦੇ ਮੌਕੇ ਤੇ ਖਾਸ ਸਾਜ਼ੋ ਸਜਾਵਟ ਕੀਤੀ ਗਈ ਹੈ। ਅਹਿਮਦਾਬਾਦ ਏਅਰਪੋਰਟ ਤੇ ਹਾਲ ਹੀ ਵਿੱਚ ਗਰਬਾ ਖੇਡਿਆ ਗਿਆ ਜਾ ਨਹੀਂ ਇਸ ਪੁਸ਼ਟੀ ਦੇ ਲਈ ਅਸੀਂ ਅਹਿਮਦਾਬਾਦ ਏਅਰਪੋਰਟ ਅਥਾਰਿਟੀ ਨੂੰ ਸੰਪਰਕ ਕੀਤਾ। ਸੰਪਰਕ ਹੋਣ ਤੇ ਅਸੀਂ ਆਪਣੇ ਆਰਟੀਕਲ ਨੂੰ ਅਪਡੇਟ ਕਰਾਂਗੇ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡਿਓ ਹਾਲੀਆ ਨਹੀਂ ਸਗੋਂ ਸਾਲ 2018 ਤੋਂ ਇੰਟਰਨੈੱਟ ਤੇ ਮੌਜੂਦ ਹੈ। ਪੁਰਾਣੀ ਵੀਡੀਓ ਨੂੰ ਸੋਸ਼ਲ ਮੀਡਿਆ ਤੇ ਮੁੜ ਤੋਂ ਸ਼ੇਅਰ ਕੀਤਾ ਜਾ ਰਿਹਾ ਹੈ।

Result: Missing Context

Our Sources

YouTube video uploaded by Mumbai Press on October 17, 2018
YouTube video uploaded by Talking Tales India on October 17, 2018
YouTube video uploaded by TV9 Gujarati on October 16, 2018


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular