ਸ਼ਨੀਵਾਰ, ਦਸੰਬਰ 21, 2024
ਸ਼ਨੀਵਾਰ, ਦਸੰਬਰ 21, 2024

HomeFact CheckViralਭਗਵੰਤ ਮਾਨ ਦੀ ਅਧੂਰੀ ਸਪੀਚ ਨੂੰ ਫਰਜ਼ੀ ਦਾਅਵੇ ਨਾਲ ਕੀਤਾ ਵਾਇਰਲ

ਭਗਵੰਤ ਮਾਨ ਦੀ ਅਧੂਰੀ ਸਪੀਚ ਨੂੰ ਫਰਜ਼ੀ ਦਾਅਵੇ ਨਾਲ ਕੀਤਾ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵਾਰਡ ਲੋਰੀ ਵੀਡਿਓ ਕਲਿੱਪ ਵਿੱਚ ਭਗਵੰਤ ਮਾਨ ਬੋਲਦੇ ਹਨ,’ਸਭ ਕੁਝ ਸਰਕਾਰ ਨੇ ਵੇਚ ਦਿੱਤਾ ਬੱਸ ਮੀਡੀਆ ਖਰੀਦ ਲਿਆ।’ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਗਵੰਤ ਮਾਨ ਆਪਣੀ ਸਰਕਾਰ ਬਾਰੇ ਗੱਲ ਕਰ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਅਸਲ ਵੀਡੀਓ ਦਾ ਇੱਕ ਅਧੂਰਾ ਭਾਗ ਹੈ ਜਿਸਨੂੰ ਹੁਣ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਫੇਸਬੁੱਕ ਪੇਜ ‘Dhongi AAP’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਚੰਡੀਗੜ੍ਹ ਵੀ ਵੇਚਤਾ, ਪੰਜਾਬ ਦੇ ਪਾਣੀ ਵੀ ਵੇਚਤੇ, ਬੇਰੁਜ਼ਗਾਰਾਂ ਦੇ ਹਿੱਸੇ ਦੀਆਂ ਨੌਕਰੀਆਂ ਵੀ ਵੇਚਦਿੱਤੀਆਂ, ਰੇਤੇ ਦੀਆਂ ਖੱਡਾਂ ਵੇਚਤੀਆਂ, ਆਵਕਾਰੀ ਵਿਭਾਗ ਦਿੱਲੀ ਵਾਲਿਆਂ ਨੂੰ ਵੇਚਤਾ ਅਤੇ ਖਰੀਦੀ ਸਿਰਫ਼ ਇੱਕੋ ਚੀਜ਼ ਆ ਉਹ ਭਗਵੰਤ ਮਾਨ ਕੋਲੋ ਈ ਸੁਣ ਲਓ ਕੀ’

ਭਗਵੰਤ ਮਾਨ ਦੀ ਅਧੂਰੀ ਸਪੀਚ ਨੂੰ ਫਰਜ਼ੀ ਦਾਅਵੇ ਨਾਲ ਕੀਤਾ ਵਾਇਰਲ

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਖ਼ੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਭਗਵੰਤ ਮਾਨ ਦੀ ਅਧੂਰੀ ਸਪੀਚ ਨੂੰ ਫਰਜ਼ੀ ਦਾਅਵੇ ਨਾਲ ਕੀਤਾ ਵਾਇਰਲ

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਦੀ ਪੜਤਾਲ ਸ਼ੁਰੂ ਕੀਤੀ। ਵੀਡੀਓ ਵਿਚ ਭਗਵੰਤ ਮਾਨ ਨੂੰ ਬੋਲਦੇ ਹਨ,’ਸਭ ਕੁਝ ਵੇਚ ਆਏ ਪਰ ਖਰੀਦੀ ਸਿਰਫ ਇੱਕ ਚੀਜ਼ ਹੈ ਮੀਡੀਆ’

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਪੜਤਾਲ ਨੂੰ ਅੱਗੇ ਵਧਾਉਂਦਿਆਂ ਅਸੀਂ ਸਪੀਚ ਨੂੰ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਦੇ ਅਧਿਕਾਰਿਕ ਸੋਸ਼ਲ ਮੀਡੀਆ ਅਕਾਉਂਟ ਤੇ ਖੰਗਾਲਿਆ। ਵਾਇਰਲ ਵੀਡੀਓ ਦਾ ਪੂਰਾ ਵਰਜਨ ਸਾਨੂੰ ਭਗਵੰਤ ਮਾਨ ਦੇ ਫੇਸਬੁੱਕ ਪੇਜ ਤੇ ਅਪਲੋਡ ਮਿਲੀ।

ਵੀਡੀਓ ਨੂੰ ਸ਼ੇਅਰ ਕਰਦਿਆਂ ਮਾਨ ਨੇ ਲਿਖਿਆ,’27 ਸਾਲਾਂ ਤੋਂ BJP ਦੇ ਤਸ਼ਦੱਦ ਦਾ ਸ਼ਿਕਾਰ ਹੋ ਰਹੇ ਗੁਜਰਾਤੀ ਪਰਿਵਰਤਨ ਲਈ ਤਿਆਰ ਨੇ…ਗੁਜਰਾਤ ਦੀ ਰਾਜਨੀਤਕ ਗੰਦਗੀ ‘ਚ ਉੱਘੇ ਹੋਏ ਕਮਲ ਦੇ ਫੁੱਲ ਦੀ ਸਫ਼ਾਈ ‘ਝਾੜੂ’ ਹੀ ਕਰੇਗਾ। ਬੀਜੇਪੀ ਨੂੰ ਦਸੰਬਰ ਦੀਆਂ ਚੋਣਾਂ ‘ਚ ਕਰਾਰਾ ਜੁਆਬ ਦੇਵੇਗੀ ਗੁਜਰਾਤ ਦੀ ਜਨਤਾ।’

ਵੀਡਿਓ ਦੇ ਵਿਚ ਭਗਵੰਤ ਮਾਨ ਦੱਸ ਰਹੇ ਹਨ ਕਿ ਭਾਜਪਾ ਸਰਕਾਰ ਨੇ ਸਭ ਕੁਝ ਵੇਚ ਦਿੱਤਾ ਬਸ ਖਰੀਦਿਆ ਤਾਂ ਸਿਰਫ ਮੀਡੀਆ।

ਵਾਇਰਲ ਹੋਈ ਵੀਡੀਓ ਦੀ ਪੂਰੀ ਸਪੀਚ ਸਾਨੂੰ ਭਗਵੰਤ ਮਾਨ ਦੁਆਰਾ ਅਪਲੋਡ ਕੀਤੀ ਗਈ ਇਕ ਹੋਰ ਵੀਡੀਓ ਦੇ ਵਿਚ ਮਿਲੀ। ਕੈਪਸ਼ਨ ਦੇ ਮੁਤਾਬਕ ਭਗਵੰਤ ਮਾਨ ਸੂਰਤ ਵਿਖੇ ਵਿਸ਼ਾਲ ਜਨਸਭਾ ਨੂੰ ਸੰਬੋਧਨ ਕਰ ਰਹੇ ਸਨ। ਵਾਇਰਲ ਹੋ ਰਹੀ ਵੀਡੀਓ ਨੂੰ 4 ਮਿੰਟ 30 ਸਕਿੰਟ ਤੋਂ ਸੁਣਿਆ ਜਾ ਸਕਦਾ ਹੈ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਅਧੂਰੀ ਹੈ। ਅਸਲ ਵੀਡਿਓ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੀਜੇਪੀ ਦੇ ਬਾਰੇ ਵਿਚ ਗੱਲ ਕਰ ਰਹੇ ਹਨ।

Result: Missing Context

Our Sources

Video uploaded by Bhagwant Mann on October 9, 2022
Video uploaded by Bhagwant Mann on October 9, 2022

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular