Claim
ਵੀਡੀਓ ਮੇਘਾਲਿਆ ਦਾ ਹੈ ਜਿਥੇ ਬੱਸ ਦਾ ਡਰਾਈਵਰ ਚਾਹ ਪੀਣ ਗਿਆ ਅਤੇ ਲਾਪਰਵਾਹੀ ਦੇ ਕਾਰਨ ਬੱਸ ਖਾਈ ਵਿੱਚ ਗਿਰ ਗਈ।
Fact
ਇਹ ਸੱਚ ਨਹੀਂ ਹੈ। ਇੰਡੋਨੇਸ਼ੀਆ ‘ਚ ਹੋਏ ਹਾਦਸੇ ਦੀ ਵੀਡੀਓ ਨੂੰ ਮੇਘਾਲਿਆ ਦਾ ਦੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ।
ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਲਾਲ ਦੀ ਬੱਸ ਨੂੰ ਖਾਈ ਵਿੱਚ ਡਿਗਦਿਆਂ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਮੇਘਾਲਿਆ ਦਾ ਹੈ ਜਿਥੇ ਚਾਹ ਪੀਣ ਗਏ ਡਰਾਈਵਰ ਦੀ ਲਾਪਰਵਾਹੀ ਕਾਰਨ ਬੱਸ ਖਾਈ ਵਿੱਚ ਗਿਰ ਗਈ।
ਫੇਸਬੁੱਕ ਪੇਜ ‘ਪੰਜਾਬ ਧਰਤੀ’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਮੇਘਾਲਿਆ – ਬੱਸ ਦਾ ਡਰਾਈਵਰ ਚਾਹ ਪੀਣ ਗਿਆ ਸੀ , ਇੰਜਣ ਚਾਲੂ ਸੀ ਤੇ ਹੈਂਡ ਬ੍ਰੇਕ ਲਗਾਉਣੀ ਭੁੱਲ ਗਿਆ।’ ਇਸ ਵੀਡੀਓ ਨੂੰ 5 ਲੱਖ ਤੋਂ ਵੱਧ ਸੋਸ਼ਲ ਮੀਡਿਆ ਯੂਜ਼ਰ ਦੇਖ ਚੁੱਕੇ ਹਨ।
ਮੀਡਿਆ ਅਦਾਰਾ ਦੋਆਬਾ ਨਿਊਜ਼ 24 ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਨਜ਼ਰ ਹਟੀ ਦੁਰਘਟਨਾ ਘਟੀ ਬੱਸ ਦਾ ਡਰਾਈਵਰ ਚਾਹ ਪੀਣ ਗਿਆ,ਇੰਜਣ ਚਾਲੂ ਤੇ ਹੈਂਡ ਬ੍ਰੇਕ ਲਗਾਉਣੀ ਭੁੱਲਿਆ ਤਾਂ ਇੰਝ ਸੁੱਕੇ ਸਾਹ।’
ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਵਾਇਰਲ ਵੀਡੀਓ ਦੀ ਸੱਚਾਈ ਪਤਾ ਲਗਾਉਣ ਲਈ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਵਾਇਰਲ ਵੀਡੀਓ ਦੇ ਕੁਮੈਂਟ ਸੈਕਸ਼ਨ ਨੂੰ ਖੰਗਾਲਿਆ। ਵੀਡੀਓ ਦੇ ਕੁਮੈਂਟ ਸੈਕਸ਼ਨ ‘ਚ ਇੱਕ ਯੂਜ਼ਰ ਨੇ ਕੁਮੈਂਟ ਕੀਤਾ ਕਿ ਇਹ ਵੀਡੀਓ ਇੰਡੋਨੇਸ਼ੀਆ ਦੀ ਹੈ।
ਇਸ ਦੀ ਮਦਦ ਲੈ ਕੇ ਅਸੀਂ ਗੂਗਲ ਤੇ ਕੁਝ ਕੀ ਵਰਡ ਦੀ ਮਦਦ ਦੇ ਨਾਲ ਸਰਚ ਕੀਤਾ। ਇਸ ਦੌਰਾਨ ਸਾਨੂੰ ਮੀਡਿਆ ਅਦਾਰਾ ‘tribunnews’ ਦੁਆਰਾ ਪ੍ਰਕਾਸ਼ਿਤ ਰਿਪੋਰਟ ਮਿਲੀ ਜਿਸ ਮੁਤਾਬਕ ਇਹ ਘਟਨਾ 7 ਮਈ 2023 ਨੂੰ ਇੰਡੋਨੇਸ਼ੀਆ ਦੇ ਜਾਵਾ ਦੇ ਤੇਗਲ ਸ਼ਹਿਰ ਵਿੱਚ ਵਾਪਰੀ ਸੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਮੀਡਿਆ ਅਦਾਰਾ therakyatpost ਦੀ ਰਿਪੋਰਟ ਦੇ ਮੁਤਾਬਕ ਇਹ ਘਟਨਾ ਇੰਡੋਨੇਸ਼ੀਆ ਦੇ ਮੱਧ ਜਾਵਾ ਸੂਬੇ ‘ਚ ਵਾਪਰੀ ਜਿਸ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ 30 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਰਿਪੋਰਟ ਮੁਤਾਬਕ ਬੱਸ ਵਿੱਚ 37 ਯਾਤਰੀ ਸਵਾਰ ਸਨ ਅਤੇ ਬੱਸ ਢਲਾਣ ਤੋਂ ਹੇਠਾਂ ਆਪਣੇ ਆਪ ਚੱਲਣੀ ਸ਼ੁਰੂ ਹੋ ਗਈ ਅਤੇ ਖੱਡ ਵਿੱਚ ਡਿੱਗ ਗਈ।

ਕੁਝ ਮੀਡਿਆ ਰਿਪੋਰਟ ਦੇ ਮੁਤਾਬਕ ਵਾਹਨ ਦੀ ਹੈਂਡਬ੍ਰੇਕ ਨੂੰ ਇੱਕ ਛੋਟੇ ਬੱਚੇ ਨੇ ਖਿੱਚ ਦਿੱਤਾ ਜਿਸ ਕਾਰਨ ਬੱਸ ਤੇਜ਼ ਰਫ਼ਤਾਰ ਨਾਲ ਦਰਿਆ ਵਿੱਚ ਜਾ ਵੜੀ। ਹਾਲਾਂਕਿ, ਪੁਲਿਸ ਨੇ ਇਸ ਤੋਂ ਇਨਕਾਰ ਕਰਦਿਆਂ ਕਿਹਾ ਕਿ ਵਾਹਨ ਦੀ ਬ੍ਰੈਕਿੰਗ ਸਿਸਟਮ ਦੀ ਜਾਂਚ ਕੀਤੀ ਜਾ ਰਹੀ ਹੈ।

Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਇੰਡੋਨੇਸ਼ੀਆ ‘ਚ ਹੋਏ ਹਾਦਸੇ ਦੀ ਵੀਡੀਓ ਨੂੰ ਮੇਘਾਲਿਆ ਦਾ ਦੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ। ਹਾਲਾਂਕਿ,ਹਾਦਸੇ ਦੇ ਅਸਲ ਕਾਰਨਾਂ ਦੀ ਪੁਸ਼ਟੀ ਹਾਲੇ ਨਹੀਂ ਹੋ ਸਕੀ ਹੈ।
Result: False
Our Sources
Media report published by Tribunnews on May 7, 2023
Media report published by Therakyatpost on May 7, 2023
Media report published by CNN Indonesia on May 7, 2023
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ