ਵੀਰਵਾਰ, ਅਪ੍ਰੈਲ 18, 2024
ਵੀਰਵਾਰ, ਅਪ੍ਰੈਲ 18, 2024

HomeFact CheckViralਕੀ ਦੱਖਣ ਅਫ਼ਰੀਕੀ ਬੱਲੇਬਾਜ਼ ਡੇਵਿਡ ਮਿਲਰ ਦੀ ਬੇਟੀ ਦਾ ਹੋਇਆ ਦਿਹਾਂਤ?

ਕੀ ਦੱਖਣ ਅਫ਼ਰੀਕੀ ਬੱਲੇਬਾਜ਼ ਡੇਵਿਡ ਮਿਲਰ ਦੀ ਬੇਟੀ ਦਾ ਹੋਇਆ ਦਿਹਾਂਤ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਭਾਰਤ ਦੌਰੇ ਤੇ ਆਏ ਦੱਖਣੀ ਅਫ਼ਰੀਕੀ ਬੱਲੇਬਾਜ਼ ਡੇਵਿਡ ਮਿਲਰ ਨੂੰ ਲੈ ਕੇ ਸ਼ੋਸਲ ਮੀਡੀਆ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਬੇਟੀ ਦਾ ਦੇਹਾਂਤ ਹੋ ਗਿਆ ਹੈ। ਇਸ ਦਾਅਵੇ ਨੂੰ ਲੈ ਕੇ ਪਹਿਲਾਂ Newschecker Hindi ਦੁਆਰਾ ਫੈਕਟ ਚੈਕ ਕੀਤਾ ਜਾ ਚੁੱਕਾ ਹੈ।

ਦਰਅਸਲ 8 ਅਕਤੂਬਰ ਨੂੰ ਡੇਵਿਡ ਮਿੱਲਰ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਤੇ ਇਕ ਵੀਡੀਓ ਨੂੰ ਸ਼ੇਅਰ ਕੀਤਾ ਸੀ ਜਿਸ ਵਿਚ ਉਹ ਛੋਟੀ ਬੱਚੀ ਦੇ ਨਾਲ ਨਜ਼ਰ ਆ ਰਹੇ ਹਨ। ਵੀਡੀਓ ਨੂੰ ਪੋਸਟ ਕਰਦਿਆਂ ਮਿਲਰ ਨੇ ਇਸ ਬੱਚੀ ਨੂੰ RIP ਲਿਖ ਕੇ ਸ਼ਰਧਾਂਜਲੀ ਦਿੱਤੀ ਸੀ।

ਦੱਖਣ ਅਫ਼ਰੀਕੀ ਬੱਲੇਬਾਜ਼ ਡੇਵਿਡ ਮਿਲਰ ਦੀ ਬੇਟੀ ਦਾ ਹੋਇਆ ਦਿਹਾਂਤ
Courtesy: Instagram/davidmillersa12

ਇਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਇਹ ਦਾਅਵਾ ਕੀਤਾ ਜਾਣ ਲੱਗਾ ਕਿ ਭਾਰਤ ਵਿਚ ਕ੍ਰਿਕਟ ਖੇਡ ਰਹੇ ਡੇਵਿਡ ਮਿੱਲਰ ਦੀ ਬੇਟੀ ਇਸ ਦੁਨੀਆਂ ਵਿੱਚ ਨਹੀਂ ਰਹੀ ਕਈ ਸੋਸ਼ਲ ਮੀਡੀਆ ਯੂਜ਼ਰਾਂ ਨੇ ਦਾਅਵਾ ਕੀਤਾ ਕਿ ਡੇਵਿਡ ਮਿੱਲਰ ਦੀ ਬੇਟੀ ਦਾ ਦੇਹਾਂਤ ਹੋ ਗਿਆ ਹੈ।

ਦੱਖਣ ਅਫ਼ਰੀਕੀ ਬੱਲੇਬਾਜ਼ ਡੇਵਿਡ ਮਿਲਰ ਦੀ ਬੇਟੀ ਦਾ ਹੋਇਆ ਦਿਹਾਂਤ

ਇਸ ਤੋਂ ਇਲਾਵਾ ਅਸੀਂ ਪਾਇਆ ਕਿ ਕਈ ਮੀਡੀਆ ਅਦਾਰਿਆਂ ਨੇ ਵੀ ਇਸ ਦਾਅਵੇ ਨੂੰ ਸ਼ੇਅਰ ਕੀਤਾ।

ਦੱਖਣ ਅਫ਼ਰੀਕੀ ਬੱਲੇਬਾਜ਼ ਡੇਵਿਡ ਮਿਲਰ ਦੀ ਬੇਟੀ ਦਾ ਹੋਇਆ ਦਿਹਾਂਤ
Courtesy: Facebook/IndiaTV

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਦਾਅਵੇ ਨੂੰ ਲੈ ਕੇ ਆਪਣੀ ਪੜਤਾਲ ਸ਼ੁਰੂ ਕੀਤੀ। ਕੁਝ ਕੀ ਵਰਡ ਦੀ ਮਦਦ ਨਾਲ ਸਰਚ ਕਰਨ ਤੇ ਸਾਨੂੰ ‘ਦ ਇੰਡੀਅਨ ਐਕਸਪ੍ਰੈਸ’ ਦੀ ਖ਼ਬਰ ਮਿਲੀ। ਖ਼ਬਰ ਵਿੱਚ ਦੱਸਿਆ ਗਿਆ ਹੈ ਕਿ ਡੇਵਿਡ ਮਿੱਲਰ ਦੀ ਇੱਕ ਬਹੁਤ ਵੱਡੀ ਪ੍ਰਸ਼ੰਸਕ ‘ਐਨ’ ਦਾ ਦੇਹਾਂਤ ਹੋ ਗਿਆ ਹੈ। ਉਹ ਕੈਂਸਰ ਤੋਂ ਪੀੜਤ ਸਨ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ? 

ਕੁਝ ਹੋਰ ਖਬਰਾਂ ਵਿਚ ਦੱਸਿਆ ਗਿਆ ਹੈ ਕਿ ਡੇਵਿਡ ਮਿਲਰ ਨੇ ਇੰਸਟਾਗ੍ਰਾਮ ਤੇ ਜਿਸ ਬੱਚੀ ਦੇ ਦੇਹਾਂਤ ਬਾਰੇ ਵਿਚ ਪੋਸਟ ਕੀਤਾ ਸੀ ਉਹ ਉਨ੍ਹਾਂ ਦੀ ਇੱਕ ਫੈਨ ਹੈ ਨਾ ਕਿ ਉਨ੍ਹਾਂ ਦੀ ਬੇਟੀ। ਇਸ ਦੇ ਨਾਲ ਹੀ ਸਾਨੂੰ ਸਪੋਰਟਸ ਬ੍ਰੀਜ਼ ਨਾਮ ਦੇ ਇੰਸਟਾਗ੍ਰਾਮ ਹੈਂਡਲ ਤੇ ਪੋਸਟ ਵੀ ਮਿਲਿਆ ਜਿਸ ਵਿੱਚ ਦੱਸਿਆ ਗਿਆ ਹੈ ਕਿ ਬੱਚੀ ਨੂੰ ਮਿੱਲਰ ਦੀ ਬੇਟੀ ਦੱਸਣ ਦੀ ਗ਼ਲਤੀ ਸਪੋਰਟ ਬ੍ਰੀਜ਼ ਤੋਂ ਹੋ ਗਈ ਸੀ ਅਤੇ ਇਸ ਪੋਸਟ ਤੇ ਡੇਵਿਡ ਮਿੱਲਰ ਨੇ ਖੁਦ ਕੁਮੈਂਟ ਕੀਤਾ ਕਿ ਇਹ ਬੱਚੀ ਉਨ੍ਹਾਂ ਦੀ ਬੇਟੀ ਨਹੀਂ ਹੈ। ਸਪੋਰਟਸ ਬ੍ਰੀਜ਼ ਨੇ ਗ਼ਲਤ ਜਾਣਕਾਰੀ ਦੇਣ ਲਈ ਮੁਆਫੀ ਵੀ ਮੰਗੀ ਹੈ।

ਦੱਖਣ ਅਫ਼ਰੀਕੀ ਬੱਲੇਬਾਜ਼ ਡੇਵਿਡ ਮਿਲਰ ਦੀ ਬੇਟੀ ਦਾ ਹੋਇਆ ਦਿਹਾਂਤ
Courtesy:Instagram/Sports.Breeze

ਡੇਵਿਡ ਮਿੱਲਰ ਨੇ ਖ਼ੁਦ ਵੀ ਮਾਰਚ ਵਿਚ ਆਪਣੀ ਅਤੇ ਐੱਨ ਦੀ ਫੋਟੋ ਨੂੰ ਫੇਸਬੁੱਕ ਤੇ ਸ਼ੇਅਰ ਕੀਤਾ ਸੀ ਇਸ ਤੋਂ ਇਲਾਵਾ ਇੰਟਰਨੈੱਟ ਤੇ ਸਰਚ ਕਰਨ ਤੇ ਸਾਨੂੰ ਕੋਈ ਪੁਖਤਾ ਜਾਣਕਾਰੀ ਨਹੀਂ ਮਿਲੀ ਕਿ ਡੇਵਿਡ ਮਿਲਰ ਦਾ ਵਿਆਹ ਹੋਇਆ ਹੈ ਜਾਂ ਨਹੀਂ ਜਾਂ ਉਨ੍ਹਾਂ ਦੇ ਬੱਚੇ ਹਨ।

Conclusion

ਸਾਡੀ ਜਾਂਚ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਡੇਵਿਡ ਮਿਲਰ ਦੀ ਬੇਟੀ ਦੇ ਦਿਹਾਂਤ ਵਾਲਾ ਦਾਅਵਾ ਫ਼ਰਜ਼ੀ ਹੈ। ਡੇਵਿਡ ਮਿਲਰ ਨੇ ਇੰਸਟਾਗ੍ਰਾਮ ਤੇ ਜਿਸ ਬੱਚੀ ਦੇ ਦਿਹਾਂਤ ਤੇ ਦੁੱਖ ਜਤਾਇਆ ਸੀ ਉਹ ਉਨ੍ਹਾਂ ਦੀ ਇੱਕ ਫੈਨ ਹੈ ਨਾ ਕਿ ਉਨ੍ਹਾਂ ਦੀ ਬੇਟੀ।

Result: False

Our Sources

Report of The Indian Express, published on October 10, 2022
Instagram Post of Sports Breeze, shared on October 9, 2022

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular