ਇਸ ਹਫਤੇ Newschecker ਨੇ ਸੋਸ਼ਲ ਮੀਡਿਆ ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡਿਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਵਿਅਕਤੀਆਂ ਨੂੰ ਜਹਾਜ਼ ਨੂੰ ਧੱਕੇ ਮਾਰਦਿਆਂ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਦਿੱਲੀ ਏਅਰਪੋਰਟ (Delhi Airport) ਦੀ ਹੈ। ਇਸ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਕੀ Delhi Airport ਤੇ ਪਾਣੀ ਕਾਰਨ ਯਾਤਰੀਆਂ ਨੇ ਜਹਾਜ਼ ਨੂੰ ਲਗਾਇਆ ਧੱਕਾ?
ਸੋਸ਼ਲ ਮੀਡੀਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਵਿਅਕਤੀਆਂ ਨੂੰ ਜਹਾਜ਼ ਨੂੰ ਧੱਕੇ ਮਾਰਦਿਆਂ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਦਿੱਲੀ ਏਅਰਪੋਰਟ ਦੀ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਸਾਲ 2007 ‘ਚ ਚਾਈਨਾ ਦੇ ਸ਼ੈਨਡੌਂਗ ਦੇ ਯਨਤਾਈ ਏਅਰਪੋਰਟ ਵਿੱਚ ਖਿੱਚੀ ਗਈ ਸੀ ਜਿੱਥੇ ਭਾਰੀ ਹੜ ਤੋਂ ਬਾਅਦ ਏਅਰਪੋਰਟ ਦਾ ਸਟਾਫ ਸ਼ੈਨਡੌਂਗ ਏਅਰਲਾਈਨ ਨੂੰ ਖਿੱਚ ਰਿਹਾ ਸੀ।

Muzaffarnagar ਮਹਾਂਪੰਚਾਇਤ ਤੋਂ ਬਾਅਦ ਸੋਸ਼ਲ ਮੀਡੀਆ ਤੇ ਫਰਜ਼ੀ ਟਵੀਟ ਹੋਇਆ ਵਾਇਰਲ
ਸੋਸ਼ਲ ਮੀਡੀਆ ਤੇ ਇਕ ਟਵੀਟ ਖੂਬ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਹੇ ਟਵੀਟ ਮੁਤਾਬਕ ਟਵਿੱਟਰ ਯੂਜ਼ਰ ਆਦਿਲ ਅੰਸਾਰੀ ਨੇ ਮੰਨਿਆ ਕਿ ਮੁਸਲਮਾਨਾਂ ਨੇ ਕਿਸਾਨ ਨੇਤਾ ਰਾਕੇਸ਼ ਟਿਕੈਤ, ਪੂਨਮ ਪੰਡਿਤ ਸਮੇਤ ਕਰੀਬ ਪੰਜ ਲੱਖ ਲੋਕਾਂ ਨੂੰ ਥੁੱਕ ਵਾਲਾ ਹਲਵਾ ਅਤੇ ਹੋਰ ਪਕਵਾਨ ਚਲਾਏ ਅਤੇ ਅੱਲ੍ਹਾ ਹੂ ਅਕਬਰ ਦਾ ਨਾਅਰਾ ਕਾਫ਼ਿਰਾਂ ਦੇ ਮੂੰਹ ਤੋਂ ਬੁਲੰਦ ਕਰਵਾ ਕੇ ਵਿਸ਼ਵ ਰਿਕਾਰਡ ਬਣਾਇਆ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਟਵੀਟ ਫਰਜ਼ੀ ਹਨ। ਵਾਇਰਲ ਹੋ ਰਹੇ ਟਵੀਟ ਨੂੰ ਐਡੀਟਿੰਗ ਟੂਲ ਰਾਹੀਂ ਬਣਾਇਆ ਗਿਆ ਹੈ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?

ਕੀ Jat Andolan ਦੌਰਾਨ ਇਸ ਬੱਚੇ ਦੀ ਗੋਲੀ ਲੱਗਣ ਕਾਰਨ ਹੋਈ ਸੀ ਮੌਤ?
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਬੱਚੇ ਦਾ ਨਾਮ ਸੁਨੀਲ ਸ਼ਿਊਰਾਨ ਹੈ ਜਿਸ ਦੀ 2010 ‘ਚ ਹੋਏ ਜਾਟ ਅੰਦੋਲਨ ਦੇ ਦੌਰਾਨ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। ਵਾਇਰਲ ਹੋ ਰਹੀ ਤਸਵੀਰ ਵਿੱਚ ਬੱਚੇ ਦੇ ਸੀਨੇ ਤੇ ਖੂਨ ਦੇ ਨਿਸ਼ਾਨ ਦੇਖੇ ਜਾ ਸਕਦੇ ਹਨ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਸੁਨੀਲ ਸ਼ਿਊਰਾਨ ਦੀ ਨਹੀਂ ਹੈ। ਵਾਇਰਲ ਹੋ ਰਹੀ ਤਸਵੀਰ ਸਾਲ 2012 ਵਿੱਚ ਰਿਲੀਜ਼ ਹੋਈ ਫਲਸਤੀਨੀ ਫ਼ਿਲਮ ‘The Kingdom of Ants’ ਦੀ ਹੈ।

ਕੀ Muzaffarnagar Mahapanchayat ਦੀ ਹੈ ਵਾਇਰਲ ਹੋ ਰਹੀ ਵੀਡੀਓ?
ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਵੱਡੀ ਤਾਦਾਦ ਦੇ ਵਿੱਚ ਲੋਕਾਂ ਨੂੰ ਦੇਖਿਆ ਜਾ ਸਕਦਾ ਹੈ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਮੁਜ਼ੱਫਰਨਗਰ ਮਹਾਂ ਪੰਚਾਇਤ ਦੀ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਮੁਜ਼ੱਫਰਨਗਰ ਮਹਾਂ ਪੰਚਾਇਤ ਦੀ ਨਹੀਂ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਪਾਕਿਸਤਾਨ ਦੇ ਲਾਹੌਰ ਵਿਖੇ ਸਥਿਤ ਮੀਨਾਰ ਏ ਪਾਕਿਸਤਾਨ ਵਿਖੇ ਖਾਦਿਮ ਹੁਸੈਨ ਰਿਜ਼ਵੀ ਦੇ ਅੰਤਿਮ ਜਨਾਜ਼ੇ ਦੀ ਹੈ।

ਕੀ ਭਾਜਪਾ ਸੰਸਦ ਮੈਂਬਰ Maneka Gandhi ਨੇ ਬੀਜੇਪੀ ਖਿਲਾਫ ਖੋਲ੍ਹਿਆ ਮੋਰਚਾ?
ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੀਜੇਪੀ ਦੀ ਸੰਸਦ ਮੈਂਬਰ ਮੇਨਕਾ ਗਾਂਧੀ ਨੇ ਮੋਦੀ ਸਰਕਾਰ ਦੀ ਆਲੋਚਨਾ ਕੀਤੀ। ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਵੀਡੀਓ ਵਿੱਚ ਨਜ਼ਰ ਆ ਰਹੀ ਮਹਿਲਾ ਬੀਜੇਪੀ ਸੰਸਦ ਮੇਨਕਾ ਗਾਂਧੀ ਨਹੀਂ ਸਗੋਂ ਕਾਂਗਰਸੀ ਨੇਤਾ ਡਾਲੀ ਸ਼ਰਮਾ ਹੈ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ