ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact Checkਦਿੱਲੀ ਦੇ ਗੁਰਦੁਆਰਾ ਸੀਸ ਗੰਜ ਸਾਹਿਬ ਦੀ ਹੈ ਇਹ ਵਾਇਰਲ ਵੀਡੀਓ?

ਦਿੱਲੀ ਦੇ ਗੁਰਦੁਆਰਾ ਸੀਸ ਗੰਜ ਸਾਹਿਬ ਦੀ ਹੈ ਇਹ ਵਾਇਰਲ ਵੀਡੀਓ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਦਿੱਲੀ ਦੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੇ ਬਾਹਰ ਇੱਕ ਹਿੰਦੂ ਕੱਟੜਪੰਥੀ ਨੇ ਆਪਣੀ ਕਾਰ ਨਾਲ ਲੋਕਾਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ।

Fact
ਵਾਇਰਲ ਵੀਡੀਓ ਕਰੀਬ ਤਿੰਨ ਮਹੀਨੇ ਪੁਰਾਣੀ ਹੈ। ਇਹ ਵੀਡੀਓ ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਪਟਿਆਲਾ ਦੀ ਹੈ। ਦੋਸ਼ੀ ਵਿਅਕਤੀ ਸਿੱਖ ਭਾਈਚਾਰੇ ਨਾਲ ਸਬੰਧਤ ਹੈ।

ਸੋਸ਼ਲ ਮੀਡੀਆ ‘ਤੇ ਦੋ ਵੀਡੀਓਜ਼ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਵੀਡੀਓ ਨੂੰ ਵਾਇਰਲ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਦੇ ਸੀਸ ਗੰਜ ਸਾਹਿਬ ਗੁਰਦੁਆਰਾ ਵਿਖੇ ਇੱਕ ਹਿੰਦੂ ਕੱਟੜਪੰਥੀ ਨੇ ਸਿੱਖ ਮਰਦਾਂ, ਔਰਤਾਂ ਅਤੇ ਬੱਚਿਆਂ ਨੂੰ ਆਪਣੀ ਕਾਰ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ। ਵੀਡੀਓ ਵਿਚ ਇਕ ਕਾਰ ਤੇਜ਼ ਰਫਤਾਰ ਨਾਲ ਦੌੜਦੀ ਦਿਖਾਈ ਦੇ ਰਹੀ ਹੈ ਅਤੇ ਉੱਥੇ ਮੌਜੂਦ ਲੋਕ ਉਸ ਕਾਰ ਤੋਂ ਬਚਦੇ ਨਜ਼ਰ ਆ ਰਹੇ ਹਨ।

X ਯੂਜ਼ਰ “ਐੱਸ ਸੁਰਿੰਦਰ” ਨੇ ਵਾਇਰਲ ਵੀਡੀਓਜ਼ ਸਾਂਝਾ ਕਰਦਿਆਂ ਲਿਖਿਆ, Terror attack outside Gurdwara Seesganj Sahib, New Delhi. Allegedly one H extremist ran over his SUV over numerous Sikh men, women & children. Video: Paspangry

Fact Check/Verification

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਨੂੰ ਕੀ ਫਰੇਮ ਵਿੱਚ ਵੰਡਕੇ ਗੂਗਲ ਲੈਂਜ਼ ਦੀ ਮਦਦ ਦੇ ਨਾਲ ਖੰਗਾਲਿਆ। ਸਾਨੂੰ ਇਹ ਵੀਡੀਓ ਇੱਕ ਇੰਸਟਾਗ੍ਰਾਮ ਪੇਜ ‘royalpatiala2017‘ ਤੇ ਅਪ੍ਰੈਲ 9, 2024 ਨੂੰ ਅਪਲੋਡ ਮਿਲੀ। ਕੈਪਸ਼ਨ ਵਿੱਚ ਇਸ ਵੀਡੀਓ ਨੂੰ ਪਟਿਆਲਾ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦਾ ਦੱਸਿਆ ਗਿਆ ਹੈ।

ਗੂਗਲ ਸਰਚ ਕਰਨ ਸਾਨੂੰ ਪੀਟੀਸੀ ਨਿਊਜ਼ ਦੇ ਯੂਟਿਊਬ ਅਕਾਊਂਟ ਤੇ 10 ਅਪ੍ਰੈਲ, 2024 ਨੂੰ ਅਪਲੋਡ ਕੀਤੀ ਗਈ ਇੱਕ ਰਿਪੋਰਟ ਮਿਲੀ। ਵਾਇਰਲ ਵੀਡੀਓ ਸਮੇਤ ਕਈ ਹੋਰ ਦ੍ਰਿਸ਼ ਇਸ ਰਿਪੋਰਟ ਵਿੱਚ ਮੌਜੂਦ ਸਨ। ਵੀਡੀਓ ਦੇ ਮੁਤਾਬਕ ਇਹ ਖੂਨੀ ਟਕਰਾਅ ਪੁਰਾਣੀ ਰੰਜਿਸ਼ ਨੂੰ ਲੈ ਕੇ ਪਟਿਆਲਾ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਬਾਹਰ ਹੋਇਆ। ਇਸ ਵੀਡੀਓ ਵਿੱਚ ਕਈ ਚਸ਼ਮਦੀਦਾਂ ਦੇ ਬਿਆਨ ਵੀ ਮੌਜੂਦ ਸਨ। ਚਸ਼ਮਦੀਦਾਂ ਅਨੁਸਾਰ ਗੁਰਦੁਆਰੇ ਵਿੱਚ ਕੰਮ ਕਰਨ ਵਾਲੇ ਵਿਅਕਤੀ ਦੀ ਦੁਖ ਨਿਵਾਰਨ ਸਾਹਿਬ ਗੁਰਦੁਆਰੇ ਦੇ ਕੋਲ ਦੁਕਾਨ ਹੈ।

ਇਸ ਵਿਅਕਤੀ ਦੀ ਉਸ ਦੇ ਨਾਲ ਵਾਲੇ ਦੁਕਾਨਦਾਰ ਨਾਲ ਪੁਰਾਣੀ ਰੰਜਿਸ਼ ਸੀ। ਇਸ ਕਾਰਨ ਉਸ ਨੇ ਘਟਨਾ ਵਾਲੇ ਦਿਨ ਪਹਿਲਾਂ ਗੁਆਂਢੀ ਦੀ ਦੁਕਾਨ ‘ਤੇ ਮੌਜੂਦ ਲੋਕਾਂ ‘ਤੇ ਹਮਲਾ ਕੀਤਾ ਅਤੇ ਉਸ ਤੋਂ ਬਾਅਦ ਤੇਜ਼ ਰਫਤਾਰ ਨਾਲ ਆਪਣੀ ਕਾਰ ਨਾਲ ਲੋਕਾਂ ਨੂੰ ਕੁਚਲਣ ਦੀ ਕੋਸ਼ਿਸ਼ ਵੀ ਕੀਤੀ ਪਰ ਬਾਅਦ ਵਿੱਚ ਭੀੜ ਨੇ ਗੱਡੀ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਨੇ ਵਿਅਕਤੀ ਨੂੰ ਭੀੜ ਤੋਂ ਛੁਡਵਾਇਆ।

ਇਸ ਮਾਮਲੇ ਨੂੰ ਲੈ ਕੇ ਅਸੀਂ ਪੀਟੀਸੀ ਦੇ ਪੱਤਰਕਾਰ ਦਮਨਪ੍ਰੀਤ ਸਿੰਘ ਨੂੰ ਸੰਪਰਕ ਕੀਤਾ। ਉਹਨਾਂ ਨੇ ਦੱਸਿਆ ਕਿ ਇਹ ਵੀਡੀਓ ਤਕਰੀਬਨ ਤਿੰਨ ਮਹੀਨੇ ਪੁਰਾਣੀ ਅਤੇ ਪਟਿਆਲਾ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਬਾਹਰ ਦੀ ਹੈ। ਉਸ ਸਮੇਂ ਦੋ ਦੁਕਾਨਦਾਰ ਪੁਰਾਣੀ ਰੰਜਿਸ਼ ਕਾਰਨ ਆਪਸ ‘ਚ ਭਿੜ ਗਏ ਸਨ ਅਤੇ ਲੜਾਈ ਦੌਰਾਨ ਇੱਕ ਵਿਅਕਤੀ ਨੇ ਭੱਜਣ ਮੌਕੇ ਲੋਕਾਂ ‘ਤੇ ਗੱਡੀ ਚੜ੍ਹਾ ਦਿੱਤੀ ਸੀ। ਉਹਨਾਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਆਰੋਪੀ ਖਿਲਾਫ ਐਫਆਈਆਰ ਦਰਜ਼ ਕਰ ਲਈ ਸੀ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਸਾਨੂੰ 11 ਅਪ੍ਰੈਲ 2024 ਨੂੰ ਟਾਈਮਜ਼ ਆਫ਼ ਇੰਡੀਆ ਦੁਆਰਾ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਇਸ ਰਿਪੋਰਟ ਵਿੱਚ ਪਟਿਆਲਾ ਪੁਲਿਸ ਅਤੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਮੈਨੇਜਰ ਦੇ ਬਿਆਨ ਵੀ ਮੌਜੂਦ ਹਨ। ਅਨਾਜ ਮੰਡੀ ਥਾਣੇ ਦੇ ਐਸਐਚਓ ਗੁਰਮੀਤ ਸਿੰਘ ਨੇ ਦੱਸਿਆ ਕਿ 9 ਅਪ੍ਰੈਲ 2024 ਦੀ ਸ਼ਾਮ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਅਜੀਤਪਾਲ ਸਿੰਘ ਨੇ ਗੁਰਦੁਆਰਾ ਕੰਪਲੈਕਸ ਵਿੱਚ ਮੌਜੂਦ ਇੱਕ ਦੁਕਾਨਦਾਰ ਨਾਲ ਬਹਿਸ ਤੋਂ ਬਾਅਦ ਪਹਿਲਾਂ ਉਸ ਦੀ ਦੁਕਾਨ ਨੂੰ ਨੂਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਅਤੇ ਇਸ ਤੋਂ ਬਾਅਦ ਗੁਰਦੁਆਰੇ ਨੇੜੇ ਮੌਜੂਦ ਲੋਕਾਂ ਨੂੰ ਆਪਣੀ ਕਾਰ ਨਾਲ ਕੁਚਲਣ ਦੀ ਕੋਸ਼ਿਸ਼ ਵੀ ਕੀਤੀ।

ਇਸ ਰਿਪੋਰਟ ਵਿਚ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਮੈਨੇਜਰ ਕਰਨੈਲ ਸਿੰਘ ਦਾ ਬਿਆਨ ਵੀ ਮੌਜੂਦ ਹੈ ਜਿਸ ਤੋਂ ਸਪੱਸ਼ਟ ਹੈ ਕਿ ਇਸ ਝਗੜੇ ਵਿਚ ਦੋਵੇਂ ਧਿਰਾਂ ਸਿੱਖ ਹਨ ਅਤੇ ਦੋਸ਼ੀ ਅਜੀਤਪਾਲ ਸਿੰਘ ਦੇ ਬਾਰੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਵੀ ਜਾਣੂ ਕਰਵਾਇਆ ਗਿਆ ਹੈ।

ਆਪਣੀ ਸਰਚ ਦੇ ਦੌਰਾਨ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਦਿੱਲੀ ਪੁਲਿਸ ਦਾ ਸਪਸ਼ਟੀਕਰਨ ਵੀ ਮਿਲਿਆ। ਦਿੱਲੀ ਪੁਲਿਸ ਨੇ ਟਵੀਟ ਕਰਦਿਆਂ ਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਹੈ।

Conclusion

ਵਾਇਰਲ ਵੀਡੀਓ ਕਰੀਬ ਤਿੰਨ ਮਹੀਨੇ ਪੁਰਾਣੀ ਹੈ। ਇਹ ਵੀਡੀਓ ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਪਟਿਆਲਾ ਦੀ ਹੈ। ਦੋਸ਼ੀ ਵਿਅਕਤੀ ਸਿੱਖ ਭਾਈਚਾਰੇ ਨਾਲ ਸਬੰਧਤ ਹੈ।

Result: False

Our Sources

Video Report by PTC News, Dated 10 April 2024
Media report Published by TOI , Dated 11 April 2024
Telephonic conversation with PTC News Journalist Damanpreet Singh
Instagram Video uploaded by Royal Patiala, Dated April 9, 2024


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular