ਵੀਰਵਾਰ, ਦਸੰਬਰ 26, 2024
ਵੀਰਵਾਰ, ਦਸੰਬਰ 26, 2024

HomeFact CheckViralਕੀ ਹਰੀਕੇਨ ਤੂਫਾਨ ਕਾਰਨ ਸਮੁੰਦਰ ਛੱਡ ਫਲੋਰੀਡਾ ਦੇ ਸ਼ਹਿਰ ਵਿੱਚ ਦਾਖ਼ਲ ਹੋਇਆ...

ਕੀ ਹਰੀਕੇਨ ਤੂਫਾਨ ਕਾਰਨ ਸਮੁੰਦਰ ਛੱਡ ਫਲੋਰੀਡਾ ਦੇ ਸ਼ਹਿਰ ਵਿੱਚ ਦਾਖ਼ਲ ਹੋਇਆ ਸੀਲ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਇੱਕ ਵੱਡੇ ਜਾਨਵਰ ਨੂੰ ਸੜਕ ‘ਤੇ ਚੱਲਦੀਆਂ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਫਲੋਰੀਡਾ ਦਾ ਹੈ ਜਿਥੇ ਹਰੀਕੇਨ ਤੂਫਾਨ ਕਾਰਨ ਇੱਕ ਸੀਲ ਸ਼ਹਿਰ ਵਿਚ ਆ ਗਿਆ। ਵੀਡੀਓ ਨੂੰ ਅਮਰੀਕਾ ਦੇ ਫਲੋਰਿਡਾ ਦਾ ਦੱਸਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਫੇਸਬੁੱਕ ਪੇਜ ‘Punjabi Bulletin’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, ‘ਹਰੀਕੇਨ ਦੇ ਕਾਰਨ ਇੱਕ ਸੀਲ ਸਮੁੰਦਰ ਛੱਡ ਫਲੋਰੀਡਾ ਦੇ ਸ਼ਹਿਰ ‘ਚ ਹੋਈ ਦਾਖਲ, ਵੀਡੀਓ ਵਾਇਰਲ।’

ਅਸੀਂ ਪਾਇਆ ਕਿ ਇਸ ਵੀਡੀਓ ਨੂੰ ਹੋਰਨਾਂ ਭਾਸ਼ਾਵਾਂ ਵਿਚ ਵੀ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਮਰੀਕਾ ਦੇ ਸੂਬੇ ਫਲੋਰੀਡਾ ਵਿੱਚ ‘ਇਆਨ’ ਤੂਫਾਨ ਕਾਰਨ ਕਈ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਇਕ ਰਿਪੋਰਟ ਦੇ ਮੁਤਾਬਕ ਹੁਣ ਤਕ ਤੂਫਾਨ ਨਾਲ ਮਰਨ ਵਾਲਿਆਂ ਦੀ ਗਿਣਤੀ 50 ਤੋਂ ਵੱਧ ਗਈ ਹੈ।

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਦਾਅਵੇ ਦੀ ਸੱਚਾਈ ਜਾਣਨ ਦੇ ਲਈ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਵਾਇਰਲ ਵੀਡੀਓ ਨੂੰ InVID ਟੂਲ ਦੀ ਮਦਦ ਨਾਲ ਕੁਝ ਕੀ ਫਰੇਮ ਵਿੱਚ ਵੰਡ ਕੇ ਗੂਗਲ ਰਿਵਰਸ ਇਮੇਜ ਸਰਚ ਦੀ ਮੱਦਦ ਨਾਲ ਖੰਗਾਲਿਆ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ? 

ਸੂਰਜ ਦੌਰਾਨ ਸਨ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਮੀਡੀਆ ਅਦਾਰਾ ਐਨਡੀਟੀਵੀ ਦੀ ਇੱਕ ਖਬਰ ਮਿਲੀ ਜਿਸ ਦੇ ਸਿਰਲੇਖ ਮੁਤਾਬਕ ਕੋਸਟ ਟਾਊਨ ਦੇ ਨੇਡ਼ੇ ਇਕ ਵੱਡਾ ਸੀਲ ਦੇਖਣ ਨੂੰ ਮਿਲਿਆ। ਇਸ ਖ਼ਬਰ ਨੂੰ 9 ਅਕਤੂਬਰ 2020 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਰਿਪੋਰਟ ਦੇ ਮੁਤਾਬਕ,’ਇੱਕ ਵੱਡੇ ਸੀਲ ਨੂੰ ਚਿਲੇ ਦੇ ਸ਼ਹਿਰ ਦੇ ਆਲੇ-ਦੁਆਲੇ ਘੁੰਮਦਾ ਦੇਖਿਆ ਗਿਆ।

ਹਰੀਕੇਨ ਤੂਫਾਨ ਕਾਰਨ ਸਮੁੰਦਰ ਛੱਡ ਫਲੋਰੀਡਾ ਦੇ ਸ਼ਹਿਰ ਵਿੱਚ ਦਾਖ਼ਲ ਹੋਇਆ ਸੀਲ

ਇਸ ਨਾਲ ਹੀ ਆਪਣੀ ਸਰਚ ਦੌਰਾਨ ਸਾਨੂੰ ਨਾਮਵਰ ਮੀਡੀਆ ਸੰਸਥਾਨ The guardian ਦੀ ਰਿਪੋਰਟ ਵੀ ਮਿਲੀ। ਰਿਪੋਰਟ ਦੇ ਮੁਤਾਬਕ, ਪੋਰਟੋ ਸਿਸਨੇਸ ਦੇ ਵਸਨੀਕ ਸੋਮਵਾਰ ਰਾਤ ਨੂੰ ਸਮੁੰਦਰੀ ਜਾਨਵਰਾਂ ਨੂੰ ਆਪਣੇ ਸ਼ਹਿਰ ਦੀਆਂ ਗਲੀਆਂ ਵਿੱਚੋਂ ਲੰਘਦੇ ਦੇਖ ਕੇ ਹੈਰਾਨ ਰਹਿ ਗਏ।”

ਰਿਪੋਰਟ ਵਿੱਚ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਚਿੱਲੀ ਦੇ ਸ਼ਹਿਰ ਦੇ ਵਸਨੀਕਾਂ ਨੇ ਸ਼ਹਿਰ ਦੇ ਅੰਦਰ ਆ ਗਏ ਸੀਲ ਨੂੰ ਵਾਪਸ ਸਮੁੰਦਰ ਤਕ ਪਹੁੰਚਾਇਆ।

ਇਸ ਮਾਮਲ ਲੈ ਕੇ ਕਈ ਹੋਰਨਾਂ ਮੀਡੀਆ ਸੰਸਥਾਨਾਂ ਨੇ ਵੀ ਸਾਲ ਵਿਚ ਰਿਪੋਰਟ ਪ੍ਰਕਾਸ਼ਤ ਕੀਤੀ ਸੀ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਵੀਡੀਓ ਦੱਖਣੀ ਅਮਰੀਕੀ ਦੇ ਚਿਲੇ ਦੇ ਸ਼ਹਿਰ ਦਾ ਅਤੇ ਅਕਤੂਬਰ 2020 ਦਾ ਹੈ। ਵੀਡੀਓ ਨੂੰ ਅਮਰੀਕਾ ਦੇ ਸੂਬੇ ਫਲੋਰੀਡਾ ਵਿੱਚ ਆਏ ਤੂਫ਼ਾਨ ਨਾਲ ਜੋੜਕੇ ਸ਼ੇਅਰ ਕੀਤਾ ਜਾ ਰਿਹਾ ਹੈ।

Result: False

Our Sources

Media report published by NDTV on October 9, 2020
Media report published by The Guardian on October 7, 2020

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular