ਗੁਜਰਾਤ ਚੋਣਾਂ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਹਰ ਪਾਰਟੀ ਦੁਆਰਾ ਜ਼ੋਰਾਂ ਸ਼ੋਰਾਂ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਇੱਕ ਮਹਿਲਾ ਨੂੰ ਭਾਜਪਾ ਦੇ ਪੋਸਟਰ ਪਾੜਦੇ ਹੋਏ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਗੁਜਰਾਤ ਦਾ ਦੱਸਕੇ ਵਾਇਰਲ ਕਰਦਿਆਂ ਭਾਜਪਾ ‘ਤੇ ਤੰਜ਼ ਕੱਸਿਆ ਜਾ ਰਿਹਾ ਹੈ।
ਫੇਸਬੁੱਕ ਪੇਜ ‘Khabar Punjab Di’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, ‘ਲਓ ਜੀ ਗੁਜਰਾਤ ਚ ਵੋਟਾਂ ਤੋਂ ਪਹਿਲਾਂ ਹੀ ਨਤੀਜੇ ਆਉਣੇ ਹੋਏ ਸ਼ੁਰੂ।’
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਸ਼ੁਰੂ ਕੀਤੀ। ਅਸੀਂ ਗੂਗਲ ਲੇਂਜ਼ ਦੇ ਜ਼ਰੀਏ ਬੋਰਡ ‘ਤੇ ਲਿਖੀ ਭਾਸ਼ਾ ਨੂੰ ਟਰਾਂਸਲੇਟ ਕੀਤਾ ਤੇ ਪਾਇਆ ਕਿ ਬੋਰਡ ‘ਤੇ ਕੰਨੜ ਭਾਸ਼ਾ ਲਿਖੀ ਹੋਈ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਅੱਗੇ ਵਧਦੇ ਹੋਏ ਅਸੀਂ ਕੀਵਰਡ ਸਰਚ ਜਰੀਏ ਇਸ ਵੀਡੀਓ ਨੂੰ ਸਰਚ ਕਰਨਾ ਸ਼ੁਰੂ ਕੀਤਾ। ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਿਹਾ ਵੀਡੀਓ Pratidhvani.com ਨਾਂ ਦੇ ਫੇਸਬੁੱਕ ਪੇਜ ਤੇ 18 ਜੁਲਾਈ 2022 ਨੂੰ ਅਪਲੋਡ ਕੀਤਾ ਮਿਲਿਆ।
ਪੇਜ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਕੰਨੜ ਭਾਸ਼ਾ ਵਿਚ ਕੈਪਸ਼ਨ ਲਿਖਿਆ ਸੀ ਜਿਸ ਦੇ ਮੁਤਾਬਕ ਇਹ ਮਾਮਲਾ ਬੰਗਲੁਰੂ ਵਿਧਾਨ ਸਭਾ ਦਾ ਹੈ ਜਿਥੇ ਕਾਂਗਰਸ ਵਰਕਰ ਨੇ ਭਾਜਪਾ ਦਾ ਪੋਸਟਰ ਪਾੜ ਦਿੱਤਾ।
ਇਸ ਮਾਮਲੇ ਨੂੰ ਲੈ ਕੇ ਅਸੀਂ ਹੋਰ ਸਰਚ ਕੀਤਾ ਤੇ ਸਾਨੂੰ ਜੁਲਾਈ ਮਹੀਨੇ ਵਿੱਚ ਪ੍ਰਕਾਸ਼ਿਤ ਕਈ ਖਬਰਾਂ ਮਿਲੀਆਂ। ਇਹਨਾਂ ਖਬਰਾਂ ਦੇ ਮੁਤਾਬਕ ਇਹ ਮਾਮਲਾ ਬੰਗਲੁਰੂ ਵਿਧਾਨ ਸਭਾ ਦਾ ਹੈ ਜਿਥੇ ਭਾਜਪਾ ਲੀਡਰ ਸੀਟੀ ਰਵੀ ਦੇ ਜਨਮਦਿਨ ਮੌਕੇ ਕਾਂਗਰਸ ਵਰਕਰ ਨੇ ਭਾਜਪਾ ਦਾ ਫਲੈਕਸ ਬੋਰਡ ਪਾੜ ਦਿੱਤਾ।
ਇਸ ਮਾਮਲੇ ਨੂੰ ਲੈ ਕੇ ਸਾਨੂੰ ਨਾਮਵਰ ਮੀਡਿਆ ਅਦਾਰਾ Times Now ਦੀ ਰਿਪੋਰਟ ਮਿਲੀ। ਟਾਈਮਜ਼ ਨਾਊ ਦੀ ਰਿਪੋਰਟ ਮੁਤਾਬਕ ਵੀ ਭਾਜਪਾ ਲੀਡਰ ਸੀਟੀ ਰਵੀ ਦੇ ਜਨਮਦਿਨ ਮੌਕੇ ਕਾਂਗਰਸ ਵਰਕਰ ਨੇ ਭਾਜਪਾ ਦਾ ਫਲੈਕਸ ਬੋਰਡ ਪਾੜ ਦਿੱਤਾ।
ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ ਭਾਜਪਾ ਲੀਡਰ ਸੀਟੀ ਰਵੀ ਦੇ ਜਨਮਦਿਨ ਮੌਕੇ ਮਹਿਲਾ ਨੇ ਭਾਜਪਾ ਦਾ ਫਲੈਕਸ ਬੋਰਡ ਪਾੜ ਦਿੱਤਾ। ਰਿਪੋਰਟ ਮੁਤਾਬਕ ਮਹਿਲਾ ਦਾ ਨਾਮ ਬਿੰਦੂ ਗੋਵਡਾ ਹੈ ਜੋ ਕਿ ਕਾਂਗਰਸ ਵਰਕਰ ਹਨ। ਹਾਲਾਂਕਿ, ਇਸ ਦੀ ਪੁਸ਼ਟੀ ਹਿੰਦੁਸਤਾਨ ਟਾਈਮਜ਼ ਨੇ ਨਹੀਂ ਕੀਤੀ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਸਗੋਂ ਪੁਰਾਣਾ ਹੈ। ਵਾਇਰਲ ਵੀਡੀਓ ਗੁਜਰਾਤ ਦਾ ਨਹੀਂ ਸਗੋਂ ਬੰਗਲੁਰੂ ਦਾ ਹੈ ਜਿਥੇ ਮਹਿਲਾ ਨੇ ਭਾਜਪਾ ਦਾ ਪੋਸਟਰ ਪਾੜ ਦਿੱਤਾ ਸੀ।
Result: False
Our Sources
Media report published by Times Now on July 18, 2022
Media report published by Pratidhvani.com on July 19, 2022
Video report published by Hindustan Times on July 19, 2022
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ