ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਕੁਝ ਸੋਸ਼ਲ ਮੀਡੀਆ ਯੂਜ਼ਰਾਂ ਨੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਾਲ ਹੀ ਵਿਚ ਮਸ਼ਹੂਰ ਹਿਮਾ ਦਾਸ ਨੂੰ ਅਸਾਮ ਪੁਲੀਸ ਵਿੱਚ ਡੀਐਸਪੀ ਦੇ ਅਹੁਦੇ ਤੇ ਨਿਯੁਕਤ ਕੀਤਾ ਗਿਆ ਹੈ। ਇਸ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਕੀ ਹਿਮਾ ਦਾਸ ਹਾਲ ਹੀ ਵਿੱਚ ਅਸਾਮ ਪੁਲਿਸ ‘ਚ ਬਣੀ ਡੀਐਸਪੀ?
ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਦੋੜਾਕ ਹਿਮਾ ਦਾਸ ਨੂੰ ਹਾਲ ਹੀ ਵਿੱਚ ਅਸਾਮ ਪੁਲਿਸ ‘ਚ ਡੀਐਸਪੀ ਨਿਯੁਕਤ ਕੀਤਾ ਗਿਆ ਹੈ। ਵਾਇਰਲ ਦਾਅਵਾ ਗੁੰਮਰਾਹਕੁੰਨ ਹੈ। ਅਸਾਮ ਦੇ ਤਤਕਾਲੀ ਮੁੱਖ ਮੰਤਰੀ ਸਰਵਦਾਨੰਦ ਸੋਨੋਵਾਲ ਨੇ 26 ਫਰਵਰੀ 2021 ਨੂੰ ਹੀ ਹਿਮਾ ਦਾਸ ਨੂੰ ਡੀਐਸਪੀ ਦੇ ਅਹੁਦੇ ‘ਤੇ ਨਿਯੁਕਤ ਕੀਤਾ ਸੀ।

ਭਗਵੰਤ ਮਾਨ ਦੇ ਇਸ ਵਾਇਰਲ ਵੀਡੀਓ ਦਾ ਸੱਚ ਜਾਣਨ ਦੇ ਲਈ ਪੜ੍ਹੋ ਸਾਡੀ ਇਹ ਰਿਪੋਰਟ
ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਰਾਬ ਦੇ ਨਸ਼ੇ ਵਿਚ ਅਟਪਟਾ ਬਿਆਨ ਦਿੱਤਾ। ਪੰਜਾਬ ਦੇ ਮੰਤਰੀ ਭਗਵੰਤ ਮਾਨ ਦਾ ਅਧੂਰਾ ਵੀਡੀਓ ਵਾਇਰਲ ਹੋ ਰਿਹਾ ਹੈ। ਦੱਸਦਈਏ ਕਿ ਵਾਇਰਲ ਵੀਡੀਓ ਵਿੱਚ ਸਿਰਫ਼ ਉਹ ਹਿੱਸਾ ਹੈ ਜਿੱਥੇ ਭਗਵੰਤ ਮਾਨ ਇਹ ਕਹਿੰਦੇ ਹਨ ਕਿ ਜੇਕਰ ਕਿਸੇ ਕਿਸਾਨ ਦੇ ਖ਼ਿਲਾਫ਼ ਕੋਈ ਲਫ਼ਜ਼ ਮੇਰੇ ਮੂੰਹ ਤੋਂ ਨਿਕਲ ਗਿਆ ਹੋਵੇ ਤਾਂ ਉਹ ਮੇਰੇ ਤੋਂ ਮਾਫੀ ਮੰਗ ਸਕਦਾ ਹੈ ਜਦ ਕਿ ਇਸ ਤੋਂ ਅੱਗੇ ਭਗਵੰਤ ਮਾਨ ਆਪਣੀ ਗੱਲ ਨੂੰ ਸਪਸ਼ਟ ਕਰਦਿਆਂ ਮਜ਼ਾਕੀਆ ਲਹਿਜੇ ਵਿੱਚ ਕਹਿੰਦੇ ਹਨ ਕਿ ਜਦੋਂ ਉਨ੍ਹਾਂ ਨੇ ਕੁਝ ਗਲਤ ਬੋਲਿਆ ਹੀ ਨਹੀਂ ਤਾਂ ਮੁਆਫੀ ਦੀ ਜ਼ਰੂਰਤ ਹੀ ਨਹੀਂ ਪਵੇਗੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਪਾਕਿਸਤਾਨ ਵਿੱਚ ਸੜਕਾਂ ਤੇ ਸੁੱਟੇ ਗਏ ਟਮਾਟਰਾਂ ਦੇ ਵੀਡੀਓ ਨੂੰ ਫਿਰਕਾਪ੍ਰਸਤੀ ਦਾਅਵੇ ਨਾਲ ਕੀਤਾ ਵਾਇਰਲ
ਦਾਅਵਾ ਕੀਤਾ ਜਾ ਰਿਹਾ ਹੈ ਕਿ ਈਰਾਨ ਤੋਂ ਆਏ ਟਮਾਟਰਾਂ ਨੂੰ ਪਾਕਿਸਤਾਨ ਵਿੱਚ ਸ਼ੀਆ ਟਮਾਟਰ ਦੱਸ ਕੇ ਸੁਟਿਆ ਜਾ ਰਿਹਾ ਹੈ। ਸੜਕਾਂ ਤੇ ਟਮਾਟਰ ਸੁੱਟਣ ਦੀ ਵੀਡੀਓ ਨੂੰ ਫ਼ਿਰਕਾਪ੍ਰਸਤੀ ਐਂਗਲ ਦਿੰਦਿਆਂ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਘਟਨਾ ਵਿੱਚ ਸ਼ੀਆ ਸੁੰਨੀ ਦਾ ਐਂਗਲ ਨਹੀਂ ਹੈ।

ਕੀ ਭਗਵੰਤ ਮਾਨ ਨੇ ਵਾਅਦਿਆਂ ਨੂੰ ਲੈ ਕੇ ਦਿੱਤਾ ਇਹ ਬਿਆਨ?
ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਗਵੰਤ ਮਾਨ ਨੇ ਭਾਸ਼ਣ ਦੋਰਾਨ ਕਿਹਾ ਕਿ ਅਸੀਂ ਜੋ ਕਹਿੰਦੇ ਹਾਂ ਉਹ ਕਰ ਦਿੰਦੇ ਹਾਂ ਜੋ ਨਹੀਂ ਕਰ ਸਕਦੇ ਹੋ ਵੀ ਕਹਿ ਦਿੰਦੇ ਹਾਂ। ਇਹ ਸੱਚ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੀਡੀਓ ਨੂੰ ਐਡੀਟ ਕਰ ਕੱਟ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ