Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Viral
ਅਰੁਣਾਚਲ ਪ੍ਰਦੇਸ਼ ‘ਚ ਭਾਰਤੀ ਅਤੇ ਚੀਨੀ ਸੈਨਿਕਾਂ ਵਿਚਾਲੇ ਹੋਈ ਝੜਪ ਦੇ ਮੱਦੇਨਜ਼ਰ ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ‘ਚ ਇਕ ਫੌਜੀ ਦੂਜੇ ਦੇਸ਼ ਦੇ ਫੌਜੀ ਦੇ ਮੂੰਹ ‘ਤੇ ਲੱਤ ਚਲਾਉਂਦਾ ਮਾਰਦਾ ਨਜ਼ਰ ਆ ਰਿਹਾ ਹੈ। ਇਸ ਤਸਵੀਰ ਨੂੰ ਅਰੁਣਾਚਲ ਪ੍ਰਦੇਸ਼ ਵਿੱਚ ਭਾਰਤੀ ਅਤੇ ਚੀਨੀ ਸੈਨਿਕਾਂ ਵਿਚਾਲੇ ਹੋਈ ਝੜਪ ਨਾਲ ਜੋੜਿਆ ਜਾ ਰਿਹਾ ਹੈ। ਇਸ ਦਾਅਵੇ ਨੂੰ ਪਹਿਲਾਂ Newschecker Hindi ਦੁਆਰਾ ਫੈਕਟ ਚੈਕ ਕੀਤਾ ਜਾ ਚੁੱਕਾ ਹੈ।
ਤਸਵੀਰ ਨੂੰ ਗੂਗਲ ਲੈਂਜ਼ ਦੀ ਮਦਦ ਨਾਲ ਖੋਜਕਰਨ ‘ਤੇ, ਸਾਨੂੰ ਦ ਇਕਨਾਮਿਕ ਟਾਈਮਜ਼ ਦੀ ਰਿਪੋਰਟ ਮਿਲੀ। 22 ਅਕਤੂਬਰ 2015 ਨੂੰ ਪ੍ਰਕਾਸ਼ਿਤ ਇਸ ਰਿਪੋਰਟ ਦੇ ਵਿੱਚ ਸਾਨੂੰ ਵਾਇਰਲ ਤਸਵੀਰ ਅਪਲੋਡ ਮਿਲੀ। ਇਹ ਵੀ ਦੱਸਿਆ ਗਿਆ ਹੈ ਕਿ ਇਹ ਤਸਵੀਰ ਚੀਨ ਦੇ ਕੁਨਮਿੰਗ ਵਿੱਚ ਭਾਰਤੀ ਅਤੇ ਚੀਨੀ ਸੈਨਿਕਾਂ ਦੇ ਸਾਂਝੇ ਅਭਿਆਸ ਦੀ ਹੈ। ਸਾਂਝੇ ਅਭਿਆਸ ਦਾ ਨਾਂ ਹੈਂਡ-ਇਨ ਹੈਂਡ 2015 ਸੀ।
ਇਸ ਅਭਿਆਸ ਦੀਆਂ ਹੋਰ ਵੀ ਕਈ ਤਸਵੀਰਾਂ ਦ ਇਕਨਾਮਿਕ ਟਾਈਮਜ਼ ਦੀ ਰਿਪੋਰਟ ਵਿੱਚ ਦੇਖੀਆਂ ਜਾ ਸਕਦੀਆਂ ਹਨ। ਖਬਰ ਦੇ ਮੁਤਾਬਕ ਵਾਇਰਲ ਹੋ ਰਹੀ ਤਸਵੀਰ ‘ਚ ਭਾਰਤ ਅਤੇ ਚੀਨ ਦੇ ਫੌਜੀ ਮਾਰਸ਼ਲ ਆਰਟ ਦਾ ਹੁਨਰ ਦਿਖਾ ਰਹੇ ਹਨ। 22 ਅਕਤੂਬਰ 2015 ਨੂੰ NDTV ਨੇ ਵੀ ਇਸ ਤਸਵੀਰ ਨਾਲ ਖਬਰ ਪ੍ਰਕਾਸ਼ਿਤ ਕੀਤੀ ਸੀ।
ਇਸ ਤਰ੍ਹਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਵਾਇਰਲ ਤਸਵੀਰ ਦਾ ਅਰੁਣਾਚਲ ਪ੍ਰਦੇਸ਼ ਵਿੱਚ ਹੋਈ ਝੜਪ ਨਾਲ ਕੋਈ ਸਬੰਧ ਨਹੀਂ ਹੈ। ਇਹ ਤਸਵੀਰ ਸੱਤ ਸਾਲ ਤੋਂ ਵੱਧ ਪੁਰਾਣੀ ਹੈ।
Our Sources
Media report published by The Economic Times on October 22, 2015
Media report published by NDTV on October 22, 2015
ਜੇਕਰ ਤੁਹਾਨੂੰ ਇਹ ਫੈਕਟ ਚੈਕ ਪਸੰਦ ਆਇਆ ਤਾਂ ਤੁਸੀਂ ਇਸ ਤਰ੍ਹਾਂ ਦੇ ਹੋਰ ਫੈਕਟ ਚੈਕ ਪੜ੍ਹਨਾ ਚਾਹੁੰਦੇ ਹੋ ਤਾਂ ਇੱਥੇ ਕਲਿੱਕ ਕਰੋ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044
Shaminder Singh
June 8, 2024
Shaminder Singh
November 25, 2023
Runjay Kumar
October 13, 2023