ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact CheckViralਇਜ਼ਰਾਈਲ-ਫਲਸਤੀਨ ਵਿਚਾਲੇ ਸੰਘਰਸ਼ ਦੌਰਾਨ ਪੁਰਾਣੀ ਅਤੇ ਗੇਮਿੰਗ ਵੀਡੀਓ ਹੋਈਆਂ ਵਾਇਰਲ

ਇਜ਼ਰਾਈਲ-ਫਲਸਤੀਨ ਵਿਚਾਲੇ ਸੰਘਰਸ਼ ਦੌਰਾਨ ਪੁਰਾਣੀ ਅਤੇ ਗੇਮਿੰਗ ਵੀਡੀਓ ਹੋਈਆਂ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim

ਪਿਛਲੇ ਸ਼ਨੀਵਾਰ ਨੂ ਇਜ਼ਰਾਈਲ ਤੋਂ ਗਾਜ਼ਾ ਪੱਟੀ ਤੋਂ ਵੱਡਾ ਹਮਲਾ ਹੋਇਆ। ਫਲਸਤੀਨੀ ਸਮੂਹ ਹਮਾਸ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਹਮਾਸ ਦੇ ਮੁਤਾਬਕ ਉਹਨਾਂ ਨੇ ਸ਼ਨੀਵਾਰ ਨੂੰ ਇਜ਼ਰਾਈਲ ‘ਤੇ ਲਗਭਗ 5000 ਰਾਕੇਟ ਦਾਗੇ। ਇਸ ਹਮਲੇ ਵਿੱਚ ਸੈਂਕੜੇ ਇਜ਼ਰਾਈਲੀ ਨਾਗਰਿਕਾਂ ਦੀ ਜਾਨ ਚਲੀ ਗਈ ਸੀ। ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਵੀ ਜੰਗ ਦਾ ਐਲਾਨ ਕਰ ਦਿੱਤਾ ਹੈ। ਇਜ਼ਰਾਈਲ ਦਾ ਦਾਅਵਾ ਹੈ ਕਿ ਉਸ ਨੇ ਹਮਾਸ ਦੇ ਕਈ ਫੌਜੀ ਟਿਕਾਣਿਆਂ ਅਤੇ ਹੈੱਡਕੁਆਰਟਰ ‘ਤੇ ਹਮਲੇ ਕੀਤੇ।

ਇਸ ਵਿਚਕਾਰ ਸੋਸ਼ਲ ਮੀਡਿਆ ਤੇ ਕਈ ਵੀਡੀਓ ਅਤੇ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਇਹਨਾਂ ਵੀਡੀਓ ਨੂੰ ਹਾਲੀਆ ਇਜ਼ਰਾਈਲ ਅਤੇ ਫਲਸਤੀਨ ਦੇ ਅਤਵਾਦੀ ਸੰਗਠਨ ਹਮਾਸ ਵਿਚਾਲੇ ਚੱਲ ਰਹੀ ਜੰਗ ਦਾ ਦੱਸਿਆ ਜਾ ਰਿਹਾ ਹੈ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ। ਅਸੀਂ ਇੱਕ ਇਕ ਕਰਕੇ ਇਹਨਾਂ ਵੀਡੀਓ ਦੀ ਜਾਂਚ ਸ਼ੁਰੂ ਕੀਤੀ।

Fact Check/Verification

ਪਹਿਲੀ ਵੀਡੀਓ

ਵਾਇਰਲ ਹੋ ਰਹੀ ਵੀਡੀਓ ਵਿੱਚ ਇੱਕ ਬਹੁ-ਮੰਜ਼ਿਲਾ ਇਮਾਰਤ ਡਿੱਗਦੀ ਦਿਖਾਈ ਦੇ ਰਹੀ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਜ਼ਰਾਈਲ ਨੇ ਤਾਜ਼ਾ ‘ਆਪ੍ਰੇਸ਼ਨ ਆਇਰਨ ਸਵੋਰਡਜ਼’ ਤਹਿਤ ਇਕ ਬਹੁ-ਮੰਜ਼ਿਲਾ ਇਮਾਰਤ ਨੂੰ ਢਾਹ ਦਿੱਤਾ ਹੈ।

ਵਾਇਰਲ ਵੀਡੀਓ ਦੀ ਜਾਂਚ ਕਰਨ ਲਈ, ਅਸੀਂ ਸਭ ਤੋਂ ਪਹਿਲਾਂ ਵੀਡੀਓ ਦੇ ਕੀਫ੍ਰੇਮ ਕੱਢ ਇਹਨਾਂ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ। ਸਰਚ ਦੌਰਾਨ ਸਾਨੂੰ ਇਹ ਵੀਡੀਓ 14 ਮਈ, 2021 ਨੂੰ ਅਲ ਜਜ਼ੀਰਾ ਦੇ ਯੂਟਿਊਬ ਅਕਾਊਂਟ ਤੋਂ ਅਪਲੋਡ ਮਿਲੀ।

ਇਜ਼ਰਾਈਲ-ਫਲਸਤੀਨ ਜੰਗ ਵਿਚਾਲੇ ਪੁਰਾਣੀ ਅਤੇ ਗੇਮਿੰਗ ਵੀਡੀਓ ਹੋਈਆਂ ਵਾਇਰਲ

ਵੀਡੀਓ ਦੇ ਨਾਲ ਦਿੱਤੇ ਗਏ ਕੈਪਸ਼ਨ ਦੇ ਮੁਤਾਬਕ, ਇਹ ਦ੍ਰਿਸ਼ 12 ਮਈ, 2021 ਦਾ ਹੈ ਜਦੋਂ 14 ਮੰਜ਼ਿਲਾ ਅਲ-ਸ਼ੌਰੌਕ ਟਾਵਰ, ਜਿਸ ਵਿੱਚ ਗਾਜ਼ਾ ਸਿਟੀ, ਫਿਲਸਤੀਨ ਦਾ ਮੀਡੀਆ ਦਫਤਰ ਵੀ ਸੀ, ਇਜ਼ਰਾਈਲੀ ਹਵਾਈ ਹਮਲਿਆਂ ਕਾਰਨ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਿਆ ਸੀ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਇਸ ਤੋਂ ਬਾਅਦ, ਅਸੀਂ ਕੀਵਰਡਸ ਦੀ ਮਦਦ ਨਾਲ ਰਿਪੋਰਟਾਂ ਦੀ ਖੋਜ ਕੀਤੀ। ਸਾਨੂੰ 15 ਮਈ, 2021 ਨੂੰ ਬੀਬੀਸੀ ਦੇ ਯੂਟਿਊਬ ਚੈਨਲ ‘ਤੇ ਅਪਲੋਡ ਕੀਤੀ ਗਈ ਰਿਪੋਰਟ ਮਿਲੀ । ਇਸ ਵੀਡੀਓ ਰਿਪੋਰਟ ਮੁਤਾਬਕ ਜਦੋਂ ਬੀਬੀਸੀ ਰਿਪੋਰਟਰ ਅਦਨਾਨ ਅਲਬੁਰਸ਼ ਕੈਮਰੇ ਦੇ ਸਾਹਮਣੇ ਰਿਪੋਰਟਿੰਗ ਕਰ ਰਹੇ ਸਨ ਤਾਂ ਉਨ੍ਹਾਂ ਦੇ ਪਿੱਛੇ ਅਲ-ਸ਼ੌਰੌਕ ਟਾਵਰ ‘ਤੇ ਹਮਲਾ ਕੀਤਾ ਜਾ ਰਿਹਾ ਸੀ। ਬਾਅਦ ਵਿੱਚ ਇਸ ਵੀਡੀਓ ਰਿਪੋਰਟ ਵਿੱਚ ਇਮਾਰਤ ਦੇ ਪੂਰੀ ਤਰ੍ਹਾਂ ਤਬਾਹ ਹੋਣ ਦੇ ਸਾਰੇ ਦ੍ਰਿਸ਼ ਦਿਖਾਏ ਗਏ ਹਨ।

ਇਜ਼ਰਾਈਲ-ਫਲਸਤੀਨ ਜੰਗ ਵਿਚਾਲੇ ਪੁਰਾਣੀ ਅਤੇ ਗੇਮਿੰਗ ਵੀਡੀਓ ਹੋਈਆਂ ਵਾਇਰਲ

ਦੂਜੀ ਵੀਡੀਓ

ਵਾਇਰਲ ਹੋ ਰਹੀ ਦੂਜੀ ਵੀਡੀਓ ਦੇ ਵਿੱਚ 2 ਹੈਲੀਕਾਪਟਰਾਂ ਤੇ ਮਿਸਾਈਲ ਰਾਹੀਂ ਹਮਲਾ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਹੈ ਕਿ ਹਮਾਸ ਦੇ ਲੜਾਕੇ ਇਸਰਾਇਲੀ ਹੈਲੀਕਾਪਟਰਾਂ ਨੂੰ ਰਾਕੇਟ ਨਾਲ਼ ਸੁੱਟ ਰਹੇ ਹਨ।

ਅਸੀਂ ਵਾਇਰਲ ਹੋ ਰਹੀ ਵੀਡੀਓ ਦੇ ਕੀਫ੍ਰੇਮ ਕੱਢ ਇਹਨਾਂ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ। ਸਰਚ ਦੇ ਦੋਰਾਨ YouTube ਅਕਾਊਂਟ ਦੁਆਰਾ 13 ਮਾਰਚ, 2022 ਨੂੰ ਗੇਮਿੰਗ ਚੈਨਲਾਂ ਦੁਆਰਾ ਅੱਪਲੋਡ ਕੀਤੀ ਗਈ ਵੀਡੀਓ ਮਿਲੀ ਜਿਹਨਾਂ ਵਿੱਚ ਵਾਇਰਲ ਵੀਡੀਓ ਦੇ ਦ੍ਰਿਸ਼ ਵੀ ਦੇਖੇ ਜਾ ਸਕਦੇ ਹਨ। ਡਿਸਕਰਪਸ਼ਨ ਮੁਤਾਬਕ ਇਹ ਵੀਡੀਓ ਸਿਮੂਲੇਸ਼ਨ ਵੀਡੀਓ ਗੇਮ, ਆਰਮਾ 3 ਦੀ ਹੈ।ਗੌਰਤਲਬ ਹੈ ਕਿ ਅਰਮਾ 3 ਵੀਡੀਓ ਗੇਮ ਹੈ ਅਤੇ ਵਾਇਰਲ ਹੋ ਰਹੀ ਕਲਿੱਪ ਵੀ ਗੇਮ ਫੁਟੇਜ ਦੀ ਹੈ।

ਤੀਜੀ ਵੀਡੀਓ

ਵਾਇਰਲ ਹੋ ਰਹੀ ਤੀਜੀ ਵੀਡੀਓ ਦੇ ਵਿੱਚ ਇੱਕ ਇਮਾਰਤ ਤੇ ਹਮਲਾ ਹੁੰਦਾ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹਮਾਸ ਦੇ ਗ੍ਰਹਿ ਮੰਤਰਾਲੇ ਦੀ ਇਮਾਰਤ ‘ਤੇ ਇਜ਼ਰਾਈਲ ਵਲੋਂ ਪਹਿਲਾ ਵੱਡਾ ਜਵਾਬੀ ਹਵਾਈ ਹਮਲਾ ਕੀਤਾ ਗਿਆ।

ਅਸੀਂ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਦੇ ਫਰੇਮ ਕੱਢ ਇਹਨਾਂ ਨੂੰ ਯਾਨਡਕਸ ਦੀ ਮਦਦ ਨਾਲ ਖੋਜਿਆ। ਸਾਨੂੰ 13 ਮਈ 2023 ਨੂੰ ਵਾਇਸ ਆਫ਼ ਅਮਰੀਕਾ , ਯੂਰੋ ਨਿਊਜ਼ ਅਤੇ ਸਕਾਈ ਨਿਊਜ਼ ਵੈਬਸਾਈਟ ਦੁਆਰਾ ਪ੍ਰਕਾਸ਼ਿਤ ਰਿਪੋਰਟ ਮਿਲੀਆਂ। ਇਹਨਾਂ ਮੀਡਿਆ ਰਿਪੋਰਟਾਂ ਦੇ ਮੁਤਾਬਕ ਇਜ਼ਰਾਈਲ ਵੱਲੋਂ’ ਹਮਾਸ ਦੇ ਗ੍ਰਹਿ ਮੰਤਰਾਲੇ ਦੀ ਇਮਾਰਤ ਤੇ ਹਮਲੇ ਦੇ ਦਾਅਵੇ ਨਾਲ ਸ਼ੇਅਰ ਕੀਤੀ ਜਾ ਰਹੀ ਵੀਡੀਓ ਅਸਲ ‘ਚ ਉੱਤਰੀ ਗਾਜ਼ਾ ਪੱਟੀ ‘ਚ ਇਕ ਘਰ ‘ਤੇ ਇਜ਼ਰਾਇਲੀ ਹਵਾਈ ਹਮਲੇ ਦੀ ਹੈ। ਰਿਪੋਰਟ ਮੁਤਾਬਕ ਇਹ ਵੀਡੀਓ ਇਸ ਸਾਲ ਮਈ ‘ਚ ਗਾਜ਼ਾ ਪੱਟੀ ‘ਚ ਇਕ ਘਰ ‘ਤੇ ਇਜ਼ਰਾਈਲ ਵੱਲੋਂ ਕੀਤੇ ਗਏ ਹਮਲੇ ਦਾ ਹੈ।

ਇਜ਼ਰਾਈਲ-ਫਲਸਤੀਨ ਜੰਗ ਵਿਚਾਲੇ ਪੁਰਾਣੀ ਅਤੇ ਗੇਮਿੰਗ ਵੀਡੀਓ ਹੋਈਆਂ ਵਾਇਰਲ

Conclusion

ਸਾਡੀ ਜਾਂਚ ਤੋਂ ਸਪੱਸ਼ਟ ਹੈ ਕਿ ਇਹ ਵੀਡੀਓ ਇਜ਼ਰਾਈਲ ਅਤੇ ਹਮਾਸ ਵਿਚਾਲੇ ਹਾਲੀਆ ਚੱਲ ਰਹੇ ਜੰਗ ਦੀ ਨਹੀਂ ਹਨ। ਵਾਇਰਲ ਕੁਝ ਵੀਡੀਓ ਪੁਰਾਣੀਆਂ ਅਤੇ ਇੱਕ ਵੀਡੀਓ ਅਰਮਾ 3 ਗੇਮ ਦੀ ਹੈ।

Result: Missing Context

Our Sources
Al-Jazeera: Video Report on 14th May 2021
BBC: Video Report on 15th May 2021
YouTube video, March 13, 2022
Reports published by Sky NewsEuro News and VOA 13 May 2023


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular