ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact CheckViralਕੀ ਛੱਤ ਨੂੰ ਜੱਫੀ ਪਾ ਰੋ ਰਹੇ ਬਜ਼ੁਰਗ ਦਾ ਇਹ ਵੀਡੀਓ ਜਲੰਧਰ...

ਕੀ ਛੱਤ ਨੂੰ ਜੱਫੀ ਪਾ ਰੋ ਰਹੇ ਬਜ਼ੁਰਗ ਦਾ ਇਹ ਵੀਡੀਓ ਜਲੰਧਰ ਦੇ ਲਤੀਫਪੁਰ ਦਾ ਹੈ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਬੀਤੇ ਹਫਤੇ ਜਲੰਧਰ ਦੇ ਲਤੀਫਪੁਰ ‘ਚ ਪ੍ਰਸ਼ਾਸਨ ਦੁਆਰਾ ਕਾਰਵਾਈ ਕਰਦਿਆਂ ਮਕਾਨਾਂ ਨੂੰ ਢਾ ਦਿੱਤਾ ਗਿਆ ਜਿਸ ਤੋਂ ਕਈ ਪਰਿਵਾਰ ਬੇਘਰ ਹੋ ਗਏ। ਏਬੀਪੀ ਦੀ ਰਿਪੋਰਟ ਮੁਤਾਬਕ ਇੰਪਰੂਵਮੈਂਟ ਟਰੱਸਟ ਦੀ ਟੀਮ ਕਰੀਬ 600 ਪੁਲਿਸ ਮੁਲਾਜ਼ਮਾਂ ਦੇ ਨਾਲ ਡਿੱਚ ਮਸ਼ੀਨਾਂ ਲੈ ਕੇ ਲਤੀਫਪੁਰ ਪਹੁੰਚੀ ਅਤੇ ਉਨ੍ਹਾਂ ਨੇ ਨਾਜਾਇਜ਼ ਮਕਾਨਾਂ ਨੂੰ ਢਾਹ ਦਿੱਤਾ ਗਿਆ ਕਿਉਂਕਿ ਹਾਈਕੋਰਟ ਵੱਲੋਂ 12 ਦਸੰਬਰ ਨੂੰ ਕਾਰਵਾਈ ਰਿਪੋਰਟ ਮੰਗੀ ਗਈ ਸੀ।

ਇਸ ਮਾਮਲੇ ਨਾਲ ਜੋੜਕੇ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਜਿਸ ਵਿਚ ਇੱਕ ਬਜ਼ੁਰਗ ਨੂੰ ਆਪਣੇ ਮਕਾਨ ਦੀ ਛੱਤ ਨੂੰ ਜੱਫੀ ਪਾ ਕੇ ਰੋਂਦੇ ਵੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਪੁਲਿਸ ਪ੍ਰਸ਼ਾਸਨ ਬਜ਼ੁਰਗ ਨੂੰ ਥੱਲੇ ਲਿਆਉਣ ਦੀ ਕੋਸ਼ਿਸ਼ ਕਰਦਿਆਂ ਵੇਖੀ ਜਾ ਸਕਦੀ ਹੈ। ਵਾਇਰਲ ਹੋ ਰਹੀ ਵੀਡੀਓ ਨੂੰ ਹਾਲੀਆ ਦੱਸਦਿਆਂ ਜਲੰਧਰ ਦੇ ਲਤੀਫਪੁਰ ਦੇ ਨਾਂ ਤੋਂ ਸ਼ੇਅਰ ਕੀਤਾ ਜਾ ਰਿਹਾ ਹੈ।”

ਫੇਸਬੁੱਕ ਪੇਜ ‘ਨਵਜੋਤ ਕੌਰ ਲੰਬੀ’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਮਿਹਨਤ ਨਾਲ ਬਣਾਏ ਘਰ ਜਦੋਂ ਟੁੱਟ ਦੇ ਤਾਂ ਦੁੱਖ ਹੁੰਦਾ ਬਹੁਤ। ਜਲੰਧਰ ਵਿੱਚ ਤੋੜੇ ਇਸ ਬਜ਼ੁਰਗ ਦੇ ਘਰ ਤੇ ਆਪਣੇ ਘਰ ਨੂੰ ਬਚਾਉਣ ਦੀ ਇਕ ਨਾਕਾਮਯਾਬ ਕੋਸ਼ਿਸ਼ ਕਰਦੇ ਇਸ ਬਜੁਰਗ ਦੀ ਵੀਡਿਓ ਸਾਰੇ ਪੰਜਾਬ ਵਿੱਚ ਜਾਣੀ ਚਾਹੀਦੀ ਹੈ ਹਰੇਕ ਦੇਸ਼ ਵਿੱਚ ਜਾਣੀ ਚਾਹੀਦੀ ਹੈ ਜਿੱਥੇ ਪੰਜਾਬੀ ਨੇ ਉਹਨਾਂ ਨੂੰ ਵੀ ਪਤਾ ਲੱਗੇ ਜਦੋ ਸਰਕਾਰ ਦਿੱਲੀ ਤੋਂ ਚੱਲੇ ਤਾ ਸਾਡੇ ਸਰਦਾਰ ਭਰਾਵਾਂ ਨਾਲ ਕਿਹੋ ਜਿਹਾ ਸਲੂਕ ਹੁੰਦਾ ਹੈ ਦੇਖਲੋ
ਸ਼ੇਅਰ ਵਿੱਚ ਕਸਰ ਨਾ ਛੱਡਣਾ।’

ਅਸੀਂ ਪਾਇਆ ਕਿ ਫੇਸਬੁੱਕ ਤੋਂ ਇਲਾਵਾ ਵੱਖ ਵੱਖ ਪਲੇਟਫਾਰਮਾਂ ਤੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ। ਟਵਿੱਟਰ ਯੂਜ਼ਰ ਮਨਦੀਪ ਕੌਰ ਨੇ 13 ਦਿਸੰਬਰ 2022 ਨੂੰ ਵੀਡੀਓ ਸ਼ੇਅਰ ਕਰਦਿਆਂ ਲਿਖਿਆ, ‘ਜਿਸ ਤਨ ਲਾਗੇ ਸੋ ਤਨ ਜਾਣੇ ਕੋਈ ਨਾ ਜਾਣੇ ਪੀਰ ਪਰਾਈ।’

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਵਾਇਰਲ ਹੋ ਦਾਅਵੇ ਨੂੰ ਲੈ ਕੇ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਦੇ ਨਾਲ ਵੇਖਿਆ ਅਤੇ ਕੁਮੈਂਟ ਸੈਕਸ਼ਨ ਨੂੰ ਖੰਗਾਲਿਆ। ਅਸੀਂ ਪਾਇਆ ਕਿ ਕਈ ਸੋਸ਼ਲ ਮੀਡਿਆ ਯੂਜ਼ਰਾਂ ਨੇ ਵਾਇਰਲ ਵੀਡੀਓ ਨੂੰ ਪੁਰਾਣਾ ਅਤੇ ਹਰਿਆਣਾ ਦਾ ਦੱਸਿਆ।

ਫੇਸਬੁੱਕ ਤੇ ਕੁਝ ਕੀ ਵਰਡ ਦੀ ਮਦਦ ਦੇ ਨਾਲ ਖੰਗਾਲਣ ਤੇ ਸਾਨੂੰ ਵੀਡੀਓ ਨੂੰ ਲੈ ਕੇ ਕਈ ਖਬਰਾਂ ਮਿਲੀਆਂ। ਇਹਨਾਂ ਰਿਪੋਰਟਾਂ ਦੇ ਮੁਤਾਬਕ ਇਹ ਮਾਮਲਾ ਅਕਤੂਬਰ ਦਾ ਅਤੇ ਹਰਿਆਣਾ ਦੇ ਕੈਥਲ ਦਾ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਮੀਡੀਆ ਅਦਾਰਾ Hamdard TV ਨੇ ਇਸ ਮਾਮਲੇ ਨੂੰ ਲੈ ਕੇ ਵੀਡੀਓ ਰਿਪੋਰਟ ਅਪਲੋਡ ਕੀਤੀ। ਰਿਪੋਰਟ ਦੇ ਮੁਤਾਬਕ।’ ਇਹ ਮਾਮਲਾ ਹਰਿਆਣਾ ਦੇ ਕੈਥਲ ਸਥਿਤ ਪਿੰਡ ਦਾਬਨ ਖੇੜੀ ਦਾ ਹੈ ਜਿਥੇ ਨਜਾਇਜ਼ ਤੌਰ ‘ਤੇ ਉਸਾਰੀ ਗਈ ਇਮਾਰਤਾਂ ਨੂੰ ਢਾਇਆ ਜਾ ਰਿਹਾ ਸੀ। ਇਸ ਦੌਰਾਨ ਪਿੰਡ ਵਾਸੀਆਂ ਅਤੇ ਪੁਲਿਸ ਵਿਚਕਾਰ ਝੜਪ ਵੀ ਹੋਈ ਅਤੇ ਅੰਤ ਇਸ ਘਰ ਨੂੰ ਢਾਅ ਦਿੱਤਾ ਗਿਆ।’

ਮੀਡਿਆ ਅਦਾਰਾ ਪ੍ਰੋ ਪੰਜਾਬ ਦੁਆਰਾ ਵੀ ਇਸ ਮਾਮਲੇ ਨੂੰ ਲੈ ਕੇ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਸੀ। ਰਿਪੋਰਟ ਮੁਤਾਬਕ ਗੈਂਗਸਟਰ ਦੀ ਰਿਹਾਇਸ਼ ‘ਤੇ ਪ੍ਰਸਾਸ਼ਨ ਨੇ ਕਾਰਵਾਈ ਕਰਦਿਆਂ ਕੈਥਲ ਦੀ ਸਬ-ਡਵੀਜ਼ਨ ਗੂਹਲਾ ਚੀਕਾ ਦੇ ਪਿੰਡ ਦਾਬਨ ਖੇੜੀ ਵਿੱਚ ਨਸ਼ਿਆਂ ਦੀ ਕਮਾਈ ਨਾਲ ਬਣੀ ਨਜਾਇਜ਼ ਉਸਾਰੀ ‘ਤੇ ਪੀਲਾ ਪੰਜਾ ਚਲਾਇਆ ਗਿਆ ਜਿਸ ਕਰਕੇ ਪਿੰਡ ਦੇ ਲੋਕ ਭੜਕ ਗਏ। ਰਿਪੋਰਟ ਮੁਤਾਬਕ ਗੂਹਲਾ ਚੀਕਾ ਦੇ ਪਿੰਡ ਦਾਬਨ ਖੇੜੀ ਵਿੱਚ ਨਜਾਇਜ਼ ਤੌਰ ’ਤੇ ਨਸ਼ਾ ਤਸਕਰਾਂ ਨੂੰ ਛੁਡਾਉਣ ਲਈ ਅਧਿਕਾਰੀ ਪੁਲਿਸ ਫੋਰਸ ਨਾਲ ਪੁੱਜੇ। ਸਹਿਬ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਦਾਬਨ ਖੇੜੀ ਤਹਿਸੀਲ ਗੂਹਲਾ ਜ਼ਿਲ੍ਹਾ ਕੈਥਲ, ਸੇਵਾ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਦਾਬਨ ਖੇੜੀ ਤਹਿਸੀਲ ਗੂਹਲਾ ਪਿੰਡ ਦੀ ਪੰਚਾਇਤੀ ਜ਼ਮੀਨ ’ਤੇ ਨਜਾਇਜ਼ ਤੌਰ ’ਤੇ ਨਸ਼ੇ ਦੀ ਕਾਲੀ ਕਮਾਈ ਨਾਲ ਮਕਾਨ ਬਣਾ ਰਹੇ ਸੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਉਸਾਰੀ ਨੂੰ ਢਾਹਉਣ ਦੀ ਕਾਰਵਾਈ ਕੀਤੀ ਗਈ ਸੀ ਅਤੇ ਜਿਵੇਂ ਹੀ ਪੁਲਿਸ ਨੇ ਦੂਜੇ ਮਕਾਨ ’ਤੇ ਕਾਰਵਾਈ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਨੇ ਜੇਸੀਬੀ ’ਤੇ ਇੱਟਾਂ ਅਤੇ ਮਿੱਟੀ ਦੇ ਢੇਰਾਂ ਨਾਲ ਹਮਲਾ ਕਰ ਦਿੱਤਾ। ਮੌਕੇ ‘ਤੇ ਕਾਫੀ ਡਰਾਮਾ ਹੋਇਆ। ਇਸੇ ਦੌਰਾਨ ਦੋਸ਼ੀ ਸੇਵਾ ਸਿੰਘ ਘਰ ਦੀ ਦੂਜੀ ਮੰਜ਼ਿਲ ਦੀ ਛੱਤ ‘ਤੇ ਚੜ੍ਹਿਆ ਤਾਂ ਪੁਲਿਸ ਨੇ ਉਸ ਨੂੰ ਜ਼ਬਰਦਸਤੀ ਹੇਠਾਂ ਉਤਾਰਿਆ ਗਿਆ।

ਛੱਤ ਨੂੰ ਜੱਫੀ ਪਾ ਰੋ ਰਹੇ ਬਜ਼ੁਰਗ ਦਾ ਇਹ ਵੀਡੀਓ ਜਲੰਧਰ ਦੇ ਲਤੀਫਪੁਰ ਦਾ ਹੈ
Courtesy: Pro Punjab TV

ਇਸ ਮਾਮਲੇ ਨੂੰ ਲੈ ਕੇ ਪ੍ਰੋ ਪੰਜਾਬ ਦੁਆਰਾ ਵੀਡੀਓ ਰਿਪੋਰਟ ਵੀ ਅਪਲੋਡ ਕੀਤੀ ਗਈ ਸੀ। ਹਾਲਾਂਕਿ, ਅਸੀਂ ਆਪਣੀ ਜਾਂਚ ਵਿੱਚ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕੇ ਹਾਂ ਕਿ ਜਿਹਨਾਂ ਘਰਾਂ ਤੇ ਕਾਰਵਾਈ ਕੀਤੀ ਗਈ ਸੀ ਉਹ ਘਰ ਕਿਸੀ ਕਥਿਤ ਗੈਂਗਸਟਰ ਦੇ ਸਨ ਜਾਂ ਨਹੀਂ ਪਰ ਇਹ ਇਹ ਸਪਸ਼ਟ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਪੁਰਾਣਾ ਅਤੇ ਕੈਥਲ ਦਾ ਹੈ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਸਗੋ ਅਕਤੂਬਰ 2022 ਦਾ ਅਤੇ ਹਰਿਆਣਾ ਦੇ ਕੈਥਲ ਦੇ ਪਿੰਡ ਦਾਬਨ ਖੇੜੀ ਦਾ ਹੈ। ਹਰਿਆਣਾ ਦੇ ਵੀਡੀਓ ਨੂੰ ਜਲੰਧਰ ਦੇ ਲਤੀਫਪੁਰ ਵਿੱਚ ਹੋਈ ਕਾਰਵਾਈ ਨਾਲ ਜੋੜਕੇ ਸ਼ੇਅਰ ਕੀਤਾ ਜਾ ਰਿਹਾ ਹੈ।

Result: Missing Context

Our Sources

Media report uploaded by Hamdard TV on October 23, 2022
Media report uploaded by Pro Punjab TV on October 19, 2022


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular