Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Viral
ਹਿਮਾਚਲ ਪ੍ਰਦੇਸ਼ ‘ਚ ਬਰਫ਼ਬਾਰੀ ਦੇ ਆਸਾਰ ਅਤੇ ਨਵਾਂ ਸਾਲ ਮਨਾਉਣ ਲਈ ਸੈਲਾਨੀਆਂ ਦਾ ਸੈਲਾਬ ਉਮੜ ਰਿਹਾ ਹੈ। ਜਗਬਾਣੀ ਦੀ ਰਿਪੋਰਟ ਦੇ ਮੁਤਾਬਕ ਮਨਾਲੀ (Manali) ਸਮੇਤ ਸੂਬੇ ਦੇ ਤਮਾਮ ਟੂਰਿਜ਼ਟ ਸਪਾਟ ਤੇ ਸੈਲਾਨੀ ਵੱਡੀ ਤਾਦਾਦ ਵਿੱਚ ਪਹੁੰਚ ਰਹੇ ਹਨ।
ਇਸ ਸਭ ਦੇ ਵਿੱਚ ਸੋਸ਼ਲ ਮੀਡਿਆ ਤੇ ਇੱਕ ਤਸਵੀਰ ਖੂਬ ਵਾਇਰਲ ਹੋ ਰਹੀ ਹੈ ਜਿਸ ਨੂੰ ਹਾਲੀਆ ਦੱਸਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਲੰਬੇ ਜਾਮ ਦੀ ਇਹ ਤਸਵੀਰ ਨਵਾਂ ਸਾਲ ਮਨਾਉਣ ਲਈ ਮਨਾਲੀ- ਰੋਹਤਾਂਗ ਵੱਲ ਕੂਚ ਕਰ ਰਹੇ ਲੋਕਾਂ ਦੀ ਹੈ।
ਫੇਸਬੁੱਕ ਪੇਜ Sangrurian ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,’ਇਹ ਲੰਬਾ ਜਾਮ ਨਵਾਂ ਸਾਲ ਮਨਾਉਣ ਲਈ ਮਨਾਲੀ/ਰੋਹਤਾਂਗ ਵੱਲ ਕੂਚ ਕਰਦੇ ਲੋਕਾਂ ਦਾ ਹੈ , ਜੋ ਬਰਫ਼ਬਾਰੀ ਦਾ ਆਨੰਦ ਮਾਣਨ ਜਾ ਰਹੇ ਹਨ।’
ਮੀਡਿਆ ਅਦਾਰਾ ਨਿਊਜ਼ 18 ਪੰਜਾਬ ਨੇ ਵੀ ਇਸ ਤਸਵੀਰ ਨੂੰ ਹਾਲੀਆ ਦੱਸਦਿਆਂ ਸ਼ੇਅਰ ਕੀਤਾ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਤਸਵੀਰ ਫੇਸਬੁੱਕ ਪੇਜ ‘I Love Kullu Manali’ ਦੁਆਰਾ ਜੁਲਾਈ 5, 2022 ਨੂੰ ਅਪਲੋਡ ਮਿਲੀ। ਇਸ ਤਸਵੀਰ ਦੇ ਲਈ ਇੰਸਟਾਗ੍ਰਾਮ ਯੂਜ਼ਰ ਯਸ਼ ਹਾਂਡਾ ਨੂੰ ਕਰੈਡਿਟ ਦਿੱਤੇ ਗਏ ਹਨ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਯਸ਼ ਹਾਂਡਾ ਦੇ ਇੰਸਟਾਗ੍ਰਾਮ ਪ੍ਰੋਫਾਈਲ ਨੂੰ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਤਸਵੀਰ ਯਸ਼ ਹਾਂਡਾ ਦੁਆਰਾ ਜਨਵਰੀ 27, 2022 ਨੂੰ ਅਪਲੋਡ ਕੀਤੀ ਗਈ ਸੀ। ਜਾਣਕਾਰੀ ਦੇ ਲਈ ਅਸੀਂ ਯਸ਼ ਹਾਂਡਾ ਨੂੰ ਸੰਪਰਕ ਕੀਤਾ। ਸੰਪਰਕ ਹੋਣ ਤੇ ਅਸੀਂ ਆਪਣੇ ਆਰਟੀਕਲ ਨੂੰ ਅਪਡੇਟ ਕਰਾਂਗੇ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਵਾਇਰਲ ਤਸਵੀਰ ਦੇ ਬਾਰੇ ਵਿੱਚ ਪੁਖਤਾ ਜਾਣਕਾਰੀ ਦੇ ਲਈ ਅਸੀਂ ਗੂਗਲ ਅਰਥ ਦੀ ਮਦਦ ਨਾਲ ਜਗ੍ਹਾ ਲੱਭਣ ਦੀ ਕੋਸ਼ਿਸ ਕੀਤੀ। ਗੂਗਲ ਅਰਥ ਦੀ ਮਦਦ ਦੇ ਨਾਲ ਅਸੀਂ ਪਾਇਆ ਕਿ ਇਹ ਜਗ੍ਹਾ ਨਹਿਰੂ ਕੁੰਡ, ਮਨਾਲੀ ਦੇ ਨੇੜੇ ਹੈ। ਤੂਸੀਂ ਨੀਚੇ ਵਾਇਰਲ ਤਸਵੀਰ ਵਿੱਚ ਦਿਖਾਈ ਦੇ ਰਹੀ ਸੜਕ ਅਤੇ ਗੂਗਲ ਅਰਥ ਦੀ ਤਸਵੀਰ ਵਿੱਚ ਸਮਾਨਤਾਵਾਂ ਦੇਖ ਸਕਦੇ ਹੋ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਲੰਬੇ ਜਾਮ ਦੀ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਪੁਰਾਣੀ ਹੈ। ਮੀਡਿਆ ਰਿਪੋਰਟਾਂ ਦੇ ਮੁਤਾਬਕ ਹਿਮਾਚਲ ਪ੍ਰਦੇਸ਼ ‘ਚ ਬਰਫ਼ਬਾਰੀ ਦੇ ਆਸਾਰ ਅਤੇ ਨਵਾਂ ਸਾਲ ਮਨਾਉਣ ਲਈ ਵੱਡੀ ਗਿਣਤੀ ਵਿੱਚ ਸੈਲਾਨੀ ਪਹੁੰਚ ਰਹੇ ਹਨ ਜਿਸ ਕਾਰਨ ਕਈ ਜਗ੍ਹਾ ਤੇ ਜਾਮ ਵਰਗੀ ਸਥਿਤੀ ਬਣ ਗਈ ਹੈ।
Our Sources
Image uploaded by I Love Kullu Manali on July 5, 2022
Image uploaded by Yash Nanda on January 27, 2022
Google Earth View
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Shaminder Singh
May 3, 2023
Shaminder Singh
December 31, 2022
Shaminder Singh
January 28, 2022