ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡਿਆ ਤੇ ਇੱਕ ਤਸਵੀਰ ਖੂਬ ਵਾਇਰਲ ਹੋ ਰਹੀ ਹੈ ਜਿਸ ਨੂੰ ਹਾਲੀਆ ਦੱਸਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਲੰਬੇ ਜਾਮ ਦੀ ਇਹ ਤਸਵੀਰ ਨਵਾਂ ਸਾਲ ਮਨਾਉਣ ਲਈ ਮਨਾਲੀ (Manali) – ਰੋਹਤਾਂਗ ਵੱਲ ਕੂਚ ਕਰ ਰਹੇ ਲੋਕਾਂ ਦੀ ਹੈ। ਇਸ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਕੀ 62 ਸਾਲ ਦੇ ਬਜ਼ੁਰਗ ਨੇ 21 ਸਾਲ ਦੀ ਕੁੜੀ ਨਾਲ ਕਰਵਾਇਆ ਵਿਆਹ?
ਦਾਅਵਾ ਕੀਤਾ ਜਾ ਰਿਹਾ ਹੈ ਕਿ 62 ਸਾਲ ਦੇ ਬਜ਼ੁਰਗ ਨੇ 21 ਸਾਲ ਦੀ ਕੁੜੀ ਨਾਲ ਵਿਆਹ ਕਰਵਾ ਲਿਆ। ਇਹ ਸੱਚ ਨਹੀਂ ਹੈ। 62 ਸਾਲ ਦੇ ਬਜ਼ੁਰਗ ਦਾ 21 ਸਾਲ ਦੀ ਕੁੜੀ ਨਾਲ ਵਿਆਹ ਕਰਨ ਦਾ ਵਾਇਰਲ ਹੋ ਰਿਹਾ ਦਾਅਵਾ ਅਸਲ ਵਿੱਚ ਸਕ੍ਰਿਪਟਿਡ ਨਾਟਕ ਹੈ।

ਕੀ ਭਾਰਤ ਦੀ ਜੂਨੀਅਰ ਹਾਕੀ ਟੀਮ ਨੇ ਹਾਲ ਹੀ ਵਿੱਚ ਜਿੱਤਿਆ ਵਰਲਡ ਕੱਪ?
ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਦੀ ਜੂਨੀਅਰ ਹਾਕੀ ਟੀਮ ਨੇ ਹਾਲ ਹੀ ‘ਚ ਵਰਲਡ ਕੱਪ ਜਿੱਤਿਆ ਪਰ ਕਿਸੀ ਵੀ ਮੀਡਿਆ ਅਦਾਰੇ ਨੇ ਇਸ ਖਬਰ ਨੂੰ ਕਵਰ ਨਹੀਂ ਕੀਤਾ। ਵਾਇਰਲ ਦਾਅਵਾ ਗੁੰਮਰਾਹਕੁੰਨ ਹੈ। ਭਾਰਤ ਨੇ 2016 ਵਿੱਚ ਜੂਨੀਅਰ ਹਾਕੀ ਵਰਲਡ ਕੱਪ ਜਿੱਤਿਆ ਸੀ ਜਿਸ ‘ਚ ਭਾਰਤ ਨੇ ਬੈਲਜੀਅਮ ਨੂੰ 2-1 ਨਾਲ ਹਰਾਇਆ ਸੀ।

ਅਰਜਨਟੀਨਾ ਸਰਕਾਰ ਨੇ ਛਾਪੇ Lionel Messi ਦੀ ਤਸਵੀਰ ਵਾਲੇ ਨੋਟ? ਪੜ੍ਹੋ ਸਚਾਈ
ਪੋਸਟਾਂ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਰਜਨਟੀਨਾ ਦੀ ਸਰਕਾਰ ਨੇ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਮੈਸੀ ਤੇ ਜੇਤੂ ਟੀਮ ਦੀ ਫੋਟੋ ਲਗਾ ਕੇ ਨੋਟ ਛਾਪ ਦਿੱਤੇ ਹਨ। ਇਹ ਸੱਚ ਨਹੀਂ ਹੈ। ਅਰਜਨਟੀਨਾ ਸਰਕਾਰ ਨੇ ਮੈਸੀ ਤੇ ਜੇਤੂ ਟੀਮ ਦੀ ਫੋਟੋ ਲਗਾ ਕੇ ਨੋਟ ਨਹੀਂ ਛਾਪੇ ਹਨ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

Manali ਵਿੱਚ ਲੱਗੇ ਲੰਬੇ ਜਾਮ ਦੀ ਇਹ ਤਸਵੀਰ ਹਾਲੀਆ ਹੈ? ਪੁਰਾਣੀ ਤਸਵੀਰ ਹੋਈ ਵਾਇਰਲ
ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਨਾਲੀ ਵਿੱਚ ਲੱਗੇ ਲੰਬੇ ਜਾਮ ਦੀ ਇਹ ਤਸਵੀਰ ਹਾਲੀਆ ਹੈ। ਇਹ ਸੱਚ ਨਹੀਂ ਹੈ। ਸੋਸ਼ਲ ਮੀਡਿਆ ਤੇ ਲੰਬੇ ਜਾਮ ਦੀ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਪੁਰਾਣੀ ਹੈ।

ਕੀ Professor Neena Gupta ਰਾਮਾਨੁਜਨ ਪੁਰਸਕਾਰ ਜਿੱਤਣ ਵਾਲੀ ਪਹਿਲੀ ਭਾਰਤੀ ਔਰਤ ਹਨ?
ਸੋਸ਼ਲ ਮੀਡਿਆ ਤੇ ਕੁਝ ਪੋਸਟਾਂ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਗਣਿਤ ਵਿਗਿਆਨੀ ਪ੍ਰੋਫੈਸਰ ਨੀਨਾ ਗੁਪਤਾ ਰਾਮਾਨੁਜਨ ਪੁਰਸਕਾਰ ਜਿੱਤਣ ਵਾਲੀ ਪਹਿਲੀ ਭਾਰਤੀ ਔਰਤ ਹੈ। ਗਣਿਤ ਵਿਗਿਆਨੀ ਪ੍ਰੋਫੈਸਰ ਨੀਨਾ ਗੁਪਤਾ ਰਾਮਾਨੁਜਨ ਪੁਰਸਕਾਰ ਜਿੱਤਣ ਵਾਲੀ ਪਹਿਲੀ ਭਾਰਤੀ ਔਰਤ ਨਹੀਂ ਹਨ। ਇਸ ਤੋਂ ਪਹਿਲਾਂ ਇਹ ਐਵਾਰਡ ਸਾਲ 2006 ਵਿੱਚ ਸੁਜਾਤਾ ਰਾਮਦੌਰਾਈ ਨੇ ਜਿੱਤਿਆ ਸੀ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ