ਇਸ ਹਫਤੇ Newschecker ਨੇ ਸੋਸ਼ਲ ਮੀਡਿਆ ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ਤੇ ਇਕ ਦਾਅਵਾ ਵਾਇਰਲ ਹੋਇਆ ਜਿਸ ਮੁਤਾਬਕ ਅੱਜ ਰਾਤ 12:30 ਤੋਂ 3:30 ਤਕ ਆਪਣੇ Mobile Phone ਬੰਦ ਰੱਖੋ ਕਿਓਂਕਿ ਆਸਮਾਨ ਤੋਂ ਖ਼ਤਰਨਾਕ ਕੋਸਮਿਕ ਦੀਆਂ ਕਿਰਨਾਂ ਗੁਜਰਨਗੀਆਂ। ਇਸ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਕੀ 5G Network ਦੀ ਟੈਸਟਿੰਗ ਕਾਰਨ ਫੈਲ ਰਿਹਾ ਹੈ Coronavirus?
ਸੋਸ਼ਲ ਮੀਡੀਆ ਤੇ ਇਕ ਦਾਅਵਾ ਵਾਇਰਲ ਹੋ ਰਿਹਾ ਹੈ ਜਿਸ ਮੁਤਾਬਕ 5G Network ਦੀ ਟੈਸਟਿੰਗ ਕਾਰਨ ਕੋਰੋਨਾ ਵਾਇਰਸ ਫੈਲ ਰਿਹਾ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪੋਸਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ 5G ਦੀ ਜਾਂਚ ਰੋਕੋ, ਮੂਰਖਾਂ ਨੂੰ ਬਚਾਓ ਇਹ ਮਹਾਂਮਾਰੀ ਦੂਜੀ ਵਾਰ ਆਈ ਹੈ ਜੋ ਕਿ ਉਪ ਕੋਰੋਨਾ ਦਾ ਨਾਮ ਦੇ ਰਹੀ ਹੈ ਇਹ ਬਿਮਾਰੀ ਕੋਰੋਨਾ ਨਹੀਂ 5G ਟਾਵਰ ਦੀ ਟੈਸਟਿੰਗ ਕਾਰਨ ਹੈ, ਜਿਸ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ ਅਤੇ ਲੋਕ ਮਰ ਰਹੇ ਹਨ ਇਹੀ ਕਾਰਨ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਦਾਅਵਾ ਫ਼ਰਜ਼ੀ ਹੈ। ਵਾਇਰਲ ਹੋ ਰਹੇ ਦਾਅਵੇ ਨੂੰ ਫਰਜ਼ੀ ਦਾਅਵੇ ਦੇ ਨਾਲ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।

ਜਿੱਤ ਤੋਂ ਬਾਅਦ Mamata Banerjee ਪਹੁੰਚੇ Gurudwara ਸਾਹਿਬ?
ਜਿੱਤ ਤੋਂ ਬਾਅਦ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਮੁਤਾਬਕ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (Mamata Banerjee) ਨੇ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਤੋਂ ਬਾਅਦ ਬੰਗਾਲ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਜੈਕਾਰੇ ਲਗਾਏ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਪੁਰਾਣੀ ਹੈ ਜਦੋਂ ਮਮਤਾ ਬੈਨਰਜੀ ਗੁਰੂ ਨਾਨਕ ਦੇਵ ਜੀ ਦੇ ਧਾਰਮਿਕ ਇਸਤਿਹਾਨ ਤੋਂ ਪਹੁੰਚੇ ਨਗਰ ਕੀਰਤਨ ਦੇ ਮੌਕੇ ਤੇ ਗੁਰੁਦਆਰਾ ਸੰਤ ਕੁਟੀਆ ਵਿਖੇ ਨਤਮਸਤਕ ਹੋਣ ਪਹੁੰਚੇ ਸਨ। ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਦੇ ਨਾਲ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?

Pakistan ਨੇ ਵਾਘਾ ਬਾਰਡਰ ਰਾਹੀਂ ਭਾਰਤ ਨੂੰ ਭੇਜੇ Oxygen Cylinder?
ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ (Pakistan) ਨੇ ਕੋਰੋਨਾ ਵਾਇਰਸ ਪੀੜਤਾਂ ਦੇ ਲਈ ਵਾਘਾ ਬਾਰਡਰ ਰਾਹੀਂ ਆਕਸੀਜਨ ਸਿਲੰਡਰ ਭੇਜੇ। ਵਾਇਰਲ ਹੋ ਰਹੀ ਵੀਡੀਓ ਦੇ ਵਿਚ ਦੋ ਐਂਬੂਲੈਂਸ ਰਾਹੀਂ ਕੁਝ ਸਾਮਾਨ ਦੀ ਅਦਲਾ ਬਦਲੀ ਕਰਦਿਆਂ ਦੇਖਿਆ ਜਾ ਸਕਦਾ ਹੈ।ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਸਾਲ 2018 ਦੀ ਹੈ ਜਿਸ ਨੂੰ ਗੁੰਮਰਾਹਕੁੰਨ ਦਾਅਵੇ ਦੇ ਨਾਲ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।

Mobile Phone ਨੂੰ ਅੱਜ ਰਾਤ 12:30 ਤੋਂ 3:30 ਤਕ ਰੱਖੋ ਬੰਦ?
ਸੋਸ਼ਲ ਮੀਡਿਆ ਤੇ ਇੱਕ ਮੈਸਜ਼ ਅਤੇ ਆਡੀਓ ਵਾਇਰਲ ਹੋ ਰਹੀ ਹੈ ਜਿਸ ਮੁਤਾਬਕ ਅੱਜ ਰਾਤ 12:30 ਤੋਂ 3:30 ਤਕ Mobile Phone ਬੰਦ ਰੱਖੋ ਕਿਓਂਕਿ ਆਸਮਾਨ ਤੋਂ ਖ਼ਤਰਨਾਕ ਕੋਸਮਿਕ ਦੀਆਂ ਕਿਰਨਾਂ ਗੁਜਰਨਗੀਆਂ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਮੈਸਜ਼ ਵਿੱਚ ਕੋਈ ਸਚਾਈ ਨਹੀਂ ਹੈ। ਵਾਇਰਲ ਹੋ ਰਹੇ ਮੈਸਜ਼ ਨੂੰ ਫਰਜ਼ੀ ਦਾਅਵੇ ਦੇ ਨਾਲ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।

Lemon Juice ਨੂੰ ਨੱਕ ਵਿੱਚ ਪਾਉਣ ਨਾਲ ਠੀਕ ਹੋ ਜਾਵੇਗਾ Corona?
ਸੋਸ਼ਲ ਮੀਡੀਆ ਤੇ ਕੋਰੋਨਾ ਵਾਇਰਸ ਦੇ ਇਲਾਜ ਦੇ ਨਾਮ ਤੇ ਕਈ ਘਰੇਲੂ ਨੁਸਖੇ ਵਾਇਰਲ ਹੋ ਰਹੇ ਹਨ । ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਮੁਤਾਬਕ ਨਿੰਬੂ ਦੇ ਰਸ (Lemon Juice) ਦੀਆਂ ਦੋ ਜਾਂ ਤਿੰਨ ਬੂੰਦਾਂ ਨੱਕ ਵਿੱਚ ਪਾਉਣ ਨਾਲ ਕੋਰੋਨਾਵਾਇਰਸ ਠੀਕ ਹੋ ਜਾਂਦਾ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਦਾਅਵਾ ਫ਼ਰਜ਼ੀ ਹੈ। ਪੜਤਾਲ ਦੇ ਦੌਰਾਨ ਅਸੀਂ ਪਾਇਆ ਕਿ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਨੂੰ ਨੱਕ ਵਿਚ ਪਾਉਣ ਨਾਲ ਕੋਰੋਨਾ ਵਾਇਰਸ ਖ਼ਤਮ ਨਹੀਂ ਹੁੰਦਾ ਹੈ। ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਇਸ ਤਰ੍ਹਾਂ ਦਾ ਦਾਅਵਾ ਕੀਤਾ ਰਿਹਾ ਦਾਅਵਾ ਫ਼ਰਜ਼ੀ ਹੈ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044