ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact CheckViralਕੀ ਆਜ਼ਾਦੀ ਦਿਹਾੜੀ ਦੇ ਮੌਕੇ ਲੀਡਰ ਰਾਸ਼ਟਰੀ ਗੀਤ ਨਹੀਂ ਗਾ ਸਕੇ? ਵਾਇਰਲ...

ਕੀ ਆਜ਼ਾਦੀ ਦਿਹਾੜੀ ਦੇ ਮੌਕੇ ਲੀਡਰ ਰਾਸ਼ਟਰੀ ਗੀਤ ਨਹੀਂ ਗਾ ਸਕੇ? ਵਾਇਰਲ ਵੀਡੀਓ ਪੁਰਾਣਾ ਹੈ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਵੀਡੀਓ ਵਿੱਚ ਰਾਸ਼ਟਰੀ ਝੰਡੇ ਨੂੰ ਝੁਲਾਉਣ ਦੀ ਰਸਮ ਤੋਂ ਬਾਅਦ ਰਾਸ਼ਟਰੀ ਗੀਤ ਗਾਇਆ ਜਾਂਦਾ ਹੈ ਪਰ ਵੀਡੀਓ ਵਿੱਚ ਮੌਜੂਦ ਵਿਅਕਤੀ ਰਾਸ਼ਟਰੀ ਗੀਤ ਨੂੰ ਅੱਧ-ਵਿਚਕਾਰ ਭੁੱਲ ਜਾਂਦੇ ਹਨ। ਵਾਇਰਲ ਹੋ ਰਹੀ ਵੀਡੀਓ ਨੂੰ ਹਾਲੀਆ ਦੱਸਕੇ ਸ਼ੇਅਰ ਕਰਦਿਆਂ ਰਾਜਨੀਤਿਕ ਪਾਰਟੀਆਂ ਤੇ ਤੰਜ ਕਸਿਆ ਜਾ ਰਿਹਾ ਹੈ। ਗੌਰਤਲਬ ਹੈ ਕਿ ਦੇਸ਼ ਦੇ ਆਜ਼ਾਦੀ ਦਿਵਸ ਦੇ ਮੌਕੇ ਤੇ ਇਸ ਤਰ੍ਹਾਂ ਦੀਆਂ ਕਈ ਵੀਡੀਓ ਅਤੇ ਤਸਵੀਰਾਂ ਵਾਇਰਲ ਹੋਈਆਂ।

ਫੇਸਬੁੱਕ ਯੂਜ਼ਰ ਰਾਜਵਿੰਦਰ ਸਿੰਘ ਕੰਗ ਕੱਲ੍ਹਾ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, ‘ਆਹ ਭਾਰਤ ਦੇਸ਼ ਦੇ ਮਹਾਨ ਲੀਡਰਾਂ ਦੀਆਂ ਰਾਸ਼ਟਰੀ ਗੀਤ ‘ਚ ਲੱਗੀਆਂ ਬ੍ਰੇਕਾਂ। ਬਸ ਜਯਾ ਹੈ ਜਯਾ ਹੈ ਹੇਕਾਂ ਖਿੱਚਣ ਜੋਗੇ ਹੀ ਆ’

ਅਸੀਂ ਪਾਇਆ ਕਿ ਸੋਸ਼ਲ ਮੀਡਿਆ ਯੂਜ਼ਰ ਇਸ ਵੀਡੀਓ ਨੂੰ ਵਿਅੰਗਤਮਕ ਤਰੀਕੇ ਨਾਲ ਸ਼ੇਅਰ ਕਰ ਰਹੇ ਹਨ। ਇੱਕ ਹੋਰ ਯੂਜ਼ਰ ਨੇ ਵੀ ਹੁਬੂਹੁ ਕੈਪਸ਼ਨ ਦੇ ਨਾਲ ਇਸ ਵੀਡੀਓ ਨੂੰ ਸ਼ੇਅਰ ਕੀਤਾ।

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਦੇ ਲਈ ਆਪਣੀ ਜਾਂਚ ਸ਼ੁਰੂ ਕੀਤੀ। ਅਸੀਂ ਵਾਇਰਲ ਵੀਡੀਓ ਨੂੰ InVID ਟੂਲ ਦੀ ਮਦਦ ਦੇ ਨਾਲ ਖੋਜਿਆ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਸਰਚ ਦੇ ਦੌਰਾਨ ਸਾਨੂੰ ਵਾਇਰਲ ਵੀਡੀਓ One India News ਦੁਆਰਾ ਅਪਲੋਡ ਮਿਲੀ। One India News ਨੇ ਵੀਡੀਓ ਨੂੰ ਆਪਣੇ ਅਧਿਕਾਰਿਕ YouTube ਅਕਾਊਂਟ ‘ਤੇ 16 ਅਗਸਤ 2021 ਨੂੰ ਅਪਲੋਡ ਕੀਤਾ। ਵੀਡੀਓ ਦੇ ਕੈਪਸ਼ਨ ਦੇ ਮੁਤਾਬਕ ਸਮਾਜਵਾਦੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਐਸਟੀ ਹਸਨ ਦੇਸ਼ ਦਾ ਰਾਸ਼ਟਰੀ ਗੀਤ ਭੁੱਲ ਗਏ।

ਸਰਚ ਦੇ ਦੌਰਾਨ ਸਾਨੂੰ ਨਿਊਜ਼ ਏਜੇਂਸੀ ANI ਦੁਆਰਾ ਇਸ ਮਾਮਲੇ ਨੂੰ ਲੈਕੇ ਪ੍ਰਕਾਸ਼ਿਤ ਰਿਪੋਰਟ ਮਿਲੀ। ਰਿਪੋਰਟ ਦੇ ਮੁਤਾਬ ਇਹ ਵੀਡੀਓ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦਾ ਹੈ ਜਿਥੇ ਆਜ਼ਾਦੀ ਦਿਹਾੜੀ ਦੇ ਮੌਕੇ ਸਮਾਜਵਾਦੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਐਸਟੀ ਹਸਨ ਸਮਾਰੋਹ ‘ਚ ਹਿੱਸਾ ਲੈਣ ਪਹੁੰਚੇ ਹਨ ਪਰ ਝੰਡਾ ਫਹਹਰਾਉਣ ਤੋਂ ਬਾਅਦ ਰਾਸ਼ਟਰੀ ਗੀਤ ਗਾਉਂਦੇ ਹੋਏ ਭੁੱਲ ਜਾਂਦੇ ਹਨ।

ਆਜ਼ਾਦੀ ਦਿਹਾੜੀ ਦੇ ਮੌਕੇ ਲੀਡਰ ਰਾਸ਼ਟਰੀ ਗੀਤ ਨਹੀਂ ਗਾ ਸਕੇ
Courtesy: ANI

ਇਸ ਮਾਮਲੇ ਨੂੰ ਲੈ ਕੇ ਜ਼ਿਆਦਾਤਰ ਮੀਡਿਆ ਸੰਸਥਾਨਾਂ ਦੁਆਰਾ ਸਾਲ 2021 ਵਿੱਚ ਰਿਪੋਰਟ ਪ੍ਰਕਾਸ਼ਿਤ ਕੀਤੀ ਗਈਆਂ ਸਨ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਸਗੋਂ ਪਿਛਲੇ ਸਾਲ ਅਗਸਤ 2021 ਦਾ ਹੈ ਜਦੋਂ ਸਮਾਜਵਾਦੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਐਸਟੀ ਹਸਨ ਸਮਾਰੋਹ ‘ਚ ਹਿੱਸਾ ਲੈਣ ਪਹੁੰਚੇ ਹਨ ਪਰ ਭਾਰਤੀ ਝੰਡਾ ਫਹਹਰਾਉਣ ਤੋਂ ਬਾਅਦ ਰਾਸ਼ਟਰੀ ਗੀਤ ਗਾਉਂਦੇ ਹੋਏ ਭੁੱਲ ਜਾਂਦੇ ਹਨ।

Result: Missing Context

Our Sources

Media report published by One India News on August 16, 2021
Media report published by ANI on August 16, 2021
Media report published by Times Now News on August 16, 2021

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular