ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ‘ਤੇ ਇੱਕ ਦਾਅਵਾ ਵਾਇਰਲ ਹੋ ਰਿਹਾ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਭਾਰਤੀ ਡਾਕਟਰ ਨੇ ਅਜਿਹੀ ਦਵਾਈ ਵਿਕਸਤ ਕੀਤੀ ਹੈ ਜਿਸਦੀ ਇੱਕ ਖੁਰਾਕ ਬਲੱਡ ਸ਼ੂਗਰ (ਡਾਇਬਟੀਜ਼) ਨੂੰ ਠੀਕ ਕਰ ਦਵੇਗੀ। ਇਸ ਵੀਡੀਓ ‘ਚ ਅੱਗੇ ਕਿਹਾ ਗਿਆ ਹੈ ਕਿ ਡਾਕਟਰ ਨੂੰ ਆਪਣੇ ਨਤੀਜਿਆਂ ‘ਤੇ ਇੰਨਾ ਭਰੋਸਾ ਹੈ ਕਿ ਜੇਕਰ ਉਹ ਸ਼ੂਗਰ ਨੂੰ ਠੀਕ ਨਹੀਂ ਕਰ ਪਾਉਂਦੇ ਤਾਂ ਉਹ 10 ਕਰੋੜ ਰੁਪਏ ਦੇਣਗੇ। ਇਸ ਦੇ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਜੁੱਤਿਆਂ ਵਿੱਚ ਬੀਅਰ ਪੀ ਰਹੇ ਆਸਟ੍ਰੇਲੀਆ ਦੇ ਕ੍ਰਿਕਟਰ ਦੀ ਵੀਡੀਓ ਹਾਲੀਆ ਵਰਲਡ ਕੱਪ ਤੋਂ ਬਾਅਦ ਦੀ ਹੈ?
ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਸ਼ਵ ਕੱਪ 2023 ਜਿੱਤਣ ਦਾ ਜਸ਼ਨ ਮਨਾਉਂਦੇ ਆਸਟ੍ਰੇਲੀਆਈ ਖਿਡਾਰੀ ਜੁੱਤੀ ਵਿੱਚ ਬੀਅਰ ਪੀ ਰਹੇ ਹਨ। ਆਸਟ੍ਰੇਲੀਆਈ ਟੀਮ ਦੀ ਜੁੱਤੀਆਂ ਵਿੱਚ ਬੀਅਰ ਪੀਣ ਦੀ ਵਾਇਰਲ ਵੀਡੀਓ ICC T20 ਵਿਸ਼ਵ ਕੱਪ 2021 ਦੀ ਹੈ। ਵੀਡੀਓ ਨੂੰ ਹਾਲਆ ਵਿਸ਼ਵ ਕੱਪ ਨਾਲ ਜੋੜ ਫਰਜ਼ੀ ਦਾਅਵਾ ਕੀਤਾ ਜਾ ਰਿਹਾ ਹੈ।

ਮਹਿਲਾ ਭਾਰਤੀ ਹਾਕੀ ਟੀਮ ਨੇ ਹਾਲ ਹੀ ਵਿੱਚ ਆਸਟ੍ਰੇਲੀਆ ਨੂੰ ਹਰਾਇਆ?
ਦਾਅਵਾ ਕੀਤਾ ਜਾ ਰਿਹਾ ਹੈ ਕਿ ਹਾਲ ਹੀ ਵਿੱਚ ਟੋਕੀਓ ‘ਚ ਮਹਿਲਾ ਭਾਰਤੀ ਹਾਕੀ ਟੀਮ ਨੇ ਆਸਟ੍ਰੇਲੀਆ ਨੂੰ ਹਰਾਇਆ ਪਰ ਲੜਕੀਆਂ ਦੀ ਕਿਸੀ ਨੇ ਵੀ ਹੌਸਲਾ ਅਫ਼ਜ਼ਾਈ ਨਹੀਂ ਕੀਤੀ। ਵਾਇਰਲ ਤਸਵੀਰਾਂ ਟੋਕੀਓ ਓਲੰਪਿਕ 2020 ਦੀਆਂ ਹਨ ਜਿਥੇ ਕੁਆਰਟਰ ਫਾਈਨਲ ਮੁਕਾਬਲੇ ਵਿਚ ਮਹਿਲਾ ਟੀਮ ਨੇ ਆਸਟ੍ਰੇਲੀਆ ਨੂੰ ਹਰਾਇਆ ਸੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਹਾਕੀ ਵਿੱਚ ਭਾਰਤ ਦੁਆਰਾ ਜਾਪਾਨ ਨੂੰ ਹਰਾਉਣ ਦੀ ਵਾਇਰਲ ਹੋ ਰਹੀ ਖਬਰ ਪੁਰਾਣੀ ਹੈ
ਦਾਅਵਾ ਕੀਤਾ ਜਾ ਰਿਹਾ ਹੀ ਕਿ ਭਾਰਤੀ ਹਾਕੀ ਟੀਮ ਨੇ ਫਾਈਨਲ ਮੈਚ ਵਿੱਚ ਜਾਪਾਨ ਨੂੰ 5-1 ਨਾਲ ਹਰਾ ਗੋਲਡ ਮੈਡਲ ਜਿੱਤਿਆ। ਵਾਇਰਲ ਖਬਰ ਅਕਤੂਬਰ 2023 ਦੀ ਹੈ ਜਦੋਂ ਭਾਰਤ ਨੇ ਏਸ਼ੀਆ ਕੱਪ ਦੇ ਫਾਈਨਲ ਮੈਚ ਵਿੱਚ ਜਾਪਾਨ ਨੂੰ 5-1 ਨਾਲ ਹਰਾ ਗੋਲਡ ਮੈਡਲ ਜਿੱਤਿਆ ਸੀ।

ਭਾਰਤੀ ਪ੍ਰਸ਼ੰਸ਼ਕਾ ਨੇ ਆਸਟ੍ਰੇਲੀਆ ਦੇ ਕ੍ਰਿਕਟਰ ਡੇਵਿਡ ਵਾਰਨਰ ਦੇ ਮੂਹਰੇ ‘ਜੈ ਸ੍ਰੀ ਰਾਮ’ ਦੇ ਨਾਅਰੇ ਲਗਾਏ?
ਦਾਅਵਾ ਕੀਤਾ ਜਾ ਰਿਹਾ ਹੈ ਕਿ ਵਰਲਡ ਕੱਪ ਦੇ ਫਾਈਨਲ ਮੈਚ ਦੌਰਾਨ ਭਾਰਤੀ ਪ੍ਰਸ਼ੰਸ਼ਕਾ ਨੇ ਆਸਟ੍ਰੇਲੀਆ ਦੇ ਕ੍ਰਿਕਟਰ ਡੇਵਿਡ ਵਾਰਨਰ ਦੇ ਮੂਹਰੇ ਜੈ ਸ੍ਰੀ ਰਾਮ ਦੇ ਨਾਅਰੇ ਲਗਾਏ। ਕ੍ਰਿਕਟਰ ਡੇਵਿਡ ਵਾਰਨਰ ਦੇ ਮੂਹਰੇ ਜੈ ਸ੍ਰੀ ਰਾਮ ਦੇ ਨਾਅਰੇ ਲਗਾਉਣ ਦੀ ਵਾਇਰਲ ਹੋ ਰਹੀ ਵੀਡੀਓ ਐਡੀਟਡ ਹੈ।

ਇੱਕ ਖੁਰਾਕ ਖਾਂਦੇ ਹੀ ਖਤਮ ਹੋ ਜਾਵੇਗੀ ਡਾਇਬਟੀਜ਼ ਨਹੀਂ ਤਾਂ ਮਿਲਣਗੇ 100 ਮਿਲੀਅਨ?
ਫੇਸਬੁੱਕ ‘ਤੇ ‘ਭਾਰਤ ਤੋਂ ਮੈਡੀਕਲ ਨਿਊਜ਼’ ਪੇਜ ਤੋਂ ਇੱਕ ਦਾਅਵਾ ਵਾਇਰਲ ਹੋ ਰਿਹਾ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਭਾਰਤੀ ਡਾਕਟਰ ਨੇ ਅਜਿਹੀ ਦਵਾਈ ਵਿਕਸਤ ਕੀਤੀ ਹੈ ਜਿਸਦੀ ਇੱਕ ਖੁਰਾਕ ਬਲੱਡ ਸ਼ੂਗਰ (ਡਾਇਬਟੀਜ਼) ਨੂੰ ਠੀਕ ਕਰ ਦਵੇਗੀ। ਇਸ ਵੀਡੀਓ ‘ਚ ਅੱਗੇ ਕਿਹਾ ਗਿਆ ਹੈ ਕਿ ਡਾਕਟਰ ਨੂੰ ਆਪਣੇ ਨਤੀਜਿਆਂ ‘ਤੇ ਇੰਨਾ ਭਰੋਸਾ ਹੈ ਕਿ ਜੇਕਰ ਉਹ ਸ਼ੂਗਰ ਨੂੰ ਠੀਕ ਨਹੀਂ ਕਰ ਪਾਉਂਦੇ ਤਾਂ ਉਹ 10 ਕਰੋੜ ਰੁਪਏ ਦੇਣਗੇ। ਫੇਸਬੁੱਕ ਪੇਜ ‘ਤੇ ਸ਼ੂਗਰ ਦੀ ਦਵਾਈ ਨਾਲ ਜੁੜੇ ਸਾਰੇ ਦਾਅਵੇ ਫਰਜ਼ੀ ਹਨ। ਇਨ੍ਹਾਂ ਦਾਅਵਿਆਂ ਪਿੱਛੇ ਉਦੇਸ਼ ਲੋਕਾਂ ਦਾ ਧਿਆਨ ਖਿੱਚਣਾ ਅਤੇ ਨਿੱਜੀ ਲਾਭ ਲਈ ਜਾਅਲੀ ਵੈੱਬਸਾਈਟ ‘ਤੇ ਕਲਿੱਕ ਕਰਵਾਨਾ ਹੈ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।