ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ, ਜਿਸ ‘ਚ ਇਕ ਨੌਜਵਾਨ ਲੜਕੀ ਅਤੇ ਇਕ ਬਜ਼ੁਰਗ ਨੂੰ ਇੱਕ ਦੂਜੇ ਦੇ ਗਲੇ ਵਿੱਚ ਹਾਰ ਪਾਉਂਦੇ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ 62 ਸਾਲ ਦੇ ਬਜ਼ੁਰਗ ਨੇ 21 ਸਾਲ ਦੀ ਕੁੜੀ ਨਾਲ ਵਿਆਹ ਕਰਵਾ ਲਿਆ। ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਬਜ਼ੁਰਗ ਅਤੇ ਲੜਕੀ ਇੱਕ ਦੂਜੇ ਨੂੰ ਹਾਰ ਪਾਉਂਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਵੀਡੀਓ ਵਿੱਚ ਦੋਵੇਂ ਕਹਿ ਰਹੇ ਹਨ ਕਿ ਉਨ੍ਹਾਂ ਨੇ ਆਪਸ ‘ਚ ਵਿਆਹ ਕਰ ਲਿਆ ਹੈ।
ਮੀਡਿਆ ਅਦਾਰਾ ਫੈਕਟ ਨਿਊਜ਼ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’21 ਸਾਲ ਦੀ ਕੁੜੀ ਨੇ ਕਰਵਾਇਆ 62 ਸਾਲ ਦੇ ਬੁੱਢੇ ਨਾਲ ਵਿਆਹ ਕਿਹਾ ਹੁਣ ਜਾਵਾਂਗੇ ਹਨੀਮੂਨ ਤੇ।’
ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਦਾਅਵੇ ਦੀ ਸੱਚਾਈ ਜਾਣਨ ਦੇ ਲਈ, ਅਸੀਂ ਕੁਝ ਕੀਵਰਡਸ ਦੀ ਮਦਦ ਨਾਲ ਖੋਜ ਕੀਤੀ। ਸਰਚ ਦੇ ਦੌਰਾਨ ਸਾਨੂੰ YouTube ‘ਤੇ 21 ਦਸੰਬਰ, 2022 ਨੂੰ ਕਰਨ ਕੋਟਨਾਲਾ ਦੇ ਅਕਾਊਂਟ ਤੇ ਅਪਲੋਡ ਇੱਕ ਵੀਡੀਓ ਮਿਲੀ। ਅਸੀਂ ਪਾਇਆ ਕਿ ਇਹ ਵੀਡੀਓ ਵਾਇਰਲ ਵੀਡੀਓ ਨਾਲ ਮੇਲ ਖਾਂਦੀ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਅਸੀਂ ਇਸ ਵੀਡੀਓ ਨੂੰ ਧਿਆਨ ਨਾਲ ਦੇਖਣਾ ਸ਼ੁਰੂ ਕੀਤਾ ਹੈ। ਵੀਡੀਓ ਦੇ 38 ਸਕਿੰਟ ਤੇ ਸਾਨੂੰ ਇਕ ਡਿਸਕਲੇਮਰ ਮਿਲਿਆ, ਜਿਸ ਦੇ ਮੁਤਾਬਕ ਵੀਡੀਓ ਮਨੋਰੰਜਨ ਦੇ ਉਦੇਸ਼ਾਂ ਲਈ ਤਿਆਰ ਕੀਤੀ ਗਈ ਹੈ। ਇਸ ਤੋਂ ਇਲਾਵਾ ਡਿਸਕਲੇਮਰ ‘ਚ ਇਹ ਵੀ ਲਿਖਿਆ ਹੈ ਕਿ ਅਸੀਂ ਹਰ ਵਿਅਕਤੀ, ਪੇਸ਼ੇ ਅਤੇ ਸੰਸਥਾ ਦਾ ਸਨਮਾਨ ਕਰਦੇ ਹਾਂ ਤੇ ਅਸੀਂ ਜੋ ਵੀ ਭੂਮਿਕਾ ਨਿਭਾਉਂਦੇ ਹਾਂ ਉਹ ਸਿਰਫ਼ ਮਨੋਰੰਜਨ ਲਈ ਹੈ। ਸਾਡਾ ਮਕਸਦ ਕਿਸੇ ਵਿਅਕਤੀ ਜਾਂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੈ।

ਇਸ ਦੇ ਨਾਲ ਹੀ ਵੀਡੀਓ ਨੂੰ ਦੇਖਣ ਤੋਂ ਬਾਅਦ ਅਸੀਂ ਪਾਇਆ ਕਿ ਵਾਇਰਲ ਵੀਡੀਓ ਨੂੰ ਯੂ ਟਿਊਬ ਵੀਡੀਓ ਵਿੱਚੋਂ ਵੱਖ-ਵੱਖ ਹਿੱਸਿਆਂ ਨੂੰ ਐਡਿਟ ਕਰਕੇ ਤਿਆਰ ਕੀਤਾ ਗਿਆ ਹੈ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਯੂਟਿਊਬ ਚੈਨਲ ‘ਤੇ ਅਪਲੋਡ ਹੋਰ ਵੀਡੀਓ ਨੂੰ ਦੇਖਿਆ। ਅਸੀਂ ਪਾਇਆ ਕਿ ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਹੀ ਕੁੜੀ ਕਈ ਹੋਰ ਵੀਡੀਓ ਵਿੱਚ ਵੀ ਮੌਜੂਦ ਹੈ। ਇਸ ਦੇ ਨਾਲ ਹੀ ਸਾਨੂੰ ਇਨ੍ਹਾਂ ਵੀਡੀਓਜ਼ ਵਿੱਚ ਵੀ ਡਿਸਕਲੇਮਰ ਮਿਲੇ।
ਅਸੀਂ ਹੋਰ ਜਾਣਕਾਰੀ ਲਈ ਇਸ ਪੇਜ ਦੇ ਐਡਮਿਨ ਨਾਲ ਸੰਪਰਕ ਕੀਤਾ ਹੈ। ਜਵਾਬ ਮਿਲਣ ਤੇ ਅਸੀਂ ਆਪਣੇ ਆਰਟੀਕਲ ਨੂੰ ਅਪਡੇਟ ਕਰਾਂਗੇ।
Conclusion
ਸਾਡੀ ਜਾਂਚ ਤੋਂ ਪੁਸ਼ਟੀ ਹੁੰਦੀ ਹੈ ਕਿ 62 ਸਾਲ ਦੇ ਬਜ਼ੁਰਗ ਦਾ 21 ਸਾਲ ਦੀ ਕੁੜੀ ਨਾਲ ਵਿਆਹ ਕਰਨ ਦਾ ਵਾਇਰਲ ਹੋ ਰਿਹਾ ਦਾਅਵਾ ਅਸਲ ਵਿੱਚ ਸਕ੍ਰਿਪਟਿਡ ਨਾਟਕ ਹੈ।
Result: Missing Context
Our Sources
Video Uploaded on YouTube Account Karan Kontala
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ