Authors
Claim
ਪਿਓ- ਪੁੱਤ ਨੇ ਇਕੋ ਕੁੜੀ ਨਾਲ ਕਰਵਾਇਆ ਵਿਆਹ
Fact
ਵਾਇਰਲ ਵੀਡੀਓ ਅਸਲੀ ਨਹੀਂ, ਸਗੋਂ ਸਕ੍ਰਿਪਟਡ ਹੈ, ਜੋ ਮਨੋਰੰਜਨ ਦੇ ਮਕਸਦ ਨਾਲ ਬਣਾਈ ਗਈ ਹੈ।
ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਇਕ ਔਰਤ ਕਥਿਤ ਤੌਰ ‘ਤੇ ਦੋ ਵਿਅਕਤੀਆਂ ਨਾਲ ਵਿਆਹ ਦੀ ਗੱਲ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ਨੂੰ ਅਸਲ ਮੰਨ ਕੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਜਾ ਰਿਹਾ ਹੈ।
ਵਾਇਰਲ ਵੀਡੀਓ ਕਰੀਬ 49 ਸਕਿੰਡ ਦਾ ਹੈ, ਜਿਸ ‘ਚ ਇਕ ਔਰਤ ਦੋ ਵਿਅਕਤੀਆਂ ਨਾਲ ਉਸ ਨਾਲ ਵਿਆਹ ਕਰਨ ਬਾਰੇ ਗੱਲ ਕਰਦੀ ਨਜ਼ਰ ਆ ਰਹੀ ਹੈ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਅੱਧਖੜ ਉਮਰ ਦਾ ਹੈ। ਵੀਡੀਓ ‘ਚ ਔਰਤ ਦੋਹਾਂ ਵਿਅਕਤੀਆਂ ਨੂੰ ਪਿਓ-ਪੁੱਤ ਦੱਸਕੇ ਪੇਸ਼ ਕਰ ਰਹੀ ਹੈ।
Fact Check/Verification
ਵਾਇਰਲ ਵੀਡੀਓ ਦੀ ਜਾਂਚ ਸ਼ੁਰੂ ਕਰਦਿਆਂ ਅਸੀਂ ਵਾਇਰਲ ਵੀਡੀਓ ਨੂੰ ਕੀ ਫਰੇਮ ਵਿੱਚ ਵੰਡਕੇ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ। ਸਾਨੂੰ ਇਹ ਵੀਡੀਓ 4 ਮਾਰਚ, 2024 ਨੂੰ ਅਸ਼ਵਿਨੀ ਪਾਂਡੇ ਨਾਮ ਦੇ ਇੱਕ Instagram ਹੈਂਡਲ ਤੋਂ ਅੱਪਲੋਡ ਕੀਤਾ ਗਿਆ ਸੀ। ਇਸ ਵੀਡੀਓ ਵਿੱਚ ਡਿਸਕਲੇਮਰ ਵੀ ਮੌਜੂਦ ਸੀ।
ਡਿਸਕਲੇਮਰ ਵਿੱਚ ਲਿਖਿਆ ਸੀ “ਇਹ ਵੀਡੀਓ ਸਿਰਫ਼ ਮਨੋਰੰਜਨ ਦੇ ਉਦੇਸ਼ ਲਈ ਬਣਾਇਆ ਗਿਆ ਹੈ। ਇਸ ਵੀਡੀਓ ਦਾ ਉਦੇਸ਼ ਨਸਲ, ਰੰਗ, ਵੰਸ਼, ਰਾਸ਼ਟਰੀ ਮੂਲ, ਨਸਲੀ ਸਮੂਹ, ਉਮਰ, ਧਰਮ, ਅਪਾਹਜਤਾ, ਲਿੰਗ, ਲਿੰਗ ਪਛਾਣ ਜਾਂ ਬਦਨਾਮ ਕਰਨਾ ਨਹੀਂ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਜਾਂਚ ਦੌਰਾਨ, ਸਾਨੂੰ ਅਸ਼ਵਨੀ ਪਾਂਡੇ ਨਾਮ ਦਾ ਇੱਕ ਯੂਟਿਊਬ ਚੈਨਲ ਵੀ ਮਿਲਿਆ, ਲਗਭਗ 9 ਮਿੰਟ ਦਾ ਪੂਰਾ ਵੀਡੀਓ ਮੌਜੂਦ ਸੀ। 24 ਫਰਵਰੀ 2024 ਨੂੰ ਅਪਲੋਡ ਕੀਤੀ ਗਈ ਇਸ ਵੀਡੀਓ ਦਾ ਸਿਰਲੇਖ ਸੀ, “ਪਿਓ-ਪੁੱਤ ਦੋਵਾਂ ਨੇ ਇੱਕੋ ਕੁੜੀ ਨਾਲ ਵਿਆਹ ਕੀਤਾ”। ਇਸ ਦੇ ਨਾਲ ਹੀ ਵੀਡੀਓ ‘ਚ ਪ੍ਰੈਂਕ ਵੀਡੀਓ ਦਾ ਹੈਸ਼ਟੈਗ ਵੀ ਮੌਜੂਦ ਸੀ।
ਹੁਣ ਅਸੀਂ ਯੂ-ਟਿਊਬ ਚੈਨਲ ‘ਤੇ ਹੋਰ ਵੀਡੀਓਜ਼ ਵੀ ਦੇਖੀਆਂ ਅਤੇ ਵਾਇਰਲ ਵੀਡੀਓ ‘ਚ ਮੌਜੂਦ ਕਲਾਕਾਰ ਵੀ ਵੱਖ-ਵੱਖ ਵੀਡੀਓ ‘ਚ ਨਜ਼ਰ ਆਏ , ਜੋ ਤੁਸੀਂ ਨੀਚੇ ਤਸਵੀਰਾਂ ‘ਚ ਦੇਖ ਸਕਦੇ ਹੋ।
ਇਸ ਤੋਂ ਸਾਫ਼ ਹੈ ਕਿ ਵਾਇਰਲ ਵੀਡੀਓ ਅਸਲੀ ਨਹੀਂ ਸਗੋਂ ਸਕ੍ਰਿਪਟਿਡ ਹੈ। ਇਸ ਵਿੱਚ ਮੌਜੂਦ ਲੋਕ ਵੀ ਅਦਾਕਾਰ ਹਨ ਜੋ ਕਈ ਹੋਰ ਵੀਡੀਓਜ਼ ਵਿੱਚ ਵੱਖ-ਵੱਖ ਕਿਰਦਾਰ ਨਿਭਾਉਂਦੇ ਨਜ਼ਰ ਆ ਰਹੇ ਹਨ।
ਅਸੀਂ ਚੈਨਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ। ਜਵਾਬ ਆਉਣ ‘ਤੇ ਆਰਟੀਕਲ ਨੂੰ ਅਪਡੇਟ ਕੀਤਾ ਜਾਵੇਗਾ।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੈ ਕਿ ਵਾਇਰਲ ਵੀਡੀਓ ਅਸਲੀ ਨਹੀਂ, ਸਗੋਂ ਸਕ੍ਰਿਪਟਡ ਹੈ, ਜੋ ਮਨੋਰੰਜਨ ਦੇ ਮਕਸਦ ਨਾਲ ਬਣਾਈ ਗਈ ਹੈ।
Result: Missing Context
Our Sources
Video Uploaded on Ashwani Pandey instagram handel on 4th March 2024
Video Uploaded on Ashwani Pandey YT account on 24th FEB 2024
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044