Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਲੋਕ ਇਕ ਟਰੱਕ ਤੋਂ ਟਮਾਟਰਾਂ ਨੂੰ ਸੜਕ ਤੇ ਸੁੱਟ ਰਹੇ ਹਨ ਵੀਡੀਓ ਨੂੰ ਪਾਕਿਸਤਾਨ ਦਾ ਦੱਸ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਟਮਾਟਰਾਂ ਨੂੰ ਇਸ ਲਈ ਸੁੱਟਿਆ ਜਾ ਰਿਹਾ ਹੈ ਕਿਉਂਕਿ ਇਹ ਇਰਾਨ ਤੋਂ ਆਏ ਹਨ ਅਤੇ ਇਹ ਸ਼ੀਆ ਟਮਾਟਰ ਹਨ। ਇਸ ਦਾਅਵੇ ਨੂੰ ਪਹਿਲਾਂ Newschecker Hindi ਦੁਆਰਾ ਫੈਕਟ ਚੈੱਕ ਕੀਤਾ ਜਾ ਚੁੱਕਾ ਹੈ।
ਵੀਡੀਓ ਨੂੰ ਜ਼ੀ ਨਿਊਜ਼ ਸਮੇਤ ਕਈ ਮੀਡੀਆ ਸੰਸਥਾਨਾਂ ਤੇ ਅਲਾਵਾ ਕਈ ਪੱਤਰਕਾਰਾਂ ਨੇ ਵੀ ਸ਼ੇਅਰ ਕਰ ਦਾਅਵਾ ਕੀਤਾ ਕਿ ਈਰਾਨ ਤੋਂ ਆਏ ਟਮਾਟਰਾਂ ਨੂੰ ਪਾਕਿਸਤਾਨ ਵਿੱਚ ਸ਼ੀਆ ਟਮਾਟਰ ਦੱਸ ਕੇ ਸੁਟਿਆ ਜਾ ਰਿਹਾ ਹੈ।
ਅਸੀਂ ਪਾਇਆ ਕਿ ਇਸ ਵੀਡੀਓ ਨੂੰ ਪੰਜਾਬੀ ਸੋਸ਼ਲ ਮੀਡੀਆ ਯੂਜ਼ਰਾਂ ਦੁਆਰਾ ਵੀ ਸ਼ੇਅਰ ਕੀਤਾ ਜਾ ਰਿਹਾ ਹੈ।
ਦਰਅਸਲ ਮੌਨਸੂਨ ਵਿੱਚ ਹੋਈ ਬਾਰਿਸ਼ ਦੇ ਕਾਰਨ ਪਾਕਿਸਤਾਨ ਹੜ੍ਹ ਦਾ ਸਾਹਮਣਾ ਕਰ ਰਿਹਾ ਹੈ। ਪਾਕਿਸਤਾਨ ਵਿਚ ਆਏ ਹੜ੍ਹ ਦੇ ਕਾਰਨ ਜਨਜੀਵਨ ਕਾਫੀ ਖ਼ਰਾਬ ਹੋ ਗਿਆ ਹੈ। ਬੀਬੀਸੀ ਦੀ ਰਿਪੋਰਟ ਦੇ ਮੁਤਾਬਕ ਪਾਕਿਸਤਾਨ ਵਿਚ ਆਏ ਹੜ੍ਹ ਤੋਂ ਬਾਅਦ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੀਬ ਕਰੋੜ ਤੋਂ ਵੱਧ ਲੋਕ ਹੜ੍ਹ ਦੇ ਕਾਰਨ ਪ੍ਰਭਾਵਿਤ ਹੋਏ ਹਨ। ਹੜ੍ਹ ਦੇ ਕਾਰਨ ਰੋਜ਼ਮਰਾ ਦੀ ਚੀਜ਼ਾਂ ਦੇ ਵੀ ਦਾਮ ਵਧ ਗਏ ਹਨ। ਦੈਨਿਕ ਜਾਗਰਣ ਦੀ ਰਿਪੋਰਟ ਦੇ ਮੁਤਾਬਕ ਪੜੋਸੀ ਦੇਸ਼ ਵਿੱਚ ਸਬਜ਼ੀਆਂ ਅਤੇ ਜ਼ਰੂਰਤ ਦੇ ਸਾਮਾਨਾਂ ਦੇ ਵਧ ਰਹੇ ਦਾਮਾਂ ਨੂੰ ਲੈ ਕੇ ਈਰਾਨ ਅਤੇ ਅਫਗਾਨਿਸਤਾਨ ਤੋਂ ਸਬਜ਼ੀਆਂ ਦੇ ਟਰੱਕ ਪਾਕਿਸਤਾਨ ਪਹੁੰਚ ਚੁੱਕੇ ਹਨ।
ਇਸਰੋ ਨੇ ਸੋਸ਼ਲ ਮੀਡੀਆ ਤੇ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਈਰਾਨ ਤੋਂ ਆਏ ਟਮਾਟਰਾਂ ਨੂੰ ਪਾਕਿਸਤਾਨ ਵਿੱਚ ਸ਼ੀਆ ਟਮਾਟਰ ਸੁੱਟ ਕੇ ਦੱਸਿਆ ਜਾ ਰਿਹਾ ਹੈ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਆਪਣੀ ਪੜਤਾਲ ਸ਼ੁਰੂ ਕੀਤੀ। ਦਾਅਵੇ ਦੀ ਸੱਚਾਈ ਜਾਣਨ ਦੇ ਲਈ ਅਸੀਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਦੇਖਿਆ। ਇਸ ਵੀਡੀਓ ਵਿੱਚ ਸਾਨੂੰ ਟਿਕ ਟੌਕ aghaalisha786 ਆਈਡੀ ਲਿਖਿਆ ਨਜ਼ਰ ਆਇਆ। ਟਿਕ ਟੌਕ ਇੰਡੀਆ ਵਿਚ ਬੈਨ ਹੋਣ ਦੇ ਕਾਰਨ ਅਸੀਂ Newschecker Nepal ਟੀਮ ਨੂੰ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ Agha Alisha ਨਾਮਕ ਯੂਜ਼ਰ ਨੇ ਵਾਇਰਲ ਵੀਡੀਓ ਨੂੰ ਬਣਾਇਆ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਯੂਜ਼ਰ ਦੇ ਕਰੀਬ ਪੰਜ ਹਜ਼ਾਰ ਫਾਲੋਅਰ ਹਨ ਅਤੇ ਹੁਣ ਤਕ ਉਨ੍ਹਾਂ ਦੀ ਪ੍ਰੋਫਾਈਲ ਤੇ ਪੋਸਟ ਕੀਤੇ ਗਏ ਇਸ ਵੀਡੀਓ ਨੂੰ ਤਿੱਨ ਲੱਖ ਪੰਜਾਹ ਹਜ਼ਾਰ ਯੂਜਰ ਦੇਖ ਚੁੱਕੇ ਹਨ। ਯੂਜ਼ਰ ਦੀ ਪ੍ਰੋਫਾਇਲ ਤੇ ਇਸ ਤਰ੍ਹਾਂ ਦੇ ਕਈ ਹੋਰ ਵੀਡੀਓ ਵੀ ਹਨ।
ਇਸ ਤੋਂ ਬਾਅਦ ਅਸੀਂ ‘Pakistan Tomato Iran’ ਕੀਵਰਡ ਦੀ ਮਦਦ ਨਾਲ ਗੂਗਲ ਸਰਚ ਕੀਤਾ। ਪਾਕਿਸਤਾਨ ਦੇ ਪ੍ਰਮੁੱਖ ਮੀਡੀਆ ਸੰਸਥਾਨ ਜੀਓ ਨਿਊਜ਼ ਦੁਆਰਾ 9 ਸਤੰਬਰ 2022 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ, ਇੱਕ ਵਿਅਕਤੀ ਨੂੰ ਬਲੋਚਿਸਤਾਨ ਵਿੱਚ ਕਲਾਤ ਦੇ ਮੰਗੋਚਰ ਖੇਤਰ ਤੋਂ ਸਬਜ਼ੀਆਂ ਦੀ ਦਰਾਮਦ ਕਰਨ ਦੇ ਸਰਕਾਰ ਦੇ ਫੈਸਲੇ ਦਾ ਵਿਰੋਧ ਕਰਨ ਲਈ ਗ੍ਰਿਫਤਾਰ ਕੀਤਾ ਗਿਆ। ਰਿਪੋਰਟ ਮੁਤਾਬਕ ਵਾਇਰਲ ਵੀਡੀਓ ਦੇ ਆਧਾਰ ‘ਤੇ ਦੋਸ਼ੀ ਦੀ ਪਛਾਣ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਮਾਮਲੇ ‘ਚ ਹੋਰ ਸ਼ੱਕੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜੀਓ ਟੀਵੀ ਨੇ 13 ਸਤੰਬਰ 2022 ਨੂੰ ਆਪਣੇ ਯੂਟਿਊਬ ਚੈਨਲ ‘ਤੇ ਇੱਕ ਵੀਡੀਓ ਅਪਲੋਡ ਕੀਤਾ। ਵਾਇਰਲ ਵੀਡੀਓ ਦੇ ਅੰਸ਼ ਨੂੰ ਲਗਭਗ 13 ਮਿੰਟ 35 ਸੈਕਿੰਡ ਤੋਂ ਦੇਖਿਆ ਜਾ ਸਕਦਾ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਇੱਕ ਵਿਅਕਤੀ ਨੂੰ ਟਮਾਟਰਾਂ ਦੇ ਇੰਪੋਰਟ ਦਾ ਵਿਰੋਧ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਹੈ।
ਸਾਨੂੰ ਗਲਫ ਟੂਡੇ ਦੁਆਰਾ 11 ਸਤੰਬਰ 2022 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਪ੍ਰਾਪਤ ਹੋਈ। ਰਿਪੋਰਟ ਮੁਤਾਬਕ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਕਲਾਤ ਜ਼ਿਲੇ ‘ਚ ਪ੍ਰਦਰਸ਼ਨਕਾਰੀਆਂ ਨੇ ਈਰਾਨ ਤੋਂ ਆਯਾਤ ਟਮਾਟਰ ਲੈ ਕੇ ਜਾ ਰਹੇ ਇਕ ਵਾਹਨ ਨੂੰ ਰੋਕ ਲਿਆ ਅਤੇ ਟਮਾਟਰ ਦੇ ਡੱਬੇ ਸੜਕ ‘ਤੇ ਸੁੱਟਣੇ ਸ਼ੁਰੂ ਕਰ ਦਿੱਤੇ। ਰਿਪੋਰਟ ਅਨੁਸਾਰ, ਕੁਝ ਜ਼ਿਮੀਂਦਾਰਾਂ ਸਮੇਤ ਕਈ ਪ੍ਰਦਰਸ਼ਨਕਾਰੀ ਮੰਗੋਚਰ ਕਸਬੇ ਵਿੱਚ ਇਕੱਠੇ ਹੋਏ ਅਤੇ ਕਵੇਟਾ-ਕਰਾਚੀ ਰਾਸ਼ਟਰੀ ਰਾਜਮਾਰਗ ਨੂੰ ਬੈਰੀਕੇਡ ਲਗਾ ਕੇ ਜਾਮ ਕਰ ਦਿੱਤਾ। ਵਾਇਰਲ ਵੀਡੀਓ ਦੀਆਂ ਕੁਝ ਤਸਵੀਰਾਂ ਵੀ ਰਿਪੋਰਟ ‘ਚ ਮੌਜੂਦ ਹਨ।
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਫਸਲ ਮੰਡੀ ਵਿੱਚ ਆਉਣ ਲਈ ਤਿਆਰ ਹੈ, ਉਹ ਈਰਾਨ ਤੋਂ ਟਮਾਟਰ ਦੀ ਆਯਾਤ ਦੀ ਇਜਾਜ਼ਤ ਨਹੀਂ ਦੇਣਗੇ। ਰਿਪੋਰਟ ਵਿੱਚ ਕਿਤੇ ਵੀ ਇਸ ਗੱਲ ਦਾ ਜ਼ਿਕਰ ਨਹੀਂ ਹੈ ਕਿ ਈਰਾਨ ਤੋਂ ਬਰਾਮਦ ਕੀਤੇ ਗਏ ਟਮਾਟਰਾਂ ਨੂੰ ‘ਸ਼ੀਆ ਟਮਾਟਰ’ ਕਹਿ ਕੇ ਸੁੱਟਿਆ ਗਿਆ ਸੀ।
ਸਾਡੀ ਜਾਂਚ ਦੌਰਾਨ, ਸਾਨੂੰ ਪਾਕਿਸਤਾਨ ਦੀ ਡੇਲੀ ਕੁਦਰਤ ਦੀ ਵੈਬਸਾਈਟ ‘ਤੇ 11 ਸਤੰਬਰ 2022 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਵੀ ਮਿਲੀ। ਰਿਪੋਰਟ ਮੁਤਾਬਕ ਕਵੇਟਾ ਬਲੋਚਿਸਤਾਨ ਦੇ ਜ਼ਿਮੀਂਦਾਰਾਂ ਨੇ ਈਰਾਨ ਤੋਂ ਆਯਾਤ ਕੀਤੇ ਜਾ ਰਹੇ ਪਿਆਜ਼ ਅਤੇ ਟਮਾਟਰ ਦਾ ਵਿਰੋਧ ਕਰਨ ਦੀ ਗੱਲ ਕਹੀ ਹੈ। ਰਿਪੋਰਟ ਅਨੁਸਾਰ ਜ਼ਿਮੀਂਦਾਰ ਐਕਸ਼ਨ ਕਮੇਟੀ ਨੇ ਆਪਣੀ ਇਕ ਮੀਟਿੰਗ ਦੌਰਾਨ ਦੱਸਿਆ ਕਿ ਪਿਆਜ਼ ਅਤੇ ਟਮਾਟਰਾਂ ਦੀ ਦਰਾਮਦ ਕਰਨਾ ਸੂਬੇ ਦੇ ਜ਼ਿਮੀਂਦਾਰਾਂ ਨੂੰ ਆਰਥਿਕ ਨੁਕਸਾਨ ਪਹੁੰਚਾਉਣ ਦੇ ਬਰਾਬਰ ਹੈ, ਭਾਵੇਂ ਕਿ ਉਨ੍ਹਾਂ ਦੇ ਜ਼ਿਮੀਦਾਰਾਂ ਦੀਆਂ ਫਸਲਾਂ ਤਿਆਰ ਹਨ।
ਇਸ ਤੋਂ ਇਲਾਵਾ ਅਸੀਂ ‘ਕਵੇਟਾ ਪ੍ਰੋਟੈਸਟ’ ਕੀਵਰਡਸ ਦੀ ਮਦਦ ਨਾਲ ਟਵਿਟਰ ‘ਤੇ ਸਰਚ ਕੀਤਾ। ਸਾਨੂੰ 10 ਪਾਕਿਸਤਾਨੀ ਪੱਤਰਕਾਰ ਮੁਰਤਜ਼ਾ ਸੋਲਾਂਗੀ ਦਾ ਇੱਕ ਟਵੀਟ ਮਿਲਿਆ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਇਹ ਵੀਡੀਓ ਨੂੰ ਫਿਰਕਾਪ੍ਰਸਤੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਜਦਕਿ ਇਸ ਦੀ ਸਚਾਈ ਇਹ ਹੈ ਕਿ ਕਵੇਟਾ ਮੰਗੋਚਰ ‘ਚ ਕਿਸਾਨਾਂ ਅਤੇ ਵਪਾਰੀਆਂ ਨੇ ਈਰਾਨ ਤੋਂ ਆਉਣ ਵਾਲੇ ਟਮਾਟਰ ਅਤੇ ਹੋਰ ਸਬਜ਼ੀਆਂ ਦਾ ਵਿਰੋਧ ਕਰਦਿਆਂ ਅਤੇ ਸੜਕਾਂ ‘ਤੇ ਸੁੱਟ ਦਿੱਤਾ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਫਸਲ ਤਿਆਰ ਹੈ ਅਤੇ ਅਜਿਹੇ ‘ਚ ਸਰਕਾਰ ਨੂੰ ਆਯਾਤ ਬੰਦ ਕਰਨੀ ਚਾਹੀਦੀ ਹੈ।
ਨਿਊਜ਼ਚੈਕਰ ਨੇ ਮਾਮਲੇ ‘ਤੇ ਹੋਰ ਜਾਣਕਾਰੀ ਇਕੱਠੀ ਕਰਨ ਲਈ ਬਲੋਚਿਸਤਾਨ ਦੇ ਸਥਾਨਕ ਪੱਤਰਕਾਰਾਂ ਨਾਲ ਸੰਪਰਕ ਕੀਤਾ। ਜਵਾਬ ਮਿਲਣ ਤੇ ਅਸੀਂ ਆਪਣੀ ਆਰਟੀਕਲ ਨੂੰ ਅਪਡੇਟ ਕਰਾਂਗੇ।
Conclusion
ਸਾਡੀ ਜਾਂਚ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਪਾਕਿਸਤਾਨ ਦੇ ਲੋਕਾਂ ਦੁਆਰਾ ਉੱਥੇ ਦੀਆਂ ਸੜਕਾਂ ਤੇ ਟਮਾਟਰ ਸੁੱਟਣ ਦੀ ਵੀਡੀਓ ਨੂੰ ਫ਼ਿਰਕਾਪ੍ਰਸਤੀ ਐਂਗਲ ਦਿੰਦਿਆਂ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਘਟਨਾ ਵਿੱਚ ਸ਼ੀਆ ਸੁੰਨੀ ਦਾ ਐਂਗਲ ਨਹੀਂ ਹੈ।
Result: Partly False
Our Sources
Report Published at Gulf Today on September 11, 2022
Report Published at Daily Qudarat on September 11, 2022
Report Published at ABP News on September 13, 2022
Report Published by Geo News on September 11, 2022
Youtube Video by Geo TV on September 10, 2022
Tweet by Pakistani Journalist Murtaza Solangi on September 10, 2022
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.