Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Viral
Claim
ਤਾਮਿਲਨਾਡੂ ਵਿੱਚ ਬਿਹਾਰ ਵਾਸੀਆਂ ਨਾਲ ਕੁੱਟਮਾਰ ਦੀ ਵਾਇਰਲ ਵੀਡੀਓ
Fact
ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਵੀਡੀਓ ਰਾਜਸਥਾਨ ਦੇ ਜੋਧਪੁਰ ਜ਼ਿਲ੍ਹੇ ਦੀ ਹੈ ਜਿਥੇ ਪੁਰਾਣੇ ਵਿਵਾਦ ਦੇ ਚੱਲਦਿਆਂ ਦੋ ਵਿਅਕਤੀਆਂ ਨੇ ਵਕੀਲ ਜੁਗਰਾਜ ਚੋਹਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।
ਤਾਮਿਲਨਾਡੂ ਵਿਚ ਪ੍ਰਵਾਸੀ ਬਿਹਾਰੀ ਮਜ਼ਦੂਰਾਂ ਨਾਲ ਕਥਿਤ ਹਿੰਸਾ ਇਸ ਸਮੇਂ ਚਰਚਾ ਵਿਚ ਹੈ। ਇਸ ਨੂੰ ਜੋੜ ਕੇ ਬਹੁਤ ਸਾਰੀਆਂ ਤਸਵੀਰਾਂ ਅਤੇ ਵੀਡਿਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਬਹੁਤ ਸਾਰੇ ਵੀਡਿਓ ਅਤੇ ਤਸਵੀਰਾਂ ਜਾਂਚ ਵਿਚ ਪੁਰਾਣੇ ਨਿਕਲੇ ਹਨ। ਤਾਮਿਲਨਡੂ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਰਾਜ ਵਿੱਚ ਕੋਈ ਹਿੰਸਾ ਨਹੀਂ ਹੋਈ ਹੈ ਅਤੇ ਪੁਰਾਣੀਆਂ ਵੀਡੀਓ ਨੂੰ ਸ਼ੇਅਰ ਕਰ ਅਫਵਾਹ ਫੈਲਾਈ ਜਾ ਰਹੀ ਹੈ।
ਇਸ ਮਾਮਲੇ ਨਾਲ ਜੋੜਦਿਆਂ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਾਮਿਲਨਾਡੂ ਵਿੱਚ ਬਿਹਾਰ ਵਾਸੀਆਂ ਦੇ ਨਾਲ ਕੁੱਟਮਾਰ ਕੀਤੀ ਗਈ। ਵਾਇਰਲ ਹੋ ਰਹੀ ਵੀਡੀਓ ਦੇ ਵਿਚ ਇੱਕ ਵਿਅਕਤੀ ਨੂੰ ਦੂਜੇ ਵਿਅਕਤੀ ਤੇ ਚਾਕੂ ਅਤੇ ਇੱਟ ਪੱਥਰ ਨਾਲ ਹਮਲਾ ਕਰਦਿਆਂ ਦੇਖਿਆ ਜਾ ਸਕਦਾ ਹੈ।
ਫੇਸਬੁੱਕ ਯੂਜ਼ਰ ‘ਦਰਦ ਪੰਜਾਬ ਦੇ’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਤਾਮਿਲਨਾਡੂ ਦੇ ਲੋਕਾਂ ਕੁਟਾਪਾ ਸ਼ੁਰੂ ਕਰਤਾ ਬਿਹਾਰੀਆਂ ਦਾ, ਇਹੋ ਬਿਹਾਰੀ ਪੰਜਾਬੀਆਂ ਦਾ ਕੁਟਾਪਾ ਕਰਦੇ ਸੈਂਟਰ ਦੀ ਸਹਿ ਤੇ।’
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
ਦਾਅਵੇ ਦੀ ਸੱਚਾਈ ਨੂੰ ਜਾਣਨ ਲਈ, ਅਸੀਂ InVID ਟੂਲ ਦੀ ਮਦਦ ਨਾਲ ਵਾਇਰਲ ਵੀਡੀਓ ਨੂੰ ਸਰਚ ਕੀਤਾ। ਸਾਨੂੰ ‘ਦੈਨਿਕ ਭਾਸਕਰ’ ਦੀ ਵੈਬਸਾਈਟ ‘ਤੇ ਇਕ ਪ੍ਰਕਾਸ਼ਿਤ ਰਿਪੋਰਟ ਮਿਲੀ। ਇਸ ਵਿੱਚ ਵਾਇਰਲ ਵੀਡੀਓ ਦਾ ਇੱਕ ਹਿੱਸਾ ਵੇਖਿਆ ਜਾ ਸਕਦਾ ਹੈ। ਰਿਪੋਰਟ ਦੇ ਅਨੁਸਾਰ, ਇਹ ਘਟਨਾ ਰਾਜਸਥਾਨ ਦੇ ਜੋਧਪੁਰ ਜ਼ਿਲ੍ਹੇ ਤੋਂ ਹੈ ਅਤੇ ਜਿਸ ਵਿਅਕਤੀ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ ਉਸ ਦਾ ਨਾਮ ਜੁਗਰਾਜ ਸਿੰਘ ਚੌਹਾਨ ਦਾ ਨਾਮ ਹੈ। ਰਿਪੋਰਟ ਦੇ ਅਨੁਸਾਰ, ਇਹ ਮਾਮਲਾ ਪਰਿਵਾਰਿਕ ਵਿਵਾਦ ਦਾ ਹੈ ਅਤੇ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਤੋਂ ਇਲਾਵਾ, ਕੁਝ ਕੀਵਰਡਸ ਦੀ ਮਦਦ ਨਾਲ ਸਰਚ ਕਰਨ ‘ਤੇ, ਇਸ ਘਟਨਾ ਨਾਲ ਸਬੰਧਤ ਰਿਪੋਰਟਾਂ ਹੋਰ ਮੀਡੀਆ ਅਦਾਰਿਆਂ ਦੀ ਵੈਬਸਾਈਟ’ ਤੇ ਵੀ ਮਿਲੀਆਂ। ਨਿਊਜ਼ 18 ਨੇ 19 ਫਰਵਰੀ 2023 ਨੂੰ ਪ੍ਰਕਾਸ਼ਿਤ ਰਿਪੋਰਟ ਵਿੱਚ ਏਸੀਪੀ ਨਜ਼ੀਮ ਅਲੀ ਦੇ ਹਵਾਲੇ ਤੋਂ ਲਿਖਿਆ ਹੈ ਕਿ ਇਹ ਘਟਨਾ ਮਾਤਾ ਕਾ ਥਾਣਾ ਇਲਾਕੇ ਦੀ ਹੈ। ਇਥੋਂ ਦੇ ਪਰਿਹਾਰ ਨਗਰ ਦੇ ਵਸਨੀਕ ਵਕੀਲ ਜੁਗਰਾਜ ਚੌਹਾਨ ਦਾ ਲੰਬੇ ਸਮੇਂ ਤੋਂ ਅਨਿਲ ਅਤੇ ਮੁਕੇਸ਼ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਸੀ। ਕੁਝ ਸਮੇਂ ਪਹਿਲਾਂ ਜੁਗਰਾਜ ਦੇ ਬੇਟੇ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ, ਜਿਸਦੇ ਲਈ ਉਸਨੇ ਮੁਕੇਸ਼ ਅਤੇ ਅਨਿਲ ਖਿਲਾਫ ਕੇਸ ਦਰਜ ਕੀਤਾ ਸੀ। ਇਸ ਦੇ ਕਾਰਨ ਅਨਿਲ ਅਤੇ ਮੁਕੇਸ਼ ਪਰੇਸ਼ਾਨ ਸਨ। ਇਸ ਤੋਂ ਤੰਗ ਆ ਜਦੋਂ ਜੁਗਰਾਜ ਚੋਹਾਨ ਭਦਵਾਸੀਆ ਹਸਪਤਾਲ ਦੇ ਨੇੜੇ ਆਪਣੇ ਬਾਈਕ ਤੋਂ ਜਾ ਰਿਹਾ ਸੀ, ਤਾਂ ਅਨਿਲ ਅਤੇ ਮੁਕੇਸ਼ ਨੇ ਉਸ ਤੇ ਚਾਕੂ ਨਾਲ ਹਮਲਾ ਕਰ ਦਿੱਤਾ।
20 ਫਰਵਰੀ ਨੂੰ ਟਵਿੱਟਰ ਯੂਜ਼ਰ ਦੇ ਟਵੀਟ ਤੇ ਡੀਸੀਪੀ ਈਸਟ ਜੋਧਪੁਰ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਰਿਪਲਾਈ ਕੀਤਾ ਗਿਆ। ਟਵਿੱਟਰ ਉਪਭੋਗਤਾ ਦਾ ਜਵਾਬ ਦਿੰਦਿਆਂ ਪੁਲਿਸ ਨੇ ਕਿਹਾ ਕਿ ਇਹ ਇੱਕ ਪਰਿਵਾਰਕ ਮਾਮਲਾ ਹੈ।
ਇਸ ਤੋਂ ਪਹਿਲਾਂ ਵੀ ਇਹ ਵੀਡੀਓ ਫਿਰਕਾਪ੍ਰਸਤੀ ਐਂਗਲ ਨਾਲ ਵਾਇਰਲ ਹੋ ਚੁੱਕੀ ਹੈ ਜਿਸ ਦਾ ਫੈਕਟ ਚੈਕ Newschecker Hindi ਦੁਆਰਾ ਕੀਤਾ ਗਿਆ ਸੀ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਵੀਡੀਓ ਰਾਜਸਥਾਨ ਦੇ ਜੋਧਪੁਰ ਜ਼ਿਲ੍ਹੇ ਦੀ ਹੈ ਜਿਥੇ ਪੁਰਾਣੇ ਵਿਵਾਦ ਦੇ ਚੱਲਦਿਆਂ ਦੋ ਵਿਅਕਤੀਆਂ ਨੇ ਵਕੀਲ ਜੁਗਰਾਜ ਚੋਹਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਵੀਡੀਓ ਦਾ ਬਿਹਾਰ ਵਾਸੀਆਂ ਦੇ ਨਾਲ ਕੋਈ ਸੰਬੰਧ ਨਹੀਂ ਹੈ।
Our Sources
Report Published by Dainik Bhaskar on February 19, 2023
Report Published by News18 on February 19, 2023
Tweet by DCP EAST JODHPUR on February 22, 2023
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Shaminder Singh
February 3, 2024
Shaminder Singh
May 27, 2023
Shaminder Singh
March 29, 2022