Claim
ਕੁੱਲੂ ਮਨਾਲੀ ਵਿੱਚ ਬਰਫੀਲੇ ਤੂਫ਼ਾਨ ਦੀ ਵੀਡੀਓ
Fact
ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਵੀਡੀਓ ਸਿੱਕਮ ਦੇ ਨਾਥੁਲਾ ਦਾ ਹੈ, ਜਿੱਥੇ ਬਰਫੀਲੇ ਤੂਫਾਨ ਕਾਰਨ 7 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ ਸਨ।
ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਬਰਫੀਲੇ ਤੂਫਾਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਨੂੰ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਘਟਨਾ ਹਿਮਾਚਲ ਪ੍ਰਦੇਸ਼ ਦੇ ਕੁੱਲੂ- ਮਨਾਲੀ ‘ਚ ਹੋਈ ਹੈ।
ਸਾਨੂੰ ਇਹ ਦਾਅਵਾ ਨਿਊਜ਼ਚੈਕਰ ਦੀ WhatsApp ਟਿਪਲਾਈਨ ‘ਤੇ ਵੀ ਪ੍ਰਾਪਤ ਹੋਇਆ।

Fact Check/Verification
ਦਾਅਵੇ ਦੀ ਪੁਸ਼ਟੀ ਕਰਨ ਲਈ, ਅਸੀਂ InVID ਟੂਲ ਦੀ ਮਦਦ ਨਾਲ ਵਾਇਰਲ ਵੀਡੀਓ ਦੇ ਕੁਝ ਕੀ ਫਰੇਮਾਂ ਨੂੰ ਕੱਢਿਆ ਅਤੇ ਫਿਰ ਗੂਗਲ ਤੇ ਰਿਵਰਸ ਇਮੇਜ ਦੀ ਮਦਦ ਨਾਲ ਖੋਜ ਕੀਤੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਾਨੂੰ 4 ਅਪ੍ਰੈਲ ਨੂੰ ‘tv9hindi’ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਵਾਇਰਲ ਵੀਡੀਓ ਦਾ ਸਕਰੀਨਸ਼ਾਟ ਰਿਪੋਰਟ ਦੇ ਵਿੱਚ ਮੌਜੂਦ ਹੈ। ਖਬਰ ਮੁਤਾਬਕ ਇਹ ਵੀਡੀਓ ਸਿੱਕਮ ਦੇ ਨਾਥੁਲਾ ਦਾ ਹੈ, ਜਿੱਥੇ ਬਰਫੀਲੇ ਤੂਫਾਨ ਕਾਰਨ 7 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ ਸਨ।

ਇਸ ਦੀ ਮਦਦ ਲੈ ਕੇ, ਅਸੀਂ ਟਵਿੱਟਰ ‘ਤੇ ਕੁਝ ਕੀਵਰਡ ਨਾਲ ਸਰਚ ਕੀਤੀ। ਸਾਨੂੰ ‘ਹਿੰਦੁਸਤਾਨ ਟਾਈਮਜ਼’ ਦੇ ਟਵਿੱਟਰ ਹੈਂਡਲ ਤੋਂ 4 ਅਪ੍ਰੈਲ ਨੂੰ ਕੀਤਾ ਗਿਆ ਇੱਕ ਟਵੀਟ ਮਿਲਿਆ। ਟਵੀਟ ਵਿੱਚ ਇੱਕ ਵੀਡੀਓ ਹੈ ਜਿਸ ਵਿੱਚ ਵਾਇਰਲ ਵੀਡੀਓ ਦੇ ਅੰਸ਼ ਦੇਖੇ ਜਾ ਸਕਦੇ ਹਨ। ਟਵੀਟ ‘ਚ ਦਿੱਤੀ ਗਈ ਜਾਣਕਾਰੀ ਮੁਤਾਬਕ ਵੀਡੀਓ ਸਿੱਕਮ ਦਾ ਹੈ ਅਤੇ ਇਹ ਘਟਨਾ ਭਾਰਤ-ਚੀਨ ਸਰਹੱਦ ‘ਤੇ ਗੰਗਟੋਕ ਤੋਂ ਨਾਥੂ ਲਾ ਨੂੰ ਜੋੜਨ ਵਾਲੇ ਜਵਾਹਰ ਲਾਲ ਨਹਿਰੂ ਮਾਰਗ ‘ਤੇ ਵਾਪਰੀ ਸੀ।
ਇਸ ਤੋਂ ਇਲਾਵਾ ‘ਦੈਨਿਕ ਭਾਸਕਰ’ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਸਿੱਕਮ ‘ਚ ਹੋਏ ਇਸ ਹਾਦਸੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੁੱਖ ਪ੍ਰਗਟ ਕੀਤਾ ਹੈ। ਰਿਪੋਰਟ ‘ਚ ਭਾਰਤੀ ਫੌਜ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ 5-6 ਵਾਹਨ ਬਰਫ ਦੇ ਹੇਠਾਂ ਫਸ ਗਏ ਹਨ, ਜਿਨ੍ਹਾਂ ‘ਚ ਕਰੀਬ 30 ਲੋਕ ਸਵਾਰ ਸਨ। ਇਸ ਦੌਰਾਨ 7 ਲੋਕਾਂ ਦੀ ਮੌਤ ਹੋ ਗਈ ਜਦਕਿ 23 ਲੋਕਾਂ ਦਾ ਬਚਾਅ ਹੋ ਗਿਆ। ਇਨ੍ਹਾਂ ‘ਚੋਂ 11 ਲੋਕਾਂ ਨੂੰ ਗੰਗਟੋਕ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਵੀਡੀਓ ਸਿੱਕਮ ਦੇ ਨਾਥੁਲਾ ਦਾ ਹੈ, ਜਿੱਥੇ ਬਰਫੀਲੇ ਤੂਫਾਨ ਕਾਰਨ 7 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ ਸਨ।
Result: False
Our Sources
Report Published at TV9hindi on April 04, 2023
Tweet by Hindustan Times on April 04, 2023
Report Published at Dainik Bhaskar on April 04, 2023
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ