ਸ਼ੁੱਕਰਵਾਰ, ਮਾਰਚ 29, 2024
ਸ਼ੁੱਕਰਵਾਰ, ਮਾਰਚ 29, 2024

HomeFact CheckViralਕੀ ਵਾਇਰਲ ਹੋ ਰਹੀ ਤਸਵੀਰ ਤਾਈਵਾਨ 'ਚ ਹਾਲ ਹੀ ਵਿੱਚ ਆਏ ਭੂਚਾਲ...

ਕੀ ਵਾਇਰਲ ਹੋ ਰਹੀ ਤਸਵੀਰ ਤਾਈਵਾਨ ‘ਚ ਹਾਲ ਹੀ ਵਿੱਚ ਆਏ ਭੂਚਾਲ ਦੀ ਹੈ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਬੀਤੇ ਦਿਨੀਂ ਤਾਈਵਾਨ ਵਿਚ 6.9 ਤੀਵਰਤਾ ਦਾ ਭੂਚਾਲ ਮਾਪਿਆ ਗਿਆ ਜਿਸ ਨਾਲ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਤਾਇਵਾਨ ਵਿੱਚ ਆਏ ਭੂਚਾਲ ਤੋਂ ਬਾਅਦ ਸੋਸ਼ਲ ਮੀਡੀਆ ਤੇ ਕਈ ਵੀਡੀਓ ਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

ਸੋਸ਼ਲ ਮੀਡੀਆ ਤੇ ਵਾਇਰਲ ਤਸਵੀਰਾਂ ਵਿੱਚ ਇੱਕ ਬਹੁਮੰਜ਼ਲੀ ਇਮਾਰਤ ਦੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਤਾਈਵਾਨ ‘ਚ ਹਾਲ ਹੀ ਵਿੱਚ ਆਏ ਭੂਚਾਲ ਦੀ ਹੈ। ਇਸ ਨਾਲ ਹੀ ਸੋਸ਼ਲ ਮੀਡੀਆ ਤੇ ਤਾਇਵਾਨ ਵਿੱਚ ਆਏ ਭੂਚਾਲ ਦੀਆਂ ਕਈ ਹੋਰ ਤਸਵੀਰਾਂ ਵੀ ਸ਼ੇਅਰ ਕੀਤੀਆਂ ਜਾ ਰਹੀਆਂ ਹਨ।

ਅਸੀਂ ਪਾਇਆ ਕਿ ਕਈ ਮੀਡੀਆ ਅਦਾਰਿਆਂ ਅਤੇ ਪ੍ਰਮੁੱਖ ਹਸਤੀਆਂ ਨੇ ਵੀ ਇਸ ਤਸਵੀਰ ਨੂੰ ਸ਼ੇਅਰ ਕੀਤਾ।

ਵਾਇਰਲ ਹੋ ਰਹੀ ਤਸਵੀਰ ਤਾਈਵਾਨ 'ਚ ਹਾਲ ਹੀ ਵਿੱਚ ਆਏ ਭੂਚਾਲ ਦੀ ਹੈ
Courtesy: Facebook/SukhveerMaisarkhanaFanClub

ਮੀਡੀਆ ਅਦਾਰਾ ‘ਸਾਂਝ ਟੀਵੀ’ ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,’ਦੱਖਣ ਪੂਰਬੀ ਤਾਇਵਾਨ ਚ ਆਇਆ ਜ਼ਬਰਦਸਤ ਭੂਚਾਲ। ਰਿਕਟਰ ਪੈਮਾਨੇ ਤੇ 7.2 ਤੀਬਰਤਾ।’

ਵਾਇਰਲ ਹੋ ਰਹੀ ਤਸਵੀਰ ਤਾਈਵਾਨ 'ਚ ਹਾਲ ਹੀ ਵਿੱਚ ਆਏ ਭੂਚਾਲ ਦੀ ਹੈ
Courtesy: Facebook/Saanjh Tv

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਨੂੰ ਲੈ ਕੇ ਆਪਣੀ ਪੜਤਾਲ ਸ਼ੁਰੂ ਕੀਤੀ ਅਸੀਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਿਆ। ਇਸ ਦੌਰਾਨ ਸਾਨੂੰ ਵਾਇਰਲ ਹੋ ਰਹੀ ਤਸਵੀਰ News 18 ਦੁਆਰਾ 8 ਫਰਵਰੀ 2018 ਨੂੰ ਪ੍ਰਕਾਸ਼ਿਤ ਇਕ ਆਰਟੀਕਲ ਦੇ ਵਿਚ ਮਿਲੀ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ? 

ਤਸਵੀਰ ਦੇ ਕੈਪਸ਼ਨ ਮੁਤਾਬਕ ਦੱਖਣੀ ਤਾਇਵਾਨ ਦੇ ਹੁਆਲੀਨ ਵਿੱਚ ਆਏ ਭੂਚਾਲ ਤੋਂ ਬਾਅਦ ਕਾਫ਼ੀ ਨੁਕਸਾਨ ਹੋਇਆ ਜਿਸ ਵਿਚ ਇਕ ਬਹੁ ਮੰਜ਼ਿਲਾ ਇਮਾਰਤ ਨੂੰ ਵੀ ਨੁਕਸਾਨ ਪਹੁੰਚਿਆ। ਤਸਵੀਰ ਦੇ ਲਈ ਕ੍ਰੈਡਿਟ ਐਸੋਸੀਏਟ ਪ੍ਰੈਸ ਨੂੰ ਦਿੱਤਾ ਗਿਆ ਹੈ।

ਵਾਇਰਲ ਹੋ ਰਹੀ ਤਸਵੀਰ ਤਾਈਵਾਨ 'ਚ ਹਾਲ ਹੀ ਵਿੱਚ ਆਏ ਭੂਚਾਲ ਦੀ ਹੈ
Courtesy: News 18

ਆਪਣੀ ਸਰਚ ਦੇ ਦੌਰਾਨ ਸਾਨੂੰ ਵਾਇਰਲ ਤਸਵੀਰ ਨਿਊਯਾਰਕ ਟਾਈਮਜ਼ ਦੁਆਰਾ ਵੀ ਸਾਲ 2018 ਵਿੱਚ ਅਪਲੋਡ ਮਿਲੀ। ਰਿਪੋਰਟ ਦੇ ਮੁਤਾਬਕ ਤਾਇਵਾਨ ਵਿੱਚ ਆਏ ਭੂਚਾਲ ਦੇ ਕਾਰਨ ਹੁਣ ਤਕ 9 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਸਗੋਂ ਸਾਲ 2018 ਦੀ ਹੈ।

ਵਾਇਰਲ ਹੋ ਰਹੀ ਤਸਵੀਰ ਤਾਈਵਾਨ 'ਚ ਹਾਲ ਹੀ ਵਿੱਚ ਆਏ ਭੂਚਾਲ ਦੀ ਹੈ
Courtesy: NYT Times

ਵਾਇਰਲ ਹੋ ਰਹੀ ਤਸਵੀਰ ਦੀ ਪੁਸ਼ਟੀ ਦੇ ਲਈ ਅਸੀਂ ਤਾਇਵਾਨ ਤੋਂ ਪੱਤਰਕਾਰ ਥੌਮਸਨ ਚਾਊ ਨੂੰ ਸੰਪਰਕ ਕੀਤਾ। ਸੰਪਰਕ ਹੋਣ ਤੇ ਅਸੀਂ ਆਪਣੀ ਆਰਟੀਕਲ ਨੂੰ ਅਪਡੇਟ ਕਰਾਂਗੇ।

ਇਸ ਦੇ ਨਾਲ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਬਾਕੀ ਤਸਵੀਰਾਂ ਸਾਨੂੰ ਤਾਇਵਾਨ ਮੀਡੀਆ ਅਦਾਰਿਆਂ ਅਤੇ ਕਈ ਹੋਰ ਪ੍ਰਮੁੱਖ ਅਦਾਰਿਆਂ ਦੁਆਰਾ ਹਾਲ ਹੀ ਵਿੱਚ ਅਪਲੋਡ ਮਿਲੀਆਂ।

Conclusion

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਤਾਈਵਾਨ ‘ਚ ਹਾਲ ਹੀ ਵਿੱਚ ਆਏ ਭੂਚਾਲ ਦੀ ਨਹੀਂ ਸਗੋਂ ਤਾਈਵਾਨ ‘ਚ ਸਾਲ 2018 ਵਿੱਚ ਆਏ ਭੁਚਾਲ ਦੀ ਹੈ।

Result: Partly False

Our Sources

Media report published by News 18 on February 8, 2018
Media report published by New York Times on February 7, 2018

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular