Viral
Weekly Wrap: ਕੀ ਰਿਕਸ਼ਾ ਚਲਾ ਪਿਤਾ ਨੇ ਆਪਣੀ ਧੀ ਨੂੰ ਪੁਲਿਸ ਵਿੱਚ ASI ਬਣਾਇਆ?
ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਇੱਕ ਕੁੜੀ ਨੂੰ ਰਿਕਸ਼ਾ ਚਲਾਉਂਦੇ ਹੋਏ ਵੇਖਿਆ ਜਾ ਸਕਦਾ ਹੈ। ਰਿਕਸ਼ੇ ਤੇ ਇੱਕ ਬੁਜ਼ੁਰਗ ਬੈਠੇ ਹੋਏ ਨਜ਼ਰ ਆ ਰਹੇ ਹਨ। ਵਾਇਰਲ ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਗਰੀਬ ਪਿਤਾ ਨੇ ਰਿਕਸ਼ਾ ਚਲਾ ਕੇ ਆਪਣੀ ਕੁੜੀ ਨੂੰ ਪੁਲਿਸ ਵਿੱਚ ਏਐਸਆਈ (ASI ) ਬਣਾਇਆ। ਇਸ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਕੀ PGI Chandigarh ‘ਚ ਓਪਰੇਸ਼ਨ ਦੌਰਾਨ ਡਾਕਟਰਾਂ ਦੀ ਆਪਸ ਵਿੱਚ ਹੋਈ ਲੜਾਈ?
ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੀਜੀਆਈ ਚੰਡੀਗੜ੍ਹ ਦੇ ਆਪਰੇਸ਼ਨ ਥੀਏਟਰ ਵਿੱਚ ਡਾਕਟਰਾਂ ਵਿਚਕਾਰ ਝਗੜਾ ਹੋ ਗਿਆ। ਵਾਇਰਲ ਹੋ ਰਿਹਾ ਵੀਡੀਓ ਪੀਜੀਆਈ ਚੰਡੀਗੜ੍ਹ ਦਾ ਨਹੀਂ ਸਗੋਂ ਰਾਜਸਥਾਨ ਦੇ ਜੋਧਪੁਰ ਦੇ ਉਮੇਦ ਹਸਪਤਾਲ ਦਾ ਹੈ। ਵਾਇਰਲ ਵੀਡੀਓ ਸਾਲ 2017 ਦਾ ਹੈ।

ਕੀ ਰਿਕਸ਼ਾ ਚਲਾ ਪਿਤਾ ਨੇ ਆਪਣੀ ਧੀ ਨੂੰ ਪੁਲਿਸ ਵਿੱਚ ਏਐਸਆਈ ਬਣਾਇਆ?
ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਗਰੀਬ ਪਿਤਾ ਨੇ ਰਿਕਸ਼ਾ ਚਲਾ ਕੇ ਆਪਣੀ ਕੁੜੀ ਨੂੰ ਪੁਲਿਸ ਵਿੱਚ ਏਐਸਆਈ ਬਣਾਇਆ। ਵਾਇਰਲ ਦਾਅਵਾ ਗੁੰਮਰਾਹਕੁੰਨ ਹੈ। ਰਿਕਸ਼ਾ ਚਲਾ ਰਹੀ ਕੁੜੀ ਪੁਲਿਸ ਵਿੱਚ ਏਐਸਆਈ ਨਹੀਂ ਸਗੋਂ ਅਦਾਕਾਰਾ ਅਤੇ ਸਾਬਕਾ ਮਿਸ ਇੰਡੀਆ ਯੂਨੀਵਰਸ ਸਿਮਰਨ ਕੌਰ ਮੁੰਡੀ ਹਨ।

ਕੀ ਮੱਕਾ ਮਸਜਿਦ ਦੇ ਵਿੱਚ ਹੋਈ ਬਰਫਬਾਰੀ? ਵਾਇਰਲ ਵੀਡੀਓ ਐਡੀਟਡ ਹੈ
ਦਾਅਵਾ ਕੀਤਾ ਜਾ ਰਿਹਾ ਹੈ ਮੱਕਾ ਸ਼ਹਿਰ ਦੇ ਕਾਬਾ ਸ਼ਰੀਫ ਵਿੱਚ ਪਹਿਲੀ ਵਾਰ ਬਰਫ਼ਬਾਰੀ ਹੋਈ। ਮਸਜਿਦ ਅਲ ਹਰਮ ‘ਚ ਬਰਫਬਾਰੀ ਦੇ ਨਾਮ ਤੇ ਸ਼ੇਅਰ ਕੀਤੀ ਜਾ ਰਹੀ ਵੀਡੀਓ ਫਰਜ਼ੀ ਹੈ। ਵਾਇਰਲ ਵੀਡੀਓ ਨੂੰ ਐਡੀਟਿੰਗ ਸਾਫਟਵੇਅਰ ਦੀ ਮਦਦ ਨਾਲ ਬਣਾਇਆ ਗਿਆ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਪ੍ਰਧਾਨ ਮੰਤਰੀ Narinder Modi ਦੀ ਮਾਂ ਦੇ ਦਿਹਾਂਤ ਤੋਂ ਬਾਅਦ ਮੁੰਡਨ ਨਾਲ ਜੋੜਕੇ ਫਰਜ਼ੀ ਤਸਵੀਰ ਹੋਈ ਵਾਇਰਲ
ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਿੰਦੂ ਰੀਤੀ ਰਿਵਾਜ਼ਾਂ ਦਾ ਪਾਲਣ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਮਾਂ ਦੇ ਦਿਹਾਂਤ ਤੋਂ ਬਾਅਦ ਮੁੰਡਨ ਕਰਵਾਇਆ। ਸੋਸ਼ਲ ਮੀਡਿਆ ਤੇ ਬਿਨਾਂ ਵਾਲਾਂ, ਦਾੜ੍ਹੀ ਅਤੇ ਮੁੱਛਾਂ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਾਇਰਲ ਹੋ ਰਹੀ ਤਸਵੀਰ ਫਰਜ਼ੀ ਹੈ।

ਕੀ Punjab ‘ਚ ਸੇਬਾਂ ਤੋਂ ਬਾਅਦ ਮੁਰਗੀਆਂ ਨਾਲ ਭਰਿਆ ਟਰੱਕ ਲੁੱਟ ਲੈ ਗਏ ਲੋਕ?
ਵੀਡੀਓ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਸੇਬਾਂ ਤੋਂ ਬਾਅਦ ਮੁਰਗੀਆਂ ਨਾਲ ਭਰਿਆ ਟਰੱਕ ਲੋਕ ਲੁੱਟ ਲੈ ਗਏ। ਵਾਇਰਲ ਵੀਡੀਓ ਪੰਜਾਬ ਦਾ ਨਹੀਂ ਹੈ। ਵਾਇਰਲ ਵੀਡੀਓ ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਦੇ ਕੋਲਹੁਈ ਦਾ ਹੈ ਜਿਥੇ ਗੁਲਰੀਹਾ ਪਿੰਡ ਵਿਚ ਮੁਰਗੀਆਂ ਨਾਲ ਭਰਿਆ ਟਰੱਕ ਪਲਟ ਗਿਆ ਸੀ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ