ਸ਼ਨੀਵਾਰ, ਅਪ੍ਰੈਲ 27, 2024
ਸ਼ਨੀਵਾਰ, ਅਪ੍ਰੈਲ 27, 2024

HomeFact CheckViralWeekly Wrap: ਕੀ ਕੁਰਸੀ ਤੇ ਬੈਠ ਕੇ ਲਾਵਾਂ ਦਾ ਪਾਠ ਸੁਣ ਰਹੀ ਜੋੜੀ...

Weekly Wrap: ਕੀ ਕੁਰਸੀ ਤੇ ਬੈਠ ਕੇ ਲਾਵਾਂ ਦਾ ਪਾਠ ਸੁਣ ਰਹੀ ਜੋੜੀ ਦਾ ਇਹ ਵੀਡੀਓ ਪੰਜਾਬ ਦਾ ਹੈ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ‘ਤੇ ਆਨੰਦ ਕਾਰਜ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਰਾਗੀ ਸਿੰਘ ਕੀਰਤਨ ਕਰ ਰਹੇ ਹਨ ਅਤੇ ਇਸ ਦੌਰਾਨ ਜੋੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਲਾਵਾਂ ਲੈਣ ਤੋਂ ਬਾਅਦ ਜ਼ਮੀਨ ‘ਤੇ ਬੈਠਣ ਦੀ ਬਜਾਏ ਅਗਲੀ ਲਾਵਾਂ ਦਾ ਪਾਠ ਸੁਣਨ ਦੀ ਥਾਂ ਕੁਰਸੀ ‘ਤੇ ਬੈਠ ਜਾਂਦੇ ਹਨ। ਵਾਇਰਲ ਹੋ ਰਹੀ ਵੀਡੀਓ ਨੂੰ ਪੰਜਾਬ ਦਾ ਦੱਸਦਿਆਂ ਸ਼ੇਅਰ ਕਰ ਰਹੇ ਹਨ। ਇਸ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

 ਕੁਰਸੀ ਤੇ ਬੈਠ ਕੇ ਲਾਵਾਂ ਦਾ ਪਾਠ ਸੁਣ ਰਹੀ ਜੋੜੀ ਦਾ ਇਹ ਵੀਡੀਓ ਪੰਜਾਬ ਦਾ ਹੈ

ਕੀ Rahul Gandhi ਨੇ ਕੈਮਰੇ ਦੀ ਗੈਰਹਾਜ਼ਰੀ ‘ਚ ਪੱਗ ਬੰਨਣ ਤੋਂ ਕੀਤਾ ਇਨਕਾਰ?

ਕਾਂਗਰਸ ਆਗੂ ਰਾਹੁਲ ਗਾਂਧੀ (Rahul Gandhi) ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨੇ ਕੈਮਰੇ ਦੀ ਗੈਰ-ਹਾਜ਼ਰੀ ‘ਚ ਪੱਗ ਬੰਨਣ ਤੋਂ ਇਨਕਾਰ ਕੀਤਾ। ਰਾਹੁਲ ਗਾਂਧੀ ਦੁਆਰਾ ਕੈਮਰੇ ਤੋਂ ਬਿਨਾਂ ਪੱਗ ਪਹਿਨਣ ਤੋਂ ਇਨਕਾਰ ਕਰਨ ਦੇ ਨਾਂ ‘ਤੇ ਸ਼ੇਅਰ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਦਰਅਸਲ ਰਾਹੁਲ ਗਾਂਧੀ ਇਕ ਮਹਿਲਾ ਦੁਆਰਾ ਫੋਟੋ ਖਿਚਵਾਉਣ ਦੀ ਬੇਨਤੀ ਨੂੰ ਠੁਕਰਾ ਰਹੇ ਸਨ।

ਪੂਰਾ ਫੈਕਟ ਚੈਕ ਇਥੇ ਪੜ੍ਹੋ

 ਕੁਰਸੀ ਤੇ ਬੈਠ ਕੇ ਲਾਵਾਂ ਦਾ ਪਾਠ ਸੁਣ ਰਹੀ ਜੋੜੀ ਦਾ ਇਹ ਵੀਡੀਓ ਪੰਜਾਬ ਦਾ ਹੈ

ਕੀ ਕਰਨ ਔਜਲਾ ਦੇ ਸ਼ੋ ਵਿੱਚ Sidhu Moosewala ਦੇ ਲੱਗੇ ਨਾਅਰੇ?

ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਰਨ ਔਜਲਾ ਦੇ ਸ਼ੋ ਵਿੱਚ ਸਿੱਧੂ ਮੂਸੇਵਾਲਾ ਦੇ ਨਾਅਰੇ ਲੱਗੇ। ਵਾਇਰਲ ਹੋ ਰਹੀ ਵੀਡੀਓ ਐਡੀਟਡ ਹੈ। ਪੰਜਾਬੀ ਗਾਇਕ ਕਰਨ ਔਜਲਾ ਦੇ ਸ਼ੋ ਦੌਰਾਨ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਹੱਕ ਵਿੱਚ ਨਾਅਰੇ ਨਹੀਂ ਲੱਗੇ ਸਨ।

ਪੂਰਾ ਫੈਕਟ ਚੈਕ ਇਥੇ ਪੜ੍ਹੋ

 ਕੁਰਸੀ ਤੇ ਬੈਠ ਕੇ ਲਾਵਾਂ ਦਾ ਪਾਠ ਸੁਣ ਰਹੀ ਜੋੜੀ ਦਾ ਇਹ ਵੀਡੀਓ ਪੰਜਾਬ ਦਾ ਹੈ

ਕੀ ਕੁਰਸੀ ਤੇ ਬੈਠ ਕੇ ਲਾਵਾਂ ਦਾ ਪਾਠ ਸੁਣ ਰਹੀ ਜੋੜੀ ਦਾ ਇਹ ਵੀਡੀਓ ਪੰਜਾਬ ਦਾ ਹੈ?

ਕੁਰਸੀ ਤੇ ਬੈਠ ਕੇ ਲਾਵਾਂ ਦਾ ਪਾਠ ਸੁਣ ਰਹੀ ਜੋੜੀ ਦੀ ਵੀਡੀਓ ਨੂੰ ਪੰਜਾਬ ਦਾ ਦੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ। ਇਹ ਸੱਚ ਨਹੀਂ ਹੈ। ਵਾਇਰਲ ਹੋ ਰਹੀ ਵੀਡੀਓ ਪੰਜਾਬ ਦੀ ਨਹੀਂ ਸਗੋਂ ਕੈਨੇਡਾ ਦੇ ਓਕਵਿਲੇ ਸਥਿਤ ਗੁਰਦੁਆਰਾ ਦੀ ਹੈ। ਪੁਰਾਣੀ ਵੀਡੀਓ ਨੂੰ ਹਾਲੀਆ ਦੱਸਦਿਆਂ ਸੋਸ਼ਲ ਮੀਡਿਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।

ਪੂਰਾ ਫੈਕਟ ਚੈਕ ਇਥੇ ਪੜ੍ਹੋ

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

 ਕੁਰਸੀ ਤੇ ਬੈਠ ਕੇ ਲਾਵਾਂ ਦਾ ਪਾਠ ਸੁਣ ਰਹੀ ਜੋੜੀ ਦਾ ਇਹ ਵੀਡੀਓ ਪੰਜਾਬ ਦਾ ਹੈ

ਕੀ Sonali Bendre ਆਪਣੇ ਪਰਿਵਾਰ ਸਮੇਤ ਹਾਲ ਹੀ ਵਿੱਚ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ?

ਤਸਵੀਰਾਂ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਆਪਣੇ ਪਰਿਵਾਰ ਸਮੇਤ ਹਾਲ ਹੀ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਵਾਇਰਲ ਹੋ ਰਹੀ ਤਸਵੀਰਾਂ ਹਾਲੀਆ ਨਹੀਂ ਸਗੋਂ ਸਾਲ 2020 ਦੀਆਂ ਹਨ ਜਦੋਂ ਸੋਨਾਲੀ ਬੇਂਦਰੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਸਨ।

ਪੂਰਾ ਫੈਕਟ ਚੈਕ ਇਥੇ ਪੜ੍ਹੋ

 ਕੁਰਸੀ ਤੇ ਬੈਠ ਕੇ ਲਾਵਾਂ ਦਾ ਪਾਠ ਸੁਣ ਰਹੀ ਜੋੜੀ ਦਾ ਇਹ ਵੀਡੀਓ ਪੰਜਾਬ ਦਾ ਹੈ

ਕੀ ਰਾਹੁਲ ਗਾਂਧੀ ਨੇ ਦੇਸ਼ ਦੀ ਆਬਾਦੀ ਨੂੰ 140 ਕਰੋੜ ਰੁਪਏ ਦੱਸਿਆ?

ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਸ਼ਣ ਦੌਰਾਨ ਰਾਹੁਲ ਗਾਂਧੀ ਨੇ ਦੇਸ਼ ਦੀ ਆਬਾਦੀ ਨੂੰ 140 ਕਰੋੜ ਰੁਪਏ ਦੱਸਿਆ। ਵਾਇਰਲ ਕਲਿਪ ਅਧੂਰੀ ਹੈ। ਰਾਹੁਲ ਗਾਂਧੀ ਨੇ ਦੇਸ਼ ਦੀ ਆਬਾਦੀ ਨੂੰ 140 ਕਰੋੜ ਰੁਪਏ ਕਿਹਾ ਸੀ ਪਰ ਅਗਲੇ ਹੀ ਪਲ ਸੁਧਾਰ ਕਰਦਿਆਂ ਉਨ੍ਹਾਂ ਨੇ 140 ਕਰੋੜ ਲੋਕ ਕਹਿ ਦਿੱਤਾ ਸੀ।

ਪੂਰਾ ਫੈਕਟ ਚੈਕ ਇਥੇ ਪੜ੍ਹੋ

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular