Authors
Claim
ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕੀਤੀ ਜਾ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਰਾਣਸੀ ਵਿੱਚ ਇੱਕ ਦਲਿਤ ਹਿੰਦੂ ਲੜਕੀ ਬਲਾਤਕਾਰ ਅਤੇ ਧਰਮ ਪਰਿਵਰਤਨ ਦੀ ਧਮਕੀ ਦੇਣ ਵਾਲੇ 6 ਮੁਸਲਿਮ ਨੌਜਵਾਨਾਂ ਦਾ ਗਲਾ ਵੱਢ ਕੇ ਫਰਾਰ ਹੋ ਗਈ। ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਬਾਬਤਪੁਰ ਦੇ ਕਾਲੀ ਮੰਦਰ ਤੋਂ 6 ਕੱਟੇ ਹੋਏ ਸਿਰ ਬਰਾਮਦ ਹੋਏ ਹਨ।
Fact Check/Verification
ਅਸੀਂ ਦਾਅਵੇ ਦੀ ਸੱਚਾਈ ਦਾ ਪਤਾ ਲਗਾਉਣ ਲਈ ਵਾਇਰਲ ਪੋਸਟ ਨੂੰ ਧਿਆਨ ਨਾਲ ਦੇਖਿਆ। ਅਸੀਂ ਇਸ ‘ਤੇ ‘UPTak’ ਦਾ ਲੋਗੋ ਦੇਖਿਆ। ਸਾਨੂੰ ‘UPTak’ ਵੈਬਸਾਈਟ ਅਤੇ YouTube ਚੈਨਲ ‘ਤੇ ਅਜਿਹੀ ਕੋਈ ਰਿਪੋਰਟ ਨਹੀਂ ਮਿਲੀ। ਅਸੀਂ ‘UPTak’ ਦੇ ਸੀਨੀਅਰ ਪੱਤਰਕਾਰ ਅਮੀਸ਼ ਰਾਏ ਨਾਲ ਸੰਪਰਕ ਕੀਤਾ। ਇਸ ਦਾਅਵੇ ਨੂੰ ਸਿਰੇ ਤੋਂ ਨਕਾਰਦਿਆਂ ਉਨ੍ਹਾਂ ਨੇ ਇਸ ਖ਼ਬਰ ਨੂੰ ਫਰਜ਼ੀ ਕਰਾਰ ਦਿੱਤਾ।
ਇਸ ਤੋਂ ਇਲਾਵਾ, ਸਾਨੂੰ ਕਿਸੇ ਵੀ ਮੀਡੀਆ ਆਉਟਲੇਟ ਦੁਆਰਾ ਪ੍ਰਕਾਸ਼ਿਤ ਕੋਈ ਰਿਪੋਰਟ ਨਹੀਂ ਮਿਲੀ ਜਿਸ ਵਿੱਚ ਘਟਨਾ ਦਾ ਜ਼ਿਕਰ ਕੀਤਾ ਗਿਆ ਹੋਵੇ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਜਾਂਚ ਦੌਰਾਨ, ਸਾਨੂੰ ਗੋਮਤੀ ਜ਼ੋਨ ਵਾਰਾਣਸੀ ਕਮਿਸ਼ਨਰੇਟ ਦੁਆਰਾ 18 ਜੂਨ ਨੂੰ ਕੀਤਾ ਗਿਆ ਇੱਕ ਟਵੀਟ ਮਿਲਿਆ। ਟਵੀਟ ਵਿੱਚ ਵਾਇਰਲ ਪੋਸਟ ਦਾ ਖੰਡਨ ਕੀਤਾ ਗਿਆ ਹੈ। ਪੁਲਿਸ ਨੇ ਆਪਣੇ ਟਵੀਟ ‘ਚ ਲਿਖਿਆ, ਕਈ ਟਵਿੱਟਰ ਯੂਜ਼ਰਸ ਵਲੋਂ ਇਕ ਫਰਜ਼ੀ ਖਬਰ ਨੂੰ ਪੋਸਟ ਕਰਕੇ ਵਾਇਰਲ ਕੀਤਾ ਜਾ ਰਿਹਾ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਇੱਕ ਦਲਿਤ ਹਿੰਦੂ ਲੜਕੀ ਬਲਾਤਕਾਰ ਅਤੇ ਧਰਮ ਪਰਿਵਰਤਨ ਦੀ ਧਮਕੀ ਦੇਣ ਵਾਲੇ 6 ਮੁਸਲਿਮ ਨੌਜਵਾਨਾਂ ਦਾ ਗਲਾ ਵੱਢ ਕੇ ਫਰਾਰ ਹੋ ਗਈ। ਇਹ ਬਿਲਕੁਲ ਗਲਤ ਹੈ। ਫੂਲਪੁਰ ਥਾਣੇ ਅਧੀਨ ਪੈਂਦੇ ਬਾਬਤਪੁਰ ਚੌਂਕੀ ਵਿੱਚ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਹੈ। ਕਿਰਪਾ ਕਰਕੇ ਅਜਿਹੀਆਂ ਝੂਠੀਆਂ ਅਤੇ ਗੁੰਮਰਾਹਕੁੰਨ ਪੋਸਟਾਂ ਨੂੰ ਸ਼ੇਅਰ ਨਾ ਕਰੋ। ਅਜਿਹੀਆਂ ਪੋਸਟਾਂ ਨੂੰ ਸ਼ੇਅਰ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਅਸੀਂ ਇਸ ਮਾਮਲੇ ਬਾਰੇ ਹੋਰ ਜਾਣਨ ਲਈ ਵਾਰਾਣਸੀ ਦੇ ਸਥਾਨਕ ਪੱਤਰਕਾਰਾਂ ਅਨੁਰਾਗ ਤਿਵਾਰੀ ਅਤੇ ਸੁਧੀਰ ਰਾਏ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵੀ ਇਸ ਘਟਨਾ ਤੋਂ ਇਨਕਾਰ ਕੀਤਾ ਹੈ।
ਕੁੱਲ ਮਿਲਾ ਕੇ ਜਾਂਚ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਵਾਰਾਣਸੀ ਦੇ ਬਾਬਤਪੁਰ ਵਿੱਚ ਅਜਿਹੀ ਕੋਈ ਘਟਨਾ ਨਹੀਂ ਵਾਪਰੀ। ਵਾਇਰਲ ਪੋਸਟ ਫਰਜ਼ੀ ਹੈ।
Result: False
Our Sources
Tweet by DCP Gomti Zone VNS on June 18, 2023
Conversation with UPTak Journalist Ameesh Rai
Conversation with Local Journalist of Varanasi Sudhir Rai & Anurag Tripathi
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ