ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ‘ਤੇ ਇੱਕ ਦਾਅਵਾ ਖੂਬ ਵਾਇਰਲ ਹੋਇਆ ਜਿਸ ਮੁਤਾਬਕ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਅਮਰੀਕਾ ਵਿੱਚ ਜਾਰੀ ਦੁਨੀਆਂ ਦੇ 50 ਸਭ ਤੋਂ ਇਮਾਨਦਾਰ ਲੋਕਾਂ ਦੀ ਸੂਚੀ ਦੇ ਵਿੱਚ ਡਾ. ਮਨਮੋਹਨ ਸਿੰਘ ਸਭ ਤੋਂ ਪਹਿਲੇ ਸਥਾਨ ਤੇ ਹਨ। ਇਸ ਦੇ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

PM ਮੋਦੀ ਦੇ ਅਮਰੀਕਾ ਦੌਰੇ ਦਾ ਚਾਰ ਸਾਲ ਪੁਰਾਣਾ ਵੀਡੀਓ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ
ਦਾਅਵਾ ਕੀਤਾ ਜਾ ਰਿਹਾ ਹੈ ਕਿ ਦਰਸ਼ਕ ਗੈਲਰੀ ਚੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਾਲ੍ਹਾਂ ਕੱਢਣ ਵਾਲੇ ਲੋਕਾਂ ਦਾ ਇਹ ਵੀਡੀਓ ਪੀਐਮ ਦੇ ਹਾਲ ਹੀ ਦੇ ਅਮਰੀਕਾ ਦੌਰੇ ਦਾ ਹੈ। ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਵੀਡੀਓ ਚਾਰ ਸਾਲ ਪੁਰਾਣੀ ਹੈ।

ਪੁਲਿਸ ਮੁਲਾਜ਼ਮ ਦੁਆਰਾ ਸਿੱਖ ਨੌਜਵਾਨ ਦੀ ਦਸਤਾਰ ਉਤਾਰਨ ਦੀ ਪੁਰਾਣੀ ਵੀਡੀਓ ਫਰਜ਼ੀ ਦਾਅਵੇ ਨਾਲ ਵਾਇਰਲ
ਦਾਅਵਾ ਕੀਤਾ ਜਾ ਰਿਹਾ ਹੈ ਕਿ ਆਪ ਸਰਕਾਰ ‘ਚ ਪੁਲਿਸ ਮੁਲਾਜ਼ਮਾਂ ਨੇ ਇੱਕ ਸਿੱਖ ਨੌਜਵਾਨ ਦੀ ਦਸਤਾਰ ਉਤਾਰ ਦਿੱਤੀ। ਇਹ ਦਾਅਵਾ ਫਰਜ਼ੀ ਹੈ। ਵੀਡੀਓ ਸਾਲ 2011 ਦੀ ਹੈ ਜਿਥੇ ਰੋਸ ਮੁਜ਼ਾਹਰਾ ਕਰ ਮੁਲਾਜ਼ਮਾਂ ਤੇ ਪੁਲਿਸ ਨੇ ਲਾਠੀਚਾਰਜ਼ ਕੀਤਾ ਅਤੇ ਇੱਕ ਸਿੱਖ ਪ੍ਰਦਰਸ਼ਨਕਾਰੀ ਦੀ ਮੁਲਾਜ਼ਮ ਨੇ ਪੱਗ ਲਾਹ ਦਿੱਤੀ ਸੀ।

ਦ ਨਿਊਯਾਰਕ ਟਾਈਮਜ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੀਤੀ ਤਰੀਫ?
ਦਾਅਵਾ ਕੀਤਾ ਜਾ ਰਿਹਾ ਹੈ ਕਿ ਦ ਨਿਊਯਾਰਕ ਟਾਈਮਜ਼ ਅਖਬਾਰ ਨੇ ਪਹਿਲੇ ਪੰਨੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧਰਤੀ ਦੀ ਆਖਰੀ ਸਭ ਤੋਂ ਵਧੀਆ ਉਮੀਦ ਦੱਸਿਆ। ਨਿਊਯਾਰਕ ਟਾਈਮਜ਼ ਨੇ ਆਪਣੇ ਪਹਿਲੇ ਪੰਨੇ ‘ਤੇ ਨਰਿੰਦਰ ਮੋਦੀ ਬਾਰੇ ਕੋਈ ਖਬਰ ਨਹੀਂ ਛਾਪੀ ਹੈ। ਅਖਬਾਰ ਦੀ ਵਾਇਰਲ ਹੋ ਰਹੀ ਤਸਵੀਰ ਫਰਜ਼ੀ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਕੀ ਸਾਬਕਾ ਪੀਐਮ ਮਨਮੋਹਨ ਸਿੰਘ ਦੁਨੀਆਂ ਦੇ 50 ਸਭ ਤੋਂ ਇਮਾਨਦਾਰ ਲੋਕਾਂ ਦੀ ਸੂਚੀ ਵਿੱਚ ਪਹਿਲੇ ਸਥਾਨ ਤੇ ਹਨ?
ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮਰੀਕਾ ਵਿੱਚ ਜਾਰੀ ਦੁਨੀਆਂ ਦੇ 50 ਸਭ ਤੋਂ ਇਮਾਨਦਾਰ ਲੋਕਾਂ ਦੀ ਸੂਚੀ ਦੇ ਵਿੱਚ ਸਾਬਕਾ ਪੀਐਮ ਡਾ. ਮਨਮੋਹਨ ਸਿੰਘ ਸਭ ਤੋਂ ਪਹਿਲੇ ਸਥਾਨ ਤੇ ਹਨ। ਅਮਰੀਕਾ ਵਿਚ ਇਸ ਤਰ੍ਹਾਂ ਦੀ ਕੋਈ ਸੂਚੀ ਜਾਰੀ ਨਹੀਂ ਕੀਤੀ ਗਈ ਹੈ। ਭਰਮਾਉਣ ਦੇ ਲਈ ਫਰਜ਼ੀ ਦਾਅਵਾ ਕੀਤਾ ਜਾ ਰਿਹਾ ਹੈ।

ਕੀ ਵਾਰਾਣਸੀ ‘ਚ ਦਲਿਤ ਲੜਕੀ ਨੇ 6 ਮੁਸਲਿਮ ਨੌਜਵਾਨਾਂ ਦਾ ਕੀਤਾ ਕਤਲ?
ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਰਾਣਸੀ ਵਿੱਚ ਇੱਕ ਦਲਿਤ ਹਿੰਦੂ ਲੜਕੀ ਬਲਾਤਕਾਰ ਅਤੇ ਧਰਮ ਪਰਿਵਰਤਨ ਦੀ ਧਮਕੀ ਦੇਣ ਵਾਲੇ 6 ਮੁਸਲਿਮ ਨੌਜਵਾਨਾਂ ਦਾ ਗਲਾ ਵੱਢ ਕੇ ਫਰਾਰ ਹੋ ਗਈ। ਵਾਇਰਲ ਦਾਅਵਾ ਫਰਜ਼ੀ ਹੈ। ਵਾਰਾਣਸੀ ਦੇ ਬਾਬਤਪੁਰ ਵਿੱਚ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਹੈ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ