Fact Check
ਵਿਰਾਟ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ ਨੇ ਓਡੀਸ਼ਾ ਰੇਲ ਹਾਦਸੇ ਦੇ ਪੀੜਤਾਂ ਲਈ 30 ਅਤੇ 60 ਕਰੋੜ ਰੁਪਏ ਦਾਨ ਕੀਤੇ?

Fact
ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ ਨੇ ਓਡੀਸ਼ਾ ਰੇਲ ਹਾਦਸੇ ਦੇ ਪੀੜਤਾਂ ਲਈ 30 ਕਰੋੜ ਅਤੇ 60 ਕਰੋੜ ਰੁਪਏ ਦਾਨ ਕੀਤੇ।
Claim
ਵਿਰਾਟ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ ਦੁਆਰਾ ਦਾਨ ਬਾਰੇ ਕੋਈ ਅਧਿਕਾਰਤ ਰਿਪੋਰਟ ਜਾਂ ਬਿਆਨ ਨਹੀਂ ਹਨ।
ਕਈ ਸੋਸ਼ਲ ਮੀਡੀਆ ਯੂਜ਼ਰ ਦਾਅਵਾ ਕਰ ਰਹੇ ਹਨ ਕਿ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ ਨੇ ਉੜੀਸਾ ਰੇਲ ਹਾਦਸੇ ਦੇ ਪੀੜਤਾਂ ਲਈ 30 ਕਰੋੜ ਅਤੇ 60 ਕਰੋੜ ਰੁਪਏ ਦਾਨ ਕੀਤੇ ਹਨ। ਉੜੀਸਾ ਰੇਲ ਹਾਦਸੇ ਦੇ ਵਿੱਚ 288 ਲੋਕਾਂ ਦੀ ਮੌਤ ਹੋ ਗਈ ਸੀ ਅਤੇ 1,200 ਤੋਂ ਵੱਧ ਲੋਕ ਜ਼ਖਮੀ ਹੋਏ ਸਨ।


Fact Check/Verification
ਅਸੀਂ “ਕੋਹਲੀ, ਧੋਨੀ ਦਾਨ ਓਡੀਸ਼ਾ ਟ੍ਰੇਨ” ਕੀਵਰਡ ਦੇ ਜਰੀਏ ਖੋਜ ਕੀਤੀ ਪਰ ਸਾਨੂੰ ਕੋਈ ਭਰੋਸੇਯੋਗ ਖਬਰਾਂ ਨਹੀਂ ਮਿਲੀਆਂ ਅਤੇ ਨਾ ਹੀ ਕ੍ਰਿਕਟਰਾਂ ਦੁਆਰਾ ਦਿੱਤੇ ਗਏ ਦਾਨ ਨੂੰ ਲੈ ਕੇ ਕੋਈ ਅਧਿਕਾਰਕ ਬਿਆਨ ਮਿਲਿਆ।
ਅਸੀਂ ਫਿਰ ਉਹਨਾਂ ਦੇ ਸੋਸ਼ਲ ਮੀਡੀਆ ਅਕਾਉਂਟਸ ਦੇ ਨਾਲ ਨਾਲ ਉਹਨਾਂ ਦੀਆਂ ਟੀਮਾਂ ਦੇ ਹੈਂਡਲ ਅਤੇ ਬੀਸੀਸੀਆਈ ਦੇ ਹੈਂਡਲ ਨੂੰ ਸਰਚ ਕੀਤਾ ਪਰ ਸਾਨੂੰ ਓਡੀਸ਼ਾ ਰੇਲ ਤ੍ਰਾਸਦੀ ਦੇ ਪੀੜਤਾਂ ਲਈ ਇਹਨਾਂ ਕ੍ਰਿਕੇਟਰਾਂ ਦੁਆਰਾ ਦਾਨ ਨੂੰ ਲੈ ਕੇ ਕੋਈ ਬਿਆਨ ਨਹੀਂ ਮਿਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਕੋਹਲੀ ਨੇ 3 ਜੂਨ 2023 ਨੂੰ ਟਵੀਟ ਕਰਕੇ ਪੀੜਤਾਂ ਲਈ ਹਮਦਰਦੀ ਜਤਾਈ ਸੀ, ਪਰ ਕਿਸੇ ਵਿੱਤੀ ਮਦਦ ਦਾ ਜ਼ਿਕਰ ਨਹੀਂ ਕੀਤਾ ਸੀ।
ਅਸੀਂ ਬੀਸੀਸੀਆਈ ਅਤੇ ਹੋਰ ਸਬੰਧਤ ਅਧਿਕਾਰੀਆਂ ਤੱਕ ਇਸ ਦਾਅਵੇ ਨੂੰ ਲੈ ਕੇ ਪਹੁੰਚ ਕੀਤੀ ਹੈ। ਜਵਾਬ ਮਿਲਣ ਤੇ ਅਸੀਂ ਆਪਣੇ ਲੇਖ ਨੂੰ ਅਪਡੇਟ ਕਰਾਂਗੇ।
Conclusion
ਨਿਊਜ਼ਚੈਕਰ ਨੂੰ ਕੋਈ ਅਧਿਕਾਰਤ ਰਿਪੋਰਟ ਜਾਂ ਬਿਆਨ ਨਹੀਂ ਮਿਲੇ ਹਨ ਜਿਸ ਤੋਂ ਸਪਸ਼ਟ ਹੋ ਸਕੇ ਕਿ ਕ੍ਰਿਕਟਰ ਵਿਰਾਟ ਕੋਹਲੀ ਅਤੇ ਐਮਐਸ ਧੋਨੀ ਨੇ ਓਡੀਸ਼ਾ ਰੇਲ ਹਾਦਸੇ ਦੇ ਪੀੜਤਾਂ ਲਈ 30 ਕਰੋੜ ਅਤੇ 60 ਕਰੋੜ ਰੁਪਏ ਦਾਨ ਕੀਤੇ ਹਨ।
Result: False
Our Sources
Tweet by Virat Kohli, June 3, 2023
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ