Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
Claim
ਸੋਸ਼ਲ ਮੀਡੀਆ ‘ਤੇ ਇਕ ਪੋਸਟ ਰਾਹੀਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ‘ਚ ਨਜ਼ਰ ਆ ਰਹੀ ਹਿੰਦੂ ਮਹਿਲਾ 24 ਬੱਚਿਆਂ ਦੀ ਮਾਂ ਹੈ। ਵੀਡੀਓ ‘ਚ ਔਰਤ ਦੱਸਦੀ ਹੈ ਕਿ 24 ਬੱਚਿਆਂ ‘ਚੋਂ 16 ਲੜਕੇ ਅਤੇ 8 ਲੜਕੀਆਂ ਹਨ, ਜਿਨ੍ਹਾਂ ‘ਚੋਂ ਸਭ ਤੋਂ ਵੱਡਾ ਬੱਚਾ 18 ਸਾਲ ਦਾ ਅਤੇ ਸਭ ਤੋਂ ਛੋਟਾ 1 ਸਾਲ ਦਾ ਹੈ।
Fact Check/Verification
ਦਾਅਵੇ ਦੀ ਜਾਂਚ ਕਰਨ ਲਈ ਅਸੀਂ ਸਭ ਤੋਂ ਪਹਿਲਾਂ ‘ਹਿੰਦੂ ਔਰਤ, 24 ਬੱਚਿਆਂ ਦੀ ਮਾਂ’ ਕੀਵਰਡ ਦੀ ਮਦਦ ਨਾਲ ਗੂਗਲ ‘ਤੇ ਖੋਜ ਕੀਤੀ। ਸਰਚ ਦੌਰਾਨ ਸਾਨੂੰ ਵਾਇਰਲ ਵੀਡੀਓ ਅਤੇ ਇਸ ਤਰ੍ਹਾਂ ਦੀਆਂ ਹੋਰ ਕਈ ਇੰਟਰਵਿਊਆਂ ਵੀ ਮਿਲੀਆਂ। ਇਸ ਦੌਰਾਨ ਔਰਤ ਨੇ ਆਪਣਾ ਨਾਂ ਖੁਸ਼ਬੂ ਪਾਠਕ ਦੱਸਦੇ ਹੋਏ ਦੱਸਿਆ ਕਿ ਉਸ ਦੇ 24 ਬੱਚੇ ਹੋਏ ਹਨ, ਜਿਨ੍ਹਾਂ ‘ਚੋਂ ਸਭ ਤੋਂ ਵੱਡੇ ਬੱਚੇ ਦੀ ਉਮਰ 18 ਸਾਲ ਹੈ। ਇੰਟਰਵਿਊ ‘ਚ ਜਦੋਂ ਉਨ੍ਹਾਂ ਦੇ ਬੱਚਿਆਂ ਦੇ ਨਾਂ ਪੁੱਛੇ ਗਏ ਤਾਂ ਖੁਸ਼ਬੂ ਨੇ ਅਜੀਬ ਜਵਾਬ ਦਿੱਤਾ ਕਿ ਉਸ ਨੇ ਆਪਣੇ ਬੱਚਿਆਂ ਦੇ ਨਾਂ ਇਕ, ਦੋ, ਤਿੰਨ ਦੇ ਹਿਸਾਬ ਨਾਲ ਰੱਖੇ ਹਨ।
ਇੰਟਰਵਿਊ ਦੇ ਦੌਰਾਨ ਖੁਸ਼ਬੂ ਕਈ ਵਾਰ ਆਪਣੇ ਯੂਟਿਊਬ ਚੈਨਲ ਆਪਣਾ ਅੱਜ ਦਾ ਜ਼ਿਕਰ ਕਰਦੀ ਹੈ ਅਤੇ ਦੱਸਦੀ ਹੈ ਕਿ ਉਹ ਇੱਕ ਕਲਾਕਾਰ ਹੈ। 27 ਜੁਲਾਈ, 2024 ਨੂੰ ਪਬਲਿਕ ਖਬਰ ਦੁਆਰਾ ਸਾਂਝੀ ਕੀਤੀ ਗਈ ਖੁਸ਼ਬੂ ਪਾਠਕ ਦੀ ਵਾਇਰਲ ਇੰਟਰਵਿਊ ਦੀ ਸਾਨੂੰ ਮਿਲੀ। ਇਸ ਇੰਟਰਵਿਊ ਦੇ ਵੇਰਵੇ ਵਿੱਚ ਚੈਨਲ ਨੇ ਦੱਸਿਆ ਕਿ’ਇਹ ਵੀਡੀਓ ਸਿਰਫ਼ ਮਨੋਰੰਜਨ ਹੈ, ਜਿਸ ਵਿੱਚ ਇੱਕ ਕਾਮੇਡੀ ਟੀਮ ਦੁਆਰਾ ਕੁਝ ਮਜ਼ੇਦਾਰ ਇੰਟਰਵਿਊ ਕੀਤੇ ਗਏ ਹਨ।’
ਜਾਂਚ ਵਿੱਚ ਅੱਗੇ, ਅਸੀਂ ਖੁਸ਼ਬੂ ਪਾਠਕ ਦੁਆਰਾ ਜ਼ਿਕਰ ਕੀਤੇ ਗਏ ਆਪਣਾ ਅੱਜ YouTube ਚੈਨਲ ਦੀ ਜਾਂਚ ਕੀਤੀ। ਅਸੀਂ ਪਾਇਆ ਕਿ ਚੈਨਲ ‘ਤੇ ਹੋਰ ਵੀ ਬਹੁਤ ਸਾਰੀਆਂ ਸਕ੍ਰਿਪਟਡ ਵੀਡੀਓਜ਼ ਹਨ, ਜਿੱਥੇ ਲਗਭਗ 8-10 ਲੋਕਾਂ ਦੀ ਟੀਮ ਵੱਖ-ਵੱਖ ਭੂਮਿਕਾਵਾਂ ਵਿੱਚ ਨਜ਼ਰ ਆਓਂਦੀ ਹੈ। ਯੂਟਿਊਬ ਚੈਨਲ ਨੇ ਆਪਣੇ ਬਾਇਓ ‘ਚ ਲਿਖਿਆ ਹੈ ਕਿ ਉਹ ਕਾਮੇਡੀ ਵੀਡੀਓ ਬਣਾਉਂਦੇ ਹਨ। ਜਾਂਚ ਦੌਰਾਨ ਅਸੀਂ ਪਾਇਆ ਪਿਛਲੇ ਕੁਝ ਦਿਨਾਂ ‘ਚ ਇਸ ਚੈਨਲ ‘ਤੇ ਖੁਸ਼ਬੂ ਪਾਠਕ ’24 ਬੱਚਿਆਂ ਦੀ ਮਾਂ’ ਦੀਆਂ ਕਈ ਵੀਡੀਓਜ਼ ਪੋਸਟ ਕੀਤੀਆਂ ਗਈਆਂ ਸਨ।
ਹੁਣ ਅਸੀਂ ਯੂਟਿਊਬ ਚੈਨਲ ਪੀਜੀ ਨਿਊਜ਼ ਨਾਲ ਸੰਪਰਕ ਕੀਤਾ ਜਿਸ ਨੇ ਖੁਸ਼ਬੂ ਪਾਠਕ ਦੀ ਇੰਟਰਵਿਊ ਲਈ ਸੀ। ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਇਹ ਵੀਡੀਓ ਮਨੋਰੰਜਨ ਲਈ ਬਣਾਈਆਂ ਗਈਆਂ ਹਨ ਅਤੇ ਇਨ੍ਹਾਂ ‘ਚ ਕੋਈ ਸੱਚਾਈ ਨਹੀਂ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਅਸਲ ‘ਚ ਆਪਣਾ ਅਜ ਯੂਟਿਊਬ ਚੈਨਲ ਦੀ ਕਲਾਕਾਰ ਖੁਸ਼ਬੂ ਪਾਠਕ ਦੇ ਦੋ ਬੱਚੇ ਹਨ। ਅਸੀਂ ਖੁਸ਼ਬੂ ਪਾਠਕ ਨਾਲ ਵੀ ਸੰਪਰਕ ਕੀਤਾ ਹੈ, ਜਵਾਬ ਆਉਣ ‘ਤੇ ਆਰਟੀਕਲ ਨੂੰ ਅਪਡੇਟ ਕੀਤਾ ਜਾਵੇਗਾ।
ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਹਿੰਦੂ ਔਰਤ ਦੇ 24 ਬੱਚੇ ਹੋਣ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਵੀਡੀਓ ਸਕ੍ਰਿਪਟਿਡ ਹੈ।
Result: False
Sources
YouTube Channel Apna Aj
Telephonic Conversation with the team of youtube channel PG News.
Khushbu Pathak’s interview YouTube channel dilli 24
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.