Authors
Claim
ਇੱਕ ਗਰਭਵਤੀ ਭਾਰਤੀ ਔਰਤ ਨੇ ਹਾਲ ਹੀ ਵਿੱਚ ਇੱਕ ਸੱਪ ਨੂੰ ਜਨਮ ਦਿੱਤਾ ਹੈ।
Fact
ਵਾਇਰਲ ਦਾਅਵਾ ਫਰਜ਼ੀ ਹੈ ਅਤੇ ਇਸ ਦੇ ਨਾਲ ਵਾਇਰਲ ਹੋ ਰਿਹਾ ਵੀਡੀਓ ਅਪ੍ਰਸੰਗਿਕ ਹੈ।
ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਕ ਔਰਤ ਨੇ ਸੱਪ ਨੂੰ ਜਨਮ ਦਿੱਤਾ ਹੈ। ਵਾਇਰਲ ਵੀਡੀਓ ‘ਚ ਵਿਆਹੁਤਾ ਔਰਤ ਦੀ ਤਸਵੀਰ ਤੋਂ ਇਲਾਵਾ ਆਪਰੇਸ਼ਨ ਥੀਏਟਰ ਦੇ ਦ੍ਰਿਸ਼ ਵੀ ਨਜ਼ਰ ਆ ਰਹੇ ਹਨ।
ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।
Fact Check/Verification
ਦਾਅਵੇ ਦੀ ਸੱਚਾਈ ਜਾਣਨ ਲਈ, ਅਸੀਂ ਕੁਝ ਕੀਵਰਡਸ ਦੀ ਮਦਦ ਨਾਲ ਗੂਗਲ ‘ਤੇ ਖੋਜ ਕੀਤੀ। ਸਾਨੂੰ ਅਜਿਹੀ ਕੋਈ ਵੀ ਪ੍ਰਮਾਣਿਕ ਰਿਪੋਰਟ ਨਹੀਂ ਮਿਲੀ ਜੋ ਔਰਤ ਵੱਲੋਂ ਸੱਪ ਦੇ ਬੱਚੇ ਨੂੰ ਜਨਮ ਦੇਣ ਦੇ ਦਾਅਵੇ ਦੀ ਪੁਸ਼ਟੀ ਕਰਦੀ ਹੋਵੇ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਤੋਂ ਬਾਅਦ ਅਸੀਂ ਨਿਊਜ਼ਚੈਕਰ ਬੰਗਲਾਦੇਸ਼ ਦੇ ਸਹਿਯੋਗੀ ਰਿਫਾਤ ਮਹਿਮੂਦੁਲ ਤੋਂ ਮਦਦ ਲਈ। ਉਨ੍ਹਾਂ ਨੇ ਦੱਸਿਆ ਕਿ ਇਹ ਵੀਡੀਓ ਟਿਕਟੋਕ ‘ਤੇ ਵੀ ਵਾਇਰਲ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਆਪਰੇਸ਼ਨ ਥੀਏਟਰ ਦੀ ਇਹ ਵੀਡੀਓ ਟਿਕਟੋਕ ‘ਤੇ ਵੀ ਮੌਜੂਦ ਹੈ। ਇਸ ‘ਚ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਵੀਡੀਓ ਪਾਕਿਸਤਾਨ ਦੇ ਲਾਹੌਰ ਦੀ ਹੈ ਅਤੇ 20 ਅਪ੍ਰੈਲ ਨੂੰ ਅਪਲੋਡ ਕੀਤੀ ਗਈ ਸੀ।
ਕੁਝ ਕੀਵਰਡਸ ਦੀ ਖੋਜ ਕਰਨ ‘ਤੇ, ਸਾਨੂੰ ਕਈ ਰਿਪੋਰਟਾਂ ਮਿਲੀਆਂ ਜਿੱਥੇ ਅਜਿਹੀਆਂ ਅਜੀਬ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਉਦਾਹਰਣ ਵਜੋਂ, ਇੱਕ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ ਇੰਡੋਨੇਸ਼ੀਆ ਵਿੱਚ ਇੱਕ ਗਰਭਵਤੀ ਔਰਤ ਨੇ ਗਿਰਗਿਟ ਨੂੰ ਜਨਮ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਸਾਰੇ ਪਿੰਡ ਵਾਸੀ ਮਹਿਲਾ ‘ਤੇ ਗੁੱਸੇ ‘ਚ ਆ ਗਏ। ਘਟਨਾ ਦੀ ਸੂਚਨਾ ਪ੍ਰਸ਼ਾਸਨ ਤੱਕ ਪਹੁੰਚੀ, ਜਿਸ ਤੋਂ ਬਾਅਦ ਪਤਾ ਲੱਗਾ ਕਿ ਇਹ ਖਬਰ ਝੂਠੀ ਹੈ।
ਇਸ ਤੋਂ ਇਲਾਵਾ ਫੈਕਟ ਚੈਕਿੰਗ ਵੈੱਬਸਾਈਟ ਸਨੂਪਸ ਨੇ ਵੀ ਸਾਲ 2017 ‘ਚ ਅਜਿਹੇ ਦਾਅਵੇ ਦੀ ਜਾਂਚ ਕੀਤੀ ਸੀ। ਉਸ ਸਮੇਂ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਇਕ ਔਰਤ ਦੇ ਪੇਟ ਦੇ ਐਕਸਰੇ ਵਿਚ ਸੱਪ ਦੇਖਿਆ ਗਿਆ ਸੀ। ਜਾਂਚ ਕਰਨ ‘ਤੇ ਪਤਾ ਲੱਗਾ ਕਿ ਵਾਇਰਲ ਤਸਵੀਰ ਅਸਲ ‘ਚ ਡਿਜੀਟਲ ਆਰਟਵਰਕ ਹੈ।
ਵਿਗਿਆਨ ਅਨੁਸਾਰ ਗਰਭਵਤੀ ਔਰਤ ਮਾਸ ਅਤੇ ਖੂਨ ਦੇ ਬੱਚੇ ਨੂੰ ਜਨਮ ਦਿੰਦੀ ਹੈ ਪਰ ਸੱਪਾਂ ਦੇ ਮਾਮਲੇ ਵਿੱਚ ਇਹ ਵੱਖਰਾ ਹੈ। ਉਹ ਅੰਡੇ ਰਾਹੀਂ ਜਨਮ ਦਿੰਦੇ ਹਨ। ਇਸ ਲਈ ਮਨੁੱਖਾਂ ਲਈ ਸੱਪ ਨੂੰ ਜਨਮ ਦੇਣਾ ਲਗਭਗ ਅਸੰਭਵ ਹੈ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਔਰਤ ਵੱਲੋਂ ਸੱਪ ਨੂੰ ਜਨਮ ਦੇਣ ਦੀ ਵਾਇਰਲ ਹੋ ਰਹੀ ਵੀਡੀਓ ਫਰਜ਼ੀ ਹੈ।
Result: False
Our Sources
TikTok Video
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ