Claim
ਸੋਸ਼ਲ ਮੀਡੀਆ ‘ਤੇ ਜ਼ਮੀਨ ‘ਤੇ ਰੇਂਗ ਰਹੇ ਜੀਵਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਖੇਤਾਂ ਵਿੱਚ ਅਜੀਬੋਗਰੀਬ ਸੱਪ ਦਿਖਾਈ ਦਿੱਤੇ।
ਇੰਸਟਾਗ੍ਰਾਮ ਪੋਸਟ (ਆਰਕਾਈਵ) ਵਿੱਚ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ, ਜਿਸ ਵਿੱਚ ਸੱਪ ਵਰਗੇ ਜੀਵ ਜ਼ਮੀਨ ‘ਤੇ ਰੇਂਗਦੇ ਦਿਖਾਈ ਦੇ ਰਹੇ ਹਨ। ਇਸ ਵੀਡੀਓ ਦੇ ਨਾਲ ਵਾਇਸ ਓਵਰ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਪੰਜਾਬ ਦੇ ਇੱਕ ਖੇਤ ਦਾ ਹੈ, ਜਿੱਥੇ ਅਜੀਬ ਜਿਹੇ ਸੱਪ ਨਿਕਲੇ ਹਨ।
ਵੀਡੀਓ ਨਾਲ ਵਾਇਸ ਓਵਰ ਵਿੱਚ ਇੱਕ ਔਰਤ ਕਹਿੰਦੀ ਹੈ,”ਜਦੋਂ ਪੰਜਾਬ ਦੇ ਕਿਸਾਨਾਂ ਨੇ ਕਣਕ ਉਗਾਉਣ ਲਈ ਖੇਤਾਂ ਵਿੱਚ ਖਾਦ ਪਾਈ, ਤਾਂ ਪੌਦਿਆਂ ਦੀ ਬਜਾਏ ਇਹ ਅਜੀਬ ਸੱਪ ਖੇਤਾਂ ਵਿੱਚੋਂ ਨਿਕਲ ਆਏ।”
ਇਸ ਤਰ੍ਹਾਂ ਦੀਆਂ ਹੋਰ ਪੋਸਟਾਂ ਇੱਥੇ , ਇੱਥੇ ਅਤੇ ਇੱਥੇ ਵੇਖੋ ।

Fact Check/Verification
ਇਸ ਦਾਅਵੇ ਦੀ ਪੁਸ਼ਟੀ ਕਰਨ ਲਈ ਅਸੀਂ ਗੂਗਲ ‘ਤੇ ‘ਪੰਜਾਬ ਦੇ ਖੇਤਾਂ ਵਿੱਚ ਮਿਲਿਆ ਅਜੀਬ ਸੱਪ’ ਕੀਵਰਡ ਦੀ ਮਦਦ ਨਾਲ ਸਰਚ ਕੀਤਾ। ਇਸ ਦੌਰਾਨ ਸਾਨੂੰ ਇਸ ਦਾਅਵੇ ਦੀ ਪੁਸ਼ਟੀ ਕਰਨ ਵਾਲੀ ਕੋਈ ਜਾਣਕਾਰੀ ਨਹੀਂ ਮਿਲੀ।
ਅਸੀਂ ਪੰਜਾਬ ਦੇ ਖੇਤੀਬਾੜੀ ਡਾਇਰੈਕਟਰ ਜਸਵੰਤ ਸਿੰਘ ਦੇ ਦਫ਼ਤਰ ਵਿੱਚ ਸੰਪਰਕ ਕੀਤਾ। ਫ਼ੋਨ ‘ਤੇ ਗੱਲਬਾਤ ਦੌਰਾਨ ਦਫ਼ਤਰ ਵਿੱਚ ਮੌਜੂਦ ਅਧਿਕਾਰੀ ਨੇ ਇਸ ਦਾਅਵੇ ਨੂੰ ਫਰਜ਼ੀ ਕਰਾਰ ਦਿੱਤਾ।
ਹੁਣ ਅਸੀਂ ਇਸ ਵੀਡੀਓ ਦੀ ਜਾਂਚ ਲਈ ‘ ਮਿਸਇਨਫਾਰਮੇਸ਼ਨ ਕੰਬੈਟ ਅਲਾਇੰਸ ‘ (MCA) ਦੇ ਡੀਪਫੇਕਸ ਵਿਸ਼ਲੇਸ਼ਣ ਯੂਨਿਟ (DAU) ਨੂੰ ਭੇਜਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
DAU ਨੇ Hive ਅਤੇ Was It AI ਨਾਲ ਇਸ ਵੀਡੀਓ ਦੇ ਫਰੇਮਾਂ ਦੀ ਜਾਂਚ ਕੀਤੀ। ਜਾਂਚ ਦੌਰਾਨ ਇਸ ਗੱਲ ਦੇ ਪੁਖਤਾ ਸਬੂਤ ਮਿਲੇ ਕਿ ਇਹ ਵੀਡੀਓ ਏਆਈ ਦੀ ਮਦਦ ਨਾਲ ਬਣਾਇਆ ਗਿਆ ਹੈ।
Was It AI ਨੂੰ ਇਸ ਗੱਲ ਦੇ ਪੁਖਤਾ ਸਬੂਤ ਮਿਲੇ ਕਿ ਵੀਡੀਓ ਵਿੱਚ ਸੱਪਾਂ ਦੀ ਤਸਵੀਰ ਏਆਈ ਦੁਆਰਾ ਤਿਆਰ ਕੀਤੀ ਗਈ ਹੈ।

ਇਸ ਵੀਡੀਓ ਨੂੰ HIVE ਟੂਲ ਨੇ ਵੀ ਵੱਖ-ਵੱਖ ਫਰੇਮਾਂ ਵਿੱਚ AI ਦੁਆਰਾ ਤਿਆਰ ਕੀਤੇ ਜਾਣ ਕਰਕੇ ਜ਼ਿਆਦਾ ਸਕੋਰ ਦਿੱਤਾ।



ਸਾਈਟਇੰਜਣ ਏਆਈ ਡਿਟੈਕਟਰ ਨੇ ਇਹ ਵੀ ਕਿਹਾ ਕਿ ਵੀਡੀਓ ਵਿੱਚ ਸੱਪ ਦਾ ਦ੍ਰਿਸ਼ 99 ਪ੍ਰਤੀਸ਼ਤ ਏਆਈ ਦੁਆਰਾ ਤਿਆਰ ਕੀਤਾ ਗਿਆ ਸੀ।

Conclusion
ਜਾਂਚ ਕਰਨ ਤੋਂ ਸਪਸ਼ਟ ਹੈ ਕਿ ਪੰਜਾਬ ਦੇ ਖੇਤਾਂ ਵਿੱਚ ਅਜੀਬ ਸੱਪ ਨਿਕਲਣ ਦੇ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਵੀਡੀਓ AI ਦੁਆਰਾ ਤਿਆਰ ਕੀਤਾ ਗਿਆ ਹੈ।
Sources
Was It AI.
HIVE.
sightengine AI detector
Phonic conversation at the department of Agriculture, Punjab.