ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ (Himachal Pradesh) ਦੇ ਕਿੰਨੌਰ ਜਿਲ੍ਹੇ ‘ਚ ਲੈਂਡਸਲਾਈਡ ਕਰਕੇ ਕਈ ਸੈਲਾਨੀਆਂ ਨੂੰ ਆਪਣੀ ਜਾਨ ਗਵਾਉਣੀ ਪਈ। ਪੱਥਰਾਂ ਦੀ ਚਪੇਟ ‘ਚ ਵਾਹਨਾਂ ਦੇ ਆਉਣ ਕਾਰਨ 9 ਸੈਲਾਨੀਆਂ ਦੀ ਮੌਤ ਹੋ ਗਈ ਜਦਕਿ ਕਈ ਜ਼ਖਮੀ ਹਾਲਾਤ ਵਿੱਚ ਜੇਰੇ ਇਲਾਜ਼ ਹਨ। ਲੈਂਡਸਲਾਈਡ ਕਾਰਨ ਬਟਸੇਰੀ ਦਾ ਬੈਲੀ ਬ੍ਰਿਜ ਵੀ ਟੁੱਟ ਗਿਆ।
ਇਸ ਦੌਰਾਨ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਪਹਾੜੀ ਸੜਕ ‘ਤੇ ਕਈ ਕਿਲੋਮੀਟਰ ਲੰਮਾ ਜਾਮ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹਿਮਾਚਲ ਪ੍ਰਦੇਸ਼ ਦੀ ਹੈ ਜਿਥੇ ਕਿੰਨੌਰ ‘ਚ ਵਾਪਰੇ ਹਾਦਸੇ ਤੋਂ ਬਾਅਦ ਸੈਲਾਨੀ ਵਾਪਸ ਆਪਣੇ ਘਰਾਂ ਨੂੰ ਪਰਤ ਰਹੇ ਹਨ ਅਤੇ ਇਹ ਵੀਡੀਓ ਉਨ੍ਹਾਂ ਕਰਕੇ ਲੱਗੇ ਜਾਮ ਦੀ ਹੈ।

ਪੰਜਾਬੀ ਮੀਡਿਆ ਸੰਸਥਾਨ ਪੀਟੀਸੀ ਨਿਊਜ਼ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, “ਮੌਸਮ ਦਾ ਮਜ਼ਾ ਲੈਣ ਲਈ ਹਿਮਾਚਲ ਜਾਣ ਦਾ ਸੋਚ ਰਹੇ ਰਹੇ ਹੋ?#HimachalPradesh #Himachal #Kinnaur”
ਇਸ ਦੇ ਨਾਲ ਹੀ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।
Fact Check/Verification
ਪਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਦਾਅਵੇ ਦੀ ਜਾਂਚ ਸ਼ੁਰੂ ਕੀਤੀ। ਅਸੀਂ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਦੇ ਲਿੰਕ ਨੂੰ InVID ਟੂਲ ਦੀ ਮਦਦ ਨਾਲ ਖੰਗਾਲਿਆ ਅਤੇ ਵੀਡੀਓ ਦੇ ਕੀ ਫ਼੍ਰੇਮਸ ਨੂੰ ਗੂਗਲ ਰਿਵਰਸ ਇਮੇਜ ਦੇ ਜ਼ਰੀਏ ਸਰਚ ਕੀਤਾ।
ਸਰਚ ਦੇ ਦੌਰਾਨ ਸਾਨੂੰ ਵੀਡੀਓ ਦੇ ਕੁਝ ਸਕ੍ਰੀਨਸ਼ੋਟ 24newshd.tv ਦੁਆਰਾ ਪ੍ਰਕਾਸ਼ਿਤ ਇੱਕ ਖਬਰ ‘ਚ ਮਿਲੇ। ਖਬਰ ਦੇ ਮੁਤਾਬਕ, ਇਹ ਵੀਡੀਓ ਪਾਕਿਸਤਾਨ ਦੀ ਖਗਾਨ ਵੈਲੀ ਦਾ ਹੈ ਜਦੋਂ ਸੈਲਾਨੀ ਈਦ ਮਨਾਉਣ ਤੋਂ ਬਾਅਦ ਵਾਪਸ ਘਰ ਪਰਤ ਰਹੇ ਸੀ। ਸੈਲਾਨੀਆਂ ਦੀ ਭੀੜ ਕਾਫੀ ਹੋਣ ਕਰਕੇ ਓਥੇ ਜਾਮ ਲੱਗ ਗਿਆ ਸੀ।
Also Read:ਕੀ ਇੰਡੀਅਨ ਆਇਲ ਨੂੰ ਅਡਾਨੀ ਗਰੁੱਪ ਨੇ ਖਰੀਦ ਲਿਆ? ਫਰਜ਼ੀ ਦਾਅਵਾ ਹੋਇਆ ਵਾਇਰਲ

ਸਰਚ ਦੇ ਦੌਰਾਨ ਹੀ ਸਾਨੂੰ ਪਾਕਿਸਤਾਨ ਦੀ ਪ੍ਰਮੁੱਖ ਮੀਡਿਆ ਏਜੇਂਸੀ ‘Dawn’ ਦੀ ਇੱਕ ਖਬਰ ਮਿਲੀ ਜਿਸਦਾ ਸਿਰਲੇਖ ਸੀ, “Roads choked, hotels full as tourists throng Kaghan valley in record numbers ” Dawn ਦੁਆਰਾ ਪ੍ਰਕਾਸ਼ਿਤ ਆਰਟੀਕਲ ਵਿੱਚ ਵੀ ਵਾਇਰਲ ਵੀਡੀਓ ਦਾ ਇਸਤੇਮਾਲ ਕੀਤਾ ਗਿਆ ਸੀ।
ਇਸ ਖਬਰ ਦੇ ਮੁਤਾਬਕ ਵੀ ਇਹ ਵੀਡੀਓ ਪਾਕਿਸਤਾਨ ਦੀ ਖਗਾਨ ਵੈਲੀ ਦਾ ਹੈ ਜਿਥੇ ਹਜਾਰਾਂ ਦੀ ਗਿਣਤੀ ਵਿਚ ਸੈਲਾਨੀ ਈਦ ਮਨਾਉਣ ਤੋਂ ਬਾਅਦ ਵਾਪਸ ਘਰ ਪਰਤ ਰਹੇ ਸਨ ਅਤੇ ਟ੍ਰੈਫਿਕ ਕਾਰਨ ਲੰਬਾ ਜਾਮ ਲੱਗ ਗਿਆ।

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜਿਲ੍ਹੇ ਦੇ ਜ਼ਿਲ੍ਹਾ ਡਿਸਾਸਟਰ ਮੈਨਜਮੈਂਟ ਅਥਾਰਿਟੀ ਦੇ ਆਈਟੀ ਸਹਾਇਕ ਕੁਲਦੀਪ ਸਿੰਘ ਨਾਲ ਗੱਲਬਾਤ ਕੀਤੀ। ਗੱਲਬਾਤ ਕਰਦਿਆਂ ਕੁਲਦੀਪ ਸਿੰਘ ਨੇ ਸਾਨੂੰ ਦੱਸਿਆ ਕਿ ਵਾਇਰਲ ਹੋ ਰਹੀ ਵੀਡੀਓ ਕਿੰਨੌਰ ਦੀ ਨਹੀਂ ਹੈ।
ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਪੁਲਿਸ ਨੇ ਫੇਸਬੁੱਕ ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਵਾਇਰਲ ਵੀਡੀਓ ਹਿਮਾਚਲ ਪ੍ਰਦੇਸ਼ ਦੀ ਨਹੀਂ ਹੈ।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਹਿਮਾਚਲ ਪ੍ਰਦੇਸ਼ ਦਾ ਨਹੀਂ ਬਲਕਿ ਪਾਕਿਸਤਾਨ ਦਾ ਹੈ ਜਦੋਂ ਈਦ ਮਨਾਉਣ ਤੋਂ ਬਾਅਦ ਸੈਲਾਨੀ ਆਪਣੇ ਘਰਾਂ ਨੂੰ ਜਾ ਰਹੇ ਹਨ। ਇਸ ਵੀਡੀਓ ਦਾ ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਨਾਲ ਕੋਈ ਸਬੰਧ ਨਹੀਂ ਹੈ।
Result: False
Sources
https://www.24newshd.tv/25-Jul-2021/thousands-of-tourists-in-trouble-at-kaghan-valley
https://www.facebook.com/himachalpradeshpolice/videos/986502881892147/
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044