Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਸੋਸ਼ਲ ਮੀਡਿਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਸੀਨੀਅਰ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ (Navjot Singh Sidhu) ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤਰੀਫ ਵਿੱਚ ਕਸੀਦੇ ਪੜ੍ਹ ਰਹੇ ਹਨ। ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਅਰਵਿੰਦ ਕੇਜਰੀਵਾਲ ਦੀ ਤਰੀਫ ਵਿੱਚ ਸ਼ਾਇਰੀ ਸੁਣਾਉਂਦੇ ਹੋਏ ਸੁਣਿਆ ਜਾ ਸਕਦਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ ਫੇਸਬੁੱਕ ਪੇਜ ‘We Support Sukhbir Singh Badal’ ਨੇ ਵੀ ਵਾਇਰਲ ਹੋ ਰਹੀ ਵੀਡੀਓ ਨੂੰ ਸ਼ੇਅਰ ਲਿਖਿਆ। ਇਸ ਵੀਡੀਓ ਨੂੰ ਹੁਣ ਤਕ 9000 ਤੋਂ ਵੱਧ ਯੂਜ਼ਰ ਦੇਖ ਚੁਕੇ ਹਨ ਜਦਕਿ 159 ਯੂਜ਼ਰਾਂ ਨੇ ਵੀਡੀਓ ਨੂੰ ਅੱਗੇ ਸ਼ੇਅਰ ਕੀਤਾ।
ਅਸੀਂ ਪਾਇਆ ਕਿ ਫੇਸਬੁੱਕ ਤੇ ਵਾਇਰਲ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਫੇਸਬੁੱਕ ਤੇ ਕੁਝ ਯੂਜ਼ਰ ਵੀਡੀਓ ਨੂੰ ਨਵਜੋਤ ਸਿੰਘ ਸਿੱਧੂ ਤੇ ਵਿਅੰਗ ਕਸਦਿਆਂ ਸ਼ੇਅਰ ਕਰ ਰਹੇ ਹਨ।
ਸਾਡੇ ਅਧਿਕਾਰਿਕ ਵਟਸਐਪ ਨੰਬਰ- 9999499044 ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
ਨਵਜੋਤ ਸਿੰਘ ਸਿੱਧੂ ਦੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵਜੋਂ ਅਸਤੀਫਾ ਦੇਣ ਤੋਂ ਬਾਅਦ ਸੋਸ਼ਲ ਮੀਡਿਆ ਤੇ ਵੱਖ ਵੱਖ ਤਰ੍ਹਾਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ। ਮੀਡਿਆ ਰਿਪੋਰਟਾਂ ਦੇ ਮੁਤਾਬਕ, ਇੱਕ ਪਾਸੇ ਕਿਹਾ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਆਪਣੀ ਪਾਰਟੀ ਬਣਾਉਣਗੇ ਜਦਕਿ ਕੁਝ ਰਿਪੋਰਟਾਂ ਦੇ ਮੁਤਾਬਕ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਸਕਦੇ ਹਨ। ਨਵਜੋਤ ਸਿੱਧੂ ਦੁਆਰਾ ਆਪਣੇ ਟਵਿੱਟਰ ਅਕਾਊਂਟ ਤੇ ਅਪਲੋਡ ਕੀਤੀ ਵੀਡੀਓ ਦੇ ਵਿੱਚ ਉਹਨਾਂ ਨੇ ਆਪਣੀ ਨਾਰਾਜ਼ਗੀ ਦਾ ਕਾਰਨ ਪਿਛਲੇ ਦਿਨੀਂ ਹੋਈਆਂ ਡੀਜੀਪੀ ਅਤੇ ਐਡਵੋਕੇਟ ਜਨਰਲ ਦੀਆਂ ਨਿਯੁਕਤੀਆਂ ਨੂੰ ਦੱਸਿਆ।
ਇਸ ਸਭ ਦੇ ਵਿੱਚ ਬੀਤੇ ਦਿਨੀ ਨਵਜੋਤ ਸਿੰਘ ਸਿੱਧੂ ਨੇ ਮੁਖ ਮੰਤਰੀ ਚਰਨਜੀਤ ਚੰਨੀ ਦੇ ਨਾਲ ਮੁਲਾਕਾਤ ਕੀਤੀ ਅਤੇ ਕਾਂਗਰਸ ਵਿੱਚ ਚੱਲ ਰਹੇ ਕਲੇਸ਼ ਤੇ ਕਾਂਗਰਸ ਹਾਈਕਮਾਂਡ ਨੇ ਮੌਕੇ ਸੰਭਾਲਦਿਆਂ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਜਿਸ ਵਿੱਚ ਹਰੀਸ਼ ਚੋਧਰੀ , ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਸ਼ਾਮਿਲ ਹਨ। ਇਹ ਤਿੰਨ ਮੈਂਬਰੀ ਕਮੇਟੀ ਪੰਜਾਬ ਵਿੱਚ ਸਾਰੇ ਫੈਸਲੇ ਲੈਣਗੇ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਨਵਜੋਤ ਸਿੱਧੂ ਦੇ ਆਮ ਆਦਮੀ ਪਾਰਟੀ ਵਿੱਚ ਜਾਣ ਦੀਆਂ ਕਿਆਸਰਾਈਆਂ ਨੂੰ ਲੈ ਕੇ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਸੀਨੀਅਰ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤਰੀਫ ਵਿੱਚ ਕਸੀਦੇ ਪੜ੍ਹ ਰਹੇ ਹਨ।
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਸਚਾਈ ਜਾਨਣ ਦੇ ਲਈ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ Invid ਟੂਲ ਦੀ ਮਦਦ ਦੇ ਨਾਲ ਕੁਝ ਕੀ ਫਰੇਮ ਕੱਢਕੇ ਗੂਗਲ ਰਿਵਰਸ ਇਮੇਜ ਸਰਚ ਕੀਤਾ।
ਆਪਣੀ ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਅਸਲ ਵੀਡੀਓ ਮੀਡਿਆ ਸੰਸਥਾਨ ‘The Quint’ ਦੇ ਅਧਿਕਾਰਿਕ ਯੂ ਟਿਊਬ ਚੈਨਲ ਤੇ ਅਪਲੋਡ ਮਿਲੀ। ‘The Quint’ ਦੁਆਰਾ ਮਾਰਚ 18,2018 ਨੂੰ ਅਪਲੋਡ ਮਿਲੀ। ਅਸੀਂ ਪਾਇਆ ਕਿ ਅਸਲ ਵੀਡੀਓ ਦੇ ਵਿੱਚ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੀ ਸੁਪਰੀਮੋ ਸੋਨੀਆ ਗਾਂਧੀ ਦੀ ਤਰੀਫ ਕਰ ਰਹੇ ਹਨ। ਨਵਜੋਤ ਸਿੰਘ ਸਿੱਧੂ ਦਿੱਲੀ ਵਿਖੇ ਕਰਵਾਏ ਗਏ ਕਾਂਗਰਸ ਦੇ 84ਵੇਂ ਅਧੀਵੇਸ਼ ਪ੍ਰੋਗਰਾਮ ਦੇ ਮੌਕੇ ਤੇ ਬੋਲ ਰਹੇ ਸਨ।
‘The Quint’ ਦੁਆਰਾ ਅਪਲੋਡ ਕੀਤੀ ਗਈ ਵੀਡੀਓ ਦੇ 43 ਸਕਿੰਟ ਤੋਂ 57 ਸਕਿੰਟ ਤਕ ਵਾਇਰਲ ਹੋ ਰਹੇ ਲਫ਼ਜ਼ਾਂ ਨੂੰ ਸੁਣਿਆ ਜਾ ਸਕਦਾ ਹੈ।
ਅਸੀਂ ਪਾਇਆ ਕਿ ਇਸ ਵੀਡੀਓ ਨੂੰ ਭਾਰਤੀ ਕਾਂਗਰਸ ਅਤੇ ਮੈਂਗੋ ਨਿਊਜ਼ ਨੇ ਵੀ ਮਾਰਚ 18,2018 ਨੂੰ ਆਪਣੇ ਅਧਿਕਾਰਿਕ ਯੂ ਟਿਊਬ ਚੈਨਲ ਤੇ ਅਪਲੋਡ ਕੀਤਾ ਸੀ। ਇਹਨਾਂ ਵੀਡੀਓ ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਨੂੰ ਸੋਨੀਆ ਗਾਂਧੀ ਦੀ ਤਰੀਫ ਕਰਦਿਆਂ ਸੁਣਿਆ ਜਾ ਸਕਦਾ ਹੈ।
ਅਸੀਂ ਗੂਗਲ ਤੇ ਕੁਝ ਕੀ ਵਰਡ ਦੇ ਜਰੀਏ ਕਾਂਗਰਸ ਦੇ 84ਵੇਂ ਅਧੀਵੇਸ਼ ਪ੍ਰੋਗਰਾਮ ਦੇ ਬਾਰੇ ਵਿੱਚ ਸਰਚ ਕੀਤਾ। ਸਰਚ ਦੇ ਦੌਰਾਨ ਸਾਨੂੰ ‘NDTV’ ਦੁਆਰਾ ਪ੍ਰਕਾਸ਼ਿਤ ਆਰਟੀਕਲ ਮਿਲਿਆ। NDTV ਦੀ ਰਿਪੋਰਟ ਦੇ ਮੁਤਾਬਕ ਕਾਂਗਰਸ ਦੇ 84ਵੇਂ ਅਧੀਵੇਸ਼ ਪ੍ਰੋਗਰਾਮ ਦੇ ਮੌਕੇ ਤੇ ਨਵਜੋਤ ਸਿੰਘ ਸਿੱਧੂ ਨੇ ਜਿਥੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਮਾਫੀ ਮੰਗੀ ਓਥੇ ਹੀ ਸਿੱਧੂ ਨੇ ਕਾਂਗਰਸ ਸੁਪਰੀਮੋ ਸੋਨੀਆ ਗਾਂਧੀ ਦੇ ਤਰੀਫ ਵਿੱਚ ਕਸੀਦੇ ਪੜ੍ਹੇ।

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਐਡੀਟਡ ਹੈ। ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਆਵਾਜ਼ ਨਾਲ ਛੇੜਛਾੜ ਕਰਕੇ ਗੁੰਮਰਾਹਕੁੰਨ ਜਾਣਕਾਰੀ ਸ਼ੇਅਰ ਕੀਤੀ ਜਾ ਰਹੀ ਹੈ। ਅਸਲ ਵੀਡੀਓ ਦੇ ਵਿੱਚ ਨਵਜੋਤ ਸਿੰਘ ਸਿੱਧੂ ਸੋਨੀਆ ਗਾਂਧੀ ਦੀ ਤਰੀਫ ਕਰ ਰਹੇ ਸਨ।
INC:https://www.youtube.com/watch?v=w0dTfJPNI9g
The Quint:https://www.youtube.com/watch?v=POdx0SRin00
Mango News:https://www.youtube.com/watch?v=Siku2JS21i4
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Neelam Chauhan
October 25, 2025
Neelam Chauhan
October 23, 2025
Shaminder Singh
August 4, 2025