ਸ਼ੁੱਕਰਵਾਰ, ਨਵੰਬਰ 22, 2024
ਸ਼ੁੱਕਰਵਾਰ, ਨਵੰਬਰ 22, 2024

HomeFact CheckViralਕੀ Delhi ਮਿੰਟੋ ਬ੍ਰਿਜ਼ ਦੀਆਂ ਨੇ ਵਾਇਰਲ ਹੋ ਰਹੀਆਂ ਤਸਵੀਰਾਂ?

ਕੀ Delhi ਮਿੰਟੋ ਬ੍ਰਿਜ਼ ਦੀਆਂ ਨੇ ਵਾਇਰਲ ਹੋ ਰਹੀਆਂ ਤਸਵੀਰਾਂ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡਿਆ ਤੇ ਦੋ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਵਾਇਰਲ ਤਸਵੀਰਾਂ ਵਿਚ ਦਿੱਲੀ (Delhi) ਦੇ ਮਿੰਟੋ ਬ੍ਰਿਜ ਹੇਠਾਂ ਬਸਾਂ ਨੂੰ ਪਾਣੀ ‘ਚ ਡੁੱਬਿਆ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮੌਨਸੂਨ ਦੀ ਪਹਿਲੀ ਬਾਰਿਸ਼ ਕਰਕੇ ਇਹ ਹਾਲ ਦਿੱਲੀ ‘ਚ ਵੇਖਣ ਨੂੰ ਮਿਲਿਆ ਹੈ। ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਤਸਵੀਰਾਂ ਦਾ ਇਸਤੇਮਾਲ ਕਰ ਕੇਜਰੀਵਾਲ ਸਰਕਾਰ ‘ਤੇ ਤੰਜ ਕੱਸਿਆ ਜਾ ਰਿਹਾ ਹੈ।

ਫੇਸਬੁੱਕ ਪੇਜ AggBani ਨੇ ਵਾਇਰਲ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ, “ਆਹ ਚੱਕੋ ਕੇਜਰੀਵਾਲ ਨੇ ਦਿੱਲੀ ਵਿੱਚ ਪਣਡੁੱਬੀਆਂ (Submarine) ਚਲਵਾ ਦਿੱਤੀਆਂ”

ਅਸੀਂ ਪਾਇਆ ਕਿ ਸੋਸ਼ਲ ਮੀਡਿਆ ਦੇ ਵੱਖ–ਵੱਖ ਪਲੇਟਫਾਰਮਾਂ ਤੇ ਇਸ ਪੋਸਟ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।

Fact Check / Verification

ਅਸੀਂ ਆਪਣੀ ਜਾਂਚ ਦੀ ਸ਼ੁਰੂਆਤ ਕਰਦੇ ਹੋਏ ਦੋਵੇਂ ਤਸਵੀਰਾਂ ਨੂੰ ਸਰਚ ਕਰਨਾ ਸ਼ੁਰੂ ਕੀਤਾ।

ਪਹਿਲੀ ਤਸਵੀਰ

ਅਸੀਂ ਵਾਇਰਲ ਹੋ ਰਹੀ ਪਹਿਲੀ ਤਸਵੀਰ ਨੂੰ ਸਰਚ ਕਰਨਾ ਸ਼ੁਰੂ ਕੀਤਾ। ਵਾਇਰਲ ਹੋ ਰਹੀ ਪਹਿਲੀ ਤਸਵੀਰ ਵਿਚ ਲਾਲ ਰੰਗ ਦੀ ਬਸ ਨੂੰ ਪਾਣੀ ‘ਚ ਵੇਖਿਆ ਜਾ ਸਕਦਾ ਹੈ। ਗੂਗਲ ਰਿਵਰਸ ਇਮੇਜ ਦੀ ਮਦਦ ਨਾਲ ਖੰਗਾਲਣ ਤੇ ਸਾਨੂੰ ਵਾਇਰਲ ਤਸਵੀਰ India TV ਦੁਆਰਾ 13 ਜੁਲਾਈ 2018 ਨੂੰ ਪ੍ਰਕਾਸ਼ਿਤ ਖਬਰ ਵਿਚ ਅਪਲੋਡ ਮਿਲੀ। ਖਬਰ ਨੂੰ ਪ੍ਰਕਾਸ਼ਿਤ ਕਰਦੇ ਹੋਏ ਸਿਰਲੇਖ ਦਿੱਤਾ ਗਿਆ, “Heavy rains lash Delhi-NCR, water-logging, traffic jam reported from many areas , MeT department predicts more showers”

Also Read:ਕੀ ਇੰਡੀਅਨ ਆਇਲ ਨੂੰ ਅਡਾਨੀ ਗਰੁੱਪ ਨੇ ਖਰੀਦ ਲਿਆ? ਫਰਜ਼ੀ ਦਾਅਵਾ ਹੋਇਆ ਵਾਇਰਲ

ਇਸ ਖਬਰ ਵਿਚ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਡਿਸਕ੍ਰਿਪਸ਼ਨ ਲਿਖਿਆ ਗਿਆ, “Water Logging after heavy monsoon rain at Minto Bridge in Connaught Place in New Delhi, on Friday” ਕੈਪਸ਼ਨ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਪਹਿਲੀ ਤਸਵੀਰ 2018 ਦੀ ਹੈ।

ਦੂਜੀ ਤਸਵੀਰ

ਅਸੀਂ ਵਾਇਰਲ ਹੋ ਰਹੀ ਪਹਿਲੀ ਤਸਵੀਰ ਨੂੰ ਸਰਚ ਕਰਨਾ ਸ਼ੁਰੂ ਕੀਤਾ। ਵਾਇਰਲ ਹੋ ਰਹੀ ਦੂਜੀ ਤਸਵੀਰ ਵਿਚ ਹਰੇ ਰੰਗ ਦੀ ਬਸ ਨੂੰ ਪਾਣੀ ‘ਚ ਵੇਖਿਆ ਜਾ ਸਕਦਾ ਹੈ। ਗੂਗਲ ਰਿਵਰਸ ਇਮੇਜ ਦੀ ਮਦਦ ਨਾਲ ਖੰਗਾਲਣ ਤੇ ਸਾਨੂੰ ਇਹ ਤਸਵੀਰ India.com ਦੁਆਰਾ 19 ਜੁਲਾਈ 2020 ਨੂੰ ਪ੍ਰਕਾਸ਼ਿਤ ਖਬਰ ਵਿਚ ਅਪਲੋਡ ਮਿਲੀ। ਖਬਰ ਨੂੰ ਪ੍ਰਕਾਸ਼ਿਤ ਕਰਦੇ ਹੋਏ ਸਿਰਲੇਖ ਦਿੱਤਾ ਗਿਆ, “Delhi Rains: 60-Year-Old, Driving to Connaught Place, Falls Victim to Waterlogged Road”

India.com ਦੁਆਰਾ ਪ੍ਰਕਾਸ਼ਿਤ ਖਬਰ ਵਿਚ ਮੀਡਿਆ ਏਜੇਂਸੀ ANI ਦੁਆਰਾ 19 ਜੁਲਾਈ 2020 ਨੂੰ ਅਪਲੋਡ ਟਵੀਟ ਵੀ ਸ਼ੇਅਰ ਕੀਤਾ ਗਿਆ ਹੈ। ANI ਦੁਆਰਾ ਅਪਲੋਡ ਟਵੀਟ ਵਿੱਚ ਵਾਇਰਲ ਤਸਵੀਰ ਵੇਖੀ ਜਾ ਸਕਦੀ ਹੈ।

ਹੁਣ ਅਸੀਂ ਇਹ ਸਰਚ ਕਰਨਾ ਸ਼ੁਰੂ ਕੀਤਾ ਕਿ ਕੀ ਅਜਿਹੀ ਹੀ ਕੋਈ ਘਟਨਾ ਦਿੱਲੀ ਦੇ ਮਿੰਟੋ ਬ੍ਰਿਜ ਹੇਠਾਂ ਇਸ ਸਾਲ ਵਾਪਰੀ ਹੈ ? ਸਰਚ ਦੇ ਦੌਰਾਨ ਸਾਨੂੰ Times Now ਦੁਆਰਾ 14 ਜੁਲਾਈ 2020 ਨੂੰ ਪ੍ਰਕਾਸ਼ਿਤ ਦੀ ਇੱਕ ਖਬਰ ਮਿਲੀ। Times Now ਦੀ ਰਿਪੋਰਟ ਦੇ ਮੁਤਾਬਕ, ਇਸ ਸਾਲ ਮਿੰਟੋ ਬ੍ਰਿਜ ਹੇਠਾਂ ਪਾਣੀ ਭਰਨ ਦੀ ਘਟਨਾ ਨਹੀਂ ਵਾਪਰੀ ਹੈ।

Conclusion:

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਦੋਵੇਂ ਤਸਵੀਰਾਂ ਪੁਰਾਣੀਆਂ ਹਨ। ਇਸ ਸਾਲ ਦਿੱਲੀ ਦੇ ਮਿੰਟੋ ਬ੍ਰਿਜ ਹੇਠਾਂ ਇਸ ਤਰ੍ਹਾਂ ਦੀ ਘਟਨਾ ਨਹੀਂ ਵਾਪਰੀ ਹੈ।

Result: Partly False

Our Sources

https://www.india.com/news/india/delhi-rains-60-year-old-driving-to-connaught-place-falls-victim-to-waterlogged-road-4088854/

https://www.indiatvnews.com/news/india-heavy-rains-lash-delhi-ncr-region-waterlogging-reported-from-tilak-nagar-live-updates-452591

https://www.timesnownews.com/delhi/article/no-waterlogging-at-minto-bridge-in-delhi-this-year-kejriwal-government-says-efforts-paid-off/785000

https://twitter.com/ANI/status/1284712738401353728


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular