Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
News
ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਪੂਰਨੀਆ ਤੋਂ ਸੰਸਦ ਮੈਂਬਰ ਪੱਪੂ ਯਾਦਵ ਰੋਂਦੇ ਨਜ਼ਰ ਆ ਰਹੇ ਹਨ। ਵੀਡੀਓ ਨੂੰ ਮੁੰਬਈ ‘ਚ ਹੋਏ ਬਾਬਾ ਸਿੱਦੀਕੀ ਦੇ ਕਤਲ ਨਾਲ ਜੋੜਕੇ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਕਈ ਹੈ ਕਿ ਪੱਪੂ ਯਾਦਵ ਨੇ ਪਹਿਲਾਂ ਲਾਰੇਂਸ ਬਿਸ਼ਨੋਈ ਨੂੰ ਧਮਕੀ ਦਿੱਤੀ ਪਰ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਹ ਫੁੱਟ-ਫੁੱਟ ਕੇ ਰੋਣ ਲੱਗ ਪਏ ਪਏ।
ਜ਼ਿਕਰਯੋਗ ਹੈ ਕਿ 12 ਅਕਤੂਬਰ ਨੂੰ ਮੁੰਬਈ ਦੇ ਬਾਂਦਰਾ ਇਲਾਕੇ ‘ਚ ਐਨਸੀਪੀ ਅਜੀਤ ਧੜੇ ਦੇ ਆਗੂ ਬਾਬਾ ਸਿੱਦੀਕੀ ਦੀ ਹੱਤਿਆ ਕਰ ਦਿੱਤੀ ਗਈ ਸੀ। ਬਾਬਾ ਸਿੱਦੀਕੀ ਬਾਂਦਰਾ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ। ਖਬਰਾਂ ਮੁਤਾਬਕ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਸ ਕਤਲ ਕੇਸ ਵਿੱਚ ਹੁਣ ਤੱਕ ਛੇ ਮੁਲਜ਼ਮਾਂ ਧਰਮਰਾਜ, ਸ਼ਿਵ ਕੁਮਾਰ, ਗੁਰਮੇਲ, ਜੀਸ਼ਾਨ ਅਖ਼ਤਰ, ਸ਼ੁਭਮ ਲੋਂਕਰ ਅਤੇ ਪ੍ਰਵੀਨ ਲੋਂਕਰ ਦੇ ਨਾਂ ਸਾਹਮਣੇ ਆ ਚੁੱਕੇ ਹਨ।
ਅਸੀਂ ਦਾਅਵੇ ਦੀ ਪੁਸ਼ਟੀ ਕਰਨ ਲਈ ਵੀਡੀਓ ਨੂੰ ਧਿਆਨ ਨਾਲ ਦੇਖਿਆ। ਇਸ ਦੌਰਾਨ ਅਸੀਂ ਬਿਹਾਰ ਦੇ ਇੱਕ ਸਥਾਨਕ ਮੀਡੀਆ ਆਉਟਲੇਟ, ਲਾਈਵ ਸਿਟੀਜ਼ ਦਾ ਲੋਗੋ ਦੇਖਿਆ। ਅਸੀਂ ਸੰਬੰਧਿਤ ਕੀਵਰਡਸ ਦੀ ਮਦਦ ਨਾਲ ਗੂਗਲ ‘ਤੇ ਖੋਜ ਕੀਤੀ ਤਾਂ ਸਾਨੂੰ ਲਾਈਵ ਸਿਟੀਜ਼ ਦੇ ਯੂਟਿਊਬ ਅਕਾਊਂਟ ਤੋਂ 6 ਸਤੰਬਰ 2018 ਨੂੰ ਅਪਲੋਡ ਕੀਤਾ ਗਿਆ ਪੂਰਾ ਵੀਡੀਓ ਮਿਲਿਆ ।
ਇਸ ਵੀਡੀਓ ‘ਚ ਦੱਸਿਆ ਗਿਆ ਸੀ ਕਿ ਪੱਪੂ ਯਾਦਵ ‘ਤੇ ਮੁਜ਼ੱਫਰਨਗਰ ‘ਚ ਹਮਲਾ ਹੋਇਆ ਸੀ। ਇਸ ਦੌਰਾਨ ਸੁਰੱਖਿਆ ਗਾਰਡਾਂ ਨੇ ਉਸ ਦੀ ਜਾਨ ਬਚਾਈ। ਇਹ ਘਟਨਾ ਸੁਣਾਉਂਦੇ ਹੋਏ ਪੱਪੂ ਯਾਦਵ ਰੋਣ ਲੱਗ ਪਏ ਅਤੇ ਕਿਹਾ ਕਿ ਜੇਕਰ ਇਹ ਮੇਰੇ ਗਾਰਡ ਨਾ ਹੁੰਦੇ ਤਾਂ ਉਹ ਮੈਨੂੰ ਮਾਰ ਦਿੰਦੇ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਤੋਂ ਇਲਾਵਾ ਸਾਨੂੰ 6 ਸਤੰਬਰ 2018 ਨੂੰ ਏਬੀਪੀ ਨਿਊਜ਼ ਦੇ ਯੂਟਿਊਬ ਅਕਾਊਂਟ ‘ਤੇ ਅਪਲੋਡ ਕੀਤੀ ਗਈ ਇਸ ਵੀਡੀਓ ਨਾਲ ਸਬੰਧਤ ਇੱਕ ਰਿਪੋਰਟ ਵੀ ਮਿਲੀ। ਇਸ ਵੀਡੀਓ ਰਿਪੋਰਟ ‘ਚ ਇਹ ਵੀ ਦੱਸਿਆ ਗਿਆ ਕਿ ਪੱਪੂ ਯਾਦਵ ‘ਤੇ ਮੁਜ਼ੱਫਰਨਗਰ ਦੇ ਖਾਬਰਾ ‘ਚ ਹਮਲਾ ਹੋਇਆ ਸੀ। ਪੱਪੂ ਯਾਦਵ ਮਧੂਬਨੀ ਤੋਂ ਪਟਨਾ ਤੱਕ ਪੈਦਲ ਯਾਤਰਾ ਸ਼ੁਰੂ ਕਰਨ ਲਈ ਬਾਸੋਪੱਟੀ ਜਾ ਰਹੇ ਸਨ। ਇਸ ਦੌਰਾਨ ਉਹਨਾਂ ‘ਤੇ ਹਮਲਾ ਕੀਤਾ ਗਿਆ। ਇਸ ਤੋਂ ਬਾਅਦ ਉਹ ਮੀਡੀਆ ਦੇ ਸਾਹਮਣੇ ਆਪਣਾ ਦੁੱਖ ਬਿਆਨ ਕਰਦੇ ਹੋਏ ਰੋਣ ਲੱਗ ਪਏ।
6 ਸਤੰਬਰ 2018 ਨੂੰ ਅੱਜ ਤਕ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਰਿਪੋਰਟ ‘ਚ ਦੱਸਿਆ ਗਿਆ ਕਿ ਪੱਪੂ ਯਾਦਵ ਨੇ ਮੁਜ਼ੱਫਰਪੁਰ ‘ਚ ਗਰਲਜ਼ ਹੋਮ ਕਾਂਡ ਦੇ ਖਿਲਾਫ ਔਰਤਾਂ ਦੀ ਸੁਰੱਖਿਆ ਲਈ ਮਧੂਬਨੀ ਤੋਂ ਪਟਨਾ ਤੱਕ ਮਾਰਚ ਦਾ ਐਲਾਨ ਕੀਤਾ ਸੀ। ਇਸ ਦੀ ਸ਼ੁਰੂਆਤ ਕਰਨ ਲਈ ਉਹ ਮਧੂਬਨੀ ਦੇ ਬਾਸੋਪੱਟੀ ਜਾ ਰਹੇ ਸਨ। ਉਦੋਂ ਮੁਜ਼ੱਫਰਨਗਰ ਵਿੱਚ ਉੱਚ ਜਾਤੀ ਸੰਗਠਨਾਂ ਵੱਲੋਂ ਸੱਦੇ ਗਏ ਭਾਰਤ ਬੰਦ ਦੇ ਪ੍ਰਦਰਸ਼ਨਕਾਰੀਆਂ ਨੇ ਪੱਪੂ ਯਾਦਵ ਦੇ ਕਾਫਲੇ ਨੂੰ ਰੋਕ ਦਿੱਤਾ ਸੀ। ਉੱਚ ਜਾਤੀ ਸੰਗਠਨਾਂ ਨੇ ਅਨੁਸੂਚਿਤ ਜਾਤੀ-ਜਨਜਾਤੀ (SC/ST) ਸੋਧ ਐਕਟ ਦੇ ਖਿਲਾਫ ਭਾਰਤ ਬੰਦ ਦਾ ਐਲਾਨ ਕੀਤਾ ਸੀ।
ਕਾਫਲੇ ਨੂੰ ਰੋਕੇ ਜਾਣ ਤੋਂ ਬਾਅਦ ਜਦੋਂ ਪੱਪੂ ਯਾਦਵ ਨੇ ਮਿੰਨਤ ਕੀਤੀ ਤਾਂ ਪ੍ਰਦਰਸ਼ਨ ਕਰ ਰਹੇ ਇਕ ਧੜੇ ਨੇ ਉਸ ਨੂੰ ਜਾਣ ਦਿੱਤਾ ਪਰ ਦੂਜੇ ਗਰੁੱਪ ਨੇ ਉਸ ਦੇ ਕਾਫਲੇ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੱਪੂ ਯਾਦਵ ਨੇ ਰੋਣਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਜੇਕਰ ਸਾਡੇ ਗਾਰਡ ਨਾ ਹੁੰਦੇ ਤਾਂ ਉਹ ਸਾਨੂੰ ਮਾਰ ਦਿੰਦੇ।
ਅਸੀਂ ਸਾਲ 2023 ‘ਚ ਵੀ ਇਸ ਵੀਡੀਓ ਦੀ ਜਾਂਚ ਕੀਤੀ ਸੀ, ਉਦੋਂ ਵੀ ਇਸ ਨੂੰ ਹਾਲੀਆ ਦੱਸਿਆ ਜਾ ਰਿਹਾ ਸੀ। ਉਸ ਸਮੇਂ ਦੌਰਾਨ ਵੀ, ਅਸੀਂ ਆਪਣੀ ਜਾਂਚ ਵਿੱਚ ਪਾਇਆ ਸੀ ਕਿ ਇਹ ਵੀਡੀਓ ਸਾਲ 2018 ਵਿੱਚ SC/ST ਐਕਟ ਵਿੱਚ ਸੋਧ ਦੇ ਖਿਲਾਫ ਕੀਤੇ ਪ੍ਰਦਰਸ਼ਨ ਦੌਰਾਨ ਪੱਪੂ ਯਾਦਵ ‘ਤੇ ਹੋਏ ਹਮਲੇ ਦਾ ਸੀ।
Our Sources
Video Report by Live Cities on 6th Sep 2018
Video Report by ABP News on 6th Sep 2018
Article Published by AAJ TAK on 6th Sep 2018
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।
Runjay Kumar
October 24, 2024
Runjay Kumar
October 23, 2024
Runjay Kumar
October 16, 2024