Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Politics
ਸੋਸ਼ਲ ਮੀਡੀਆ ਤੇ ਵੱਡੀ ਸੰਖਿਆ ਦੇ ਵਿੱਚ ਇਕੱਠੀ ਹੋਈ ਭੀੜ ਦੀ ਫੋਟੋ ਖੂਬ ਵਾਇਰਲ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਦੌਰਾਨ ਕਰਨਾਟਕ ਦੇ ਬੇਲਾਰੀ ਵਿਖੇ ਹੋਈ ਸਭਾ ਦੀ ਹੈ।
ਇਸ ਤਸਵੀਰ ਨੂੰ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦਾ ਦੱਸ ਕੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਅਸੀਂ ਪਾਇਆ ਕਿ ਇਸ ਤਸਵੀਰ ਨੂੰ ਸੋਸ਼ਲ ਮੀਡੀਆ ਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਪੰਜਾਬ ਦੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰ ਇਸ ਨੂੰ ਕਰਨਾਟਕ ਵਿਖੇ ਭਾਰਤ ਜੋੜੋ ਯਾਤਰਾ ਦਾ ਦੱਸਿਆ।
ਗੌਰਤਲਬ ਹੈ ਕਿ ਕਾਂਗਰਸ ਨੇ ਸ਼ਨੀਵਾਰ ਨੂੰ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਭਾਰਤ ਜੋੜੋ ਯਾਤਰਾ ਦੇ ਇੱਕ ਹਜ਼ਾਰ ਕਿਲੋਮੀਟਰ ਪੂਰੇ ਹੋਣ ਦੇ ਮੌਕੇ ਤੇ ਕਰਨਾਟਕ ਦੇ ਬੇਲਾਰੀ ਵਿਖੇ ਰੈਲੀ ਦਾ ਆਯੋਜਨ ਕੀਤਾ ਸੀ। ਲਗਪਗ 3750 ਕਿਲੋਮੀਟਰ ਦੀ ਇਸ ਪਦਯਾਤਰਾ ਦੇ 40 ਦਿਨ ਪੂਰੇ ਹੋ ਚੁੱਕੇ ਹਨ। ਇਸ ਦੌਰਾਨ ਇਸ ਯਾਤਰਾ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਈ ਫ਼ਰਜ਼ੀ ਦਾਅਵੇ ਵੀ ਸ਼ੇਅਰ ਕੀਤੇ ਗਏ ਜਿਨ੍ਹਾਂ ਦਾ ਫੈਕਟ ਚੈੱਕ ਇਥੇ ਪੜ੍ਹਿਆ ਜਾ ਸਕਦਾ ਹੈ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਦਾਅਵੇ ਨੂੰ ਲੈ ਕੇ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ। ਇਸ ਦੌਰਾਨ ਸਾਨੂੰ Greenbarage Reporter ਨਾਮਕ ਵੈੱਬਸਾਈਟ ਦੁਆਰਾ ਅਪ੍ਰੈਲ ਸਾਲ 2016 ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ ਜਿਸ ਵਿਚ ਵਾਇਰਲ ਤਸਵੀਰ ਮੌਜੂਦ ਹੈ। ਹਾਲਾਂਕਿ ਤਸਵੀਰ ਦਾ ਕੋਈ ਸਰੋਤ ਨਹੀਂ ਦਿੱਤਾ ਗਿਆ ਹੈ ਪਰ ਇਹ ਸਪੱਸ਼ਟ ਹੈ ਕਿ ਸ਼ੋਸਲ ਮੀਡੀਆ ਤੇ ਹੁਣ ਦਾ ਦੱਸ ਕੇ ਵਾਇਰਲ ਹੋ ਰਹੀ ਤਸਵੀਰ ਕਈ ਸਾਲਾਂ ਤੋਂ ਇੰਟਰਨੈਟ ਤੇ ਮੌਜੂਦ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਅਸੀਂ ਕੀਵਰਡ ‘ਨਾਈਜੀਰੀਆ’ ਦੀ ਮਦਦ ਨਾਲ ਤਸਵੀਰ ਦੀ ਖੋਜ ਕੀਤੀ। ਸਾਨੂੰ milost.sk ਨਾਮ ਦੀ ਵੈੱਬਸਾਈਟ ‘ਤੇ 2010 ਵਿੱਚ ਸੋਲੋਵਾਕੀਅਨ ਭਾਸ਼ਾ ਵਿੱਚ ਪ੍ਰਕਾਸ਼ਿਤ ਇੱਕ ਲੇਖ ਮਿਲਿਆ। ਲੇਖ ਦੇ ਅਨੁਸਾਰ, ਸਾਲ 2009 ਵਿੱਚ, ਵਿਸ਼ਵ ਪ੍ਰਸਿੱਧ ਪ੍ਰਚਾਰਕ ਰੇਨਹਾਰਡ ਬੋਨਕੇ ਨੇ ਪਰਮੇਸ਼ੁਰ ਦੀ ਸੇਵਾ ਵਿੱਚ ਆਪਣੇ 50 ਸਾਲ ਪੂਰੇ ਹੋਣ ਦਾ ਜਸ਼ਨ ਮਨਾਇਆ। ਇਸ ਲੇਖ ਵਿੱਚ ਇੱਕ ਵੱਖਰੇ ਐਂਗਲ ਤੋਂ ਲਈ ਗਈ ਤਸਵੀਰ ਵੀ ਮੌਜੂਦ ਹੈ, ਜੋ ਵਾਇਰਲ ਤਸਵੀਰ ਨਾਲ ਮਿਲਦੀ ਜੁਲਦੀ ਹੈ।
ਇਸ ਤੋਂ ਬਾਅਦ ਅਸੀਂ ਗੂਗਲ ‘ਤੇ ਕੀਵਰਡ ਰੇਨਹਾਰਡ ਬੋਨਕੇ ਦੀ ਮਦਦ ਨਾਲ ਸਰਚ ਕੀਤਾ। ਸਰਚ ਦੇ ਦੌਰਾਨ ਸਾਨੂੰ 20 ਜੁਲਾਈ 2020 ਨੂੰ ਫੇਸਬੁੱਕ ਪੇਜ ਈਵੈਂਜਲਿਸਟ ਰੇਨਹਾਰਡ ਬੋਨਕੇ ਦੁਆਰਾ ਸਾਂਝਾ ਕੀਤਾ ਗਿਆ ਇੱਕ ਪੋਸਟ ਮਿਲਿਆ। ਇਸ ਪੋਸਟ ਵਿੱਚ ਵਾਇਰਲ ਤਸਵੀਰ ਦੇ ਸੀਨ ਨੂੰ ਕਿਸੇ ਹੋਰ ਐਂਗਲ ਤੋਂ ਖਿਚਿਆ ਗਿਆ ਹੈ। ਤਸਵੀਰ ਦੇ ਨਾਲ ਦਿੱਤੇ ਕੈਪਸ਼ਨ ਮੁਤਾਬਕ ਇਹ 2002 ਵਿੱਚ ਨਾਈਜੀਰੀਆ ਦੇ ਓਗਬੋਮੋਸੋ ਵਿੱਚ ਹੋਈ ਇੱਕ ਆਮ ਮੀਟਿੰਗ ਦਾ ਦ੍ਰਿਸ਼ ਹੈ।
ਤੁਹਾਨੂੰ ਦੱਸ ਦੇਈਏ, ਰੇਨਹਾਰਡ ਬੋਨਕੇ ਦੀ 2019 ਵਿੱਚ 79 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ। ਉਹਨਾਂ ਨੇ ਨਾਈਜੀਰੀਆ ਵਿੱਚ ਕਈ ਧਾਰਮਿਕ ਰੈਲੀਆਂ ਕੀਤੀਆਂ ਸਨ।
ਨਿਊਜ਼ਚੈਕਰ ਸੁਤੰਤਰ ਤੌਰ ‘ਤੇ ਇਹ ਪੁਸ਼ਟੀ ਨਹੀਂ ਕਰ ਸਕਿਆ ਕਿ ਵਾਇਰਲ ਤਸਵੀਰ ਕਿੰਨੀ ਪੁਰਾਣੀ ਹੈ, ਪਰ ਇਹ ਸਪੱਸ਼ਟ ਹੈ ਕਿ ਇਹ ਤਸਵੀਰ ਨਾਈਜੀਰੀਆ ਦੀ ਹੈ ਅਤੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਇੰਟਰਨੈਟ ‘ਤੇ ਹੈ। ਇਸ ਤਸਵੀਰ ਦਾ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਨਾਲ ਕੋਈ ਸਬੰਧ ਨਹੀਂ ਹੈ।
Our Sources
Report by Greenbarage Reporter in 2016
Report By milost.sk in 2010
Facebook Post by Evangelist Reinhard Bonnke – Official Page in 2020
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Shaminder Singh
April 4, 2025
Shaminder Singh
March 3, 2025
Shaminder Singh
January 15, 2025