Sunday, March 30, 2025
ਪੰਜਾਬੀ

Politics

ਪੰਜਾਬ ਦੇ ਪ੍ਰਾਇਮਰੀ ਸਕੂਲ ਦੀ ਵਾਇਰਲ ਹੋ ਰਹੀ ਇਹ ਤਸਵੀਰ ਪੁਰਾਣੀ ਹੈ

Written By Shaminder Singh
Dec 8, 2022
banner_image

ਸੋਸ਼ਲ ਮੀਡਿਆ ਤੇ ਇੱਕ ਸਕੂਲ ਦੇ ਕਲਾਸ ਰੂਮ ਦੀ ਤਸਵੀਰ ਖੂਬ ਵਾਇਰਲ ਹੋ ਰਹੀ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਦੀ ਤਰਜ਼ ਤੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੰਜਾਬ ‘ਚ ਵੀ ਸਿੱਖਿਆ ਦੇ ਖੇਤਰ ਵਿੱਚ ਤਬਦੀਲੀ ਲਿਆਂਦੀ ਜਾ ਰਹੀ ਹੈ।

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਸਮੇਤ ਆਮ ਆਦਮੀ ਪਾਰਟੀ ਦੇ ਕਈ ਆਗੂਆਂ ਨੇ ਇਸ ਤਸਵੀਰ ਨੂੰ ਸਾਂਝਾ ਕੀਤਾ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,’ਜੀ ਹਾਂ, ਇਹ ਸਾਡਾ ਸਰਕਾਰੀ ਸਕੂਲ ਹੈ। ਪ੍ਰਾਇਮਰੀ ਸਰਕਾਰੀ ਸਕੂਲ, ਮਨੈਲਾ, ਜ਼ਿਲ੍ਹਾ ਫਤਹਿਗੜ੍ਹ ਸਾਹਿਬ।’

ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਇਸ ਤਸਵੀਰ ਨੂੰ ਰੀਟਵੀਟ ਕੀਤਾ।

ਪੰਜਾਬ ਦੇ ਪ੍ਰਾਇਮਰੀ ਸਕੂਲ ਦੀ ਵਾਇਰਲ ਹੋ ਰਹੀ ਇਹ ਤਸਵੀਰ ਪੁਰਾਣੀ ਹੈ
Courtesy: Twitter@himmastshergill

ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਇਸ ਵਾਇਰਲ ਤਸਵੀਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਪੰਜਾਬ ਦੇ ਪ੍ਰਾਇਮਰੀ ਸਕੂਲ ਦੀ ਵਾਇਰਲ ਹੋ ਰਹੀ ਇਹ ਤਸਵੀਰ ਪੁਰਾਣੀ ਹੈ
Courtesy: Twitter@anuragdhanda

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਵਾਇਰਲ ਹੋ ਦਾਅਵੇ ਨੂੰ ਲੈ ਕੇ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਵਾਇਰਲ ਤਸਵੀਰ ਨੂੰ ਗੂਗਲ ਲੈਂਜ ਦੀ ਮਦਦ ਦੇ ਨਾਲ ਖੰਗਾਲਿਆ। ਸਰਚ ਦੇ ਦੌਰਾਨ ਹੁਬੂਹੁ ਤਸਵੀਰ ਪੰਜਾਬੀ ਜਾਗਰਣ ਦੁਆਰਾ 2 ਸਤੰਬਰ 2021 ਨੂੰ ਪ੍ਰਕਸ਼ਿਤ ਆਰਟੀਕਲ ਵਿੱਚ ਮਿਲੀ। ਗੌਰਤਲਬ ਹੈ ਕਿ ਸਾਲ 2021 ਦੇ ਵਿੱਚ ਪੰਜਾਬ ‘ਚ ਕਾਂਗਰਸ ਦੀ ਸਰਕਾਰ ਸੀ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਰਿਪੋਰਟ ਦੇ ਵਿੱਚ ਸਰਕਾਰੀ ਪ੍ਰਰਾਇਮਰੀ ਸਮਾਰਟ ਸਕੂਲ, ਮਨੈਲਾ ਦੇ ਅਧਿਆਪਕ ਜਗਤਾਰ ਸਿੰਘ ਮਨੈਲਾ ਨੂੰ ਰਾਸ਼ਟਰਪਤੀ ਐਵਾਰਡ ਦਿੱਤੇ ਜਾਣ ਦੀ ਗੱਲ ਕਹੀ ਗਈ ਹੈ। ਜਗਤਾਰ ਸਿੰਘ ਨੇ ਸਰਕਾਰੀ ਪ੍ਰਰਾਇਮਰੀ ਸਮਾਰਟ ਸਕੂਲ ਮਨੈਲਾ ਵਿਖੇ 2015 ਵਿੱਚ ਜੁਆਇੰਨ ਕੀਤਾ ਸੀ ਜਿਥੇ ਲਗਭਗ ਪੰਦਰਾਂ ਵੀਹ ਪਿੰਡਾਂ ਦੇ ਵਿਦਿਆਰਥੀ ਪ੍ਰਰਾਇਮਰੀ ਸਕੂਲ ਵਿੱਚ ਪੜ੍ਹਨ ਲਈ ਆਉਂਦੇ ਸਨ ਪਰ ਸਕੂਲ ਦੀ ਇਮਾਰਤ ਅਣ-ਸੁਰੱਖਿਅਤ ਸੀ ਅਤੇ ਸਕੂਲ ਦੇ ਇੱਕ ਏਕੜ ਗਰਾਊਂਡ ‘ਤੇ ਕਈ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਸੀ, ਜਿਸ ਨੂੰ ਛੁਡਵਾ ਕੇ ਨਵੀਂ ਇਮਾਰਤ ਦਾ ਕੰਮ ਸ਼ੁਰੂ ਕੀਤਾ ਗਿਆ।

Courtesy: Punjabi Jagran

ਇਸ ਲਈ ਪਿੰਡ ਦੀ ਪੰਚਾਇਤ ਅਤੇ ਦਾਨੀ ਸੱਜਣਾਂ ਵੱਲੋਂ ਸਹਿਯੋਗ ਦਿੱਤਾ ਗਿਆ। ਜਗਤਾਰ ਸਿੰਘ ਦੀ ਮਿਹਨਤ ਸਦਕਾ ਸਰਕਾਰੀ ਪ੍ਰਰਾਇਮਰੀ ਸਕੂਲ ਸਮਾਰਟ ਸਕੂਲ ਵਿੱਚ ਤਬਦੀਲ ਹੋ ਚੁੱਕਿਆ ਹੈ ਤੇ ਸਕੂਲ ਵਿੱਚ ਸਿੱਖਿਆ ਸਬੰਧੀ ਹਰ ਤਕਨੀਕ ਉਪਲੱਬਧ ਹੈ।

ਆਪਣੀ ਸਰਚ ਦੇ ਦੌਰਾਨ ਸਾਨੂੰ ਪ੍ਰਾਇਮਰੀ ਸਕੂਲ ਦੀਆਂ ਹੋਰ ਤਸਵੀਰਾਂ ਇੱਕ ਹੋਰ ਮੀਡਿਆ ਅਦਾਰੇ ਦੁਆਰਾ ਪ੍ਰਕਾਸ਼ਿਤ ਆਰਟੀਕਲ ਦੇ ਵਿੱਚ ਮਿਲੀਆਂ। ਇਸ ਦੇ ਨਾਲ ਹੀ ਸਾਨੂੰ ਸਾਲ 2021 ‘ਚ ਅਧਿਆਪਕ ਜਗਤਾਰ ਸਿੰਘ ਮਨੈਲਾ ਦਾ ਨਿਊਜ਼ 18 ਪੰਜਾਬੀ ਦੁਆਰਾ ਲਿਆ ਗਿਆ ਇੰਟਰਵਿਊ ਵੀ ਮਿਲਿਆ।

ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਜਗਤਾਰ ਸਿੰਘ ਮਨੈਲਾ ਦੀ ਅਧਿਕਾਰਿਕ ਫੇਸਬੁੱਕ ਆਈਡੀ ਨੂੰ ਖੰਗਾਲਿਆ। ਆਪਣੀ ਸਰਚ ਦੇ ਦੌਰਾਨ ਸਾਨੂੰ ਵਾਇਰਲ ਤਸਵੀਰ ਜਗਤਾਰ ਸਿੰਘ ਮਨੈਲਾ ਦੁਆਰਾ ਸਾਲ 2021 ਵਿੱਚ ਅਪਲੋਡ ਮਿਲੀ। ਇਸ ਦੇ ਨਾਲ ਹੀ ਸਾਨੂੰ ਜਗਤਾਰ ਸਿੰਘ ਮਨੈਲਾ ਦੁਆਰਾ ਸਾਲ 2020 ਵਿੱਚ ਸਕੂਲ ਦੀਆਂ ਅਪਲੋਡ ਕੀਤੀਆਂ ਗਈਆਂ ਹੋਰ ਤਸਵੀਰਾਂ ਵੀ ਮਿਲੀਆਂ।

Courtesy: Facebook/JagtarSinghManela

ਆਪਣੀ ਸਰਚ ਦੇ ਦੌਰਾਨ ਸਾਨੂੰ ਪ੍ਰਾਇਮਰੀ ਸਕੂਲ ਦੀਆਂ ਵੱਖਰੇ ਐਂਗਲ ਤੋਂ ਖਿੱਚੀਆਂ ਗਈਆਂ ਤਸਵੀਰਾਂ ਸਾਲ 2018 ਵਿੱਚ ਟਵਿੱਟਰ ਅਕਾਊਂਟ ‘ਸਕੂਲ ਸਿੱਖਿਆ ਪੰਜਾਬ’ ਦੁਆਰਾ ਵੀ ਅਪਲੋਡ ਮਿਲੀਆਂ। ਇਹਨਾਂ ਤਸਵੀਰਾਂ ਦੇ ਬਾਰੇ ਵਿਚ ਹੋਰ ਜਾਣਕਾਰੀ ਲਈ ਅਸੀਂ ਅਧਿਆਪਕ ਜਗਤਾਰ ਸਿੰਘ ਮਨੈਲਾ ਨੂੰ ਸੰਪਰਕ ਕੀਤਾ। ਸੰਪਰਕ ਹੋਣ ਤੇ ਅਸੀਂ ਆਪਣੀ ਆਰਟੀਕਲ ਨੂੰ ਅਪਡੇਟ ਕਰਾਂਗੇ। ਹਾਲਾਂਕਿ, ਸਾਡੀ ਜਾਂਚ ਤੋਂ ਇਹ ਸਪਸ਼ਟ ਹੈ ਕਿ ਸੋਸ਼ਲ ਮੀਡਿਆ ਤੇ ਕਲਾਸਰੂਮ ਦੀ ਵਾਇਰਲ ਹੋ ਰਹੀ ਤਸਵੀਰ ਪੁਰਾਣੀ ਹੈ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਤਸਵੀਰ ਪੁਰਾਣੀ ਅਤੇ ਸਾਲ 2021 ਤੋਂ ਇੰਟਰਨੇਟ ਤੇ ਮੌਜੂਦ ਹੈ। ਸਾਲ 2021 ‘ਚ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਸੀ ਜਦਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਮਾਰਚ 2022 ‘ਚ ਬਣੀ ਸੀ।

Result: Missing Context

Our Sources

Facebook post uploaded by Jagtar Singh Manela on August 6, 2021
Media report published by Punjabi Jagran on September 2, 2021
Media report published by Barnala Today on September 3 ,2021
Media report published by News 18 Punjabi on September 4 ,2021


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

image
ਜੇ ਤੁਸੀਂ ਕਿਸੇ ਦਾਅਵੇ ਦੀ ਸਚਾਈ ਦੀ ਜਾਂਚ ਕਰਵਾਉਣੀ ਹੈ, ਪ੍ਰਤੀਕਿਰਿਆ ਦੇਣੀ ਹੈ ਜਾਂ ਸ਼ਿਕਾਇਤ ਦਰਜ ਕਰਵਾਉਣੀ ਹੈ, ਤਾਂ ਸਾਨੂੰ ਵਟਸਐਪ ਕਰੋ +91-9999499044 ਜਾਂ ਸਾਨੂੰ ਈਮੇਲ ਕਰੋ checkthis@newschecker.in​. ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਫਾਰਮ ਭਰ ਸਕਦੇ ਹੋ।
Newchecker footer logo
Newchecker footer logo
Newchecker footer logo
Newchecker footer logo
About Us

Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check

Contact Us: checkthis@newschecker.in

17,571

Fact checks done

FOLLOW US
imageimageimageimageimageimageimage
cookie

ਸਾਡੀ ਵੈਬਸਾਈਟ ਕੁਕੀਜ਼ ਵਰਤਦੀ ਹੈ

ਅਸੀਂ ਕੁਕੀਜ਼ ਅਤੇ ਸਮਾਨ ਤਕਨੀਕੀ ਦੀ ਮਦਦ ਨਾਲ ਸਮੱਗਰੀ ਨੂੰ ਵਿਅਕਤਿਗਤ ਬਣਾਉਣ ਵਿੱਚ ਸਹਾਇਤਾ ਕਰਦੇ ਹਾਂ, ਵਿਗਿਆਪਨਾਂ ਨੂੰ ਅਨੁਕੂਲਿਤ ਕਰਨ ਅਤੇ ਮਾਪਣ ਵਿੱਚ ਮਦਦ ਕਰਦੇ ਹਾਂ, ਅਤੇ ਬੇਹਤਰ ਅਨੁਭਵ ਪ੍ਰਦਾਨ ਕਰਨ ਲਈ। 'ਠੀਕ ਹੈ' ਤੇ ਕਲਿੱਕ ਕਰਨ ਜਾਂ ਕੁਕੀ ਪਸੰਦੀ ਵਿੱਚ ਇੱਕ ਵਿਕਲਪ ਚਾਲੂ ਕਰਨ ਨਾਲ, ਤੁਸੀਂ ਇਸ ਨਾਲ ਸਹਿਮਤ ਹੁੰਦੇ ਹੋ, ਸਾਡੀ ਕੁਕੀ ਨੀਤੀ ਵਿੱਚ ਵਿਸਤਾਰ ਨਾਲ ਵ੍ਯਾਖਿਆ ਕੀਤੇ ਗਏ ਪ੍ਰਣਾਲੀ ਵਿੱਚ।