Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Uncategorized @pa
ਕਲੇਮ –
ਤਿਰੁਪਤੀ ਬਾਲਾਜੀ ਮੰਦਿਰ , ਭਗਵਾਨ ਰਾਮ ਮੰਦਿਰ ਦੇ ਨਿਰਮਾਣ ਲਈ 100 ਕਰੋੜ ਰੁਪਏ ਦਾਨ ਕਰੇਗਾ। ਜੈ ਸ੍ਰੀ ਰਾਮ
दक्षिण भारत का #तिरुपति_बालाजी_मंदिर #राम_मंदिर बनाने के लिए 1अरब रुपया दान करेगा
Jai Shree Ram— kavita shrivastava (@8882259371) November 12, 2019
ਵੇਰੀਫੀਕੇਸ਼ਨ –
ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਅਯੁੱਧਿਆ ਦੇ ਵਿੱਚ ਰਾਮ ਮੰਦਿਰ ਦਾ ਨਿਰਮਾਣ ਹੋਣਾ ਤੈਅ ਹੋ ਚੁਕਿਆ ਹੈ। ਕੇਂਦਰ ਸਰਕਾਰ ਦੇ ਵਲੋਂ ਬਣਾਏ ਜਾਣ ਵਾਲੇ ਟ੍ਰਸਟ ਨੂੰ ਮੰਦਿਰ ਦੀ ਜਮੀਨ ਸੌਂਪੀ ਜਾਵੇਗੀ। ਰਾਮ ਮੰਦਿਰ ਤੇ ਫੈਸਲਾ ਆਉਣ ਤੋਂ ਬਾਅਦ ਸੋਸ਼ਲ ਮੀਡਿਆ ਤੇ ਵੱਖ ਵੱਖ ਦਾਅਵੇ ਵਾਇਰਲ ਹੋ ਰਹੇ ਹਨ। ਇਸੀ ਦੌਰਾਨ ਸਾਨੂੰ ਵਟਸਐਪ ਤੇ ਇੱਕ ਮੈਸਜ ਮਿਲਿਆ ਜਿਸ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਤਿਰੁਪਤੀ ਬਾਲਾਜੀ ਮੰਦਿਰ , ਭਗਵਾਨ ਰਾਮ ਮੰਦਿਰ ਦੇ ਨਿਰਮਾਣ ਲਈ 100 ਕਰੋੜ ਰੁਪਏ ਦਾਨ ਕਰੇਗਾ।
ਵੇਖਿਆ ਜਾ ਸਕਦਾ ਹੈ ਕਿ ਕਿਸ ਤਰਾਂ ਟਵਿੱਟਰ ਤੇ ਵੱਖ ਵੱਖ ਯੂਜ਼ਰਸ ਦੇ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਿਰੁਪਤੀ ਬਾਲਾਜੀ ਮੰਦਿਰ , ਭਗਵਾਨ ਰਾਮ ਮੰਦਿਰ ਦੇ ਨਿਰਮਾਣ ਲਈ 100 ਕਰੋੜ ਰੁਪਏ ਦਾਨ ਕਰੇਗਾ।
क्या करूँ उन मूर्खो का जो साई पर दान देते है जबकि शिरडी ट्रस्ट राम मंदिर निर्माण में कुछ नही देगा।
वहीँ तिरुपति मन्दिर देगा ₹1अरब— Devendra Singh Kashyap (@Devendr23235566) November 13, 2019
भव्य राम मंदिर के लिए तिरुमाला तिरुपति देवस्थानम देगा 1 ( एक ) अरब रूपये l तिरुपति बालाजी को प्रणाम करता हु l और मंदिर के राम भक्तोे को भl इस महान दान के लिए अभिनन्दन करता हु l जय बालाजी की जय लिए जय प्रभु श्री राम की जय लिए https://t.co/4VjCTQwo2K
— Kashilal Agarwala (@KashilalAgarwa1) November 12, 2019
तिरुपति बालाजी मंदिर देगा एक अरब रुपये
राम मंदिर के निर्माण के लिए…
जय श्री राम…..
जय जय श्री राम जानकी जय बोलो हनुमान की pic.twitter.com/bOHXRokUIl— सावन श्रीवास्तव (@SawanShrivasta4) November 12, 2019
हनुमान मंदिर ट्रस्ट पटना राम मंदिर निर्माण के लिए 10 करोड़ रुपए दान देगा पटना में बाढ़ आने के समय हनुमान मंदिर ट्रस्ट घाटे में था क्या ?
— santosh yadav (@santosh19047839) November 13, 2019
ਕੁਝ ਵੱਖ ਵੱਖ ਕੀ ਵਰਡਸ ਦੀ ਮਦਦ ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਦਾਅਵੇ ਨੂੰ ਖੰਗਾਲਿਆ। ਪੜਤਾਲ ਦੇ ਦੌਰਾਨ ਸਾਨੂੰ News State ਦਾ ਲੇਖ ਮਿਲਿਆ। ਲੇਖ ਦੇ ਮੁਤਾਬਕ ਤਿਰੁਪਤੀ ਬਾਲਾਜੀ ਮੰਦਿਰ , ਅਯੁੱਧਿਆ ਦੇ ਵਿੱਚ ਭਗਵਾਨ ਰਾਮ ਮੰਦਿਰ ਦੇ ਨਿਰਮਾਣ ਲਈ 1 ਕਰੋੜ ਰੁਪਏ ਦਾਨ ਕਰੇਗਾ।
ਇਸ ਦੇ ਨਾਲ ਹੀ ਸਾਨੂੰ ਇੱਕ ਹੋਰ ਲੇਖ ਮਿਲਿਆ ਜਿਸ ਦੇ ਮੁਤਾਬਕ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਟ੍ਰਸਟ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਜਿਸ ਤੋਂ ਬਾਅਦ ਮੰਦਿਰ ਬਣਾਉਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਲੋਕ ਰਾਸ਼ੀ ਦੇਣ ਦੀ ਘੋਸ਼ਣਾ ਕਰ ਰਹੇ ਹਨ।

10 ਕਰੋੜ ਦੀ ਮਦਦ
ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਪਸਥਿਤ ਮਹਾਵੀਰ ਮੰਦਰ ਨੇ ਵੀ ਰਾਮ ਮੰਦਰ ਦੇ ਨਿਰਮਾਣ ਵਿੱਚ ਸਹਿਯੋਗ ਕਰਨ ਦਾ ਫੈਸਲਾ ਕੀਤਾ ਹੈ। ਪਟਨਾ ਦੇ ਮਹਾਵੀਰ ਸੇਵਾ ਟਰੱਸਟ ਨੇ ਪ੍ਰਸਤਾਵਿਤ ਟਰੱਸਟ ਨੂੰ ਦਸ ਕਰੋੜ ਰੁਪਏ ਦਾਨ ਦੇਣ ਦਾ ਐਲਾਨ ਕੀਤਾ ਹੈ।
ਪੜਤਾਲ ਦੇ ਦੌਰਾਨ ਅਸੀਂ ਤਿਰੂਪਤੀ ਬਾਲਾ ਜੀ ਦੁਆਰਾ 100 ਕਰੋੜ ਰੁਪਏ ਦਾਨ ਕਰਨ ਦੀ ਖਬਰ ਨੂੰ ਗਲਤ ਪਾਇਆ। ਜਾਂਚ ਦੇ ਮੁਤਾਬਕ ਤਿਰੂਪਤੀ ਬਾਲਾ ਜੀ ਰਾਮ ਮੰਦਰ ਦੀ ਉਸਾਰੀ ਲਈ 1 ਕਰੋੜ ਰੁਪਏ ਦਾਨ ਕਰਨਗੇ।
ਟੂਲਜ਼ ਵਰਤੇ
*ਗੂਗਲ ਕੀ ਵਰਡਸ ਸਰਚ
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ , ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in)
Shaminder Singh
October 15, 2024
Shaminder Singh
September 23, 2024
Shaminder Singh
July 20, 2024