ਵੇਖੋ ਸ੍ਰੀ ਹਰਿਮੰਦਰ ਸਾਹਿਬ ਦਾ ਦੀਵਾਲੀ ਮੌਕੇ ਅਦਭੁੱਤ ਨਜ਼ਾਰਾ
ਸੋਸ਼ਲ ਮੀਡਿਆ ‘ਤੇ ਅੰਮ੍ਰਿਤਸਰ ਵਿਖੇ ਸਥਿਤ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਵਾਇਰਲ ਹੋ ਰਹੀ ਹੈ। ਤਸਵੀਰ ਦੇ ਵਿੱਚ ਸਵਰਨ ਮੰਦਿਰ (ਸ੍ਰੀ ਹਰਿਮੰਦਰ ਸਾਹਿਬ) ਨੂੰ ਰੋਸ਼ਨੀ ਅਤੇ ਲਾਲਟੈਨਾ ਦੇ ਨਾਲ ਸਜਿਆ ਹੋਇਆ ਹੈ। ਸੋਸ਼ਲ ਮੀਡਿਆ ਦੇ ਉੱਤੇ ਇਸ ਤਸਵੀਰ ਨੂੰ ਦੀਵਾਲੀ ਦੇ ਮੌਕੇ ਦੀ ਦਸਿਆ ਜਾ ਰਿਹਾ ਹੈ। ਤਸਵੀਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਮੋਮਬੱਤੀਆਂ ਅਤੇ ਦੀਪ ਦੇ ਨਾਲ ਸਜਾਵਟ ਕਰਦੇ ਦਿਖ ਰਹੇ ਹਨ ਜਦਕਿ ਹਵਾ ਦੇ ਵਿੱਚ ਉੱਡ ਰਹੀਆਂ ਲਾਲਟੈਨਾ ਸ੍ਰੀ ਹਰਿਮੰਦਰ ਸਾਹਿਬ ਦਾ ਇਕ ਅਦਭੁੱਤ ਨਜ਼ਾਰਾ ਪੇਸ਼ ਕਰ ਰਹੀਆਂ ਹਨ। ਫੇਸਬੁੱਕ ਪੇਜ਼ ‘The Trippers’ ਨੇ ਇਸ ਤਸਵੀਰ ਨੂੰ ਸਾਂਝਾ ਕੀਤਾ ਹੋਇਆ ਹੈ ਜਿਸ ਨੂੰ ਹਾਲੇ ਤਕ 8,000 ਤੋਂ ਵੱਧ ਲੋਕਾਂ ਨੇ ਲੈਕੇ ਤੇ 567 ਤੋਂ ਵੱਧ ਲੋਕਾਂ ਨੇ ਸ਼ੇਅਰ ਕੀਤਾ ਹੋਇਆ ਹੈ।
ਅਸੀਂ ਵੇਖਿਆ ਕਿ ਇਸ ਤਸਵੀਰ ਨੂੰ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਇਸ ਤਸਵੀਰ ਨੂੰ ਬਾਲੀਵੁੱਡ ਅਦਾਕਾਰਾਂ ਦੇ ਨਾਲ ਕਈ ਵੱਡੀਆਂ ਹਸਤੀਆਂ ਨੇ ਵੀ ਵੱਖ ਵੱਖ ਸੋਸ਼ਲ ਮੀਡਿਆ ਪਲੇਟਫਾਰਮਾਂ ‘ਤੇ ਸ਼ੇਅਰ ਕੀਤਾ ਹੋਇਆ ਹੈ।
ਆਓ ! ਅਸੀਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਇਸ ਤਸਵੀਰ ਦੇ ਦਾਅਵੇ ਦੀ ਅਸਲ ਸਚਾਈ ਦੇ ਨਾਲ। ਦਾਅਵੇ ਦੀ ਜਾਂਚ ਲਈ ਅਸੀਂ ਸਬ ਤੋਂ ਪਹਿਲਾਂ ‘ਗੂਗਲ ਕੀ ਵਰਡਸ’ ਸਰਚ ਦੀ ਮਦਦ ਨਾਲ ਸਰਚ ਕੀਤਾ। ਗੂਗਲ ਉੱਤੇ ਸਾਨੂੰ ਇਸ ਤਸਵੀਰ ਦੀਆਂ ਮਿਲਦੀ ਜੁਲਦੀਆਂ ਤਸਵੀਰ ਮਿਲੀਆਂ। ਅਸੀਂ ਇਸ ਤਸਵੀਰ ਦਾ ਸਕਰੀਨਸ਼ੋਟ ਲਿਆ ਅਤੇ ‘ਗੂਗਲ ਰਿਵਰਸ ਇਮੇਜ਼’ ਤੇ ਸਰਚ ਦੀ ਮਦਦ ਨਾਲ ਇਹ ਪਾਇਆ ਕਿ ਇਸ ਤਸਵੀਰ ਨੂੰ 2015 ਅਤੇ 2017 ਵਿੱਚ ਵੀ ਕਾਫੀ ਸ਼ੇਅਰ ਕੀਤਾ ਗਿਆ ਸੀ ।
ਇਸ ਦਾਅਵੇ ਦੀ ਪੁਸ਼ਟੀ ਲਈ ਅਸੀਂ ਆਪਣੀ ਜਾਂਚ ਨੂੰ ਜਾਰੀ ਰੱਖਿਆ। ਤਸਵੀਰ ਦੀ ਪੜਤਾਲ ਲਈ ਅਸੀਂ “ਟਵਿੱਟਰ ਸਰਚ’ ਮਦਦ ਨਾਲ ਇਸ ਤਸਵੀਰ ਨੂੰ ਖੰਗਾਲਿਆ ਤਾਂ ਪਾਇਆ ਕਿ ਇਸ ਤਸਵੀਰ ਨੂੰ ਉੱਘੇ ਬਾਲੀਵੁੱਡ ਅਦਾਕਾਰ ‘ ਅਮਿਤਾਭ ਬੱਚਨ’ ਅਤੇ ਉਘੇ ਲੇਖਕ ‘ਸੁਹੇਲ ਸੇਠ’ ਨੇ ਵੀ ਆਪਣੇ ਟਵਿੱਟਰ ਹੈਂਡਲ ‘ਤੇ ਸ਼ੇਅਰ ਕੀਤਾ ਹੋਇਆ ਸੀ। ਇਸ ਤਸਵੀਰ ਨੂੰ ਕਈ ਉਘੇ ਨੇਤਾਵਾਂ ਨੇ ਵੀ ਆਪਣੀ ਫੇਸਬੁੱਕ ਵਾਲ ਉੱਤੇ ਸ਼ੇਅਰ ਕੀਤਾ ਹੋਇਆ ਸੀ।
ਜਾਂਚ ਪੜਤਾਲ ਦੇ ਵਿੱਚ ਇਸ ਵਾਇਰਲ ਤਸਵੀਰ ਦੇ ਉੱਤੇ ਸਾਨੂੰ ਅੰਗਰੇਜ਼ੀ ਦੇ ਵਿੱਚ ‘ਨਵਕਰਨ ਬਰਾੜ’ ਲਿਖਿਆ ਹੋਇਆ ਮਿਲਿਆ। ਅਸੀਂ ਪਾਇਆ ਕਿ ਨਵਕਰਨ ਬਰਾੜ ਨੇ ਸਬ ਤੋਂ ਪਹਿਲਾਂ ਇਸ ਤਸਵੀਰ ਨੂੰ 20 ਅਕਤੂਬਰ , 2017 ਨੂੰ ਸ਼ੇਅਰ ਕੀਤਾ ਸੀ। ਗੂਗਲ ਸਰਚ ਦੀ ਮਦਦ ਨਾਲ ਸਾਨੂੰ ਨਵਕਰਨ ਬਰਾੜ ਦਾ ਅਧਿਕਾਰਿਕ ਟਵਿੱਟਰ ਹੈਂਡਲ ਮਿਲਿਆ ਜਿਸ ਵਿੱਚ ਓਹਨਾ ਨੇ ਦਾਅਵਾ ਕੀਤਾ ਕਿ ਇਹ ਤਸਵੀਰ ਉਹਨਾਂ ਦੇ ਵਲੋਂ ਬਣਾਈ ਗਈ ਹੈ।
ਇੱਕ ਯੂਜ਼ਰ ਦੇ ਸਵਾਲ ਦਾ ਜਵਾਬ ਦਿੰਦਿਆਂ ਨਵਕਰਨ ਬਰਾੜ ਨੇ ਲਿਖਿਆ ਕਿ ਇਹ ਤਸਵੀਰ ਉਹਨਾਂ ਦੇ ਵਲੋਂ ਬਣਾਈ ਗਈ ਹੈ ਅਤੇ ਫੋਟੋਸ਼ੋਪਡ ਹੈ। ਅਸੀਂ ਇਹ ਵੀ ਪਾਇਆ ਕਿ ਦੀਵਾਲੀ ਤੋਂ ਇਕ ਹਫਤੇ ਪਹਿਲਾਂ ਵੀ ਇਸ ਤਸਵੀਰ ਨੂੰ ਵਾਇਰਲ ਕੀਤਾ ਜਾ ਰਿਹਾ ਹੈ।
ਅਸੀਂ ਆਪਣੀ ਜਾਂਚ ਦੇ ਵਿੱਚ ਪਾਇਆ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਫੋਟੋਸ਼ੋਪਡ ਤਸਵੀਰ ਨੂੰ ਸੋਸ਼ਲ ਮੀਡਿਆ ਤੇ ਉੱਤੇ ਵਾਇਰਲ ਕੀਤਾ ਜਾ ਰਿਹਾ ਹੈ। ਸਾਡੀ ਜਾਂਚ ਦੇ ਵਿੱਚ ਇਹ ਸਾਬਿਤ ਹੋਇਆ ਕਿ ਇਕ ਫੋਟੋਸ਼ੋਪਡ ਤਸਵੀਰ ਨੂੰ ਹਰਿਮੰਦਰ ਸਾਹਿਬ ਦਾ ਦੱਸਕੇ ਸੋਸ਼ਲ ਮੀਡਿਆ ਦੇ ਉੱਤੇ ਗ਼ਲਤ ਦਾਅਵੇ ਦੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਟੂਲਜ਼ ਵਰਤੇ –
* ਗੂਗਲ ਕੀ ਵਰਡਸ ਸਰਚ
*ਫੇਸਬੁੱਕ ਸਰਚ
*ਯੂ ਟਿਊਬ ਸਰਚ
ਰਿਜ਼ਲਟ – ਗ਼ਲਤ ਦਾਅਵਾ
(ਅਗਰ ਤੁਹਾਨੂੰ ਲੱਗਦਾ ਹੈ ਕਿ ਇਸ ਲੇਖ ਦੇ ਵਿੱਚ ਕੋਈ ਗ਼ਲਤੀ ਹੈ ਯਾ ਫੇਰ ਕਿਸੀ ਖ਼ਬਰ ਨੂੰ ਲੈਕੇ ਤੁਸੀ ਗੁੰਮਰਾਹ ਹੋ ਤਾਂ ਸਾਨੂੰ [email protected] ਤੇ ਈ ਮੇਲ ਕਰਕੇ ਸਟੀਕ ਅਤੇ ਸਹੀ ਜਾਣਕਾਰੀ ਪ੍ਰਾਪਤ ਕਰੋ।)