ਸ਼ੁੱਕਰਵਾਰ, ਮਾਰਚ 29, 2024
ਸ਼ੁੱਕਰਵਾਰ, ਮਾਰਚ 29, 2024

HomeUncategorized @paਕਰਤਾਰਪੁਰ ਕਾਰੀਡੋਰ ਦੇ ਉਦਘਾਟਨ ਦੇ ਮੌਕੇ ਤੇ ਇਮਰਾਨ ਖਾਨ ਦੀ ਗੱਲਬਾਤ ਦਾ...

ਕਰਤਾਰਪੁਰ ਕਾਰੀਡੋਰ ਦੇ ਉਦਘਾਟਨ ਦੇ ਮੌਕੇ ਤੇ ਇਮਰਾਨ ਖਾਨ ਦੀ ਗੱਲਬਾਤ ਦਾ ਵੀਡੀਓ ਗੁੰਮਰਾਹਕਰਨ ਦਾਅਵੇ ਨਾਲ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ –

ਇਮਰਾਨ ਖਾਨ ਦਾ ਅੰਦਰੂਨੀ ਪਲੈਨ ਬੇਨਕਾਬ

ਇਮਰਾਨ ਖਾਨ : ਮਨਮੋਹਨ ਆ ਗਿਆ ?
ਮਹਿਲਾ ਮੰਤਰੀ : ਹਾਂ , ਸਿੱਧੂ ਨੂੰ ਰੋਕ ਰਹੇ ਸੀ
ਇਮਰਾਨ ਖਾਨ : ਓਹਨੂੰ (ਸਿੱਧੂ) ਨੂੰ ਹੀਰੋ ਬਣਾਵੇਂਗੇ
ਮਹਿਲਾ ਮੰਤਰੀ : ਹਾਂ ਉਹ ਸਾਰੇ ਚੈਨਲ ਦੀ ਹੈਡਲਾਈਨ ਬਣੇਗਾ

ਵੇਰੀਫੀਕੇਸ਼ਨ

ਕਰਤਾਰਪੁਰ ਕਾਰੀਡੋਰ ਦੇ ਉਦਘਾਟਨ ਦੇ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਇੱਕ ਵੀਡੀਓ ਕਾਰੀਡੋਰ ਦੇ ਉਦਘਾਟਨ ਤੋਂ ਬਾਅਦ ਸੋਸ਼ਲ ਮੀਡਿਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਦੇ ਵਿੱਚ ਇਮਰਾਨ ਖਾਨ ਆਪਣੇ ਮੰਤਰੀ ਮੰਡਲ ਦੇ ਨਾਲ ਇੱਕ ਬੱਸ ਦੇ ਵਿੱਚ ਸਵਾਰ ਹੋਕੇ ਕਰਤਾਰਪੁਰ ਕਾਰੀਡੋਰ ਦਾ ਨਿਰੀਖਣ ਕਰਦੇ ਨਜ਼ਰ ਆ ਰਹੇ ਹਨ।

ਨਿਰੀਖਣ ਦੇ ਦੌਰਾਨ ਹੋਈ ਗੁਫ਼ਤਗੂ ਵਿੱਚ ਇਮਰਾਨ ਖਾਨ ਆਪਣੇ ਇੱਕ ਮੰਤਰੀ ਤੋਂ ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਬਾਰੇ ਵਿੱਚ ” ਸਾਡਾ ਸਿੱਧੂ ਕਿਥੇ ਹੈ ” ਇਹ ਕਹਿ ਕੇ ਪੁੱਛਦੇ ਹਨ ਅਤੇ ਉਸ ਤੋਂ ਬਾਅਦ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਬਾਰੇ ਵਿੱਚ ਵੀ ਪੁੱਛਦੇ ਨਜ਼ਰ ਆ ਰਹੇ ਹਨ।

ਇਸ ਪੂਰੀ ਘਟਨਾ ਦੀ ਵੀਡੀਓ ਨੂੰ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਤਜਿੰਦਰ ਪਾਲ ਸਿੰਘ ਬੱਗਾ ਨੇ ਆਪਣੇ ਟਵਿੱਟਰ ਅਕਾਊਂਟ ਤੇ ਇਮਰਾਨ ਖਾਨ ਦੇ ਸਨਸਨੀਖੇਜ਼ ਖੁਲਾਸੇ ਦੱਸਕੇ ਸ਼ੇਅਰ ਕੀਤਾ। ਇਸਦੇ ਨਾਲ ਹੀ ਸਾਨੂੰ ਇੱਕ ਹੋਰ ਟਵੀਟ ਮਿਲਿਆ ਜਿਸ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਇਮਰਾਨ ਖਾਨ ਦੀ ਟੀਮ ਦਾ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ।

ਇਸ ਘਟਨਾ ਦੀ ਜਾਂਚ ਦੇ ਲਈ ਅਸੀਂ ਵੀਡੀਓ ਨੂੰ ਗੂਗਲ ਤੇ ਕੁਝ ਕੀ ਵਰਡਸ ਦੀ ਮਦਦ ਨਾਲ ਖੰਗਾਲਿਆ। ਇਸ ਦੌਰਾਨ ਸਾਨੂੰ ਪੰਜਾਬ ਤਕ ਦੇ ਯੂ ਟਿਊਬ ਚੈਨਲ ਤੇ ਅਪਲੋਡ ਇੱਕ ਵੀਡੀਓ ਮਿਲਿਆ।

जब बोले इमरान खान ‘हमारा SIDHU किधर है’?

शनिवार को करतारपुर कॉरिडोर के उद्घाटन के बाद श्रद्धालुओं का जत्था दर्शन के लिए रवाना हुआ…पहले जत्थे में पूर्व प्रधानमंत्री मनमोहन सिंह, पंजाब के सीएम कैप्टन अमरिंदर सिंह और नवजोत सिंह सिद्धू भी दर्शन के लिए पहुंचे…इस दौरान इमरान खान की अपने मंत्रियों के साथ सिद्धू को लेकर दिलचस्प बातचीत सामने आई है। #KartarpurCorridor #NavjotSinghSidhu #Imrankhan कृपया इस लिंक पर क्लिक करें और TAK ऐप डाउनलोड करें https://bit.ly/33A6Scr —— About the channel: Punjab Tak is a news channel about Punjab and Punjabis residing in the different parts of the world.

ਵੀਡੀਓ ਦੇ ਵਿੱਚ ਇਮਰਾਨ ਖਾਨ ‘ਨਵਜੋਤ ਸਿੰਘ ਸਿੱਧੂ’ ਦੇ ਬਾਰੇ ਵਿੱਚ ਪੁੱਛਦੇ ਬੋਲਦੇ ਹਨ ਕਿ ,”ਸਾਡਾ ਸਿੱਧੂ ਕਿਧਰ ਹੈ।” ਪਰ ਵੀਡੀਓ ਦੇ ਵਿੱਚ ਮਨਮੋਹਨ ਸਿੰਘ ਦਾ ਨਾਮ ਨਹੀਂ ਲਿਆ ਗਿਆ। ਇਸਦੇ ਨਾਲ ਹੀ ਸਾਨੂੰ ‘The Print’  ਵੈਬਸਾਈਟ ਤੇ ਪ੍ਰਕਾਸ਼ਿਤ ਲੇਖ ਮਿਲਿਆ।ਲੇਖ ਦੇ ਵਿੱਚ ਵਾਇਰਲ ਵੀਡੀਓ ਅਪਲੋਡ ਸੀ। ਲੇਖ ਦੇ ਵਿੱਚ ਇਮਰਾਨ ਖਾਨ ਨੇ ਮਨਮੋਹਨ ਸਿੰਘ ਦੇ ਬਾਰੇ ਵਿੱਚ ਗੱਲ ਨਹੀਂ ਕੀਤੀ।

ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਤੇ ਸਾਨੂੰ ਪਾਕਿਸਤਾਨ ਦੀ ਮੀਡਿਆ ਏਜੇਂਸੀ ਦੇ ਚੈਨਲ ਤੇ ਪੂਰੇ ਉਦਘਾਟਨ ਸਮਾਰੋਹ ਦਾ 29 ਮਿੰਟ 19 ਸਕਿੰਟ ਦਾ ਵੀਡੀਓ ਮਿਲਿਆ।

Exclusive Video!! Imran Khan, Sidhu & Sunny Deol Kartarpur Bus Tour

Exclusive Video!! Imran Khan, Sidhu & Sunny Deol Kartarpur Corridor Bus Tour 24 News HD is one of the leading news channels of Pakistan bringing you the latest current affairs from Pakistan and around the world. Live National Assembly and Senate Session.

ਵੀਡੀਓ ਦੀ ਜਾਂਚ ਕਰਨ ਤੋਂ ਬਾਅਦ ਸਾਨੂੰ ਪਤਾ ਚੱਲਿਆ ਕਿ ਇਮਰਾਨ ਖਾਨ ਨੇ ਆਪਣੇ ਸਹਿਯੋਗੀ ਡਾ. ਫਿਰਦੌਸ ਆਸ਼ਿਕ ਅਵਾਣ ਤੋਂ ਵਿਅੰਗਾਤਮਕ ਤੌਰ ਤੇ ਪੁੱਛਿਆ ਕਿ ‘ਸਾਡਾ ਸਿੱਧੂ ਕਿਥੇ ਹੈ’ ਇਸ ਤੋਂ ਬਾਅਦ ਇਮਰਾਨ ਖਾਨ ਨੇ ਖੁਦ ਦੇ ਬਿਆਨ ਨੂੰ ਦੁਹਰਾਓਂਦੇ ਕਿਹਾ ਕਿ ਮੈਂ ‘ਸਾਡਾ’ ਬੋਲ ਰਿਹਾ ਹਾਂ। ਉਸ ਤੋਂ ਬਾਅਦ ਇੱਕ ਮੈਂਬਰ ਦੇ ਵਿੱਚੋਂ ਕਿਸੀ ਨੇ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਨੂੰ ਰੋਕ ਲਿਆ ਗਿਆ ਹੈ ਜਿਸ ਉੱਤੇ ਡਾ. ਫਿਰਦੌਸ ਆਸ਼ਿਕ ਅਵਾਣ ਨੇ ਕਿਹਾ ਕਿ ਅਗਰ ਸਿੱਧੂ ਨੂੰ ਰੋਕਣਗੇ ਤਾਂ ਕਲ ਮੀਡਿਆ ਦੀ ਹੈਡਲਾਈਨ ਬਣ ਜਾਵੇਗਾ। ਇਸ ਤੋਂ ਬਾਅਦ ਸਾਧਾਰਨ ਤਰੀਕੇ ਦੇ ਨਾਲ ਪੁੱਛਿਆ ਕਿ ‘ਮਨਮੋਹਨ ਆ ਗਿਆ।’ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸਾਨੂੰ ਇਸ ਤਰਾਂ ਦਾ ਕੁਝ ਨਹੀਂ ਮਿਲਿਆ ਜਿਸਨੂੰ ਸਨਸਨੀਖੇਜ ਖੁਲਾਸਾ ਕਿਹਾ ਜਾ ਸਕੇ।

newschecker.in ਟੀਮ ਦੀ ਪੜਤਾਲ ਦੇ ਵਿੱਚ ਵਾਇਰਲ ਦਾਅਵਾ ਗੁੰਮਰਾਹਕਰਨ ਸਾਬਿਤ ਹੋਇਆ।

ਟੂਲਜ਼ ਵਰਤੇ

*ਗੂਗਲ ਸਰਚ
*ਯੂ ਟਿਊਬ ਸਰਚ

ਰਿਜ਼ਲਟ – ਗੁੰਮਰਾਹਕਰਨ ਦਾਅਵਾ

(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ , ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in)

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular