ਬਹੁ ਚਰਚਿਤ ਨਿਰਭਿਆ ਰੇਪ ਮਾਮਲੇ ਦੇ ਚਾਰੋਂ ਦੋਸ਼ੀਆਂ ਨੂੰ ਜਲਦੀ ਹੀ ਫਾਂਸੀ ਦਿੱਤੀ ਜਾ ਸਕਦੀ ਹੈ ਜਿਸ ਦੇ ਨਾਲ ਦਿੱਲੀ ਚ ਚਲਦੀ ਬੱਸ ਵਿੱਚ 16 ਦਸੰਬਰ 2012 ਨੂੰ ਬਲਾਤਕਾਰ ਕੀਤਾ ਗਿਆ ਜਿਸ ਦੀ 29 ਦਸੰਬਰ ਨੂੰ ਸਿੰਘਾਪੁਰ ਵਿੱਚ ਮੌਤ ਹੋ ਗਈ ਸੀ।ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਨਿਰਭਿਆ ਰੇਪ ਮਾਮਲੇ ਦੀ 8ਵੀਂ ਬਰਸੀ ਮੌਕੇ ਇਨਾਂ ਦੋਸ਼ੀਆਂ ਨੂੰ ਫਾਂਸੀ ਦੇ ਫੰਦੇ ਤੇ ਲਟਕਾਇਆ ਜਾ ਸਕਦਾ ਹੈ ਹਾਲਾਂਕਿ ਇੱਕ ਮੁਲਜ਼ਮ ਦੇ ਵਲੋਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਉਣ ਤੋਂ ਬਾਅਦ ਫਾਂਸੀ ਦੀ ਸਜ਼ਾ ਵਿਚਾਰ ਅਧੀਨ ਹੈ।
ਇਸ ਮਾਮਲੇ ਵਿੱਚ ਪਹਿਲਾਂ ਹੀ ਇੱਕ ਮੁਲਜ਼ਮ ਰਾਮ ਸਿੰਘ ਨੇ ਤਿਹਾੜ ਜੇਲ ਵਿੱਚ ਖੁਦਕੁਸ਼ੀ ਕਰ ਲਈ ਸੀ। ਜਿਸ ਉੱਤੇ 14 ਮਾਰਚ, 2014 ਨੂੰ ਦਿੱਲੀ ਹਾਈਕੋਰਟ ਨੇ ਵੀ ਮੁਹਰ ਲਗਾ ਦਿੱਤੀ ਸੀ ਜਦੋਂ ਕਿ 9 ਜੁਲਾਈ 2018 ਨੂੰ ਸੁਪਰੀਮ ਕੋਰਟ ਤਿੰਨ ਦੋਸ਼ੀਆਂ ਦੋਸ਼ੀ ਮੁਕੇਸ਼, ਪਵਨ,ਵਿਨੇ ਦੀ ਮੁੜ ਨਜਰਸਾਨੀ ਪਟੀਸ਼ਨ ਖਾਰਜ ਕਰ ਦਿਤੀ ਸੀ। ਇੱਕ ਮੁਲਜ਼ਮ ਅਕਸ਼ੇ ਕੁਮਾਰ ਸਿੰਘ ਹਾਲੇ ਦੀ ਨਜਰਸਾਨੀ ਪਟੀਸ਼ਨ ਰਾਸ਼ਟਰਪਤੀ ਕੋਲ ਲਗਾ ਸਕਦਾ ਹੈ ਹਾਲਾਂਕਿ ਸੁਪਰੀਮ ਕੋਰਟ ਵਲੋਂ ਅਕਸ਼ੇ ਕੁਮਾਰ ਸਿੰਘ ਦੀ ਪਟੀਸ਼ਨ ਨੂੰ ਖਾਰਿਜ਼ ਕਰ ਦਿੱਤਾ ਗਿਆ ਸੀ।
ਕਿਵੇਂ ਹੁੰਦਾ ਹੈ ਫਾਂਸੀ ਦਾ ਫੰਦਾ ਤਿਆਰ ?
ਫਾਂਸੀ ਸ਼ਬਦ ਹਰ ਕਿਸੇ ਨੇ ਸੁਣਿਆ ਹੈ ਪਰ ਤੁਹਾਨੂੰ ਨਹੀਂ ਪਤਾ ਨਹੀਂ ਕਿ ਫਾਂਸੀ ਦਾ ਫੰਦਾ ਤਿਆਰ ਕਰਨ ਲਈ ਵੀ ਇੱਕ ਪ੍ਰਕਿਰਿਆ ਹੈ। ਫਾਂਸੀ ਦਾ ਫੰਦਾ ਸਿਰਫ ਬਿਹਾਰ ਦੀ ਬਕਸਰ ਜੇਲ ਵਿੱਚ ਤਿਆਰ ਹੁੰਦਾ ਹੈ। ਇੱਕ ਫਾਂਸੀ ਦੇ ਫੰਦੇ ਨੂੰ ਤਿਆਰ ਕਰਨ ਲਈ 7200 ਕੱਚੇ ਧਾਗੇ ਵਰਤੇ ਜਾਂਦੇ ਹਨ। ਅਤੇ ਫੰਦੇ ਵਾਲੇ ਰੱਸੇ ਨੂੰ ਤਿਆਰ ਕਰਨ ਲਈ 2 ਤੋਂ ਤਿੰਨ ਦਿਨ ਦਾ ਸਮਾਂ ਲੱਗਦਾ ਹੈ। ਫਾਂਸੀ ਦਾ ਫੰਦਾ ਤਿਆਰ ਕਰਨ ਲਈ 5 ਤੋਂ 6 ਕੈਦੀ ਕੰਮ ਕਰਦੇ ਹਨ ਅਤੇ ਫੰਦੇ ਦੀ ਲਟ ਨੂੰ ਤਿਆਰ ਕਰਨ ਲਈ ਮਸ਼ੀਨ ਦੀ ਵਰਤੋਂ ਵੀ ਹੁੰਦਾ ਹੈ। ਇੱਕ ਫੰਦੇ ਦੀ ਕੀਮਤ 1725 ਰੁਪਏ ਰੱਖੀ ਗਈ ਹੈ।
ਕਦੋਂ ਤੋਂ ਬਣ ਰਹੀ ਹੈ ਬਕਸਰ ਜੇਲ ਵਿੱਚ ਰੱਸੀ?
ਬਿਹਾਰ ਦੀ ਬਕਸਰ ਜੇਲ ਵਿੱਚ ਸਾਲ 1930 ਤੋਂ ਲਟਕਣ ਵਾਲੀਆਂ ਰੱਸੀਆਂ ਬਣ ਰਹੀਆਂ ਹਨ ਅਤੇ ਕਿਹਾ ਜਾਂਦਾ ਹੈ ਕਿ ਜਦੋਂ ਵੀ ਇਥੋਂ ਦੀ ਬਣੀ ਰੱਸੀ ਨਾਲ ਜਦੋਂ ਵੀ ਫਾਂਸੀ ਦਿੱਤੀ ਗਈ ਹੈ , ਉਹ ਹਮੇਸ਼ਾ ਸਫ਼ਲ ਰਹੀ ਹੈ। ਦਰਅਸਲ, ਇਸ ਰੱਸੀ ਨੂੰ ਮਨੀਲਾ ਰੋਪ ਜਾਂ ਮਨੀਲਾ ਰੱਸੀ ਵੀ ਕਿਹਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਤੋਂ ਮਜ਼ਬੂਤ ਰੱਸੀ ਕੋਈ ਨਹੀਂ ਹੈ। ਇਸ ਲਈ ਇਸ ਰੱਸੀ ਦਾ ਇਸਤੇਮਾਲ ਪੁਲ ਬਣਾਉਣ, ਭਾਰੀ ਭਾਰ ਚੁੱਕਣ ਅਤੇ ਭਾਰੀ ਵਜ਼ਨ ਲਟਕਾਉਣ ਵਿਚ ਵੀ ਇਸਤੇਮਾਲ ਹੁੰਦਾ ਹੈ। ਇਹ ਰੱਸੀ ਸਭ ਤੋਂ ਪਹਿਲਾਂ ਫਿਲੀਪੀਨਜ਼ ਦੇ ਕਿਸੇ ਪੌਦੇ ਤੋਂ ਬਣੀ ਸੀ, ਇਸ ਲਈ ਇਸ ਦਾ ਨਾਮ ਮਨੀਲਾ ਰੋਪ ਜਾਂ ਮਨੀਲਾ ਰੱਸੀ ਰੱਖਿਆ ਗਿਆ ਸੀ। ਇਹ ਇਕ ਖਾਸ ਕਿਸਮ ਦੀ ਤਾਰ ਵਾਲੀ ਰੱਸੀ ਹੈ ਅਤੇ ਇਸ ਉੱਤੇ ਪਾਣੀ ਦਾ ਵੀ ਕੋਈ ਅਸਰ ਨਹੀਂ ਹੁੰਦਾ।

ਫਾਂਸੀ ਦੇਣ ਦੀ ਪ੍ਰਕਿਰਿਆ ?
ਜੱਜ ਜਦੋਂ ਕਿਸੇ ਵੀ ਮੁਲਜ਼ਮ ਨੂੰ ਫਾਂਸੀ ਦੀ ਸਜ਼ਾ ਸੁਣਾਉਦਾ ਹੈ ਤਾਂ ਉਹ ਆਪਣੇ ਪਿੰਨ ਦੀ ਨਿੱਬ ਤੋੜ ਦਿੰਦਾ ਹੈ ਤਾਂ ਜੋ ਇਹ ਪਿੰਨ ਮੁੜ ਵਰਤੋਂ ਵਿੱਚ ਨਾ ਆ ਸਕੇ ਕਿਓਂਕਿ ਇਸ ਪਿੰਨ ਨਾਲ ਕਿਸੇ ਵਿਅਕਤੀ ਦਾ ਆਖਰੀ ਦਿਨ ਤੈਅ ਕੀਤਾ ਗਿਆ ਹੁੰਦਾ ਹੈ। ਦੇਸ਼ ਦਾ ਰਾਸ਼ਟਰਪਤੀ ਜਦੋਂ ਕਿਸੇ ਵੀ ਫਾਂਸੀ ਯਾਫਤਾ ਕੈਦੀ ਦੀ ਰਹਿਮ ਅਪੀਲ ਠੁਰਕਾ ਦਿੰਦਾ ਹੈ ਤਾਂ ਡੈੱਥ ਵਾਰੰਟ ਜਾਰੀ ਹੁੰਦਾ ਹੈ ਜਿਸ ਵਿੱਚ ਕੈਦੀ ਨੂੰ ਫਾਂਸੀ ਦੇਣ ਦਾ ਸਮਾਂ, ਤਾਰੀਖ ਤੇ ਸਥਾਨ ਤੈਅ ਹੁੰਦਾ ਹੈ। ਜੇਲ ਵਿੱਚ ਕੈਦੀਆਂ ਨੂੰ ਫਾਂਸੀ ਸਵੇਰ ਦੇ ਸਮੇਂ ਦਿੱਤੀ ਜਾਂਦੀ ਹੈ। ਸੂਰਜ ਦੀ ਪਹਿਲੀ ਕਿਰਨ ਤੋਂ ਠੀਕ ਪਹਿਲਾਂ ਫਾਂਸੀ ਦਿੱਤੀ ਜਾਂਦੀ ਹੈ ਅਤੇ ਇਸ ਸਮੇਂ ਫਾਂਸੀ ਦੇਣ ਵਾਲਾ ਜੱਲਾਦ ਬੋਲਦਾ ਹੈ ਸਾਨੂੰ ਮੁਆਫ ਕਰੋ , ਅਸੀ ਤਾਂ ਹੁਕਮ ਦੇ ਗੁਲਾਮ ਹਾਂ।
ਫਾਂਸੀ ਦੇਣ ਤੋਂ ਪਹਿਲਾਂ ਦੇ 24 ਘੰਟੇ ਦੌਰਾਨ ਕੈਦੀ ਦਾ ਰੋਜ਼ਾਨਾ ਚੈੱਕਅੱਪ ਹੁੰਦਾ ਹੈ ਉਸ ਨੂੰ ਦੂਸਰੇ ਕੈਦੀਆਂ ਤੋਂ ਵੱਖਰਾ ਕਰ ਦਿੱਤਾ ਜਾਂਦਾ ਹੈ। ਇਸ ਸਮੇਂ ਦੌਰਾਨ ਕੈਦੀ ਆਮ ਤੌਰ ਤੇ ਖਾਣਾ ਪੀਣਾ ਛੱਡ ਦਿੰਦੇ ਹਨ ਅਤੇ ਉਨਾਂ ਨੂੰ ਜ਼ਿਆਦਾਤਰ ਤਰਲ ਪਦਾਰਥ ਦਿੱਤੇ ਜਾਂਦੇ ਹਨ ਉਸ ਦੀ ਹਰ ਪ੍ਰਕਿਰਿਆ ਤੇ ਨਜਰ ਰੱਖੀ ਜਾਂਦੀ ਹੈ..ਉਸ ਨੂੰ ਬਿਨ ਨਾੜੇ ਵਾਲਾ ਪਜਾਮਾ ਪਹਿਨਣ ਲਈ ਦਿੱਤਾ ਜਾਂਦਾ ਹੈ ਤਾਂ ਜੋ ਉਹ ਖੁਦਕੁਸ਼ੀ ਨਾ ਕਰ ਲਵੇ।

ਫਾਂਸੀ ਤੋਂ ਇੱਕ ਦਿਨ ਪਹਿਲਾਂ ਕੈਦੀ ਨੂੰ ਆਖਰੀ ਮੰਗ ਪੁੱਛੀ ਜਾਂਦੀ ਹੈ। ਜੇਕਰ ਕੈਦੀ ਕਿਸੇ ਨੂੰ ਮਿਲਣਾ ਚਾਹੇ ਤਾਂ ਉਸ ਮੰਗ ਨੂੰ ਪੂਰਾ ਕੀਤਾ ਜਾਂਦਾ ਹੈ ਪਰ ਆਮ ਤੌਰ ਤੇ ਕੈਦੀ ਕੋਈ ਵੀ ਮੰਗ ਨਹੀਂ ਕਰਦਾ ਸਿਰਫ ਇਕੱਲੇ ਰਹਿਣ ਦੀ ਗੱਲ ਕਰਦਾ ਹੈ।ਫਾਂਸੀ ਵਾਲੇ ਦਿਨ ਕੈਦੀ ਨੂੰ ਸਵੇਰੇ ਜਲਦੀ ਉਠਾ ਦਿੱਤਾ ਜਾਂਦਾ ਹੈ ਅਤੇ ਉਸ ਦੇ ਨਹਾਉਣ ਦਾ ਪ੍ਰਬੰਧ ਕੀਤਾ ਜਾਂਦਾ ਹੈ ਆਮ ਤੌਰ ਤੇ ਜੇਲ ਬੈਰਕ ਵਿੱਚ ਤੈਨਾਤ ਸਿਪਾਹੀ ਹੀ ਕੈਦੀ ਨੂੰ ਨਹਾਉਣ ਦਾ ਕੰਮ ਕਰਦਾ ਹੈ ਅਤੇ ਇਸ ਤੋਂ ਬਾਅਦ ਫਾਂਸੀ ਦਿੱਤੇ ਜਾਣ ਵਾਲੇ ਕੈਦੀ ਨੂੰ ਨਵੇਂ ਕੱਪੜੇ ਪਹਿਨਣ ਲਈ ਦਿੱਤੇ ਜਾਂਦੇ ਹਨ। ਫਾਂਸੀ ਤੋਂ 15 ਮਿੰਟ ਪਹਿਲਾਂ ਕੈਦੀ ਨੂੰ ਫਾਂਸੀ ਕੋਠੀ ਵਿੱਚ ਲਿਆਦਾ ਜਾਂਦਾ ਹੈ ਜਿੱਥੇ ਜਲਾਦ ਉਸ ਦੇ ਹੱਥ ਬੰਨ ਤੇ ਪੈਰ ਬੰਨ ਦਿੰਦਾ ਹੈ ਤੇ ਉਸ ਦੇ ਚਿਹਰੇ ਨੂੰ ਕਾਲੇ ਕੱਪੜੇ ਨਾਲ ਢਕ ਦਿੱਤਾ ਜਾਂਦਾ ਹੈ। ਇਸ ਸਮੇਂ ਜੇਲ ਸੁਪਰਡੈਂਟ, ਡਿਪਟੀ ਜੇਲ ਸੁਪਰਡੈਂਟ, ਡਿਊਟੀ ਮੈਜਿਸਟ੍ਰੇਟ ਅਤੇ ਇੱਕ ਡਾਕਟਰ ਬੈਰਕ ਵਿੱਚ ਹਾਜ਼ਰ ਰਹਿੰਦਾ ਹੈ। ਤੈਅ ਸਮੇਂ ਅਨੁਸਾਰ ਜੇਲ ਸੁਪਰਡੈਂਟ ਆਪਣਾ ਰੁਮਾਲ ਹੇਠਾਂ ਸੁੱਟਦਾ ਹੈ ਤੇ ਉਧਰ ਜੱਲਾਦ ਫਾਂਸੀ ਦਾ ਕੰਮ ਪੂਰਾ ਕਰ ਦਿੰਦਾ ਹੈ ਪਰ ਮੌਤ ਦੀ ਆਖਰੀ ਪੁਸ਼ਟੀ ਸਮੇਂ ਤੇ ਹਾਜ਼ਰ ਡਾਕਟਰ ਕਰਦਾ ਹੈ। ਕਿਸੇ ਵੀ ਕੈਦੀ ਨੂੰ ਤਿੰਨ ਵਾਰ ਫਾਂਸੀ ਤੇ ਲਟਕਾਉਣ ਦਾ ਮੌਕਾ ਮਿਲਦਾ ਹੈ ਜੇਕਰ ਤਿੰਨ ਵਾਰ ਫਾਂਸੀ ਨਾ ਦਿੱਤੀ ਜਾ ਸਕੇ ਤਾਂ ਕੈਦੀ ਨੂੰ ਰਿਹਾਅ ਕਰਨਾ ਵੀ ਤਜ਼ਵੀਜ ਹੈ।
ਰੱਸੀ ਤੇ ਕਿੰਨਾ ਭਾਰ ਲਟਕ ਸਕਦਾ ਹੈ :
ਮੰਨਿਆ ਜਾਂਦਾ ਹੈ ਕਿ ਜਦੋਂ ਕਿਸੇ ਵਿਅਕਤੀ ਨੂੰ ਫਾਂਸੀ ਦਿੱਤੀ ਜਾਂਦੀ ਹੈ, ਤਾਂ ਇਹ ਰੱਸੀ 80 ਕਿਲੋ ਭਾਰ ਵਾਲੇ ਵਿਅਕਤੀ ਨੂੰ ਆਰਾਮ ਨਾਲ ਲਟਕਾ ਸਕਦੀ ਹੈ। ਹਾਲਾਂਕਿ, ਜਿੱਥੇ ਫਾਂਸੀ ਹੋਣ ਜਾ ਰਹੀ ਹੈ, ਉਥੇ ਇਸ ਰੱਸੀ ਨੂੰ ਇਕ ਹਫਤੇ ਪਹਿਲਾਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜੋ ਫਾਂਸੀ ਦੇਣ ਤੋਂ ਤਿੰਨ ਜਾਂ ਚਾਰ ਦਿਨਾਂ ਤਕ ਅਭਿਆਸ ਕੀਤਾ ਜਾ ਸਕੇ ਤਾਂ ਜੋ ਫਾਂਸੀ ਵਾਲੇ ਦਿਨ ਸਭ ਕੁਝ ਸਹੀ ਤਰ੍ਹਾਂ ਕੀਤਾ ਜਾਵੇ।
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)