ਸ਼ਨੀਵਾਰ, ਅਪ੍ਰੈਲ 27, 2024
ਸ਼ਨੀਵਾਰ, ਅਪ੍ਰੈਲ 27, 2024

HomeUncategorized @paਕੀ ਇਸ ਪੁਲਿਸ ਅਫਸਰ ਦੇ ਸੰਬੰਧ ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ...

ਕੀ ਇਸ ਪੁਲਿਸ ਅਫਸਰ ਦੇ ਸੰਬੰਧ ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਨਾਲ ਹਨ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ :
 
ਯੂ.ਪੀ ਪੁਲਿਸ ਨਿਰਦੋਸ਼ ਲੋਕਾਂ ਨੂੰ ਕਿਉਂ ਮਾਰ ਰਹੀ ਹੈ? ਤੁਸੀਂ ਇਸ ਫੋਟੋ ਨੂੰ ਵੇਖ ਕੇ ਸਮਝ ਜਾਓਗੇ। 
 
 
 
 
 
ਵੇਰੀਫੀਕੇਸ਼ਨ :
 
ਸੋਸ਼ਲ ਮੀਡਿਆ ‘ਤੇ ਦੋ ਤਸਵੀਰਾਂ ਵਾਇਰਲ ਹੋ ਰਹੀਆਂ ਹਨ।  ਵਾਇਰਲ ਹੋ ਰਹੀਆਂ ਇਹਨਾਂ ਤਸਵੀਰਾਂ ਦੀ ਪਹਿਲੀ ਤਸਵੀਰ ਵਿਚ ਇਕ ਪੁਲਿਸ ਅਧਿਕਾਰੀ ਦੀ ਇਕ ਫੋਟੋ ਸ਼ੇਅਰ ਕੀਤੀ ਗਈ ਹੈ ਜਦਕਿ ਦੂਜੀ ਦੂਜੀ ਤਸਵੀਰ ਵਿੱਚ ਲੋਕ ਸਭਾ ਸਪੀਕਰ ਓਮਪ੍ਰਕਾਸ਼ ਬਿਰਲਾ ਦੇ ਨਾਲ ਕੁਝ ਵਿਅਕਤੀ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਵਰਦੀ ਵਿਚ ਖੜੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡਿਆ ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਹਿਲੀ ਤਸਵੀਰ ਦੇ ਵਿੱਚ ਮੌਜੂਦ ਪੁਲਿਸ ਅਫਸਰ ਦੇ ਰਾਸ਼ਟਰੀ ਸਵੈਮ ਸੇਵਕ ਸੰਘ  (RSS) ਦੇ ਨਾਲ ਸੰਬੰਧ ਹਨ ਅਤੇ ਇਸ ਲਈ ਹੀ ਯੂ.ਪੀ ਪੁਲਿਸ ਨਿਰਦੋਸ਼ ਲੋਕਾਂ ਨੂੰ ਮਾਰ ਰਹੀ ਹੈ।
 
ਅਸੀਂ ਪਾਇਆ ਕਿ ਟਵਿੱਟਰ ਅਤੇ ਫੇਸਬੁੱਕ ਤੇ ਵੀ ਇਹ ਦਾਅਵਾ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। 
 
 
 
 
 
 
 
 
 
ਅਸੀਂ ਇਸ ਦਾਅਵੇ ਦੀ ਗੰਭੀਰਤਾ ਦੇ ਨਾਲ ਜਾਂਚ ਸ਼ੁਰੂ ਕੀਤੀ। ਗੂਗਲ ਰਿਵਰਸ ਇਮੇਜ਼ ਸਰਚ ਦੀ ਮਦਦ ਨਾਲ ਅਸੀਂ ਇਸ ਦਾਅਵੇ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਜਾਂਚ ਦੇ ਦੌਰਾਨ ਸਾਨੂੰ ਟਵਿੱਟਰ ਤੇ ਇਸ ਨਾਲ ਮਿਲਦੀਆਂ ਪੁਲਿਸ ਅਧਿਕਾਰੀਆਂ ਦੀ ਵੀਡੀਓ ਮਿਲੀ। ਵੀਡੀਓ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਪੁਲਿਸ ਦੇ ਅਫਸਰ ਬਿਨਾਂ ਬੈਚ  ਤੋਂ ਡਿਊਟੀ ਕਰ ਰਹੇ ਹਨ। 
 
 
 
 
 
 
ਅਸੀਂ ਇਸ ਵੀਡੀਓ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ। ਜਾਂਚ ਦੇ ਦੌਰਾਨ ਸਾਨੂੰ ਪੁਲਿਸ ਅਫਸਰ ਦੇ ਮੋਢੇ ਉੱਤੇ ਬੈਚ ਦਿਸਿਆ ਜਿਸ ਉੱਤੇ “Delhi Police” ਲਿਖਿਆ ਹੋਇਆ ਹੈ। ਇਸ ਤੋਂ ਇਹ ਸਪੱਸ਼ਟ ਹੋਇਆ ਕਿ ਇਹ ਪੁਲਿਸ ਅਧਿਕਾਰੀ ਯੂਪੀ ਪੁਲਿਸ  ਵਿੱਚ ਨਹੀਂ ਸਗੋਂ ਦਿੱਲੀ ਪੁਲਿਸ ਵਿਚ ਹੈ। 
 
 
 
ਹੁਣ ਅਸੀਂ ਜਾਂਚ ਸ਼ੁਰੂ ਕੀਤੀ ਕਿ ਇਸ ਪੁਲਿਸ ਅਫਸਰ ਦੇ ਰਾਸ਼ਟਰੀ ਸਵੈਮ ਸੇਵਕ ਸੰਘ (RSS) ਨਾਲ ਕੋਈ ਸੰਬੰਧ ਹਨ ਜਾਂ ਨਹੀਂ। ਅਸੀਂ ਦੂਜੀ  ਤਸਵੀਰ ਦੀ ਜਾਂਚ ਸ਼ੁਰੂ ਕੀਤੀ ਤਾਂ ਸਾਨੂੰ ਲੋਕ ਸਭਾ ਸਪੀਕਰ ਓਮਪ੍ਰਕਾਸ਼ ਬਿਰਲਾ ਦੇ ਨਾਲ ਇੱਕ ਪੁਲਿਸ ਅਧਿਕਾਰੀ ਨਾਲ ਹੁਬੂਹੂ ਮੇਲ ਖਾਂਦੇ ਇੱਕ ਆਦਮੀ ਦਿਖਿਆ। ਅਸੀਂ ਤਸਵੀਰ ਨੂੰ ਗੂਗਲ ਰਿਵਰਸ ਇਮੇਜ਼ ਸਰਚ ਦੀ ਮਦਦ ਨਾਲ ਖੰਗਾਲਿਆ।  
 
 
 
 
 
ਸਰਚ ਦੇ ਦੌਰਾਨ ਅਸੀਂ ਪਾਇਆ ਕਿ ਲੋਕ ਸਭ ਸਪੀਕਰ ਓਮਪ੍ਰਕਾਸ਼ ਬਿਰਲਾ ਦੇ ਨਾਲ ਖੜਾ ਵਿਅਕਤੀ ਰਾਜਸਥਾਨ ਦੇ ਬੂੰਦੀ ਵਿਧਾਨ ਸਭਾ ਹਲਕੇ  ਤੋਂ ਭਾਜਪਾ ਵਿਧਾਇਕ ਅਸ਼ੋਕ ਡੋਗਰਾ ਹਨ।
 
 
 
 
 
 
ਸਾਨੂੰ ਨਾਮੀ ਮੀਡਿਆ ਏਜੇਂਸੀ ‘ਅਮਰ ਉਜਾਲਾ’ ਦਾ ਇੱਕ ਵੀਡੀਓ ਲਿੰਕ ਵੀ ਮਿਲਿਆ ਜਿਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਲੋਕ ਸਭਾ ਸਪੀਕਰ ਓਮਪ੍ਰਕਾਸ਼ ਬਿਰਲਾ ਦੇ ਨਾਲ ਖੜਾ ਵਿਅਕਤੀ ਭਾਜਪਾ ਵਿਧਾਇਕ ਅਸ਼ੋਕ ਡੋਗਰਾ ਹਨ।
 
 
 

बूंदी के बीेजेपी विधायक अशोक डोगरा से अमर उजाला डॉट कॉम की खास बातचीत

अमर उजाला का चुनावी रथ पहुंच चुका है बूंदी। बूंदी से बीजेपी ने एक बार फिर मौजूद विधायक अशोक डोगरा पर भरोसा बताया है। अमर उजाला से खास बातचीत में उन्होंने दावा किया कि वो एक बार फिर जीत दर्ज करेंगे। SATTA KA SEMIFINAL: EXCLUSIVE INTERVIEWS OF ASHOK DOGRA BJP MLA FROM BUNDI

 
 
 
ਸਾਡੀ ਜਾਂਚ ਵਿੱਚ ਸਾਬਿਤ ਹੋਇਆ ਕਿ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀਆਂ ਤਸਵੀਰਾਂ ਗੁੰਮਰਾਹਕਰਨ ਹਨ।  ਵਾਇਰਲ ਹੋ ਰਹੀਆਂ ਤਸਵੀਰਾਂ ਵਿੱਚ ਲੋਕ ਸਭਾ ਸਪੀਕਰ ਓਮਪ੍ਰਕਾਸ਼ ਬਿਰਲਾ ਦੇ ਨਾਲ ਖੜਾ ਵਿਅਕਤੀ ਰਾਜਸਥਾਨ ਦੇ ਬੂੰਦੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਵਿਧਾਇਕ ਅਸ਼ੋਕ ਡੋਗਰਾ ਹਨ।
 
 
 

ਟੂਲਜ਼ ਵਰਤੇ:

*ਗੂਗਲ ਸਰਚ

*ਗੂਗਲ ਰਿਵਰਸ ਇਮੇਜ਼ ਸਰਚ

ਰਿਜ਼ਲਟ – ਗੁੰਮਰਾਹਕਰਨ ਦਾਅਵਾ

(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)

 
 

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular