Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Uncategorized @pa
claim :
जामिया में पुलिस का आतंक देखिये
ਪੰਜਾਬੀ ਅਨੁਵਾਦ :
ਜਾਮੀਆ ਵਿੱਚ ਪੁਲਿਸ ਦਾ ਅੱਤਵਾਦ ਵੇਖੋ
ਵੇਰੀਫੀਕੇਸ਼ਨ :
ਸਿਟੀਜ਼ਨਸ਼ਿਪ ਅਮੈਂਡਮੈਂਟਐਕਟ (CAA) ਦੇ ਲਾਗੂ ਹੋਣ ਤੋਂ ਬਾਅਦ ਦੇਸ਼ ਭਰ ਦੇ ਵਿੱਚ ਵਿਰੋਧ ਹੋ ਰਿਹਾ ਹੈ। ਇਹਨਾਂ ਵਿਰੋਧ ਦੇ ਵਿੱਚ ਸੋਸ਼ਲ ਮੀਡਿਆ ਤੇ ਲਗਾਤਾਰ ਅਫਵਾਹਾਂ ਦਾ ਦੌਰ ਜਾਰੀ ਹੈ। ਸਿਟੀਜ਼ਨਸ਼ਿਪ ਅਮੈਂਡਮੈਂਟਐਕਟ (CAA) ਦੇ ਵਿਰੋਧ ਦੇ ਵਿੱਚ ਕੁਝ ਸ਼ਰਾਰਤੀ ਅਨਸਰ ਮਾਹੌਲ ਨੂੰ ਖਰਾਬ ਕਰਨ ਲਈ ਸੋਸ਼ਲ ਮੀਡਿਆ ਤੇ ਫ਼ਰਜ਼ੀ ਵੀਡੀਓ ਅਤੇ ਤਸਵੀਰਾਂ ਵਾਇਰਲ ਕਰ ਰਹੇ ਹਨ।
ਇਸ ਦੌਰਾਨ ਸਾਨੂੰ ਫੇਸਬੁੱਕ ਪੇਜ ਤੇ ਇੱਕ ਵੀਡੀਓ ਮਿਲੀ। ਵੀਡੀਓ ਦੇ ਵਿੱਚ 2 ਪੁਲਿਸਵਾਲੇ ਇੱਕ ਵਿਅਕਤੀ ਨੂੰ ਬੁਰੀ ਤਰਾਂ ਦੇ ਨਾਲ ਕੁੱਟ ਰਹੇ ਹਨ। ਵੀਡੀਓ ਦੇ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਜਾਮੀਆ ਇਸਲਾਮਿਆ ਯੂਨੀਵਰਸਿਟੀ ਦੀ ਹੈ ਜਿਥੇ ਹਾਲ ਹੀ ਦੇ ਵਿੱਚ CAA ਨੂੰ ਲੈਕੇ ਵਿਰੋਧ ਪ੍ਰਦਰਸ਼ਨ ਹੋਇਆ ਸੀ। ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਕਾਫੀ ਤੇਜ਼ੀ ਦੇ ਨਾਲ ਇਹ ਵੀਡੀਓ ਵਾਇਰਲ ਹੋ ਰਿਹਾ ਹੈ।
ਅਸੀਂ ਇਸ ਦਾਅਵੇ ਦੀ ਜਾਂਚ ਸ਼ੁਰੂ ਕੀਤੀ। Invid ਦੀ ਮਦਦ ਨਾਲ ਅਸੀਂ ਇਸ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਇਸ ਵੀਡੀਓ ਦੇ ਸਕ੍ਰੀਨਸ਼ੋਟ ਨੂੰ ਅਸੀਂ ਗੂਗਲ ਰਿਵਰਸ ਇਮੇਜ਼ ਸਰਚ ਦੀ ਮਦਦ ਨਾਲ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਨਾਮੀ ਮੀਡਿਆ ਵੈਬਸਾਈਟ “India Today” ਦਾ ਲੇਖ ਮਿਲਿਆ। “India Today” ਦੇ ਲੇਖ ਵਿੱਚ ਇਸ ਵੀਡੀਓ ਦੇ ਸਕਰੀਨ ਸ਼ੋਟ ਵੀ ਮੌਜੂਦ ਸਨ।

ਇਸ ਲੇਖ ਦੇ ਮੁਤਾਬਕ ਇਹ ਖਬਰ 24 ਫਰਵਰੀ , 2014 ਦੀ ਹੈ ਜਦੋਂ ਜਦੋਂ 3 ਪੁਲਿਸ ਵਾਲਿਆਂ ਨੂੰ ਇਸ ਵਿਅਕਤੀ ਨੂੰ ਕੁੱਟਣ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਖ਼ਬਰ ਦੇ ਮੁਤਾਬਕ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਲੋਕਾਂ ਨੂੰ ਦਿਖਾਇਆ ਅਤੇ ਇਨ੍ਹਾਂ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ ।
ਸਰਚ ਦੇ ਦੌਰਾਨ ਸਾਨੂੰ ‘The Hindu’ ਅਤੇ ‘Economic Times’ ਦੇ ਵੀ ਲੇਖ ਮਿਲੇ।
3 Delhi policemen suspended over brutality charge
Delhi Police on Friday suspended three of their personnel pending inquiry after the Aam Aadmi Party released a video in which the policemen were seen beating a man, close on the heels of the party’s confrontation with the Centre over functioning of the force.
AAP releases video of alleged police atrocity, 3 cops suspended
AAP on Friday released a video showing policemen beating a man and pulling out his wallet. Three policemen have since been suspended.
ਸਾਡੀ ਜਾਂਚ ਦੇ ਵਿੱਚ ਸਾਬਿਤ ਹੋਇਆ ਕਿ ਇਹ ਵੀਡੀਓ ਜਾਮੀਆ ਇਸਲਾਮਿਆ ਯੂਨੀਵਰਸਿਟੀ ਵਿੱਚ ਹੋਏ ਸਿਟੀਜ਼ਨਸ਼ਿਪ ਅਮੈਂਡਮੈਂਟਐਕਟ (CAA) ਦੇ ਵਿਰੋਧ ਦਾ ਨਹੀਂ ਹੈ। ਇਹ ਵੀਡੀਓ ਪੰਜ ਸਾਲ ਪੁਰਾਣਾ ਹੈ ਜਿਸਨੂੰ ਫ਼ਰਜ਼ੀ ਦਾਅਵੇ ਦੇ ਨਾਲ ਸੋਸ਼ਲ ਮੀਡਿਆ ਤੇ ਵਾਇਰਲ ਕੀਤਾ ਜਾ ਰਿਹਾ ਹੈ।
ਟੂਲਜ਼ ਵਰਤੇ
*ਗੂਗਲ ਸਰਚ
*ਗੂਗਲ ਰਿਵਰਸ ਇਮੇਜ਼ ਸਰਚ
*Invid
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in
Shaminder Singh
October 15, 2024
Shaminder Singh
September 23, 2024
Shaminder Singh
July 20, 2024