Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Uncategorized @pa
ਕਲੇਮ :
ਬਲੋਚਿਸਤਾਨ ਵਿੱਚ ਹਿੰਦੂ ਜੋੜੇ ਨੂੰ ਪਹਿਲਾਂ ਇਸਲਾਮ ਧਰਮ ਵਿੱਚ ਤਬਦੀਲ ਕੀਤਾ ਅਤੇ ਫੇਰ ISI ਦੇ ਗੁੰਡਿਆਂ ਨੇ ਦੋਨਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।
A Hindu couple in #Balochistan
First forcibly converted to Islam
Then killed by ISI backed goonsShameless #CAA protestors- tumhara mu kaala
Indians pls support #BalochistanIndependence #IndiaSupportsCAA pic.twitter.com/OSB0sUWjgp
— Yana Mirchandani يانا مِرچندانى (@MirchandaniYana) February 23, 2020
ਵੇਰੀਫੀਕੇਸ਼ਨ :
ਸੋਸ਼ਲ ਮੀਡਿਆ ਤੇ ਹਰ ਰੋਜ਼ ਕੁਝ ਨਾ ਕੁਝ ਵਾਇਰਲ ਹੁੰਦਾ ਰਹਿੰਦਾ ਹੈ। ਸੋਸ਼ਲ ਮੀਡਿਆ ‘ਤੇ ਇੱਕ ਮੈਸਜ਼ ਕਾਫ਼ੀ ਤੇਜ਼ੀ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਹੋ ਰਹੇ ਮੈਸਜ਼ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਹਿੰਦੂ ਜੋੜੇ ਨੂੰ ਪਹਿਲਾਂ ਇਸਲਾਮ ਧਰਮ ਵਿੱਚ ਤਬਦੀਲ ਕੀਤਾ ਅਤੇ ਫੇਰ ISI ਦੇ ਗੁੰਡਿਆਂ ਨੇ ਦੋਨਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਅਸੀਂ ਪਾਇਆ ਕਿ ਸੋਸ਼ਲ ਮੀਡਿਆ ‘ਤੇ ਇਸ ਮੈਸਜ਼ ਫਿਰਕਾਪ੍ਰਸਤੀ ਰੰਗ ਦੇਕੇ ਸ਼ੇਅਰ ਕੀਤਾ ਜਾ ਰਿਹਾ ਹੈ।
A Hindu couple in #Balochistan
First forcibly converted to Islam
Then killed by ISI backed goonsShameless #CAA protestors- tumhara mu kaala
Indians pls support #BalochistanIndependence #IndiaSupportsCAA pic.twitter.com/OSB0sUWjgp
— Yana Mirchandani يانا مِرچندانى (@MirchandaniYana) February 23, 2020
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਇਸ ਦਾਅਵੇ ਦੀ ਜਾਂਚ ਸ਼ੁਰੂ ਕੀਤੀ।ਸਭ ਤੋਂ ਪਹਿਲਾਂ ਗੂਗਲ ਕੀ ਵਰਡਸ ਸਰਚ ਦੀ ਮਦਦ ਨਾਲ ਅਸੀਂ ਇਸ ਖ਼ਬਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਸਾਨੂੰ ਨਾਮੀ ਮੀਡਿਆ ਏਜੇਂਸੀ “News 18 Punjab” ਅਤੇ “Jagbani” ਤੇ ਪ੍ਰਕਾਸ਼ਿਤ ਲੇਖ ਮਿਲੇ। ਇਹਨਾਂ ਲੇਖ ਦੇ ਮੁਤਾਬਕ ਪਾਕਿਸਤਾਨ ‘ਚ ਲੜਕੀ ਨੂੰ ਅਗਵਾ ਕਰ ਜਬਰਨ ਧਰਮ ਪਰਿਵਰਤਨ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦੇ ਅਨੁਸਾਰ ਪਾਕਿਸਤਾਨ ਦੇ ਬਲੁਚਿਸਤਾਨ ’ਚ ਹਿੰਦੂ ਕੁੜੀ ਨੂੰ ਅਗਵਾ ਕਰ ਜਬਰਨ ਇਸਲਾਮ ਕਬੂਲ ਕਰਵਾਇਆ ਗਿਆ ਹੈ। ਇਸ ਮਾਮਲੇ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਸਰਕਾਰ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ UN ਦੇ ਸਾਹਮਣੇ ਚੁੱਕਣ ਦੀ ਮੰਗ ਕੀਤੀ ਹੈ।

ਜਗਬਾਣੀ ਵਿੱਚ ਪ੍ਰਕਾਸ਼ਿਤ ਲੇਖ ਦੇ ਮੁਤਾਬਕ ,” ਬਲੋਚਿਸਤਾਨ ਵਿੱਚ ਇੱਕ ਹੋਰ ਹਿੰਦੂ ਲੜਕੀ ਕੰਵਲ ਕੁਮਾਰੀ ਦਾ ਆਮਿਰ ਨਵਾਜ਼ ਖੋਸਾ ਨਾਲ ਜਬਰੀ ਨਿਕਾਹ ਕਰ ਦਿੱਤਾ ਗਿਆ।ਲੇਖ ਦੇ ਮੁਤਾਬਕ, ਕੰਵਲ ਕੁਮਾਰੀ (ਹਿੰਦੂ) ਦਾ ਜਬਰੀ ਨਿਕਾਹ ਆਮਿਰ ਨਵਾਜ਼ ਖੋਸਾ (ਮੁਸਲਿਮ) ਕਰ ਦਿੱਤਾ ਗਿਆ।

ਸਰਚ ਦੇ ਦੌਰਾਨ ਸਾਨੂੰ ਦਿੱਲੀ ਸਿੱਖ ਗੁਰੂਦਵਾਰਾ ਪ੍ਰਬੰਧਕ ਕਮੇਟੀ ਅਤੇ ਸਾਬਕਾ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਦਾ ਤਵੇਵਤ ਨੇ ਵੀ ਇਸ ਮੈਸਜ਼ ਨੂੰ ਆਪਣੇ ਅਧਿਕਾਰਿਕ ਟਵਿੱਟਰ ਹੈਂਡਲ ‘ਤੇ ਸ਼ੇਅਰ ਕੀਤਾ ਸੀ। ਮਨਜਿੰਦਰ ਸਿੰਘ ਸਿਰਸਾ ਨੇ ਇਸ ਮਾਮਲੇ ਤੇ ਗੰਭੀਰ ਸਵਾਲ ਚੁੱਕੇ।
बलोचिस्तान में एक और मासूम हिंदू लड़की कँवल कुमारी का आमिर नवाज़ खोसा से जबरन निकाह – पाकिस्तान में जिस तरह से हिंदू सिख लड़कियों को निकाह के बाद इस्लाम कबूलवाया जाता है इससे साफ़ ज़ाहिर है ये जबरन धर्म परिवर्तन का एक षड्यंत्र है!@ANI @TimesNow @htTweets @thetribunechd @PTI_News pic.twitter.com/dzKCZszRUO
— Manjinder S Sirsa (@mssirsa) February 20, 2020
ਇਸ ਦੇ ਨਾਲ ਹੀ ਸਾਨੂੰ Financial Express ਜਿਸ ਵਿੱਚ ਇਹ ਜਾਣਕਾਰੀ ਦਿੱਤੀ ਗਈ ਕਿ ਹਿੰਦੂ ਕੁੜੀ ਦਾ ਜਬਰਨ ਮੁਸਲਿਮ ਮੁੰਡੇ ਨਾਲ ਵਿਆਹ ਕਰਵਾ ਕੇ ਇਸਲਾਮ ਸਵੀਕਾਰ ਕਰਵਾ ਦਿੱਤਾ ਗਿਆ। ਹਾਲਾਂਕਿ , ਸਾਨੂੰ ਲੇਖ ਦੇ ਵਿੱਚ ਜੋੜੇ ਦੀ ਤਸਵੀਰ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਮਿਲੀ ਅਤੇ ਨਾ ਹੀ ਲੇਖ ਦੇ ਵਿੱਚ ISI ਦੁਆਰਾ ਹੱਥਿਆ ਕਰਨ ਦੇ ਦਾਅਵੇ ਦੀ ਕੋਈ ਠੋਸ ਜਾਣਕਾਰੀ ਪ੍ਰਾਪਤ ਹੋਈ। ਇਸ ਮਾਮਲੇ ਦੇ ਸੰਬੰਧ ਵਿੱਚ ਸਾਨੂੰ ਕੋਈ ਜਾਣਕਾਰੀ ਮਿਲਦੀ ਹੈ ਤਾਂ ਅਸੀਂ ਆਪਣੇ ਆਰਟੀਕਲ ਨੂੰ ਅਪਡੇਟ ਕਰਾਂਗੇ।

ਇਸ ਸਾਰੇ ਲੇਖਾਂ ਨੂੰ ਪੜ੍ਹਨ ਤੋਂ ਬਾਅਦ ਅਸੀਂ ਪਾਇਆ ਕਿ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਪੜਤਾਲ ਦੇ ਵਿੱਚ ਸਾਨੂੰ ਪਤਾ ਚੱਲਿਆ ਕਿ ਸਿਰਫ ਕੁੜੀ ਹਿੰਦੂ ਸੀ ਜਿਸਨੂੰ ਜਬਰਨ ਇਸਲਾਮ
ਕਬੂਲ ਕਰਵਾਇਆ ਗਿਆ।
ਟੂਲਜ਼ ਵਰਤੇ:
*ਗੂਗਲ ਸਰਚ
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)
Shaminder Singh
October 15, 2024
Shaminder Singh
September 23, 2024
Shaminder Singh
July 20, 2024