Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Uncategorized @pa
ਕਲੇਮ :
VRL Logistics ਨੇ 2000 ਰੁਪਏ ਦੇ ਨੋਟ ਲੈਣ ਤੋਂ ਮਨਾ ਕਰ ਦਿੱਤਾ ਹੈ। VRL Logistics ਨੇ ਸਰਕੂਲਰ ਜਾਰੀ ਕਰਕੇ ਆਪਣੇ ਕਰਮਚਾਰੀਆਂ ਨੂੰ ਹਿਦਾਇਤ ਦਿੱਤੀ ਹੈ ਕਿ 2000 ਰੁਪਏ ਦੇ ਨੋਟਾਂ ਨੂੰ ਸਵੀਕਾਰ ਨਾ ਕੀਤਾ ਜਾਵੇ।

ਵੇਰੀਫੀਕੇਸ਼ਨ :
ਸੋਸ਼ਲ ਮੀਡਿਆ ਤੇ ਇੱਕ ਤਸਵੀਰ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਇਸ ਤਸਵੀਰ ਦੇ ਵਿੱਚ ਕਰਨਾਟਕ ਦੀ ਇੱਕ ਕੰਪਨੀ VRL Logistics ਵਲੋਂ ਜਾਰੀ ਕੀਤੇ ਸਰਕੂਲਰ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਹੋ ਰਹੀ ਇਸ ਤਸਵੀਰ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ VRL Logistics ਦੇ ਵਲੋ ਇਕ ਸਰਕੂਲਰ ਜਾਰੀ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਆਪਣੇ ਕਰਮਚਾਰੀਆਂ ਨੂੰ ਹਿਦਾਇਤ ਦਿੱਤੀ ਹੈ ਕਿ ਉਹ ਗਾਹਕਾਂ ਤੋਂ 2000 ਰੁਪਏ ਦੇ ਨੋਟ ਸਵੀਕਾਰ ਨਾ ਕਰਨ। ਵਾਇਰਲ ਹੋ ਰਹੇ ਸਰਕੂਲਰ ਵਿੱਚ ਇਹ ਵੀ ਕਿਹਾ ਹੈ ਕਿ ਜੇਕਰ ਕਿਸੀ ਕਰਮਚਾਰੀ ਕੋਲ 2000 ਰੁਪਏ ਦੇ ਨੋਟ ਹਨ ਤਾਂ ਤੁਰੰਤ ਉਹਨਾਂ ਨੋਟਾਂ ਨੂੰ ਬੈਂਕ ਵਿੱਚ ਜਮਾ ਕਰਵਾਇਆ ਜਾਵੇ।
ਵਾਇਰਲ ਹੋ ਰਹੀ ਇਸ ਤਸਵੀਰ ਦੇ ਵਿੱਚ ਕੰਪਨੀ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਵਿਜੇ ਸੰਕੇਸ਼ਵਰ ਦੇ ਦਸਤਖਤ ਵੀ ਹਨ। ਸੋਸ਼ਲ ਮੀਡਿਆ ਤੇ ਕਾਫੀ ਤੇਜ਼ੀ ਦੇ ਨਾਲ ਇਹ ਦਾਅਵਾ ਵਾਇਰਲ ਹੋ ਰਿਹਾ ਹੈ।
@RBI @narendramodi The government and rbi didn’t declare that they are not accept 2000 currency and VRL LOGISTICS DECLARED THAT THEY WILL NOT ACCEPT currency of 2000 what the hell going in India pic.twitter.com/pMZedyQpBl
— Sahiljain (@Sahilja58494246) December 6, 2019
[removed][removed]
One of the India’s reputed logistics companies, #VRL has instructed its offices to not to accept Rs.2000 currency notes from customers with immediate effect. Is this circular true? Can anyone please clarify.@nsitharaman @IndiaToday @tv9kannada @ndtv @republic @Swamy39 pic.twitter.com/JH8bjxldeH
— sharan (@Sharan00) December 6, 2019
[removed][removed]
@PMOIndia @nsitharaman why is ₹2000 rupees note not accepted by VRL logistics ? Isn’t it not violations ? Where my country is headed ? pic.twitter.com/9vFBl3Ruuk
— Nitesh Chopra (@sniteshchopra) December 5, 2019
[removed][removed]
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਦਾਅਵੇ ਦੀ ਜਾਂਚ ਸ਼ੁਰੂ ਕੀਤੀ। ਕੁਝ ਟੂਲਜ਼ ਅਤੇ ਵੱਖ – ਵੱਖ ਕੀ ਵਰਡਸ ਦੀ ਮਦਦ ਨਾਲ ਇਸ ਸਰਕੂਲਰ ਦੀ ਸਚਾਈ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਗੂਗਲ ਤੇ ਕਾਫੀ ਖੰਗਾਲਣ ਦੇ ਬਾਵਜੂਦ ਸਾਨੂੰ ਵਾਇਰਲ ਹੋ ਰਹੀ ਤਸਵੀਰ ਨੂੰ ਲੈਕੇ ਕੋਈ ਠੋਸ ਜਾਣਕਾਰੀ ਪ੍ਰਾਪਤ ਨਹੀਂ ਹੋਈ।

ਅਸੀਂ ਵਾਇਰਲ ਹੋ ਰਹੇ ਦਾਅਵੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਅਤੇ VRL Logistics ਦੇ ਹੈਡ ਆਫ਼ਿਸ ਵਿੱਚ ਕਾਲ ਕਰਕੇ ਦਾਅਵੇ ਦੀ ਸਚਾਈ ਜਾਨਣ ਦੀ ਕੋਸ਼ਿਸ਼ ਕੀਤੀ।
ਅਸੀਂ VRL Logistics ਦੇ ਕਰਨਾਟਕ ਦੇ ਹੁਬਲੀ ਵਿਖੇ ਹੈਡ ਆਫ਼ਿਸ ਵਿਖੇ +918362237511 ਅਤੇ +918884443483 ਨੰਬਰ ਤੇ ਕਾਲ ਕੀਤੀ।
ਸਾਡੀ ਗੱਲ ਕੰਪਨੀ ਦੇ ਅਧਿਕਾਰੀ ਚੰਦਰ ਨਾਲ ਹੋਈ। ਗੱਲ ਬਾਤ ਦੇ ਦੌਰਾਨ ਉਹਨਾਂ ਨੇ ਦੱਸਿਆ ਕਿ VRL Logistics ਦੇ ਵਲੋਂ 4 ਦਸੰਬਰ ਨੂੰ ਇਹ ਸਰਕੂਲਰ ਜਾਰੀ ਕੀਤਾ ਗਿਆ ਸੀ। ਅੱਗੇ ਗੱਲ ਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਜਾਰੀ ਕੀਤੇ ਗਏ ਸਰਕੂਲਰ ਦੇ ਆਦੇਸ਼ ਨੂੰ ਵਾਪਿਸ ਲੈ ਲਿਆ ਗਿਆ ਅਤੇ ਪਹਿਲਾਂ ਵਾਂਗ ਹੀ 2000 ਰੁਪਏ ਦੇ ਨੋਟਾਂ ਨੂੰ ਸਵੀਕਾਰ ਕੀਤਾ ਜਾ ਰਿਹਾ ਹੈ। ਤੁਸੀ ਸਾਡੀ ਕੰਪਨੀ ਦੇ ਅਧਿਕਾਰੀ ਦੇ ਨਾਲ ਗੱਲ ਬਾਤ ਹੇਠਾਂ ਦਿੱਤੇ ਆਡੀਓ ਲਿੰਕ ਤੇ ਕਲਿਕ ਕਰਕੇ ਸੁਣ ਸਕਦੇ ਹੋ।
WhatsApp Audio 2019 – 12 – 06 At 16.50.58 by newschecker
Stream WhatsApp Audio 2019 – 12 – 06 At 16.50.58 by newschecker from desktop or your mobile device
[removed][removed]
ਸਾਡੀ ਜਾਂਚ ਦੇ ਵਿੱਚ ਸਾਬਿਤ ਹੋਇਆ ਕਿ ਵਾਇਰਲ ਹੋ ਰਿਹਾ ਦਾਅਵਾ ਗੁੰਮਰਾਹਕਰਨ ਹੈ। VRL Logistics ਦੇ ਵਲੋਂ 4 ਦਸੰਬਰ ਨੂੰ ਸਰਕੂਲਰ ਜਾਰੀ ਤਾਂ ਕੀਤਾ ਗਿਆ ਸੀ ਪਰ ਕੰਪਨੀ ਨੇ ਜਾਰੀ ਕੀਤੇ ਸਰਕੂਲਰ ਨੂੰ ਅਗਲੇ ਹੀ ਦਿਨ ਵਾਪਿਸ ਲੈ ਲਿਆ ਸੀ।
ਟੂਲਜ਼ ਵਰਤੇ
*ਗੂਗਲ ਸਰਚ
*ਟੈਲੀਫੋਨ ਵਾਰਤਲਾਪ
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in)
Shaminder Singh
October 15, 2024
Shaminder Singh
September 23, 2024
Shaminder Singh
July 20, 2024