ਉਸਾਰੀ ਦੇ 16 ਘੰਟਿਆਂ ਤੋਂ ਬਾਅਦ, ਚੀਨ ਦੇ ਸ਼ਹਿਰ ਵੁਹਾਨ ਵਿੱਚ ਹੁਓਸਨਸ਼ਾਨ ਹਸਪਤਾਲ ਦੀ ਪਹਿਲੀ ਇਮਾਰਤ ਸੋਮਵਾਰ ਨੂੰ ਮੁਕੰਮਲ ਹੋ ਗਈ । ਉਮੀਦ ਕੀਤੀ ਜਾ ਰਹੀ ਹੈ ਕਿ ਹਸਪਤਾਲ ਨੂੰ 2 ਫਰਵਰੀ ਨੂੰ ਪੂਰਾ ਹੋਣ ਤੋਂ ਬਾਅਦ ਫੌਜੀ ਦੇ ਹਵਾਲੇ ਕਰ ਦਿੱਤਾ ਜਾਵੇਗਾ ਅਤੇ ਕੋਰੋਨੈਵਾਇਰਸ ਦੇ ਮਰੀਜ਼ਾਂ ਲਈ ਵਰਤੋਂ ਵਿਚ ਲਿਆਂਦਾ ਜਾਵੇਗਾ ।
ਕੋਰੋਨਾਵਾਇਰਸ ਦੇ ਫੈਲਣ ਨਾਲ, ਦੁਨੀਆ ਭਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ । ਚੀਨ ਵਿਚ ਹਜ਼ਾਰਾਂ ਲੋਕ ਪ੍ਰਭਾਵਤ ਹੋਏ ਹਨ ਅਤੇ 259 ਤੋਂ ਵੱਧ ਲੋਕ ਇਸ ਦਾ ਸ਼ਿਕਾਰ ਹੋ ਚੁਕੇ ਹਨ । ਭਾਰਤ ਵਿਚ ਵੀ, ਕੋਰੋਨਾਵਾਇਰਸ ਦੇ ਇਕ ਕੇਸ ਦੀ ਪੁਸ਼ਟੀ ਹੋਈ ਹੈ । ਜਦੋਂ ਤੋਂ ਕੋਰੋਨਾਵਾਇਰਸ ਦੀਆਂ ਖ਼ਬਰਾਂ ਸਾਮ੍ਹਣੇ ਆਇਆਂ ਹਨ, ਓਦੋਂ ਤੋਂ ਅਣ-ਪ੍ਰਮਾਣਿਤ ਵੀਡੀਓ , ਡਰ ਪੈਦਾ ਕਰਨ ਵਾਲੇ ਸੰਦੇਸ਼, ਪੁਸ਼ਟੀਕਰਣ ਦੀਆਂ ਝੂਠੀਆਂ ਸੰਖਿਆਵਾਂ ਅਤੇ ਕਾਲਪਨਿਕ ਸੰਦੇਸ਼ ਵੱਖੋ ਵੱਖਰੇ ਤੌਰ ਤੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਹਨ।
ਅਸੀਂ ਪਾਇਆ ਕਿ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਹਿਜ਼ 16 ਘੰਟਿਆਂ ਦੀ ਉਸਾਰੀ ਤੋਂ ਬਾਅਦ, ਚੀਨ ਦੇ ਸ਼ਹਿਰ ਵੁਹਾਨ ਵਿਖੇ ਹੂਸ਼ੇਨਸ਼ਾਨ ਹਸਪਤਾਲ ਦੀ ਪਹਿਲੀ ਇਮਾਰਤ ਸੋਮਵਾਰ ਨੂੰ ਮੁਕੰਮਲ ਹੋ ਗਈ ।ਇਸ ਦੇ ਨਾਲ ਅਸੀਂ ਪਾਇਆ ਕਿ ਚੀਨੀ ਮੀਡੀਆ ਏਜੇਂਸੀ , ਪੀਪਲਜ਼ ਡੇਲੀ ਚਾਈਨਾ ਨੇ ਵੀ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਵਾਇਰਲ ਤਸਵੀਰ ਨੂੰ ਸ਼ੇਅਰ ਕੀਤਾ।
ਜਿਵੇਂ ਕਿ ਅਸੀਂ ਦਾਅਵੇ ਦੀ ਜਾਂਚ ਕਰਨਾ ਸ਼ੁਰੂ ਕੀਤਾ, ਅਸੀਂ ਪਾਇਆ ਕਿ ਬਹੁਤ ਸਾਰੇ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਚੀਨ ਦੀ ਮੀਡਿਆ ਏਜੇਂਸੀ ਵਲੋਂ ਕੀਤੇ ਗਏ ਦਾਅਵੇ ਨੂੰ ਝੂਠਾ ਕਰਾਰ ਦਿੱਤਾ ਤੇ ਕਿਹਾ ਕਿ ਇਹ ਤਸਵੀਰ ਵੁਹਾਨ ਵਿਖੇ ਨਵੇਂ ਬਣ ਰਹੇ ਹੂਸ਼ੇਨਸ਼ਾਨ ਹਸਪਤਾਲ ਦੀ ਨਹੀਂ ਹੈ।
ਅਸੀਂ ਕੁਝ ਟੂਲਜ਼ ਦੀ ਮਦਦ ਨਾਲ ਇਸ ਵਾਇਰਲ ਤਸਵੀਰ ਨੂੰ ਖੰਗਾਲਣ ਦੀ ਕੋਸ਼ਿਸ ਕੀਤੀ। ਅਸੀਂ ਪਾਇਆ ਹੈ ਕਿ ਵਾਇਰਲ ਹੋ ਰਹੀ ਤਸਵੀਰ ਸਤੰਬਰ, 2019 ਤੋਂ ਇੰਟਰਨੈਟ ਤੇ ਮੌਜੂਦ ਹੈ ਅਤੇ ਇੱਕ ਘਰ ਬਣਾਉਣ ਵਾਲੀ ਸਾਈਟ ਤੋਂ ਲਈ ਗਈ ਹੈ।
ਸਰਚ ਦੌਰਾਨ ਸਾਨੂੰ ਅਸਲ ਵਾਇਰਲ ਹੋ ਰਹੀ ਅਸਲ ਤਸਵੀਰ ਮਿਲੀ । ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਇੱਕ ਆਨਲਾਈਨ ਲਿਸਟਿੰਗ ਤੋਂ ਲਈ ਗਈ ਸੀ ।ਅਸਲ ਵਿੱਚ ਇਹ ਤਸਵੀਰ ਇੱਕ ਮਾੱਡਲਰ ਅਪਾਰਟਮੈਂਟ ਬਿਲਡਿੰਗ ਦੀ ਹੈ।
ਸੋਸ਼ਲ ਮੀਡੀਆ ਤੇ ਕਿਉਂ ਵਾਇਰਲ ਹੋਈ ਇਹ ਤਸਵੀਰ?
ਬਿਜ਼ਨਸ ਇਨਸਾਈਡਰ ਦੀ ਇੱਕ ਰਿਪੋਰਟ ਦੇ ਅਨੁਸਾਰ, “ਚੀਨ ਤੇਜ਼ੀ ਨਾਲ ਕੋਰੋਨਵਾਇਰਸ ਨਾਲ ਜੂਝ ਰਹੇ ਮਰੀਜ਼ਾਂ ਲਈ ਵੂਹਾਨ ਸ਼ਹਿਰ ਵਿਖੇ ਹਸਪਤਾਲ ਬਣਾ ਰਿਹਾ ਹੈ। ਰਿਪੋਰਟ ਦੇ ਅਨੁਸਾਰ, ਹਸਪਤਾਲ ਵਿੱਚ ਕਥਿਤ ਤੌਰ ‘ਤੇ 1000 ਬੈੱਡ ਹੋਣਗੇ।
ਅਸੀਂ ਇਹ ਵੀ ਪਾਇਆ ਕਿ ਵੁਹਾਨ ਵਿੱਚ ਨਵੇਂ ਬਣ ਰਹੇ ਹਸਪਤਾਲ ਦੀ ਤੇਜ਼ੀ ਨਾਲ ਉਸਾਰੀ ਦੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਈ ਝੂਠੇ ਦਾਅਵੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਵਾਇਰਲ ਹੋ ਰਹੇ ਹਨ ।
Newschecker ਦੀ ਟੀਮ ਨੇ ਦਾਅਵੇ ਨੂੰ ਜਾਂਚਿਆ ਅਤੇ ਪਾਇਆ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਤਸਵੀਰਾਂ ਨਾਲ ਕੀਤਾ ਜਾ ਰਿਹਾ ਦਾਅਵਾ ਗੁੰਮਰਾਹ ਕਰਨ ਹੈ। ਵਾਇਰਲ ਤਸਵੀਰ ਅਸਲ ਵਿੱਚ ਇੱਕ ਮਾੱਡਲਰ ਅਪਾਰਟਮੈਂਟ ਬਿਲਡਿੰਗ ਦੀ ਹੈ ਤੇ ਇੱਕ ਆਨਲਾਈਨ ਲਿਸਟਿੰਗ ਤੋਂ ਲਈ ਗਈ ਹੈ ।
ਟੂਲਜ਼ ਵਰਤੇ :
ਗੂਗਲ ਖੋਜ
ਟੀਨ ਆਈ ਖੋਜ
ਟਵਿੱਟਰ ਖੋਜ
ਨਤੀਜਾ: ਗੁੰਮਰਾਹਕਰਨ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)