ਸ਼ੁੱਕਰਵਾਰ, ਅਪ੍ਰੈਲ 26, 2024
ਸ਼ੁੱਕਰਵਾਰ, ਅਪ੍ਰੈਲ 26, 2024

HomeUncategorized @paਝਾਰਖੰਡ ਦੀ ਚੋਣ ਯਾਤਰਾ ਦੀ ਵੀਡੀਓ ਨੂੰ ਸ਼ਾਹੀਣ ਬਾਗ ਦਾ ਦੱਸਕੇ ਸੋਸ਼ਲ...

ਝਾਰਖੰਡ ਦੀ ਚੋਣ ਯਾਤਰਾ ਦੀ ਵੀਡੀਓ ਨੂੰ ਸ਼ਾਹੀਣ ਬਾਗ ਦਾ ਦੱਸਕੇ ਸੋਸ਼ਲ ਮੀਡਿਆ ਤੇ ਕੀਤਾ ਸ਼ੇਅਰ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ :
 
ਸ਼ਾਹ ਤੇ ਭਾਰੀ ਸ਼ਾਹੀਣ ਬਾਗ ! ਅਗਰ ਇਹ ਸੱਚ ਹੈ ਤਾਂ ਹੈਰਾਨੀਜਨਕ ਹੈ। ਸ਼ਾਹੀਣ ਬਾਗ ਵਿੱਚ 500 ਰੁਪਏ ਦੀ ਝੂਠੀ ਅਫਵਾਹ ਫੈਲਾਉਣ ਵਾਲੇ ਖੁਦ 500 ਰੁਪਏ ਦੀ ਗੱਲ ਕਰ ਰਹੇ ਹਨ।
 
 
 
 
 
ਵੇਰੀਫੀਕੇਸ਼ਨ : 
 
 
ਦਿੱਲੀ ਦੇ ਸ਼ਾਹੀਨ ਬਾਗ ਵਿੱਚ ਪਿਛਲੇ ਇੱਕ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੋਂ ਨਾਗਰਿਕਤਾ ਸੰਸਾਧਨ ਕਾਨੂੰਨ ( CAA ) ਦੇ ਖਿਲਾਫ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਹੈ। ਕੁਝ ਲੋਕਾਂ ਦੇ  ਵਲੋਂ ਆਰੋਪ ਲਗਾਇਆ ਗਿਆ ਕਿ ਸ਼ਾਹੀਣ ਬਾਗ ਦੇ ਵਿੱਚ ਔਰਤਾਂ ਪੈਸੇ ਲੈ ਕੇ ਧਰਨਾ ਲਗਾ ਰਹੀ ਹਨ। ਇਸ ਵਾਇਰਲ ਦਾਅਵੇ ਦੇ ਸੰਬੰਧ ਵਿੱਚ ਇਕ ਵੀਡੀਓ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕੁਝ ਲੋਕ ਰੋਡ ਕਿਨਾਰੇ ਖੜੇ ਹੋ ਕੇ ਬਾਈਕ ਸਵਾਰਾਂ ਨੂੰ ਪੈਸੇ ਵੰਡ ਰਹੇ ਹਨ। ਫੇਸਬੁਕ ਅਤੇ  ਟਵਿੱਟਰ ਤੇ ਵਾਇਰਲ ਵੀਡੀਓ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ਾਹੀਣ ਬਾਗ ਵਿੱਚ 500 ਰੁਪਏ ਦੀ ਝੂਠੀ ਅਫਵਾਹ ਫੈਲਾਉਣ ਵਾਲੇ ਖੁਦ 500 ਰੁਪਏ ਦੀ ਗੱਲ ਕਰ ਰਹੇ ਹਨ। ਵੇਖਿਆ ਜਾ ਸਕਦਾ ਹੈ ਕਿ ਫੇਸਬੁੱਕ ਅਤੇ ਟਵਿੱਟਰ ਤੇ ਇਸ ਵੀਡੀਓ ਨੂੰ ਕਾਫੀ  ਤੇਜ਼ੀ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।  
 
 
 
 
 
ਕੁਝ ਟੂਲਜ਼ ਦੀ ਮਦਦ ਦੇ ਨਾਲ ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਪੜਤਾਲ ਦੇ ਦੌਰਾਨ Yandex ਦੀ ਮਦਦ ਨਾਲ ਸਾਨੂੰ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ  ਵੀਡੀਓ ਮਿਲੀ। You Tube ਤੇ Newswing ਨਾਮ ਦੇ ਚੈਨਲ ਨੇ ਵਾਇਰਲ ਵੀਡੀਓ ਨੂੰ 17 ਅਕਤੂਬਰ , 2019 ਨੂੰ ਆਪਣੇ ਚੈਨਲ ਤੇ ਅਪਲੋਡ ਕੀਤਾ ਸੀ।  Newsswing ਦਾ ਵੀਡੀਓ ਵੇਖਣ ਤੋਂ ਬਾਅਦ ਅਸੀਂ ਪਾਇਆ ਕਿ ਝਾਰਖੰਡ ਦੇ ਮੁੱਖ ਮੰਤਰੀ ਰਘੁਬੀਰ ਦਾਸ ਪ੍ਰਦੇਸ਼ ਦੇ ਵਿੱਚ ਚੋਣ ਤੋਂ ਪਹਿਲਾਂ ਜਨ ਅਸ਼ੀਰਵਾਦ ਯਾਤਰਾ ਤੇ ਸੀ।ਉਥੇ ਹੀ ਸਿੰਦਰੀ ਦੇ ਵਿੱਚ ਬੀਜੇਪੀ ਦੇ ਵਰਕਰਾਂ ਦੇ ਵਲੋਂ ਭੀੜ ਜੁਟਾਉਣ ਦੇ ਲਈ ਸੜਕ ਤੇ ਖੜੇ ਹੋਕੇ ਲੋਕਾਂ ਨੂੰ ਪੈਸੇ ਵੰਡ ਰਹੇ ਸਨ। 
 
 
 
 
 
 
ਕੁਝ ਕੀ ਵਰਡਸ ਦੀ ਮਦਦ ਨਾਲ ਸਾਨੂੰ ਵਾਇਰਲ ਵੀਡੀਓ ਦੇ ਸੰਬੰਧ ਵਿੱਚ Jharkhand Live ਦਾ ਲੇਖ ਮਿਲਿਆ। 
 
 

CM रघुवर के “जोहर जन आशीर्वाद यात्रा” में शामिल होने के लिए बांटे गए पैसे, वीडियो हुआ वायरल

मुख्यमंत्री रघुवर दास के जोहर जन आशीर्वाद यात्रा में शामिल होने के लिए पैसा बंटा गया है। इसका वीडियो सोशल मीडिया पर वायरल हो रहा है। बताया जा रहा है कि यह वीडियो धनबाद के सिंदरी विधानसभा का है। इस वीडियो में अबकी बार 65 पार और सिंदरी विधानसभा लिखे टी-शर्ट पहने कुछ युवक बाइक पर सवार लोगों को पैसे देते हुए दिख रहा है। वीडियो में दिख रहा है कि पैसा लेने के लिए कई लंबी कतार लगी है। और बांट रहे युवक के हाथों में मोटी गड्डियां दिख रही है।

 
 
 
ਵੇਖਿਆ ਜਾ ਸਕਦਾ ਹੈ ਕਿ YouTube ਤੇ ਕਈ ਚੈਨਲਾਂ ਦੁਆਰਾ ਵਾਇਰਲ ਵੀਡੀਓ ਨੂੰ ਅਪਲੋਡ ਕੀਤਾ ਗਿਆ ਸੀ।
 
 
 
 
 
 
 
 
ਵਾਇਰਲ ਵੀਡੀਓ ਨੂੰ ਧਿਆਨ  ਤੋਂ ਵੇਖਣ ਤੋਂ ਬਾਅਦ ਵੀਡੀਓ ਵਿੱਚ ਨਜ਼ਰ ਆ ਰਹੇ ਵਰਕਰਾਂ ਦੀ ਟੀ ਸ਼ਰਟ ਤੇ “ਇਸ ਵਾਰ – 65 ਪਾਰ” ਲਿਖਿਆ ਨਜ਼ਰ ਆ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਝਾਰਖੰਡ ਦੇ ਵਿੱਚ ਬੀਜੇਪੀ ਨੇ “ਇਸ ਵਾਰ – 65 ਪਾਰ” ਦਾ ਨਾਅਰਾ ਦਿੱਤਾ ਸੀ।  ਆਜ ਤਕ ਦੇ ਇਸ ਲੇਖ ਤੋਂ ਅਸੀਂ ਜਾਣਿਆ ਕਿ ਝਾਰਖੰਡ ਦੇ ਮੁੱਖ ਮੰਤਰੀ ਰਘੁਬੀਰ ਦਾਸ ਨੇ “ਇਸ ਵਾਰ – 65 ਪਾਰ” ਦਾ ਨਾਅਰਾ ਲਗਾਇਆ ਸੀ। 
 
 
 
 

Jharkhand Election: रघुवर दास बोले- अबकी बार 65 पार

झारखंड विधानसभा चुनाव के नतीजों को लेकर आपका लंबा इंतजार खत्म होने वाला है. बस कुछ ही देर में झारखंड के रुझान आपके सामने होंगे और दोपहर होते-होते लगभग पूरी तस्वीर साफ हो जाएगी. इसी के साथ ये तय हो जाएगा कि झारखंड में एक बार फिर रघुवर राज आएगा या फिर जनता उन्हें सत्ता से दूर वनवास के लिए भेज दी जाएगी.

 
 
 
 
ਸਾਡੀ ਪੜਤਾਲ ਦੇ ਵਿੱਚ ਅਸੀਂ  ਪਾਇਆ ਕਿ ਮੀਡਿਆ ਪਲੇਟਫਾਰਮ ਤੇ ਵਾਇਰਲ ਹੋ ਰਹੀ ਵੀਡੀਓ ਝਾਰਖੰਡ ਦੀ ਸਿੰਦਰੀ ਦੀ ਹੈ। ਲੋਕਾਂ ਨੂੰ ਭਰਮਾਉਣ ਦੇ ਲਈ ਝਾਰਖੰਡ ਦੇ ਵੀਡੀਓ ਨੂੰ ਸ਼ਾਹੀਣ ਬਾਗ ਦਾ ਦੱਸਕੇ ਸੋਸ਼ਲ ਮੀਡਿਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ। 

ਟੂਲਜ਼ ਵਰਤੇ:

*ਯੂ ਟਿਊਬ ਸਰਚ 

*ਗੂਗਲ ਸਰਚ

*Invid

ਰਿਜ਼ਲਟ – ਗੁੰਮਰਾਹਕਰਨ ਦਾਅਵਾ

(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular