Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Uncategorized @pa
ਕਲੇਮ –
ਭਾਰਤੀ ਸੇਨਾ ਕਸ਼ਮੀਰ ਦੇ ਲੋਕਾਂ ਤੇ ਫਾਇਰਿੰਗ ਕਰ ਰਹੀ ਹੈ ਪਰ ਦੁਨੀਆ ਇਹ ਦੇਖ ਨਹੀਂ ਰਹੀ ਹੈ।
Indian Army is firing straight at the common people
But the world will still not see#100HellDaysOfKashmir pic.twitter.com/TxCejoMoDV— Abdul Wajid (@AWjamalfc) November 16, 2019
ਵੇਰੀਫੀਕੇਸ਼ਨ –
Abdul Wajid ਨਾਮਕ ਟਵਿੱਟਰ ਹੈਂਡਲ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਦੇ ਵਿੱਚ ਸੜਕ ਤੇ ਪ੍ਰਦਰਸ਼ਨ ਕਰ ਰਹੇ ਕੁਝ ਲੋਕਾਂ ਤੇ ਪੁਲਿਸ ਵਾਲੇ ਬੰਦੂਕ ਨਾਲ ਗੋਲੀ ਚਲਾਉਂਦੇ ਦਿਖ ਰਹੇ ਹਨ। ਪੁਲਿਸ ਦੁਆਰਾ ਗੋਲੀ ਚਲਾਣ ਨਾਲ ਪ੍ਰਦਰਸ਼ਨ ਕਰ ਰਹੇ ਦੋ ਵਿਅਕਤੀ ਜਮੀਨ ਤੇ ਗਿਰ ਪੈਂਦੇ ਹਨ। ਟਵੀਟ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਸੇਨਾ ਕਸ਼ਮੀਰ ਦੇ ਲੋਕਾਂ ਤੇ ਫਾਇਰਿੰਗ ਕਰ ਰਹੀ ਹੈ ਪਰ ਦੁਨੀਆ ਇਹ ਦੇਖ ਨਹੀਂ ਰਹੀ ਹੈ।
ਅਸੀਂ ਟਵੀਟ ਵਿੱਚ ਕੀਤੇ ਗਏ ਦਾਅਵੇ ਨੂੰ ਲੈਕੇ ਜਾਂਚ ਪੜਤਾਲ ਸ਼ੁਰੂ ਕੀਤੀ। ਵੀਡੀਓ ਦੀ ਬਾਰੀਕੀ ਦੇ ਨਾਲ ਜਾਂਚ ਕੀਤੀ। ਇਸ ਵੀਡੀਓ ਦੇ ਵਿੱਚ ਕੁਝ ਲੋਕ ਆਪਣੀਆਂ ਮੰਗਾਂ ਪੂਰੀ ਕਰਨ ਨੂੰ ਲੈਕੇ ਵਿੱਚ ਸੜਕ ਦੇ ਨਾਅਰੇ ਲਗਾਉਂਦੇ ਦਿਖਾਈ ਦੇ ਰਹੇ ਹਨ ਅਤੇ ਉਸੀ ਵੇਲੇ ਸੜਕ ਤੇ ਪੁਜ਼ੀਸ਼ਨ ਲੈਕੇ ਬੈਠੇ ਤਿੰਨ ਪੁਲਿਸਵਾਲੇ ਗੋਲੀ ਚਲਾਉਂਦੇ ਹਨ।
ਇਹ ਵੀ ਪੜ੍ਹੋ – 1 ਦਸੰਬਰ ਤੋਂ ਸਾਰੀਆਂ ਗੱਡੀਆਂ ਲਈ FASTag ਹੋਵੇਗਾ ਜਰੂਰੀ , ਆਖਿਰ ਕਿ ਹੈ FASTag ? ਪੜ੍ਹੋ
ਪੁਲਿਸ ਵਾਲਿਆਂ ਦੀ ਗੋਲੀ ਦੇ ਨਾਲ ਦੋ ਪ੍ਰਦਰਸ਼ਨਕਾਰੀ ਜਮੀਨ ਤੇ ਗਿਰਦੇ ਹਨ ਅਤੇ ਉਹਨਾਂ ਦੇ ਸਾਮਣੇ ਪਟਾਖੇ ਫੋੜੇ ਜਾਂਦੇ ਹਨ। ਥੋੜੀ ਦੇਰ ਬਾਅਦ ਕੁਝ ਲੋਕ ਸਟਰੈਚਰ ਤੇ ਜ਼ਖਮੀ ਵਿਅਕਤੀਆਂ ਨੂੰ ਲਿਟਾਇਆ ਜਾਂਦਾ ਹੈ । ਦੂਜੇ ਹੀ ਪਲ ਐਂਬੂਲੈਂਸ ਉਥੇ ਪਹੁੰਚਦੀ ਹੈ। ਵੀਡੀਓ ਦੇ ਵਿੱਚ ਇਨ੍ਹਾਂ ਕੁਝ ਹੋਣ ਦੇ ਬਾਵਜੂਦ ਉਥੇ ਖਾਦੀ ਭੀੜ ਟਸ ਤੋਂ ਮਸ ਨਹੀਂ ਹੁੰਦੀ। ਉਥੇ ਹੀ ਕੈਮਰੇ ਦੇ ਪਿੱਛੇ ਤੋਂ ਆਵਾਜ਼ ਆਉਂਦੀ ਹੈ ਕਿ ‘ਪੁਲਿਸ ਨੇ ਫੁਰਤੀ ਦਿਖਾਈ। ਕਿਸੇ ਵੀ ਤਰਾਂ ਦੀ ਸਥਿਤੀ ਤੋਂ ਨਿਪਟਣ ਦੇ ਲਈ ਹਮੇਸ਼ਾ ਤੱਤਪਰ ਰਹਿਣਾ ਚਾਹੀਦਾ ਹੈ।
ਟਵੀਟ ਦੇ ਵਿੱਚ ਦਾਅਵਾ ਕੀਤਾ ਸੀ ਕਿ ਆਰਮੀ ਦੇ ਜਵਾਨ ਕਸ਼ਮੀਰ ਦੇ ਲੋਕਾਂ ਤੇ ਫਾਇਰਿੰਗ ਕਰ ਰਹੇ ਹਨ ਪਰ ਜਦੋ ਅਸੀਂ ਵੀਡੀਓ ਨੂੰ ਬਾਰੀਕੀ ਨਾਲ ਵੇਖਿਆ ਤਾਂ ਪਤਾ ਚੱਲਿਆ ਕਿ ਵੀਡੀਓ ਵਿੱਚ ਆਰਮੀ ਦੇ ਜਵਾਨ ਨਹੀਂ ਸਗੋਂ ਪੁਲਿਸਕਰਮੀ ਹਨ। ਵੀਡੀਓ ਦੇ ਅਖੀਰ ਵਿੱਚ ਮਾਈਕ ਤੇ ਇੱਕ ਵਿਅਕਤੀ ਇਹ ਵੀ ਕਹਿੰਦਾ ਹੈ ਕਿ ਪੁਲਿਸ ਨੇ ਤੱਤਪਰਤਾ ਵਿਖਾਈ।
ਇਹ ਵੀ ਪੜ੍ਹੋ – ਕੀ ਗੁਰੂ ਗੋਬਿੰਦ ਸਿੰਘ ਨੇ ਮੁਸਲਮਾਨਾਂ ਬਾਰੇ ਆਖੀ ਸੀ ਇਹ ਗੱਲ ?ਸੋਸ਼ਲ ਮੀਡਿਆ ਤੇ ਫਿਰਕਾਪ੍ਰਸਤੀ ਦਾਅਵਾ ਵਾਇਰਲ
ਅਸੀਂ ਆਪਣੀ ਜਾਂਚ ਨੂੰ ਅੱਗੇ ਵਧਾਇਆ। ਅਸੀਂ ਵੀਡੀਓ ਦੇ ਕੁਝ ਸਕਰੀਨਸ਼ੋਟ ਕੱਢੇ ਅਤੇ ਗੂਗਲ ਰਿਵਰਸ ਇਮੇਜ਼ ਸਰਚ ਦੀ ਮੱਦਦ ਨਾਲ ਖੋਜ ਕੀਤੀ। ਸਾਨੂੰ ਇਸ ਵੀਡੀਓ ਨੂੰ ਲੈਕੇ ਕਾਫੀ ਰਿਜ਼ਲਟ ਮਿਲੇ।

ਇਸ ਖੋਜ ਦੇ ਦੌਰਾਨ ਸਾਨੂੰ ਯੂ ਟਿਊਬ ਤੇ ਇਕ ਵੀਡੀਓ ਵੀ ਮਿਲਿਆ। ਇਹ ਵੀਡੀਓ ਦੋ ਸਾਲ ਪਹਿਲਾਂ ਅਪਲੋਡ ਕੀਤਾ ਗਿਆ ਸੀ। ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਹੋਇਆ ਸੀ ਕਿ ਇਹ ਝਾਰਖੰਡ ਦੀ ਪੁਲਿਸ ਦਾ ਮੌਕ ਡ੍ਰਿਲ ਦਾ ਵੀਡੀਓ ਹੈ।
Moke Dreal of Khunti Police
Policewale

ਇਸ ਤੋਂ ਸਾਫ ਹੁੰਦਾ ਹੈ ਕਿ ਕਸ਼ਮੀਰ ਵਿੱਚ ਆਰਟੀਕਲ 370 ਨੂੰ ਹਟਾਉਣ ਤੋਂ ਬਾਅਦ ਸੋਸ਼ਲ ਮੀਡਿਆ ਤੇ ਕਾਫੀ ਗੁੰਮਰਾਹਕਰਨ ਦਾਅਵੇ ਵਾਇਰਲ ਹੋ ਰਹੇ ਹਨ। ਸਾਡੀ ਜਾਂਚ ਦੇ ਵਿੱਚ ਅਸੀਂ ਇਸ ਦਾਅਵੇ ਨੂੰ ਗੁੰਮਰਾਹਕਰਨ ਅਤੇ ਫ਼ਰਜ਼ੀ ਪਾਇਆ। ਇਸ ਤੋਂ ਪਹਿਲਾਂ ਵੀ ਇਸ ਵੀਡੀਓ ਨੂੰ ਕਦੀ ਕਿਸਾਨ ਅੰਦੋਲਨ ਅਤੇ ਕਦੇ ਵਿਦਿਆਰਥੀ ਅੰਦੋਲਣ ਦੇ ਨਾਮ ਤੇ ਸ਼ੇਅਰ ਕੀਤਾ ਗਿਆ ਹੈ।
ਟੂਲਜ਼ ਵਰਤੇ
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in)
Shaminder Singh
October 15, 2024
Shaminder Singh
September 23, 2024
Shaminder Singh
July 20, 2024